ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਲੋਕਮਾਨਯ ਬਾਲ ਗੰਗਾਧਰ ਤਿਲਕ ਨੂੰ ਪੁਸ਼ਪਾਂਜਲੀ ਭੇਟ ਕੀਤੀ
प्रविष्टि तिथि:
23 JUL 2026 6:55PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਲੋਕਮਾਨਯ ਬਾਲ ਗੰਗਾਧਰ ਤਿਲਕ ਦੀ ਜਯੰਤੀ ਦੇ ਮੌਕੇ ‘ਤੇ ਸੰਵਿਧਾਨ ਸਦਨ ਦੇ ਸੈਟਰਲ ਹਾਲ ਵਿੱਚ ਉਨ੍ਹਾਂ ਦੇ ਪੋਰਟਰੇਟ ਸਾਹਮਣੇ ਪੁਸ਼ਪਾਂਜਲੀ ਭੇਟ ਕੀਤੀ।
ਇਸ ਮੌਕੇ ‘ਤੇ ਸੰਸਦ ਮੈਂਬਰ; ਸਾਬਕਾ ਮੈਂਬਰ ਅਤੇ ਹੋਰ ਪਤਵੰਤਿਆਂ ਨੇ ਵੀ ਲੋਕਮਾਨਯ ਬਾਲ ਗੰਗਾਧਰ ਤਿਲਕ ਨੂੰ ਪੁਸ਼ਪਾਂਜਲੀ ਭੇਟ ਕੀਤੀ। ਲੋਕ ਸਭਾ ਦੇ ਸਕੱਤਰ ਜਨਰਲ, ਸ਼੍ਰੀ ਉਤਪਲ ਕੁਮਾਰ ਸਿੰਘ ਨੇ ਵੀ ਲੋਕਮਾਨਯ ਬਾਲ ਗੰਗਾਧਰ ਤਿਲਕ ਨੂੰ ਸ਼ਰਧਾਂਜਲੀ ਭੇਟ ਕੀਤੀ।
ਲੋਕਮਾਨਯ ਦੇ ਨਾਮ ਤੋਂ ਪ੍ਰਸਿੱਧ ਸ਼੍ਰੀ ਬਾਲ ਗੰਗਾਧਰ ਤਿਲਕ ਸੱਚੇ ਰਾਸ਼ਟਰਵਾਦੀ, ਦੂਰਦਰਸ਼ੀ ਆਗੂ, ਸਮਾਜ ਸੁਧਾਰਕ ਅਤੇ ਵਿਦਵਾਨ ਸਨ। ਉਨ੍ਹਾਂ ਨੇ ਭਾਰਤੀ ਸੁਤੰਤਰਤਾ ਸੰਗ੍ਰਾਮ ਦੌਰਾਨ ਆਮ ਜਨਤਾ ਵਿੱਚ ਰਾਜਨੀਤਕ ਚੇਤਨਾ ਜਾਗ੍ਰਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਸਵਰਾਜ ਦੇ ਪ੍ਰਮੁੱਖ ਸਮਰਥਕ ਸਨ ਅਤੇ ਉਨ੍ਹਾਂ ਦਾ ਪ੍ਰੇਰਨਾਦਾਇਕ ਸੱਦਾ- “ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈ ਇਸ ਨੂੰ ਲੈ ਕੇ ਰਹੁੰਗਾ!”- ਨੇ ਦੇਸ਼ਵਾਸੀਆਂ ਨੂੰ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਰਾਸ਼ਟਰ ਪ੍ਰਤੀ ਲੋਕਮਾਨਯ ਤਿਲਕ ਦੇ ਅਸਧਾਰਣ ਯੋਗਦਾਨ ਦੇ ਸਨਮਾਨ ਵਿੱਚ ਸੰਵਿਧਾਨ ਸਦਨ (ਉਸ ਸਮੇਂ ਦੇ ਸੰਸਦ ਭਵਨ) ਦੇ ਸੈਂਟਰਲ ਹਾਲ ਵਿੱਚ ਉਨ੍ਹਾਂ ਦੇ ਪੋਰਟਰੇਟ ਦਾ ਉਦਘਾਟਨ 28 ਜੁਲਾਈ 1956 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਕੀਤਾ ਗਿਆ ਸੀ।
************
ਏਐੱਮ/ ਏਕੇ
(रिलीज़ आईडी: 2288778)
आगंतुक पटल : 6