ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਮੀਆਵਾਕੀ ਵਿਧੀ ਦੇ ਤਹਿਤ ਇੱਕ ਘੰਟੇ ਵਿੱਚ 3.61 ਲੱਖ ਤੋਂ ਵੱਧ ਪੌਦੇ ਲਗਾ ਕੇ Guinness World Record ਬਣਾਉਣ ‘ਤੇ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ, ਸਾਰੇ ਵਲੰਟੀਅਰਾਂ ਅਤੇ ਖੇਤਰਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ
ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਮੀਆਵਾਕੀ ਵਿਧੀ ਦੇ ਤਹਿਤ ਇੱਕ ਘੰਟੇ ਵਿੱਚ 3.61 ਲੱਖ ਤੋਂ ਵੱਧ ਪੌਦੇ ਲਗਾ ਕੇ ਬਣਿਆ ਗਿਨੀਜ਼ ਵਰਲਡ ਰਿਕਾਰਡ
ਜਨਤਕ ਤੌਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਗਾਂਧੀਨਗਰ ਲੋਕ ਸਭਾ ਖੇਤਰ ਵਾਸੀਆਂ ਨੇ 1 ਕਰੋੜ 26 ਲੱਖ ਤੋਂ ਵੱਧ ਪੌਦੇ ਲਗਾਏ
ਇਸ ਮੁਹਿੰਮ ਦੇ ਤਹਿਤ ਜਨਤਾ ਨੇ 404 ਜਨਤਕ ਸਥਾਨਾਂ ‘ਤੇ 1 ਕਰੋੜ 15 ਲੱਖ ਤੋਂ ਜ਼ਿਆਦਾ ਪੌਦੇ ਅਤੇ ਨਿਜੀ ਕੈਂਪਸਾਂ ਵਿੱਚ 11 ਲੱਖ ਤੋਂ ਵੱਧ ਪੌਦੇ ਲਗਾਏ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਵਾਤਾਵਰਣ ਸੰਭਾਲ ਨੂੰ ਜਨਤਕ-ਅੰਦੋਲਨ ਬਣਾਉਣ ਵਿੱਚ ਨਿਭਾ ਰਿਹਾ ਹੈ ਮਹੱਤਵਪੂਰਨ ਭੂਮਿਕਾ
Posted On:
12 JUL 2026 7:59PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਤੇ ਗਾਂਧੀਨਗਰ ਲੋਕ ਸਭਾ ਖੇਤਰ ਦੇ ਸਾਂਸਦ ਸ਼੍ਰੀ ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਮੀਆਵਾਕੀ ਵਿਧੀ ਦੇ ਤਹਿਤ ਇੱਕ ਘੰਟੇ ਵਿੱਚ 3.61 ਲੱਖ ਤੋਂ ਵੱਧ ਪੌਦੇ ਲਗਾ ਕੇ Guinness World Record ਸਥਾਪਿਤ ਕਰਨ ‘ਤੇ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ, ਇਸ ਮੁਹਿੰਮ ਨਾਲ ਜੁੜੇ 25,000 ਤੋਂ ਵੱਧ ਵਲੰਟੀਅਰਾਂ ਅਤੇ ਖੇਤਰ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਵਾਤਾਵਰਣ ਸੰਭਾਲ ਅੱਜ ਜਨਤਕ-ਅੰਦੋਲਨ ਦਾ ਸਰੂਪ ਲੈ ਚੁੱਕਿਆ ਹੈ। ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਨੇ ਦੇਸ਼ ਭਰ ਦੇ ਕਰੋੜਾਂ ਨਾਗਰਿਕਾਂ ਨੂੰ ਕੁਦਰਤ ਦੀ ਰੱਖਿਆ ਦੇ ਇਸ ਮਹਾਯੱਗ ਨਾਲ ਜੋੜਨ ਦਾ ਕੰਮ ਕੀਤਾ ਹੈ। ਅੱਜ ਗਾਂਧੀਨਗਰ ਲੋਕ ਸਭਾ ਖੇਤਰ ਨੇ ਇਸ ਜਨਤਕ- ਅੰਦੋਲਨ ਨੂੰ ਨਵੀਂ ਊਰਜਾ ਪ੍ਰਦਾਨ ਕਰਦੇ ਹੋਏ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੀਆਵਾਕੀ ਤਕਨੀਕ ਰਾਹੀਂ ਸਿਰਫ਼ ਇੱਕ ਘੰਟੇ ਵਿੱਚ 3.61 ਲੱਖ ਤੋਂ ਵੱਧ ਪੌਦੇ ਲਗਾ ਕੇ Guinness World Record ਸਥਾਪਿਤ ਕਰਨਾ ਜਨਤਕ ਭਾਗੀਦਾਰੀ, ਸੁਚਾਰੂ ਯੋਜਨਾ ਅਤੇ ਵਾਤਾਵਰਣ ਸੰਭਾਲ ਦੇ ਪ੍ਰਤੀ ਸਮਾਜ ਦੀ ਵਚਨਬੱਧਤਾ ਦੀ ਸ਼ਾਨਦਾਰ ਉਦਾਹਰਣ ਹੈ। ਉਨ੍ਹਾਂ ਨੇ ਇਸ ਉਪਲਬਧੀ ਲਈ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ, ਮੁਹਿੰਮ ਨਾਲ ਜੁੜੇ ਸਾਰੇ ਵਿਭਾਗਾਂ, ਸਵੈ-ਇਛੁੱਕ ਸੰਗਠਨਾਂ, 25 ਹਜ਼ਾਰ ਤੋਂ ਵੱਧ ਵਲੰਟੀਅਰਾਂ ਅਤੇ ਖੇਤਰ ਦੇ ਸਾਰੇ ਨਾਗਰਿਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ।
ਗਾਂਧੀ ਨਗਰ ਦੀ ਜਨਤਾ ਨੇ ‘ਜਨਤਕ ਤੌਰ ‘ਤੇ ਪੌਦੇ ਲਗਾਉਣ ਦੀ ਮੁਹਿੰਮ’ ਦੇ ਤਹਿਤ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ 1 ਕਰੋੜ 26 ਲੱਖ ਤੋਂ ਵੱਧ ਪੌਦੇ ਲਗਾਏ ਹਨ। ਇਨ੍ਹਾਂ ਵਿੱਚ 404 ਜਨਤਕ ਸਥਾਨਾਂ ‘ਤੇ 1,15,93,513 ਪੌਦੇ ਲਗਾਏ ਗਏ ਹਨ, ਜਦਕਿ ਖੇਤਰ ਦੇ ਨਾਗਰਿਕਾਂ ਨੇ ਆਪਣੇ ਨਿਜੀ ਕੰਪਲੈਕਸ ਵਿੱਚ 11 ਲੱਖ ਤੋਂ ਵੱਧ ਪੌਦੇ ਲਗਾਏ। ਜਨਤਕ ਸਥਾਨਾਂ ‘ਤੇ ਸਾਨੰਦ ਵਿਧਾਨ ਸਭਾ ਦੇ 186 ਸਥਾਨਾਂ ‘ਤੇ 53,64,504 ਪੌਦੇ, ਗਾਂਧੀਨਗਰ ਉੱਤਰ ਵਿਧਾਨ ਸਭਾ ਦੇ 97 ਸਥਾਨਾਂ ‘ਤੇ 18,09,850 ਪੌਦੇ, ਕਲੋਲ ਵਿਧਾਨ ਸਭਾ ਦੇ 77 ਸਥਾਨਾਂ ‘ਤੇ 16,64,675 ਪੌਦੇ, ਘਾਟਲੋਡੀਆ ਵਿਧਾਨ ਸਭਾ ਦੇ 18 ਸਥਾਨਾਂ ‘ਤੇ 8,32,370 ਪੌਦੇ, ਵੇਜਲਪੁਰ ਵਿਧਾਨ ਸਭਾ ਦੇ 10 ਸਥਾਨਾਂ ‘ਤੇ 17,54,000 ਪੌਦੇ ਅਤੇ ਸਾਬਰਮਤੀ ਵਿਧਾਨ ਸਭਾ ਦੇ 6 ਸਥਾਨਾਂ ‘ਤੇ 82,314 ਪੌਦੇ ਲਗਾਏ ਹਨ। ਇਹ ਵਿਆਪਕ ਮੁਹਿੰਮ ਜਨਤਕ ਸ਼ਮੂਲੀਅਤ ਰਾਹੀਂ ਵਾਤਾਵਰਣ ਸੰਭਾਲ ਦੀ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਸਾਹਮਣੇ ਆਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਕੁਦਰਤ ਦੇ ਨਾਲ ਤਰੱਕੀ’ ਅਤੇ ਟਿਕਾਊ ਵਿਕਾਸ (Sustainable Development) ਦਾ ਜੋ ਵਿਜਨ ਦੇਸ਼ ਦੇ ਸਾਹਮਣੇ ਰੱਖਿਆ ਹੈ, ਉਸ ਨੂੰ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਆਕਸੀਜਨ ਪਾਰਕਾਂ ਦੇ ਨਿਰਮਾਣ, ਵਿਆਪਕ ਪੌਦੇ ਲਗਾਉਣ, ਤਾਲਾਬਾਂ ਦੇ ਪੁਨਰ ਨਿਰਮਾਣ ਅਤੇ ਵਾਤਾਵਰਣ ਸੰਭਾਲ ਨਾਲ ਜੁੜੇ ਵੱਖ-ਵੱਖ ਜਨਤਕ-ਅਭਿਆਨਾਂ ਰਾਹੀਂ ਜ਼ਮੀਨੀ ਪੱਧਰ ‘ਤੇ ਉਤਾਰਿਆ ਜਾ ਰਿਹਾ ਹੈ। ਗਾਂਧੀਨਗਰ ਲੋਕ ਸਭਾ ਖੇਤਰ ਅੱਜ ਵਾਤਾਵਰਣ ਸੰਭਾਲ ਅਤੇ ਹਰਿਤ ਵਿਕਾਸ ਦੇ ਖੇਤਰ ਵਿੱਚ ਦੇਸ਼ ਲਈ ਇੱਕ ਪ੍ਰੇਰਣਾ ਸਰੋਤ ਬਣ ਕੇ ਉਭਰਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੌਦੇ ਲਗਾਉਣਾ ਸਿਰਫ਼ ਪੌਦੇ ਲਗਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਸੰਭਾਲ ਅਤੇ ਪਾਲਣ-ਪੋਸ਼ਣ ਵੀ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਨਾਲ ਜੁੜ ਕੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਲਗਾਏ ਗਏ ਪੌਦਿਆਂ ਦੀ ਦੇਖਭਾਲ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਜਾਹਿਰ ਕੀਤਾ ਕਿ ਜਨਤਕ ਭਾਗੀਦਾਰੀ ਨਾਲ ਚੱਲ ਰਹੀ ਅਜਿਹੀ ਮੁਹਿੰਮ ਵਿਕਸਿਤ ਭਾਰਤ ਦੇ ਨਿਰਮਾਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ, ਹਰਿਤ ਅਤੇ ਸੰਤੁਲਿਤ ਵਾਤਾਵਰਣ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ।
***************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2294984)
ਵਿਜ਼ੀਟਰ ਕਾਊਂਟਰ : 23