ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੁਦਰਤ ਅਤੇ ਵਾਤਾਵਰਨ ਸੰਭਾਲ ਪ੍ਰਤੀ ਸਨਮਾਨ ਨੂੰ ਉਜਾਗਰ ਕਰਦਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


प्रविष्टि तिथि: 30 JUL 2026 10:26AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੁਦਰਤ, ਵਾਤਾਵਰਨ ਅਤੇ ਸਮੁੱਚੀ ਕਾਇਨਾਤ ਦਾ ਸਤਿਕਾਰ ਸਾਡੀ ਹੋਂਦ ਦੇ ਮੂਲ ਵਿੱਚ ਹੈ। ਉਨ੍ਹਾਂ ਸਾਰਿਆਂ ਨੂੰ ਇੱਕ ਸਿਹਤਮੰਦ, ਖ਼ੁਸ਼ਹਾਲ ਅਤੇ ਮਜ਼ਬੂਤ ​​ਰਾਸ਼ਟਰ ਦੇ ਨਿਰਮਾਣ ਵਿੱਚ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-

“शं नो द्यावापृथिवी पूर्वहूतौ शमन्तरिक्षं दृशये नो अस्तु।

शं न ओषधीर्वनिनो भवन्तु शं नो रजसस्पतिरस्तु जिष्णुः॥”

ਇਸ ਸੁਭਾਸ਼ਿਤਮ ਦਾ ਸੁਨੇਹਾ ਹੈ ਕਿ ਦਯੁਲੋਕ ਅਤੇ ਧਰਤੀ - ਜੋ ਕਾਇਨਾਤ ਦੇ ਆਰੰਭ ਤੋਂ ਹੀ ਸਤਿਕਾਰੇ ਜਾਂਦੇ ਰਹੇ ਹਨ - ਸਾਡੇ ਲਈ ਹਮੇਸ਼ਾਂ ਮੰਗਲਕਾਰੀ ਹੋਣ। ਧਰਤੀ ਅਤੇ ਸੂਰਜ ਦਰਮਿਆਨ ਅਸਮਾਨ ਸਾਡੇ ਜੀਵਨ ਲਈ ਕਲਿਆਣਕਾਰੀ ਅਤੇ ਗਿਆਨਵਾਨ ਹੋਵੇ। ਸਾਰੀਆਂ ਔਸ਼ਧੀ ਜੜ੍ਹੀਆਂ ਬੂਟੀਆਂ ਅਤੇ ਜੰਗਲ ਦੇ ਰੁੱਖ ਸਾਨੂੰ ਸਿਹਤ, ਪੋਸ਼ਣ ਅਤੇ ਸੁੱਖ ਪ੍ਰਦਾਨ ਕਰਨ। ਸਾਰੀ ਦੁਨੀਆ ਦੇ ਮਾਲਕ – ਸਰਬ-ਵਿਆਪੀ ਪਰਮਾਤਮਾ ਸਾਨੂੰ ਹਮੇਸ਼ਾ ਤੰਦਰੁਸਤੀ, ਸ਼ਾਂਤੀ ਅਤੇ ਖ਼ੁਸ਼ਹਾਲੀ ਪ੍ਰਦਾਨ ਕਰਨ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

ਕੁਦਰਤ, ਵਾਤਾਵਰਨ ਅਤੇ ਸਾਰੀ ਕਾਇਨਾਤ ਲਈ ਸਤਿਕਾਰ ਸਾਡੇ ਵਜੂਦ ਦੇ ਮੂਲ ਵਿੱਚ ਹੈ। ਆਓ ਅਸੀਂ ਉਨ੍ਹਾਂ ਪ੍ਰਤੀ ਪੂਰੀ ਸ਼ੁਕਰਗੁਜ਼ਾਰੀ ਅਤੇ ਸੇਵਾ ਭਾਵਨਾ ਨਾਲ ਇੱਕ ਸਿਹਤਮੰਦ, ਖੁਸ਼ਹਾਲ ਅਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਲਈ ਭਾਗੀਦਾਰ ਬਣੀਏ।

शं नो द्यावापृथिवी पूर्वहूतौ शमन्तरिक्षं दृशये नो अस्तु।

शं न ओषधीर्वनिनो भवन्तु शं नो रजसस्पतिरस्तु जिष्णुः॥”

**** 

ਐਮਜੇਪੀਐਸ/ਐਸਐਸ/ਐਸਟੀ


(रिलीज़ आईडी: 2291642) आगंतुक पटल : 12
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam