ਰਾਸ਼ਟਰਪਤੀ ਸਕੱਤਰੇਤ
ਬੁਖਾਰੇਸਟ ਯੂਨੀਵਰਸਿਟੀ ਆਫ਼ ਇਕਨਾਮਿਕ ਸਟੱਡੀਜ਼ ਨੇ ਰਾਸ਼ਟਰਪਤੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਸਨਮਾਨਿਤ ਕੀਤਾ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰੋਮਾਨੀਆ ਦੀਆਂ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ : ਸਾਂਝੀ ਖੋਜ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਟਾਂਦਰੇ ਰਾਹੀਂ ਸਹਿਯੋਗ ਵਧਾਓ
प्रविष्टि तिथि:
24 JUL 2026 11:01PM by PIB Chandigarh
ਬੁਖਾਰੇਸਟ ਯੂਨੀਵਰਸਿਟੀ ਆਫ਼ ਇਕਨਾਮਿਕ ਸਟੱਡੀਜ਼ ਨੇ ਅੱਜ, 24 ਜੁਲਾਈ 2026 ਨੂੰ ਰੋਮਾਨੀਆ ਦੇ ਬੁਖਾਰੇਸਟ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ।
ਆਪਣੇ ਪ੍ਰਵਾਨਗੀ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਬੁਖਾਰੇਸਟ ਯੂਨੀਵਰਸਿਟੀ ਆਫ਼ ਇਕਨਾਮਿਕ ਸਟੱਡੀਜ਼ ਦੇ ਰੈਕਟਰ, ਸੀਨੇਟ ਅਤੇ ਪੂਰੇ ਯੂਨੀਵਰਸਿਟੀ ਪਰਿਵਾਰ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਇਸ ਨੂੰ ਭਾਰਤ ਅਤੇ ਰੋਮਾਨੀਆ ਦੇ ਲੋਕਾਂ ਵਿਚਕਾਰ ਡੂੰਘੀ ਅਤੇ ਸਥਾਈ ਦੋਸਤੀ ਦਾ ਪ੍ਰਤੀਕ ਦੱਸਿਆ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਉਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਡੀ ਪਰਿਵਰਤਨਸ਼ੀਲ ਸ਼ਕਤੀ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਅਧਿਆਪਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਖ਼ੁਦ ਦੇਖਿਆ ਹੈ ਕਿ ਕਿਵੇਂ ਇੱਕ ਕਲਾਸਰੂਮ - ਭਾਵੇਂ ਉਹ ਕਿੰਨਾ ਵੀ ਸਾਧਾਰਨ ਕਿਉਂ ਨਾ ਹੋਵੇ - ਕਿਸੇ ਪਰਿਵਾਰ ਅਤੇ ਸਮੇਂ ਦੇ ਨਾਲ ਪੂਰੇ ਭਾਈਚਾਰੇ ਦੇ ਭਵਿੱਖ ਦੀ ਦਿਸ਼ਾ ਬਦਲ ਸਕਦਾ ਹੈ। ਉਨ੍ਹਾਂ ਇਸ ਨੇ ਗੱਲ ’ਤੇ ਜ਼ੋਰ ਦੇ ਕਿ ਸਿੱਖਿਆ ਸਿਰਫ਼ ਵਿਅਕਤੀਗਤ ਤਰੱਕੀ ਦਾ ਸਾਧਨ ਨਹੀਂ ਹੈ, ਸਗੋਂ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਸਭ ਤੋਂ ਮਜ਼ਬੂਤ ਨੀਂਹ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਰੋਮਾਨੀਆ ਦੀ ਦੋਸਤੀ ਆਪਸੀ ਸਤਿਕਾਰ, ਵਿਸ਼ਵਾਸ ਅਤੇ ਸਾਂਝੇ ਲੋਕਤੰਤਰੀ ਮੁੱਲਾਂ ’ਤੇ ਅਧਾਰਤ ਹੈ। ਸਿੱਖਿਆ ਇਸ ਭਾਈਵਾਲੀ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਰਹੀ ਹੈ। ਕਈ ਦਹਾਕਿਆਂ ਤੋਂ ਰੋਮਾਨੀਆ ਦੀਆਂ ਯੂਨੀਵਰਸਿਟੀਆਂ, ਖ਼ਾਸ ਤੌਰ ’ਤੇ ਡਾਕਟਰੀ , ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ, ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਦੀਆਂ ਰਹੀਆਂ ਹਨ। ਉਨ੍ਹਾਂ ਨੇ ਬੁਖਾਰੇਸਟ ਯੂਨੀਵਰਸਿਟੀ ਆਫ਼ ਇਕਨਾਮਿਕ ਸਟੱਡੀਜ਼ ਅਤੇ ਹੋਰ ਰੋਮਾਨੀਆ ਦੇ ਹੋਰ ਵਿੱਦਿਅਕ ਅਦਾਰਿਆਂ ਨੂੰ ਸਾਂਝੀ ਖੋਜ ਅਤੇ ਅਧਿਆਪਕ ਅਤੇ ਵਿਦਿਆਰਥੀ ਵਟਾਂਦਰੇ ਰਾਹੀਂ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡਿਜੀਟਲ ਤਕਨਾਲੋਜੀ ਅਤੇ ਵਿਗਿਆਨ ਦੀ ਤੇਜ਼ ਤਰੱਕੀ ਦੁਨੀਆ ਨੂੰ ਬਦਲ ਰਹੀ ਹੈ, ਉਦੋਂ ਬੁਖਾਰੇਸਟ ਯੂਨੀਵਰਸਿਟੀ ਆਫ਼ ਇਕਨਾਮਿਕ ਸਟੱਡੀਜ਼ ਵਰਗੀਆਂ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਗਿਆਨ ਦੇ ਨਾਲ-ਨਾਲ ਬੁੱਧੀ, ਨੈਤਿਕਤਾ ਅਤੇ ਦਇਆ ਵੀ ਜੁੜੀ ਰਹੇ ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੱਲ੍ਹ ਦੀ ਦੁਨੀਆ ਦੇ ਆਰਕੀਟੈਕਟ ਹਨ। ਸਫਲਤਾ ਸਿਰਫ਼ ਪੇਸ਼ੇਵਰ ਪ੍ਰਾਪਤੀਆਂ ਰਾਹੀਂ ਹੀ ਨਹੀਂ ਮਾਪੀ ਜਾਂਦੀ, ਸਗੋਂ ਉਹਨਾਂ ਕਦਰਾਂ-ਕੀਮਤਾਂ ਰਾਹੀਂ ਵੀ ਮਾਪੀ ਜਾਂਦੀ ਹੈ ਜੋ ਉਹ ਬਰਕਰਾਰ ਰੱਖਦੇ ਹਨ ਅਤੇ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਿਕ ਬਦਲਾਅ ਲਿਆਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਿਆਨ ਦੀ ਪ੍ਰਾਪਤੀ ਵਿੱਚ ਉਤਸੁਕ ਰਹਿਣ, ਆਪਣੀਆਂ ਯੋਗਤਾਵਾਂ ਵਿੱਚ ਵਿਸ਼ਵਾਸ ਰੱਖਣ ਅਤੇ ਆਪਣੇ ਕੰਮਾਂ ਵਿੱਚ ਦਿਆਲਤਾ ਲਿਆਉਣ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦੀ ਵਰਤੋਂ ਸੱਭਿਆਚਾਰਾਂ ਨੂੰ ਜੋੜਨ ਅਤੇ ਇੱਕ ਹੋਰ ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਸੰਸਾਰ ਬਣਾਉਣ ਲਈ ਵੀ ਕਰਨੀ ਚਾਹੀਦੀ ਹੈ।
ਬੁਖਾਰੇਸਟ ਯੂਨੀਵਰਸਿਟੀ ਆਫ਼ ਸਟੱਡੀਜ਼ ਸਟੱਡੀਜ਼ , ਰੋਮਾਨੀਆ ਵਿੱਚ ਅਰਥਸ਼ਾਸਤਰ, ਵਪਾਰ ਅਤੇ ਜਨਤਕ ਪ੍ਰਸ਼ਾਸਨ ਵਿੱਚ ਉੱਚ ਸਿੱਖਿਆ ਦਾ ਮੁੱਖ ਅਦਾਰਾ ਹੈ। ਇਸ ਦੀ ਸਥਾਪਨਾ ਸਾਲ 1913 ਵਿੱਚ ਹੋਈ ਸੀ । ਇਹ ਰੋਮਾਨੀਆ ਦੀ ਪਹਿਲੀ ਯੂਨੀਵਰਸਿਟੀ ਸੀ ਜੋ ਸਿਰਫ਼ ਆਰਥਿਕ ਵਿਗਿਆਨ ਦੀ ਸਿੱਖਿਆ ਲਈ ਸਮਰਪਿਤ ਸੀ। ਉਦੋਂ ਤੋਂ, ਯੂਨੀਵਰਸਿਟੀ ਨੇ ਕਈ ਅਰਥਸ਼ਾਸਤਰੀ, ਨੀਤੀ ਘਾੜਿਆਂ, ਵਪਾਰਕ ਨੇਤਾ ਅਤੇ ਜਨਤਕ ਪ੍ਰਸ਼ਾਸਕਾਂ ਨੂੰ ਤਿਆਰ ਕੀਤਾ ਹੈ। ‘ਡਾਕਟਰ ਹੋਨੋਰੀਜ਼ ਕੌਜ਼ਾ’ ਇਸ ਯੂਨੀਵਰਸਿਟੀ ਦਾ ਸਭ ਤੋਂ ਉੱਚਾ ਅਕਾਦਮਿਕ ਸਨਮਾਨ ਹੈ । ਇਹ ਸਨਮਾਨ ਸਿੱਖਿਆ, ਜਨਤਕ ਸੇਵਾ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਖੇਤਰ ਵਿੱਚ ਅਸਧਾਰਨ ਯੋਗਦਾਨ ਪਾਉਣ ਵਾਲੀਆਂ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।


*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2290398)
आगंतुक पटल : 3