ਗ੍ਰਹਿ ਮੰਤਰਾਲਾ
ਆਈ4ਸੀ (I4C)ਨੇ ਕਾਰਪੋਰੇਟਸ ਕਾਮਿਆਂ ਅਤੇ ਵਿੱਤੀ ਪੇਸ਼ੇਵਰਾਂ ਨੂੰ ‘ਬੌਸ ਸਕੈਮ’ ਪ੍ਰਤੀ ਸੁਚੇਤ ਕੀਤਾ ਹੈ: ਮੈਲੀਸ਼ੀਅਸ ‘ਸਟੇਟਮੈਂਟ ਆਫ ਅਕਾਊਂਟ’, ‘MCA’ ਅਤੇ ‘RBI’ ਫਾਈਲਾਂ ਰਾਹੀਂ ਵਟਸਐਪ ਨੂੰ ਹੈਕ ਕਰਕੇ ਵੱਡੀ ਰਕਮ ਦੀ ਵਿੱਤੀ ਧੋਥਾਧੜੀ ਕੀਤੀ ਜਾ ਰਹੀ ਹੈ
ਵਟਸਐਪ, ਐੱਸਐੱਮਐੱਸ ਅਤੇ ਈਮੇਲ ਰਾਹੀਂ ਖਾਤੇ ਦਾ ਵੇਰਵਾ ਅਤੇ ਆਰਬੀਆਈ ਦੇ ਸੰਦੇਸ਼ਾਂ ਵਜੋਂ ਲੁੱਕਿਆ ਹੋਇਆ ਸਵੈ-ਪ੍ਰਸਾਰਿਤ ਮਾਲਵੇਅਰ ਫੈਲ ਰਿਹਾ ਹੈ: ਚਾਰਟਰਡ ਅਕਾਊਂਟੈਂਟ, ਕੰਪਨੀ ਡਾਇਰੈਕਟਰ, ਸੀਐੱਫਓ ਅਤੇ ਕਾਰਪੋਰੇਟ ਵਿੱਤੀ ਟੀਮਾਂ ਨਿਸ਼ਾਨੇ ‘ਤੇ ਹਨ
ਸੀਨੀਅਰ ਅਧਿਕਾਰੀਆਂ ਦੇ ਹੈਕ ਕੀਤੇ ਗਏ ਵਟਸਐਪ ਖਾਤਿਆਂ ਦੀ ਦੁਰਵਰਤੋਂ ਵਿੱਤ ਕਰਮਚਾਰੀਆਂ ਨੂੰ ਜਾਅਲੀ ਖਾਤਿਆਂ ਵਿੱਚ ਧਨਰਾਸ਼ੀ ਟਰਾਂਸਫਰ ਕਰਨ ਦੇ ਨਿਰਦੇਸ਼ ਦੇਣ ਲਈ ਕੀਤਾ ਜਾ ਰਿਹਾ ਹੈ
ਆਈ4ਸੀ (I4C)ਨੇ ਪਿਛਲੇ 30 ਦਿਨਾਂ ਵਿੱਚ 'I4CMHA-G' ਸਿਰਲੇਖ ਵਾਲੇ SMS ਰਾਹੀਂ 58,000 ਤੋਂ ਵੱਧ ਸੰਭਾਵੀ ਪੀੜਤਾਂ ਨੂੰ ਸੂਚਿਤ ਕੀਤਾ ਹੈ; ਖਤਰੇ ਦੇ ਸੰਕੇਤ CERT-In, Microsoft ਅਤੇ ਭਾਰਤੀ ਐਂਟੀਵਾਇਰਸ ਅਤੇ ਥ੍ਰੇਟ ਇੰਟੈਲੀਜੈਂਸ ਕੰਪਨੀਆਂ ਨਾਲ ਸਾਂਝੇ ਕੀਤੇ ਗਏ ਹਨ
ਸਹਿਯੋਗ ਪੋਰਟਲ ਰਾਹੀਂ C2 ਸਰਵਰਾਂ ਨੂੰ ਜੀਓ-ਬਲਾਕਿੰਗ ਕਰਕੇ ਇਸ ਅਭਿਆਨ ਤੋਂ ਹੁਣ ਤੱਕ 10,000 ਤੋਂ ਵੱਧ ਭਾਰਤੀਆਂ ਨੂੰ ਬਚਾਇਆ ਗਿਆ
प्रविष्टि तिथि:
07 AUG 2026 1:01PM by PIB Chandigarh
ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਨੇ ਨੈਸ਼ਨਲ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (NCRP) 'ਤੇ ਉਨ੍ਹਾਂ ਸ਼ਿਕਾਇਤਾਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਹੈ ਜਿਨ੍ਹਾਂ ਵਿੱਚ ਪੇਸ਼ੇਵਰਾਂ ਅਤੇ ਕਾਰੋਬਾਰੀਆਂ ਦੇ ਵਟਸਐਪ ਖਾਤਿਆਂ ਨੂੰ ਖਾਤੇ ਦਾ ਵੇਰਵਾ ਅਤੇ ਰੈਗੂਲੇਟਰੀ ਸੰਚਾਰ ਵਜੋਂ ਮੈਲੀਸ਼ੀਅਸ ਫਾਈਲਾਂ ਰਾਹੀਂ ਹੈਕ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ, ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਤੋਂ ਇਸ ਹੀ ਤਰ੍ਹਾਂ ਦੀਆਂ ਘਟਨਾਵਾਂ ਦੀ ਰਿਪੋਰਟ ਮਿਲੀ ਹੈ। I4C ਨੇ 22 ਜੂਨ, 2026 ਨੂੰ ਜਾਰੀ "ਮੈਲੀਸ਼ੀਅਸ ਵਿੰਡੋਜ਼ ਐਗਜ਼ੀਕਿਊਟੇਬਲ ਫਾਈਲਾਂ ਦੀ ਵਰਤੋਂ ਕਰਕੇ ਵਟਸਐਪ ਖਾਤਾ ਹੈਕ ਕਰਨ ਅਤੇ ਉੱਚ ਮੁੱਲ ਦੀ ਵਿੱਤੀ ਧੋਥਾਧੜੀ ਲਈ ਰੈਗੂਲੇਟਰੀ ਅਤੇ ਕਾਰਜਕਾਰੀ ਦੀ ਨਕਲ" ਸਿਰਲੇਖ ਨਾਲ ਆਪਣੀ ਸਲਾਹ ਰਾਹੀਂ ਨਾਗਰਿਕਾਂ ਨੂੰ ਇਸ ਉਭਰਦੇ ਖਤਰੇ ਪ੍ਰਤੀ ਚੇਤਾਵਨੀ ਦਿੱਤੀ ਸੀ।
ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ, ਪੀੜਤਾਂ ਨੂੰ ਵਟਸਐਪ, SMS ਜਾਂ ਈਮੇਲ ਰਾਹੀਂ ਇੱਕ ਕੰਪ੍ਰੈਸਡ (.zip) ਫਾਈਲ ਮਿਲਦੀ ਹੈ, ਜਿਸ ਦੇ ਨਾਮ "ਸਟੇਟਮੈਂਟ ਆਫ ਅਕਾਊਂਟ ਡੌਟ ਜ਼ਿਪ" (ਅਕਸਰ ਮਿਤੀ ਨਾਲ, ਜਿਵੇਂ ਕਿ, "0714 ਸਟੇਟਮੈਂਟ ਆਫ ਅਕਾਊਂਟ ਡੌਟ ਜ਼ਿਪ") ਜਾਂ "RBI.zip" ਜਾਂ "MCA.zip" ਵਰਗੇ ਹੁੰਦੇ ਹਨ। ਨਾਲ ਭੇਜਿਆ ਗਿਆ ਸੰਦੇਸ਼ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਉਹ ਜਾਂ ਤਾਂ ਰੁਟੀਨ ਖਾਤਾ ਸਟੇਟਮੈਂਟ ਲੱਗੇ ਜਾਂ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਜਾਂ ਕਾਰਪੋਰੇਟ ਮਾਮਲੇ ਮੰਤਰਾਲੇ ਜਿਹੇ ਕਿਸੇ ਰੈਗੂਲੇਟਰੀ ਵੱਲੋਂ ਜਾਰੀ ਇੱਕ ਜ਼ਰੂਰੀ ਸੂਚਨਾ ਲੱਗੇ, ਇਸ ਪੁਰਾਲੇਖ ਵਿੱਚ ਇੱਕ ਮੈਲੀਸ਼ੀਅਸ ਵਿੰਡੋਜ਼ ਐਗਜ਼ੀਕਿਊਟੇਬਲ (.exe) ਫਾਈਲ ਅਤੇ ਇੱਕ ਡਾਇਨੈਮਿਕ ਲਿੰਕ ਲਾਇਬ੍ਰੇਰੀ (.dll) ਫਾਈਲ ਹੁੰਦੀ ਹੈ। ਜਦੋਂ ਇਸ ਫਾਈਲ ਨੂੰ ਵਿੰਡੋਜ਼ ਡੈਸਕਟੌਪ ਜਾਂ ਲੈਪਟਾਪ 'ਤੇ ਐਕਸਟਰੈਕਟ ਕੀਤਾ ਜਾਂਦਾ ਹੈ, ਤਾਂ ਇੱਕ ਟ੍ਰੋਜਨ ਇੰਸਟਾਲ ਹੋ ਜਾਂਦਾ ਹੈ ਜੋ ਡਿਵਾਈਸ ਨੂੰ ਹੈਕ ਕਰ ਲੈਂਦਾ ਹੈ ਅਤੇ ਪੀੜਤ ਦੇ ਵਟਸਐਪ ਵੈੱਬ ਸੈਸ਼ਨ ਨੂੰ ਹਾਈਜੈਕ ਕਰ ਲੈਂਦਾ ਹੈ। ਕਈ ਮਾਮਲਿਆਂ ਵਿੱਚ ਇਨਕਮ ਟੈਕਸ ਵਿਭਾਗ ਦੇ ਨਾਮ ‘ਤੇ ਈਮੇਲ ਵੀ ਭੇਜੇ ਜਾਂਦੇ ਹਨ।
ਇਸ ਤੋਂ ਬਾਅਦ, ਹੈਕ ਕੀਤੇ ਗਏ ਵਟਸਐਪ ਅਕਾਊਂਟ ਦੀ ਦੁਰਵਰਤੋਂ ਕਰਕੇ ਪੀੜਤ ਦੇ ਸਾਰੇ ਸੰਪਰਕਾਂ ਅਤੇ ਸਮੂਹਾਂ ਵਿੱਚ ਉਸੇ ਮੈਲੀਸ਼ੀਅਸ ਫਾਈਲ ਨੂੰ ਸਵੈ-ਚਾਲਿਤ ਤੌਰ ‘ਤੇ ਪ੍ਰਸਾਰਿਤ ਕੀਤਾ ਜਾਂਦਾ ਹੈ, ਆਮਤੌਰ ‘ਤੇ ਪ੍ਰਾਪਤਕਰਤਾ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਫਾਈਲ ਨੂੰ ਆਪਣੇ "ਤਸਦੀਕ ਲਈ ਕੰਪਨੀ ਦੇ ਵਿੱਤ ਪ੍ਰਬੰਧਕ" ਨੂੰ ਅੱਗੇ ਭੇਜਣ ਅਤੇ ਇਸ ਨੂੰ ਕੰਪਿਊਟਰ 'ਤੇ ਖੋਲ੍ਹਣ, ਜਿਸ ਨਾਲ ਇਨਫੈਕਸ਼ਨ ਦੀ ਚੇਨ ਕਾਰਪੋਰੇਟ ਨੈੱਟਵਰਕ ਵਿੱਚ ਫੈਲ ਜਾਂਦੀ ਹੈ। ਧੋਥਾਧੜੀ ਦੇ ਐਡਵਾਂਸ ਪੜਾਅ ਵਿੱਚ, ਜਿਸ ਨੂੰ ਆਮ ਤੌਰ ‘ਤੇ ‘ਬੌਸ ਸਕੈਮ’ ਜਾਂ ਸੀਈਓ ਦੀ ਨਕਲ ਸਬੰਧਿਤ ਧੋਖਾਧੜੀ ਕਿਹਾ ਜਾਂਦਾ ਹੈ, ਧੋਖੇਬਾਜ਼ ਕਿਸੇ ਸੀਨੀਅਰ ਅਧਿਕਾਰੀ ਦੇ ਅਸਲੀ ਵਟਸਐਪ ਅਕਾਊਂਟ ਦੀ ਵਰਤੋਂ ਕਰਦੇ ਹਨ- ਜਾਂ ਗੁਪਤ ਤੌਰ ‘ਤੇ ਹੈਕ ਕੀਤੇ ਗਏ ਡਿਵਾਈਸ ਵਿੱਚ ‘ਸੀਈਓ’ ਦੇ ਨਾਮ ਨਾਲ ਹਮਲਾਵਰ ਦੁਆਰਾ ਨਿਯੰਤਰਿਤ ਨੰਬਰ ਨੂੰ ਸਾਂਭ ਲੈਂਦੇ ਹਨ- ਤਾਂ ਜੋ ਲੇਖਾ ਅਤੇ ਵਿੱਤ ਕਰਮਚਾਰੀਆਂ ਨੂੰ ਜਾਅਲੀ ਬੈਂਕ ਖਾਤਿਆਂ ਵਿੱਚ ਤੁਰੰਤ ਧਨਰਾਸ਼ੀ ਟਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ ਜਾ ਸਕੇ।
ਆਈ4ਸੀ (I4C)ਦੀ ਰਾਸ਼ਟਰੀ ਸਾਈਬਰ ਅਪਰਾਧ ਖਤਰਾ ਵਿਸ਼ਲੇਸ਼ਣ ਇਕਾਈ (ਐੱਨਸੀਟੀਏਯੂ) ਵੱਲੋਂ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਇਹ ਅਭਿਆਨ ਰਾਸ਼ਟਰੀ ਸਰਹੱਦਾਂ ਤੋਂ ਪਾਰ ਕੰਮ ਕਰਨ ਵਾਲੇ ਸੰਗਠਿਤ ਨੈੱਟਵਰਕ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਐਡਵਾਂਸ ਮਾਲਵੇਅਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦਾ ਡੀਐੱਲਐੱਲ ਸਾਈਡਲੋਡਿੰਗ ਵਿਧੀ ਰਾਹੀਂ ਅਸਾਨੀ ਨਾਲ ਪ੍ਰਸਾਰ ਕੀਤਾ ਜਾ ਸਕਦਾ ਹੈ ਅਤੇ ਕਿਸੇ ਨੂੰ ਇਸ ਦੀ ਭਨਕ ਤੱਕ ਨਹੀਂ ਲੱਗ ਪਾਉਂਦੀ ਹੈ। ਸਬੰਧਿਤ ਕਾਨੂੰਨ ਲਾਗੂ ਕਰਨ ਵਾਲੇ ਅਤੇ ਤਕਨੀਕੀ ਏਜੰਸੀਆਂ ਦੇ ਤਾਲਮੇਲ ਨਾਲ ਜਾਂਚ ਜਾਰੀ ਹੈ।
ਕਿਉਂਕਿ ਇਹ ਮਾਲਵੇਅਰ ਸਿਰਫ਼ ਵਿੰਡੋਜ਼ ਕੰਪਿਊਟਰਾਂ ‘ਤੇ ਸਰਗਰਮ ਹੈ ਅਤੇ ਲਾਲਚ ਵਾਲੇ ਦਸਤਾਵੇਜ਼ ਅਕਾਊਂਟ ਸਟੇਟਮੈਂਟ ਅਤੇ ਰੈਗੂਲੇਟਰੀ ਪਾਲਣਾ ਦਾ ਹਵਾਲਾ ਦਿੰਦੇ ਹਨ, ਇਸ ਲਈ ਇਹ ਅਭਿਆਨ ਚਾਰਟਰਡ ਅਕਾਊਂਟੈਂਟ, ਕੰਪਨੀ ਡਾਇਰੈਕਟਰਾਂ, ਮੁੱਖ ਵਿੱਤੀ ਅਧਿਕਾਰੀਆਂ (CFOs) ਅਤੇ ਕੰਪਨੀਆਂ ਦੇ ਵਿੱਤ ਅਤੇ ਲੇਖਾ ਕਰਮਚਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਜ਼ੋਖਮ ਭਰਿਆ ਹੈ। ਸਾਰੀਆਂ ਕਾਰਪੋਰੇਟ ਸੰਸਥਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਕਰਮਚਾਰੀਆਂ, ਖਾਸ ਕਰਕੇ ਵਿੱਤੀ ਟੀਮਾਂ ਨੂੰ, ਤੁਰੰਤ ਇਸ ਬਾਰੇ ਜਾਗਰੂਕ ਕਰਨ ਅਤੇ ਵਟਸਐਪ ਜਾਂ ਈਮੇਲ ਰਾਹੀਂ ਪ੍ਰਾਪਤ ਕਿਸੇ ਵੀ ਤੁਰੰਤ ਫੰਡ-ਟ੍ਰਾਂਸਫਰ ਨਿਰਦੇਸ਼ ਜਾਂ ਖਾਤਾ ਚੇਂਜ ਬੇਨਤੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ ਸਿੱਧਾ ਵਾਈਸ ਕਾਲ ਜਾਂ ਵਿਅਕਤੀਗਤ ਤੌਰ ‘ਤੇ ਪੁਸ਼ਟੀ ਕਰਕੇ ਉਸ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਕਰਨ।
ਇਸ ਖਤਰੇ ਨਾਲ ਨਜਿੱਠਣ ਲਈ, ਆਈ4ਸੀ (I4C)ਨੇ ਹੇਠ ਲਿਖੇ ਉਪਾਅ ਕੀਤੇ ਹਨ:
- ਪੀੜਤ ਸੂਚਨਾ: ਸ਼ਿਕਾਇਤ ਵਿਸ਼ਲੇਸ਼ਣ ਅਤੇ ਤਕਨੀਤੀ ਖੁਫਿਆ ਜਾਣਕਾਰੀ ਰਾਹੀਂ ਪਛਾਣੇ ਗਏ ਪੀੜਤਾਂ ਅਤੇ ਸੰਭਾਵਿਤ ਪੀੜਤਾਂ ਨੂੰ ਆਈ4ਸੀ (I4C)ਦੁਆਰਾ ਸਰਗਰਮ ਤੌਰ ‘ਤੇ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਮੇਂ ‘ਤੇ ਲਿੰਕ ਕੀਤੇ ਗਏ ਉਪਕਰਣਾਂ ਤੋਂ ਲੌਗ ਆਉਟ ਕਰਨਾ ਅਤੇ ਖਾਤਿਆਂ ਨੂੰ ਸੁਰੱਖਿਅਤ ਕਰਨਾ ਜਿਹੇ ਉਪਚਾਰਕ ਕਾਰਵਾਈ ਕੀਤੀ ਜਾ ਸਕਣ।
- ਖਤਰੇ ਦੇ ਸੰਕੇਤਾਂ ਦਾ ਅਦਾਨ-ਪ੍ਰਦਾਨ: ਮਾਲਵੇਅਰ ਦੇ ਖਤਰੇ ਦੇ ਸੰਕੇਤਾਂ ਅਤੇ ਤਕਨੀਕੀ ਸੰਕੇਤਕਾਂ ਨੂੰ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ), ਮਾਈਕ੍ਰੋਸਾਫਟ ਡਿਫੈਂਡਰ ਅਤੇ ਕਵਿਕ ਹੀਲ, K7 ਕੰਪਿਊਟਿੰਗ ਅਤੇ ਨੈੱਟ ਪ੍ਰੋਟੈਕਟਰ ਵਰਗੇ ਪ੍ਰਮੁੱਖ ਭਾਰਤੀ ਐਂਟੀਵਾਇਰਸ ਕੰਪਨੀਆਂ ਨਾਲ ਸਾਂਝਾ ਕੀਤਾ ਗਿਆ ਹੈ, ਤਾਂ ਜੋ ਪਲੈਟਫਾਰਮਾਂ ਅਤੇ ਸੁਰੱਖਿਆ ਉਤਪਾਦਾਂ ਵਿੱਚ ਮੈਲੀਸ਼ੀਅਸ ਫਾਈਲਾਂ ਦਾ ਤੇਜ਼ੀ ਨਾਲ ਪਤਾ ਲਗਾਉਣਾ, ਬਲੌਕਿੰਗ ਅਤੇ ਹਟਾਉਣ ਵਿੱਚ ਸਮਰੱਥ ਬਣਾਇਆ ਜਾ ਸਕੇ।
- ਨਾਗਰਿਕਾਂ ਦੀ ਸੁਰੱਖਿਆ: ਇਨ੍ਹਾਂ ਤਾਲਮੇਲ ਵਾਲੀਆਂ ਕਾਰਵਾਈਆਂ ਰਾਹੀਂ ਹੁਣ ਤੱਕ 10,000 ਤੋਂ ਵੱਧ ਭਾਰਤੀਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਸਹਿਯੋਗ ਪੋਰਟਲ ਰਾਹੀਂ ਮਾਲਵੇਅਰ ਨੂੰ ਨਿਯਮਿਤ ਤੌਰ 'ਤੇ ਬਲੌਕ ਕੀਤਾ ਜਾ ਰਿਹਾ ਹੈ।
- ਐੱਸਐੱਮਐੱਸ ਹੈਡਰ 'I4CMHA-G' ਰਾਹੀਂ ਅਲਰਟ: ਆਈ4ਸੀ (I4C)ਪ੍ਰਭਾਵਿਤ ਨਾਗਰਿਕਾਂ ਨੂੰ ਐੱਸਐੱਮਐੱਸ ਹੈਡਰ 'I4CMHA-G' ਰਾਹੀਂ ਅਲਰਟ ਭੇਜ ਰਿਹਾ ਹੈ। ਆਈ4ਸੀ (I4C)ਨੇ ਪਿਛਲੇ 30 ਦਿਨਾਂ ਵਿੱਚ ਐੱਸਐੱਮਐੱਸ ਹੈਡਰ ‘I4CMHA-G’ ਰਾਹੀਂ 58000 ਤੋਂ ਵੱਧ ਸੰਭਾਵਿਤ ਪੀੜਤਾਂ ਨੂੰ ਸੂਚਿਤ ਕੀਤਾ ਹੈ। ਖਤਰੇ ਦੇ ਸੰਕੇਤ ਸੀਈਆਰਟੀ-ਇਨ, ਮਾਈਕ੍ਰੋਸਾਫਟ, ਭਾਰਤੀ ਐਂਟੀਵਾਇਰਸ ਅਤੇ ਥ੍ਰੇਟ ਇੰਟੈਲੀਜੈਂਸ ਕੰਪਨੀਆਂ ਨਾਲ ਸਾਂਝੇ ਕੀਤੇ ਗਏ ਹਨ। ਨਾਗਰਿਕਾਂ ਤੋਂ ਬੇਨਤੀ ਹੈ ਕਿ ਉਹ ਐੱਸਐੱਮਐੱਸ ਹੈਡਰ ‘ਆਈ4ਸੀਐੱਮਐੱਚਏ-ਜੀ’ ਤੋਂ ਪ੍ਰਾਪਤ ਸੰਦੇਸ਼ਾਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਵਿੱਚ ਦਿੱਤੀ ਗਈ ਸਲਾਹ ‘ਤੇ ਤੁਰੰਤ ਅਮਲ ਕਰਨ।
ਨਾਗਰਿਕਾਂ ਅਤੇ ਸੰਗਠਨਾਂ ਨੂੰ ਹੇਠਾਂ ਲਿਖਿਆ ਸਾਵਧਾਨੀਆਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ:
- ਅਣਜਾਣ ਜਾਂ ਗੈਰ-ਪ੍ਰਮਾਣਿਤ ਸਰੋਤਾਂ ਤੋਂ ਪ੍ਰਾਪਤ .zip ਫਾਈਲਾਂ ਜਾਂ ਐਗਜ਼ੀਕਿਊਟੇਬਲ ਫਾਈਲਾਂ ਨੂੰ ਡਾਊਨਲੋਡ, ਐਕਸਟਰੈਕਟ ਜਾਂ ਓਪਨ ਨਾ ਕਰੋ। RBI ਵਰਗੀਆਂ ਰੈਗੂਲੇਟਰੀ ਸੰਸਥਾਵਾਂ ਕਦੇ ਵੀ ਸਾਫਟਵੇਅਰ ਅੱਪਡੇਟ, ਸੁਰੱਖਿਆ ਸਬੰਧੀ ਸੁਧਾਰ ਜਾਂ ਖਾਤੇ ਦੇ ਵੇਰਵੇ ਵਟਸਐਪ ਅਟੈਚਮੈਂਟਾਂ ਰਾਹੀਂ ਵੰਡਦੀਆਂ ਨਹੀਂ ਹਨ।
- ਵਟਸਐਪ ਐਪਲੀਕੇਸ਼ਨ ਵਿੱਚ ਲਿੰਕ ਕੀਤੇ ਗਏ ਡਿਵਾਈਸਾਂ ਦੀ ਨਿਯਮਿਤ ਤੌਰ ‘ਤੇ ਸਮੀਖਿਆ ਕਰਨ (ਸੈਟਿੰਗਾਂ > ਲਿੰਕਡ ਡਿਵਾਈਸਾਂ) ਅਤੇ ਵਟਸਐਪ ਵੈੱਬ ਸੈਸ਼ਨ ਤੋਂ ਲੌਗ ਆਉਟ ਕਰੋ ਜਿਨ੍ਹਾਂ ਦੀ ਹੁਣ ਸਰਗਰਮੀ ਨਾਲ ਵਰਤੋਂ ਨਹੀਂ ਹੋ ਰਹੀ ਹੈ।
- ਸਿਸਟਮ ਪ੍ਰਸ਼ਾਸਕਾਂ ਨੂੰ ਯੂਜ਼ਰ ਪ੍ਰੋਫਾਈਲ ਡਾਇਰੈਕਟਰੀਆਂ ਤੋਂ ਅਣਜਾਣ .exe ਅਤੇ .dll ਫਾਈਲਾਂ ਦੇ ਐਗਜ਼ੀਕਿਊਸ਼ਨ ਨੂੰ ਰੋਕਣ ਲਈ ਸਾਫਟਵੇਅਰ ਪਾਬੰਦੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਵਿੰਡੋਜ਼ ਐਂਡਪੁਆਇੰਟ ਅੱਪ-ਟੂ-ਡੇਟ ਐਂਟੀ-ਮਾਲਵੇਅਰ ਸਮਾਧਾਨ ਚਲਾ ਰਹੇ ਹੋਣ।
- ਜੇਕਰ ਕੋਈ ਖਾਤਾ ਹੈਕ ਹੋ ਜਾਂਦਾ ਹੈ, ਤਾਂ ਤੁਰੰਤ ਸਾਰੇ ਲਿੰਕ ਕੀਤੇ ਗਏ ਡਿਵਾਈਸਾਂ ਤੋਂ ਲੌਗ ਆਉਟ ਕਰੋ, ਸੰਪਰਕਾਂ ਨੂੰ ਸੂਚਿਤ ਕਰੋ ਕਿ ਉਹ ਖਾਤੇ ਤੋਂ ਪ੍ਰਾਪਤ ਕਿਸੇ ਵੀ ਫਾਈਲ ਨੂੰ ਨਾ ਖੋਲ੍ਹਣ ਅਤੇ ਕੰਪਿਊਟਰ ਨੂੰ ਅੱਪ-ਟੂ-ਡੇਟ ਐਂਟੀਵਾਇਰਸ ਨਾਲ ਸਕੈਨ ਕਰਵਾਏ।
ਸਾਈਬਰ ਧੋਖਾਧੜੀ ਅਤੇ ਇਸ ਤਰ੍ਹਾਂ ਦੇ ਸ਼ੱਕੀ ਸੰਚਾਰ ਦੀ ਸੂਚਨਾ ਤੁਰੰਤ ਰਾਸ਼ਟਰੀ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਜਾਂ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ www.cybercrime.gov.in ‘ਤੇ ਦੇਣ। ਵਿਸਤ੍ਰਿਤ ਸਲਾਹ ਪੋਰਟਲ ‘ਤੇ ਉਪਲਬਧ ਹੈ।
***
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(रिलीज़ आईडी: 2296542)
आगंतुक पटल : 11
इस विज्ञप्ति को इन भाषाओं में पढ़ें:
Bengali
,
Telugu
,
English
,
Gujarati
,
Urdu
,
हिन्दी
,
Marathi
,
Assamese
,
Tamil
,
Kannada
,
Malayalam