ਵਿੱਤ ਮੰਤਰਾਲਾ
azadi ka amrit mahotsav

ਖੇਤਰੀ ਪੇਂਡੂ ਬੈਂਕਾਂ (RRBs) ਨੇ ਵਿੱਤੀ ਵਰ੍ਹੇ 2025-26 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 10,177 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ, ਨਾਲ ਹੀ ਹੋਰ ਪ੍ਰਮੁੱਖ ਵਿੱਤੀ ਮਿਆਰਾਂ ਵਿੱਚ ਨਿਰੰਤਰ ਸੁਧਾਰ ਕੀਤਾ ਹੈ


ਸਰਕਾਰ ਨਿਯਮਿਤ ਸਮੀਖਿਆ, ਤਕਨਾਲੋਜੀ, ਅੱਪਗ੍ਰੇਡੇਸ਼ਨ ਅਤੇ ਵਿੱਤੀ ਸਮਾਵੇਸ਼ ਪਹਿਲ ਰਾਹੀਂ ਆਰਆਰਬੀਜ਼ ਨੂੰ ਮਜ਼ਬੂਤ ਕਰ ਰਹੀ ਹੈ

ਸਰਕਾਰ ਵਿੱਤੀ ਸਮਾਵੇਸ਼ ਨੂੰ ਹੁਲਾਰਾ ਦੇਣ ਲਈ PMJDY, PMMY, PMSBY, PMJJBY ਅਤੇ ਅਟਲ ਪੈਨਸ਼ਨ ਯੋਜਨਾ ਅਧੀਨ ਖੇਤਰੀ ਪੇਂਡੂ ਬੈਂਕਾਂ ਦੀ ਤਰੱਕੀ ਦੀ ਸਮੇਂ-ਸਮੇਂ ‘ਤੇ ਨਿਗਰਾਨੀ ਕਰਦੀ ਹੈ

प्रविष्टि तिथि: 28 JUL 2026 3:29PM by PIB Chandigarh

ਭਾਰਤ ਸਰਕਾਰ ਨਿਯਮਿਤ ਤੌਰ ‘ਤੇ ਰਾਸ਼ਟਰੀ ਅਤੇ ਖੇਤਰੀ ਪੱਧਰਾਂ ‘ਤੇ ਖੇਤਰੀ ਪੇਂਡੂ ਬੈਂਕਾਂ (RRBs) ਦੇ ਪ੍ਰਦਰਸ਼ਨ ਅਤੇ ਵਿੱਤੀ ਸਥਿਤੀ ਦੀ ਸਮੀਖਿਆ ਕਰਦੀ ਹੈ।

ਪਿਛਲੇ ਚਾਰ ਵਿੱਤੀ ਵਰ੍ਹਿਆਂ ਵਿੱਚ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਆਰਆਰਬੀ ਦੀਆਂ ਹੇਠ ਲਿਖੀਆਂ ਸਮੀਖਿਆਵਾਂ ਕੀਤੀਆਂ ਗਈਆਂ ਹਨ:

ਲੜੀ ਨੰਬਰ

ਰਾਸ਼ਟਰੀ /ਖੇਤਰੀ ਪੱਧਰ

ਮਿਤੀ ਅਤੇ ਸਥਾਨ

1.

ਰਾਸ਼ਟਰੀ ਪੱਧਰ

07.07.2022 ਨਵੀਂ ਦਿੱਲੀ ਵਿਖੇ

2.

ਉੱਤਰ-ਪੂਰਬੀ ਆਰਆਰਬੀਜ਼

21.07.2023 ਅਗਰਤਲਾ ਵਿਖੇ

3.

ਦੱਖਣੀ ਆਰਆਰਬੀਜ਼

04.08.2023 ਚੇਨੱਈ ਵਿਖੇ

4.

ਉੱਤਰੀ ਆਰਆਰਬੀਜ਼

30.08.2023 ਨਵੀਂ ਦਿੱਲੀ ਵਿਖੇ

5.

ਰਾਸ਼ਟਰੀ ਪੱਧਰ

19.08.2024 ਨਵੀਂ ਦਿੱਲੀ ਵਿਖੇ

6.

ਪੱਛਮੀ-ਮੱਧ ਆਰਆਰਬੀਜ਼

22.08.2024 ਉਦੈਪੁਰ ਵਿਖੇ

7.

ਉੱਤਰ-ਪੂਰਬੀ ਆਰਆਰਬੀਜ਼

30.09.2024 ਈਟਾਨਗਰ ਵਿਖੇ

8.

ਦੱਖਣੀ ਆਰਆਰਬੀਜ਼

09.11.2024 ਬੰਗਲੁਰੂ ਵਿਖੇ

9.

ਪੂਰਬੀ ਆਰਆਰਬੀਜ਼

29.11.2024 ਪਟਨਾ ਵਿਖੇ

10.

ਕਰਨਾਟਕਾ ਗ੍ਰਾਮੀਣ ਬੈਂਕ

16.10.2025 ਬੇੱਲਾਰੀ ਵਿਖੇ 

 

ਇਸ ਤੋਂ ਇਲਾਵਾ, ਫਾਲੋ-ਅੱਪ ਕਾਰਵਾਈ ਵਜੋਂ ਵਿੱਤੀ ਸੇਵਾ ਵਿਭਾਗ (DFS) ਵੱਖ-ਵੱਖ ਪੱਧਰਾਂ ‘ਤੇ ਆਰਆਰਬੀਜ਼ ਅਤੇ ਸਪਾਂਸਰਡ ਬੈਂਕਾਂ ਦੇ ਨਾਲ ਸਮੇਂ-ਸਮੇਂ ‘ਤੇ ਅਤੇ ਨਿਯਮਿਤ ਬੈਠਕਾਂ ਕਰਦਾ ਹੈ।

ਸਮੀਖਿਆ ਬੈਠਕਾਂ ਦੀਆਂ ਏਜੰਡਾ ਆਈਟਮਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਇਹ ਸ਼ਾਮਲ ਹਨ:

  1. ਵਿੱਤੀ ਮਾਪਦੰਡਾਂ ‘ਤੇ ਆਰਆਰਬੀਜ਼ ਦੇ ਪ੍ਰਦਰਸ਼ਨ ਦੀ ਸਮੀਖਿਆ।

  2. ਟੈਕਨੋਲੋਜੀ ਅੱਪਗ੍ਰੇਡੇਸ਼ਨ ‘ਤੇ ਜ਼ੋਰ।

  3. ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਪੋਰਟਫੋਲੀਓ ‘ਤੇ ਧਿਆਨ।

  4. ਖੇਤੀਬਾੜੀ-ਅਧਾਰਿਤ, ਐੱਮਐੱਸਐੱਮਈ ਅਤੇ ਰਿਟੇਲ ਸੈਕਟਰਾਂ ਲਈ ਲੋਨ ਵਿਭਿੰਨਤਾ ਦਾ ਮਹੱਤਵ।

  5. ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਵਿੱਤੀ ਸਮਾਵੇਸ਼ ਦਾ ਵਿਸਥਾਰ।

 

ਹਾਲ ਦੇ ਵਰ੍ਹਿਆਂ ਵਿੱਚ ਆਰਆਰਬੀ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਵਿੱਤੀ ਵਰ੍ਹੇ 2025-26 ਦੌਰਾਨ ਆਰਆਰਬੀ ਨੇ 10,177 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਧ ਕੁੱਲ ਸ਼ੁੱਧ ਲਾਭ ਦਰਜ ਕੀਤਾ। ਆਰਆਰਬੀ ਨੇ ਪੂੰਜੀ ਨਾਲ ਜੋਖਮ ਭਾਰ ਵਾਲਾ ਸੰਪਤੀ ਅਨੁਪਾਤ (ਸੀਆਰਏਆਰ) ਜਮ੍ਹਾਂ, ਐਡਵਾਂਸ, ਨੌਨ-ਪਰਫੌਰਮਿੰਗ ਅਸੈੱਟ (ਐੱਨਪੀਏ) ਕ੍ਰੈਡਿਟ-ਡਿਪੌਜਿਟ ਅਨੁਪਾਤ (ਸੀਡੀ ਅਨੁਪਾਤ) ਆਦਿ ਵਰਗੇ ਮੁੱਖ ਵਿੱਤੀ ਮਿਆਰਾਂ ਵਿੱਚ ਵੀ ਲਗਾਤਾਰ ਸੁਧਾਰ ਦਰਸਾਇਆ ਹੈ। ਪਿਛਲੇ ਤਿੰਨ ਵਰ੍ਹਿਆਂ ਵਿੱਚ ਮੁੱਖ ਵਿੱਤੀ ਪੈਮਾਨਿਆਂ ‘ਤੇ ਆਰਆਰਬੀ ਦਾ ਪ੍ਰਦਰਸ਼ਨ ਇਸ ਪ੍ਰਕਾਰ ਹੈ:

 

ਲੜੀ ਨੰਬਰ

ਮੁੱਖ ਵਿੱਤੀ ਪੈਰਾਮੀਟਰ

ਵਿੱਤੀ ਵਰ੍ਹੇ 2023-24

ਵਿੱਤੀ ਵਰ੍ਹੇ 2024-25

ਵਿੱਤ ਵਰ੍ਹੇ 

1.

ਕੁੱਲ ਜਮ੍ਹਾਂ ਰਾਸ਼ੀ (ਕਰੋੜ ਰੁਪਏ ਵਿੱਚ)

6,59,815

7,13,800

7,68,621

2.

ਬਕਾਇਆ ਲੋਨ (ਕਰੋੜ ਰੁਪਏ ਵਿੱਚ)

4,71,384

5,24,163

5,78,349

3.

ਕ੍ਰੈਡਿਟ-ਡਿਪੌਜਿਟ ਅਨੁਪਾਤ 

(ਸੀਡੀ ਅਨੁਪਾਤ) (%)

71.4

73.4

75.2

4.

ਗ੍ਰੌਸ ਨੌਨ-ਪਰਫੌਰਮਿੰਗ ਅਸੈੱਟ (ਜੀਐੱਨਪੀਏ) (%)

6.1

5.4

5.3

5.

ਨੈੱਟ ਨੌਨ-ਪਰਫੌਰਮਿੰਗ ਅਸੈੱਟ (ਐੱਨਐੱਨਪੀਏ) (%)

2.4

2.0

2.1

6.

ਸ਼ੁੱਧ ਲਾਭ (ਕਰੋੜ ਰੁਪਏ ਵਿੱਚ)

7,571

6,820

10,177

7.

ਕੁੱਲ ਕੀਮਤ (ਕਰੋੜ ਰੁਪਏ ਵਿੱਚ)

56,780

63,927

74,086

8.

ਜੋਖਮ ਭਾਰ ਵਾਲੀਆਂ ਸੰਪਤੀਆਂ ਲਈ ਪੂੰਜੀ ਅਨੁਪਾਤ (ਸੀਆਰਏਆਰ) (%)

14.2

14.4

15.0

ਸਰੋਤ: ਨਾਬਾਰਡ  

 

ਸਰਕਾਰ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵਿੱਤੀ ਸਮਾਵੇਸ਼ ਨੂੰ ਵਧਾਉਣ ਦੀ ਦਿਸ਼ਾ ਵਿੱਚ ਆਰਆਰਬੀ ਦੀ ਤਰੱਕੀ ਦੀ ਨਿਯਮਿਤ ਤੌਰ ‘ਤੇ ਸਮੀਖਿਆ ਕਰਦੀ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY), ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਅਟਲ ਪੈਨਸ਼ਨ ਯੋਜਨਾ (APY) ਵਰਗੀਆਂ ਵੱਖ-ਵੱਖ ਵਿੱਤੀ ਸਮਾਵੇਸ਼ ਯੋਜਨਾਵਾਂ ਦੇ ਟੀਚੇ DFS ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ‘ਤੇ ਨਿਗਰਾਨੀ ਕੀਤੀ ਜਾਂਦੀ ਹੈ।

******

ਐੱਸਆਰ/ਏਡੀ /ਬਲਜੀਤ ਸਿੰਘ


(रिलीज़ आईडी: 2291182) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Bengali , Tamil