ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਅਮਰੀਕਾ ਤੋਂ ਈਂਧਣ ਮਿਸ਼ਰਣ ਲਈ ਈਥੈਨੌਲ ਦੀ ਆਮਦ ‘ਤੇ ਕੋਈ ਛੂਟ ਜਾਂ ਵਚਨਬੱਧਤਾ ਨਹੀਂ

Posted On: 06 AUG 2026 6:20PM by PIB Chandigarh

ਹਾਲ ਹੀ ਵਿੱਚ ਮੀਡੀਆ ਵਿੱਚ ਪ੍ਰਸਾਰਿਤ ਖਬਰਾਂ, ਕਿ ਭਾਰਤ ਈਂਧਣ ਮਿਸ਼ਰਣ ਲਈ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਈਥੈਨੌਲ  ਦੀ ਆਮਦ ਕਰ ਰਿਹਾ ਹੈ ਅਤੇ ਅੱਗੇ ਵੀ ਆਮਦ ਕਰਨ ਦੀ ਯੋਜਨਾ ਹੈ, ਅਧਾਰਹੀਣ ਅਤੇ ਤੱਥਾਤਮਕ ਪੱਖੋਂ ਗਲਤ ਹੈ। ਘਰੇਲੂ ਨੀਤੀ ਮੁਤਾਬਕ ਪੈਟਰੋਲ ਨਾਲ ਈਥੈਨੌਲ  ਮਿਸ਼ਰਣ ਪ੍ਰੋਗਰਾਮ ਵਿੱਚ ਈਂਧਣ ਵਿੱਚ ਮਿਸ਼ਰਣ ਕਰਨ ਲਈ ਵਰਤਿਆ ਜਾਣ ਵਾਲਾ ਈਥੈਨੌਲ  ਪੂਰੀ ਤਰ੍ਹਾਂ ਨਾਲ ਘਰੇਲੂ ਖਪਤਕਾਰਾਂ ਤੋਂ ਪ੍ਰਾਪਤ ਹੁੰਦਾ ਹੈ। ਈਂਧਣ ਵਿੱਚ ਮਿਸ਼ਰਣ ਲਈ ਅਮਰੀਕਾ ਤੋਂ ਈਥੈਨੌਲ  ਦੀ ਆਮਦ ਨਹੀਂ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ, ਭਾਰਤ-ਅਮਰੀਕਾ ਵਪਾਰ ਚਰਚਾ ਵਿੱਚ ਈਂਧਣ ਮਿਸ਼ਰਣ ਲਈ ਅਮਰੀਕਾ ਤੋਂ ਈਥੈਨੌਲ ਦੀ ਆਮਦ ‘ਤੇ ਕੋਈ ਛੂਟ ਜਾਂ ਵਚਨਬੱਧਤਾ ਦੀ ਗੱਲ ਨਹੀਂ ਹੈ। ਇਸ ਲਈ ਅਮਰੀਕਾ ਤੋਂ ਵੱਡੇ ਪੱਧਰ ‘ਤੇ ਈਂਧਣ ਈਥੈਨੌਲ  ਦੀ ਆਮਦ ਦੀ ਪ੍ਰਵਾਨਗੀ ਦੇਣ ਲਈ ਨੀਤੀ ਦੀ ਤਬਦੀਲੀ ਦਾ ਸੁਝਾਅ ਵੀ ਗੁੰਮਰਾਹਕੁੰਨ ਹੈ। ਭਾਰਤ ਦਾ ਈਂਧਣ ਮਿਸ਼ਰਣ ਪ੍ਰੋਗਰਾਮ ਅਤੇ ਈਥੈਨੌਲ  ਦੀ ਖਰੀਦ ਪੂਰੀ ਤਰ੍ਹਾਂ ਨਾਲ ਭਾਰਤ ਦੀਆਂ ਘਰੇਲੂ ਨੀਤੀਆਂ ਦੇ ਅਧਾਰ ‘ਤੇ ਹੀ ਨਿਰਧਾਰਿਤ ਹੁੰਦੀਆਂ ਹਨ।

 

************

ਅਭਿਸ਼ੇਕ ਦਿਆਲ/ਇਸ਼ਿਤਾ ਬਿਸਵਾਸ/ਏਕੇ


(Release ID: 2295840) ਵਿਜ਼ੀਟਰ ਕਾਊਂਟਰ : 70