ਖੇਤੀਬਾੜੀ ਮੰਤਰਾਲਾ
azadi ka amrit mahotsav

ਮਹਾਰਾਸ਼ਟਰ ਆਰਕੇਵੀਵਾਈ ਦੀ ਦੂਜੀ ਕਿਸ਼ਤ ਲਈ ਯੋਗਤਾ ਪ੍ਰਾਪਤ ਕਰਨ ਵਾਲਾ ਪਹਿਲਾਂ ਰਾਜ ਬਣ ਗਿਆ ਹੈ; ਕੇਂਦਰੀ ਖੇਤੀਬਾੜੀ ਮੰਤਰੀ ਨੇ ਸਮੇਂ ਸਿਰ ਫੰਡ ਦੀ ਵਰਤੋਂ ਲਈ ਰਾਜ ਨੂੰ ਵਧਾਈ ਦਿੱਤੀ


ਕੇਂਦਰੀ ਖੇਤੀਬਾੜੀ ਮੰਤਰੀ ਨੇ ਮਹਾਰਾਸ਼ਟਰ ਵਿੱਚ ਆਰਕੇਵੀਵਾਈ ਦੇ ਲਾਗੂਕਰਨ ਦੀ ਸਮੀਖਿਆ ਕੀਤੀ; ਡਿਜੀਟਲ ਖੇਤੀਬਾੜੀ, ਐੱਨਐੱਚਐੱਮ, ਬੀਜ ਅਤੇ ਹੋਰ ਪ੍ਰਮੁੱਖ ਕੰਪੋਨੈਂਟਸ ਦੇ ਤਹਿਤ ਤੇਜ਼ੀ ਨਾਲ ਤਰੱਕੀ ਦਾ ਸੱਦਾ ਦਿੱਤਾ

प्रविष्टि तिथि: 27 JUL 2026 2:51PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ) ਦੇ ਤਹਿਤ ਜਾਰੀ ਕੀਤੇ ਗਏ ਫੰਡ ਦੀ ਵਰਤੋਂ ਦਾ ਮੁਲਾਂਕਣ ਕਰਨ ਅਤੇ ਮਹਾਰਾਸ਼ਟਰ ਸਰਕਾਰ ਨੂੰ ਦੂਜੀ ਕਿਸ਼ਤ (ਦੂਜੀ ਮਾਤ੍ਰ ਸਵੀਕ੍ਰਿਤੀ) ਜਾਰੀ ਕਰਨ ‘ਤੇ ਵਿਚਾਰ ਕਰਨ ਲਈ ਇੱਕ ਵਰਚੁਅਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਮੀਟਿੰਗ ਵਿੱਚ ਮਹਾਰਾਸ਼ਟਰ ਸਰਕਾਰ ਦੇ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਦੱਤਾਤ੍ਰੇਯ ਭਰਾਣੇ, ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀ ਮੌਜੂਦ ਸਨ।

ਸਮੀਖਿਆ ਦੌਰਾਨ, ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਆਰਕੇਵੀਵਾਈ ਯੋਜਨਾ ਦੇ ਤਹਿਤ ਮਹਾਰਾਸ਼ਟਰ ਨੂੰ ਪਹਿਲੀ ਕਿਸ਼ਤ ਦੇ ਰੂਪ ਵਿੱਚ 335 ਕਰੋੜ ਰੁਪਏ ਜਾਰੀ ਕੀਤੇ ਸਨ। ਰਾਜ ਨੇ ਲਗਭਗ 260 ਕਰੋੜ ਰੁਪਏ ਦੀ ਵਰਤੋਂ ਕਰ ਲਈ ਹੈ, ਜੋ ਨਿਰਧਾਰਿਤ 75 ਪ੍ਰਤੀਸ਼ਤ ਵਰਤੋਂ ਦੀ ਮਿਆਰ ਤੋਂ ਵੱਧ ਹੈ, ਜਿਸ ਨਾਲ ਉਹ ਦੂਜੀ ਕਿਸ਼ਤ ਲਈ ਯੋਗ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 335 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਮਹਾਰਾਸ਼ਟਰ ਸਰਕਾਰ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਚੌਹਾਨ ਨੇ ਨਿਰਧਾਰਿਤ ਸਮੇਂ ਦੇ ਅੰਦਰ ਆਰਕੇਵੀਵਾਈ  ਫੰਡ ਦਾ 75 ਪ੍ਰਤੀਸ਼ਤ ਤੋਂ ਵੱਧ ਉਪਯੋਗ ਕਰਨ ਲਈ ਰਾਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਹਾਰਾਸ਼ਟਰ ਨੂੰ ਦੂਜੀ ਕਿਸ਼ਤ ਲਈ ਯੋਗ ਹੋਣ ਵਾਲਾ ਪਹਿਲਾਂ ਰਾਜ ਦੱਸਿਆ ਅਤੇ ਕਿਹਾ ਕਿ ਇਹ ਉਪਲਬਧੀ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਬਲਿਕ ਫੰਡ ਦੀ ਵਰਤੋਂ ਸਿਰਫ਼ ਉਨ੍ਹਾਂ ਉਦੇਸ਼ਾਂ ਲਈ ਕੀਤੀ ਜਾਵੇ ਜਿਨ੍ਹਾਂ ਲਈ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਲਈ ਸਮੇਂ ਸਿਰ ਖਰਚ ਦੇ ਨਾਲ-ਨਾਲ ਨਿਰੰਤਰ ਨਿਗਰਾਨੀ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਸਾਨ ਪਛਾਣ ਪੱਤਰ ਜਾਰੀ ਕਰਨ ਵਿੱਚ ਮਹਾਰਾਸ਼ਟਰ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਰਾਜ ਦੁਆਰਾ ਦਿੱਤੀ ਗਈ ਤੁਰੰਤ ਵਿੱਤੀ ਸਹਾਇਤਾ ਦਾ ਜ਼ਿਕਰ ਕੀਤਾ, ਜਿਸ ਦੇ ਤਹਿਤ ਲਗਭਗ 14,000 ਕਰੋੜ ਰੁਪਏ ਦਾ ਮੁਆਵਜ਼ਾ ਪੰਜ ਦਿਨਾਂ ਦੇ ਅੰਦਰ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ।

ਸ਼੍ਰੀ ਚੌਹਾਨ ਨੇ ਖੇਤੀਬਾੜੀ ਅਤੇ ਕ੍ਰਿਸ਼ੀ ਯੋਜਨਾ ਦੇ ਵਿਭਿੰਨ ਕੰਪੋਨੈਂਟਸ ਦੀ ਸਮੀਖਿਆ ਕਰਦੇ ਹੋਏ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (ਐੱਮਆਈਡੀਐੱਚ) ਦੇ ਤਹਿਤ ਸੰਤੋਸ਼ਜਨਕ ਤਰੱਕੀ ਨੂੰ ਸਵੀਕਾਰ ਕੀਤਾ ਅਤੇ ਰਾਜ ਦੇ ਲਾਗੂਕਰਨ ਯਤਨਾਂ ਦੀ ਸ਼ਲਾਘਾ ਕੀਤੀ। ਨਾਲ ਹੀ, ਉਨ੍ਹਾਂ ਨੇ ਮਹਾਰਾਸ਼ਟਰ ਨੂੰ ਡਿਜੀਟਲ ਖੇਤੀਬਾੜੀ, ਖੇਤੀਬਾੜੀ ਵਿਸਥਾਰ, ਰਾਸ਼ਟਰੀਯ ਬਾਗਬਾਨੀ ਮਿਸ਼ਨ (ਐੱਨਐੱਚਐੱਮ), ਬੀਜ, ਤੇਲ ਬੀਜਾਂ ਅਤੇ ਖੇਤੀਬਾੜੀ ਜੰਗਲਾਤ ਕੰਪੋਨੈਂਟਸ ਦੇ ਤਹਿਤ ਖਰਚ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਫੰਡ ਦੀ ਬਿਹਤਰ ਵਰਤੋਂ ਲਈ ਬੀਜ ਕੰਪੋਨੈਂਟ ਦੇ ਤਹਿਤ ਲੰਬਿਤ ਦੇਣਦਾਰੀਆਂ ਦਾ ਜਲਦੀ ਭੁਗਤਾਨ ਕੀਤਾ ਜਾਵੇ।

ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੇ ਲਾਗੂਕਰਨ ‘ਤੇ ਵੀ ਵੱਖਰੀ ਚਰਚਾ ਹੋਈ। ਮੰਤਰੀ ਜੀ ਨੇ ਫਸਲ ਬੀਮਾ ਲਈ ਅਰਜ਼ੀ ਦਿੰਦੇ ਸਮੇਂ ਕਿਸਾਨਾਂ ਦੁਆਰਾ ਸਟੀਕ ਜਾਣਕਾਰੀ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸਾਨ ਕ੍ਰੈਡਿਟ ਕਾਰਡਧਾਰਕ (ਕੇਸੀਸੀ) ਅਤੇ ਨੌਨ-ਕੇਸੀਸੀ ਧਾਰਕ ਦੋਵੇਂ ਹੀ ਕਿਸਾਨ ਫਸਲ ਬੀਮਾ ਲਾਭ ਪ੍ਰਾਪਤ ਕਰਨ ਦੇ ਯੋਗ ਹਨ, ਲੇਕਿਨ ਕਿਸੇ ਹੋਰ ਖਾਤੇ ਰਾਹੀਂ ਅਪਲਾਈ ਕਰਕੇ ਕੇਸੀਸੀ ਸਥਿਤੀ ਨੂੰ ਛਿਪਾਉਣ ਤੋਂ ਬਚਣਾ ਚਾਹੀਦਾ ਹੈ। ਪੋਰਟਲ ‘ਤੇ ਪ੍ਰਸਤਾਵਿਤ ਐਲਾਨ ਦਾ ਉਦੇਸ਼ ਸਿਰਫ਼ ਪਾਰਦਰਸ਼ਿਤਾ ਅਤੇ ਜਾਣਕਾਰੀ ਦੀ ਸਟੀਕਤਾ ਨੂੰ ਯਕੀਨੀ ਬਣਾਉਣਾ ਹੈ, ਨਾ ਕਿ ਕਿਸੇ ਵੀ ਯੋਗ ਕਿਸਾਨ ਦੇ ਲਾਭ ਨੂੰ ਸੀਮਿਤ ਕਰਨਾ।

ਸ਼੍ਰੀ ਚੌਹਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਤਹਿਤ ਵਿਆਜ਼ ਸਬਸਿਡੀ ਅਤੇ ਜਲਦੀ ਭੁਗਤਾਨ ਲਈ ਪ੍ਰੋਤਸਾਹਨ ਰਾਹੀਂ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਲਈ ਪਾਰਦਰਸ਼ਿਤਾ ਯਕੀਨੀ ਬਣਾਉਣ ਅਤੇ ਜਨਤਕ ਸਰੋਤਾਂ ਦੀ ਕੁਸ਼ਲ ਵਰਤੋਂ ਲਈ ਸਹੀ ਜਾਣਕਾਰੀ ਦਾ ਖੁਲਾਸਾ ਕਰਨਾ ਜ਼ਰੂਰੀ ਹੈ।

ਮਹਾਰਾਸ਼ਟਰ ਦੇ ਨਿਰੰਤਰ ਪ੍ਰਦਰਸ਼ਨ ‘ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਰਾਜ ਆਰਕੇਵੀਵਾਈ ਦੇ ਬਾਕੀ ਕੰਪੋਨੈਂਟਸ ਵਿੱਚ ਲਾਗੂਕਰਨ ਨੂੰ ਹੋਰ ਬਿਹਤਰ ਬਣਾਏਗਾ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਦੇਣਾ ਜਾਰੀ ਰੱਖੇਗਾ।

*****

ਆਰਸੀ/ਐੱਮਐੱਸ/ਬਲਜੀਤ


(रिलीज़ आईडी: 2290008) आगंतुक पटल : 12
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil