ਪ੍ਰਧਾਨ ਮੰਤਰੀ ਦਫਤਰ
ਭਾਰਤੀ ਵੇਟਲਿਫ਼ਟਰ ਰਿਸ਼ੀਕਾਂਤ ਸਿੰਘ ਚਾਨੰਬਮ ਦੇ ਚਾਂਦੀ ਦਾ ਤਗਮਾ ਜਿੱਤਣ ’ਤੇ ਪ੍ਰਧਾਨ ਮੰਤਰੀ ਨੇ ਮਾਣ ਪ੍ਰਗਟ ਕੀਤਾ
Posted On:
26 JUL 2026 8:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਵੇਟਲਿਫ਼ਟਰ ਰਿਸ਼ੀਕਾਂਤ ਸਿੰਘ ਚਾਨੰਬਮ ਦੇ ਚਾਂਦੀ ਦਾ ਤਗਮਾ ਜਿੱਤਣ ਅਤੇ ਆਪਣਾ ਸਰਬੋਤਮ ਨਿੱਜੀ ਪ੍ਰਦਰਸ਼ਨ ਕਰਨ ’ਤੇ ਮਾਣ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਅਥਾਹ ਖ਼ੁਸ਼ੀ ਦਿੱਤੀ ਹੈ।
ਸ਼੍ਰੀ ਮੋਦੀ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਾਮਨਾ ਕੀਤੀ ਕਿ ਉਹ ਨਿਰੰਤਰ ਨਵੀਆਂ ਉਚਾਈਆਂ ਹਾਸਲ ਕਰਦੇ ਰਹਿਣ ਅਤੇ ਹੋਰ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਰਹਿਣ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:
"ਭਾਰਤੀ ਵੇਟਲਿਫ਼ਟਰ ਰਿਸ਼ੀਕਾਂਤ ਸਿੰਘ ਚਾਨੰਬਮ ਦੇ ਚਾਂਦੀ ਦਾ ਤਗਮਾ ਜਿੱਤਣ ਅਤੇ ਆਪਣਾ ਸਰਬੋਤਮ ਨਿੱਜੀ ਪ੍ਰਦਰਸ਼ਨ ਕਰਨ ’ਤੇ ਬਹੁਤ ਮਾਣ ਹੈ। ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਅਥਾਹ ਖ਼ੁਸ਼ੀ ਦਿੱਤੀ ਹੈ। ਮੇਰੀ ਕਾਮਨਾ ਹੈ ਕਿ ਉਹ ਨਿਰੰਤਰ ਨਵੀਆਂ ਉਚਾਈਆਂ ਹਾਸਲ ਕਰਦੇ ਰਹਿਣ ਅਤੇ ਹੋਰ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ!
#CWG2026"
******
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2289780)
ਵਿਜ਼ੀਟਰ ਕਾਊਂਟਰ : 38
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam