ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਸ਼੍ਰੀ ਸੋਮਨਾਥ ਚੈਟਰਜੀ ਨੂੰ ਪੁਸ਼ਪਾਂਜਲੀ ਭੇਟ ਕੀਤੀ
प्रविष्टि तिथि:
25 JUL 2026 11:57AM by PIB Chandigarh
ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਸਾਬਕਾ ਲੋਕ ਸਭਾ ਸਪੀਕਰ, ਸ਼੍ਰੀ ਸੋਮਨਾਥ ਚੈਟਰਜੀ ਦੀ ਜਯੰਤੀ ‘ਤੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿਖੇ ਉਨ੍ਹਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ।
ਇਸ ਮੌਕੇ ‘ਤੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਵੀ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਸ਼੍ਰੀ ਸੋਮਨਾਥ ਚੈਟਰਜੀ ਨੂੰ ਪੁਸ਼ਪਾਂਜਲੀ ਭੇਟ ਕੀਤੀ।
ਲੋਕ ਸਭਾ ਦੇ ਜਨਰਲ-ਸੈਕਟਰੀ, ਸ਼੍ਰੀ ਉਤਪਲ ਕੁਮਾਰ ਸਿੰਘ ਨੇ ਵੀ ਸ਼੍ਰੀ ਸੋਮਨਾਥ ਚੈਟਰਜੀ ਨੂੰ ਪੁਸ਼ਪਾਂਜਲੀ ਭੇਟ ਕੀਤੀ।
ਸ਼੍ਰੀ ਸੋਮਨਾਥ ਚੈਟਰਜੀ ਦਾ ਜਨਮ 25 ਜੁਲਾਈ 1929 ਨੂੰ ਤੇਜ਼ਪੁਰ, ਅਸਾਮ ਵਿਖੇ ਹੋਇਆ ਸੀ। ਪੇਸ਼ੇ ਤੋਂ ਇੱਕ ਪ੍ਰਸਿੱਧ ਵਕੀਲ, ਸ਼੍ਰੀ ਚੈਟਰਜੀ ਨੇ 1968 ਵਿੱਚ ਸਰਗਰਮ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 1971 ਵਿੱਚ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਉਨ੍ਹਾਂ ਨੇ ਲਗਾਤਾਰ ਦਸ ਵਾਰ ਸੰਸਦ ਮੈਂਬਰ ਦੇ ਰੂਪ ਵਿੱਚ ਕੰਮ ਕੀਤਾ। 4 ਜੂਨ 2004 ਨੂੰ, ਸ਼੍ਰੀ ਚੈਟਰਜੀ ਸਰਬਸੰਮਤੀ ਨਾਲ 14ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ ਅਤੇ 31 ਮਈ 2009 ਤੱਕ ਇਸ ਅਹੁਦੇ ‘ਤੇ ਰਹੇ।
ਆਪਣੀ ਸੂਝ-ਬੂਝ, ਭਾਸ਼ਣ ਕਲਾ ਅਤੇ ਡੂੰਘੀ ਵਚਨਬੱਧਤਾ ਲਈ ਪ੍ਰਸਿੱਧ, ਸ਼੍ਰੀ ਚੈਟਰਜੀ ਨੇ ਸਦਨ ਵਿੱਚ ਵਾਦ-ਵਿਵਾਦ ਦੀ ਗੁਣਵੱਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਭਾਰਤ ਦੀ ਸੰਸਦ ਵਿੱਚ ਉੱਤਮ ਯੋਗਦਾਨ ਲਈ, ਉਨ੍ਹਾਂ ਨੂੰ 1996 ਵਿੱਚ ਉੱਤਮ ਸਾਂਸਦ ਪੁਰਸਕਾਰ ਨਾਲ ਸਨਮਾਨਿਆ ਗਿਆ।
ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸੰਸਦੀ ਕਾਰਜਪ੍ਰਣਾਲੀ ਨੂੰ ਆਧੁਨਿਕ ਅਤੇ ਲੋਕਤੰਤਰੀ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਜੁਲਾਈ 2006 ਵਿੱਚ 24 ਘੰਟੇ ਪ੍ਰਸਾਰਣ ਕਰਨ ਵਾਲੇ ਸੰਸਦੀ ਚੈਨਲ, ਲੋਕ ਸਭਾ ਟੈਲੀਵਿਜ਼ਨ (LSTV) ਲਾਂਚ ਕੀਤਾ ਅਤੇ ਅਗਸਤ 2026 ਵਿੱਚ ਉੱਚ ਤਕਨੀਕ ਵਾਲੇ ਸੰਸਦੀ ਮਿਊਜ਼ੀਅਮ ਦਾ ਉਦਘਾਟਨ ਕੀਤਾ।
ਸੰਵਿਧਾਨ ਸਦਨ ਵਿੱਚ ਸਾਬਕਾ ਲੋਕ ਸਭਾ ਚੈਂਬਰ ਦਾ ਆਉਟਰ ਲੌਬੀ ਵਿੱਚ ਸ਼੍ਰੀ ਸੋਮਨਾਥ ਚੈਟਰਜੀ ਦਾ ਚਿੱਤਰ ਸਜਿਆ ਹੋਇਆ ਹੈ ਜਿਸ ਨੂੰ ਸ਼੍ਰੀ ਮਨੀਸ਼ ਕੁਮਾਰ ਰਾਓ ਨੇ ਬਣਾਇਆ ਸੀ ਅਤੇ ਇਸ ਦਾ ਉਦਘਾਟਨ 10.02.2014 ਨੂੰ ਤਤਕਾਲੀ ਰਾਸ਼ਟਰਪਤੀ, ਸ਼੍ਰੀ ਪ੍ਰਣਬ ਮੁਖਰਜੀ ਦੁਆਰਾ ਕੀਤਾ ਗਿਆ ਸੀ।
***************
ਏਐੱਮ/ਏਕੇ
(रिलीज़ आईडी: 2289481)
आगंतुक पटल : 8