ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ 22 ਤੋਂ 24 ਜੁਲਾਈ ਤੱਕ ਚੰਡੀਗੜ੍ਹ ਵਿੱਚ ਬ੍ਰਿਕਸ ਸਿਹਤ ਮੰਤਰੀਆਂ ਦੀ 16ਵੀਂ ਮੀਟਿੰਗ ਦਾ ਆਯੋਜਨ ਕਰੇਗਾ
ਤਿੰਨ ਦਿਨਾਂ ਦੇ ਬ੍ਰਿਕਸ ਸਿਹਤ ਪ੍ਰੋਗਰਾਮ ਵਿੱਚ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ, ਸਿਹਤ ਮੰਤਰੀਆਂ ਦੀ ਮੀਟਿੰਗ ਅਤੇ ਡਿਜੀਟਲ ਸਿਹਤ ਅਤੇ ਏਆਈ ‘ਤੇ ਚਰਚਾ ਹੋਵੇਗੀ
ਕੇਂਦਰੀ ਸਿਹਤ ਸਕੱਤਰ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਨੇ 16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਦੀਆਂ ਤਿਆਰੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ
ਭਾਰਤ ਦੀ ਬ੍ਰਿਕਸ ਪ੍ਰਧਾਨਗੀ ਮਜ਼ਬੂਤ, ਨਵੀਨਤਾ, ਸਹਿਯੋਗ ਅਤੇ ਸਥਿਰਤਾ ‘ਤੇ ਅਧਾਰਿਤ ਹੈ
ਭਾਰਤ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਸਿਹਤ ਸਹਿਯੋਗ ਲਈ 7 ਤਰਜੀਹੀ ਵਾਲੇ ਖੇਤਰ
ਆਲਮੀ ਸਿਹਤ ਪ੍ਰਤੀ ਬ੍ਰਿਕਸ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਲਈ ਸਿਹਤ ਮੰਤਰੀ ਪੱਧਰੀ ਐਲਾਨ ਪੱਤਰ
प्रविष्टि तिथि:
21 JUL 2026 7:18PM by PIB Chandigarh
2026 ਵਿੱਚ ਬ੍ਰਿਕਸ ਦੀ ਪ੍ਰਧਾਨਗੀ ਦੇ ਤਹਿਤ, ਭਾਰਤ 22 ਅਤੇ 24 ਜੁਲਾਈ 2026 ਤੱਕ ਚੰਡੀਗੜ੍ਹ ਵਿੱਚ ਬ੍ਰਿਕਸ ਸਿਹਤ ਮੰਤਰੀਆਂ ਦੀ 16ਵੀਂ ਮੀਟਿੰਗ ਆਯੋਜਿਤ ਕਰਨ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀ ਅਤੇ ਸੀਨੀਅਰ ਸਿਹਤ ਅਧਿਕਾਰੀ ਸ਼ਾਮਲ ਹੋਣਗੇ, ਤਾਂ ਜੋ ਸਿਹਤ ਸੁਰੱਖਿਆ, ਡਿਜੀਟਲ ਹੈਲਥ, ਮਹਾਮਾਰੀ ਦੀ ਤਿਆਰੀ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਸਮਾਨ ਪਹੁੰਚ ਯਕੀਨੀ ਬਣਾਉਣ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਹੋਇਆ। ਇਸ ਵਿੱਚ ਕੇਂਦ੍ਰਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ ਨੇ ਮੀਡੀਆ ਨੂੰ 16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਦੀ ਤਿਆਰੀਆਂ, ਏਜੰਡੇ ਅਤੇ ਸੰਭਾਵਿਤ ਨਤੀਜਿਆ ਬਾਰੇ ਜਾਣਕਾਰੀ ਦਿੱਤੀ।

ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਸਕੱਤਰ ਨੇ ਦੱਸਿਆ ਕਿ ਇਹ ਮੀਟਿੰਗ “ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ” ਦੀ ਥੀਮ ਦੇ ਤਹਿਤ, 2026 ਵਿੱਚ ਆਪਣੀ ਬ੍ਰਿਕਸ ਪ੍ਰਧਾਨਗੀ ਦੌਰਾਨ ਪ੍ਰਮੁੱਖ ਆਲਮੀ ਸਿਹਤ ਤਰਜੀਹਾਂ ‘ਤੇ ਸਮੂਹਿਕ ਯਤਨਾਂ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੰਤਰੀ ਪੱਧਰੀ ਮੀਟਿੰਗ ਵਿੱਚ ਸਿਹਤ ਸੁਰੱਖਿਆ, ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ, ਡਿਜੀਟਲ ਹੈਲਥ, ਇਨੋਵੇਸ਼ਨ, ਸਸਤੀ ਦਵਾਈਆਂ ਤੱਕ ਪਹੁੰਚ, ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਮੈਡੀਸਿਨ, ਟੀਬੀ, ਸਵਸਥ ਜੀਵਨ ਸ਼ੈਲੀ, ਮਾਨਸਿਕ ਸਿਹਤ ਅਤੇ ਮਜ਼ਬੂਤ ਸਿਹਤ ਪ੍ਰਣਾਲੀਆਂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਚਰਚਾ ਹੋਵੇਗੀ। ਨਾਲ ਹੀ, ਬ੍ਰਿਕਸ ਦੇਸ਼ਾਂ ਵਿੱਚ ਯੂਨੀਵਰਸਲ ਹੈਲਥ ਕਵਰੇਜ ਪ੍ਰਾਪਤ ਕਰਨ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਸਾਂਝੇ ਉਦੇਸ਼ ਨੂੰ ਵੀ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੀਟਿੰਗ ਬ੍ਰਿਕਸ ਦੇਸ਼ਾਂ ਵਿੱਚ ਬਿਹਤਰ ਸਹਿਯੋਗ ਅਤੇ ਗਿਆਨ ਸਾਂਝਾ ਕਰਨ ਰਾਹੀਂ 'ਗਲੋਬਲ ਸਾਊਥ' ਦੀਆਂ ਸਿਹਤ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰੇਗੀ।

ਇਹ ਭਾਰਤ ਦੀ ਚੌਥੀ ਬ੍ਰਿਕਸ ਪ੍ਰਧਾਨਗੀ ਹੈ ਅਤੇ ਇਸ ਤੋਂ ਪਹਿਲਾ ਭਾਰਤ 2012,2016 ਅਤੇ 2021 ਵਿੱਚ ਵੀ ਪ੍ਰਧਾਨਗੀ ਕਰ ਚੁੱਕਿਆ ਹੈ। ਪ੍ਰਧਾਨਗੀ ਦੀ ਥੀਮ “ਮਜ਼ਬੂਤ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ” ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਨੇ ਆਪਣੇ ਬ੍ਰਿਕਸ ਏਜੰਡੇ ਦੇ ਪ੍ਰਮੁੱਖ ਥੰਮ੍ਹਾਂ ਵਿੱਚ ਸਿਹਤ ਸਹਿਯੋਗ ਨੂੰ ਸ਼ਾਮਲ ਕੀਤਾ ਹੈ, ਜੋ ਇੱਕ ਜਨ-ਕੇਂਦ੍ਰਿਤ ਅਤੇ ਸਮਾਵੇਸ਼ੀ ਆਲਮੀ ਸਿਹਤ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਮੀਟਿੰਗ ਵਿੱਚ ਬ੍ਰਿਕਸ ਦੇ 11 ਮੈਂਬਰ ਦੇਸ਼ਾਂ- ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣ ਅਫਰੀਕਾ, ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ- ਦੇ ਸਿਹਤ ਮੰਤਰੀ, ਸੀਨੀਅਰ ਸਰਕਾਰੀ ਅਧਿਕਾਰੀ ਅਤੇ ਤਕਨੀਕੀ ਮਾਹਰ ਸ਼ਾਮਲ ਹੋਣਗੇ। ਇਹ ਦੇਸ਼ ਮਿਲ ਕੇ ਦੁਨੀਆਂ ਦੀ ਲਗਭਗ ਅੱਧੀ ਆਬਾਦੀ ਅਤੇ ਆਲਮੀ ਕੁੱਲ ਘਰੇਲੂ ਉਤਪਾਦ (GDP) ਦਾ ਲਗਭਗ 40 ਪ੍ਰਤੀਸ਼ਤ ਹਿੱਸੇ ਦਾ ਪ੍ਰਤੀਨਿਧਤਾ ਕਰਦੇ ਹਨ, ਜੋ ਆਲਮੀ ਸਿਹਤ ਸਹਿਯੋਗ ਨੂੰ ਆਕਾਰ ਦੇਣ ਵਿੱਚ ਬ੍ਰਿਕਸ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।

ਅਧਿਕਾਰਤ ਪ੍ਰੋਗਰਾਮ 22 ਜੁਲਾਈ, 2026 ਨੂੰ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨਾਲ ਸ਼ੁਰੂ ਹੋਵੇਗੀ, ਜਿਸ ਵਿੱਚ ਸੀਨੀਅਰ ਸਿਹਤ ਅਧਿਕਾਰੀ ਬ੍ਰਿਕਸ ਹੈਲਥ ਟ੍ਰੈਕ ਦੇ ਤਹਿਤ ਤਰਜੀਹੀ ਖੇਤਰਾਂ 'ਤੇ ਚਰਚਾ ਕਰਨਗੇ ਅਤੇ ਮੰਤਰੀ ਪੱਧਰੀ ਘੋਸ਼ਣਾ ਪੱਤਰ ਦੇ ਖਰੜੇ ਨੂੰ ਅੰਤਿਮ ਰੂਪ ਦੇਣਗੇ।
ਇਸ ਤੋਂ ਬਾਅਦ 23 ਜੁਲਾਈ, 2026 ਨੂੰ ਬ੍ਰਿਕਸ ਸਿਹਤ ਮੰਤਰੀਆਂ ਦੀ 16ਵੀਂ ਮੀਟਿੰਗ ਹੋਵੇਗੀ, ਜਿਸ ਦੀ ਪ੍ਰਧਾਨਗੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਕਰਨਗੇ। ਇਸ ਮੀਟਿੰਗ ਵਿੱਚ ਸਿਹਤ ਮੰਤਰੀ ਵਿਸ਼ਵਵਿਆਪੀ ਅਤੇ ਖੇਤਰੀ ਪੱਧਰ 'ਤੇ ਜਨਤਕ ਸਿਹਤ ਨਾਲ ਜੁੜੀਆਂ ਤਰਜੀਹਾਂ 'ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਬ੍ਰਿਕਸ ਸਿਹਤ ਮੰਤਰੀਆਂ ਦੇ 16ਵੇਂ ਘੋਸ਼ਣਾ ਪੱਤਰ ਨੂੰ ਅਪਣਾਉਣ 'ਤੇ ਵਿਚਾਰ ਕਰਨਗੇ।
24 ਜੁਲਾਈ, 2026 ਨੂੰ, ਭਾਰਤ "BRICS ਡਾਇਲਾਗ: ਫ੍ਰੌਮ ਡਿਜੀਟਲ ਹੈਲਥ ਰਿਕਾਰਡ ਟੂ AI- ਇਨੇਬਲਡ ਹੈਲਥਕੇਅਰ-ਸਟ੍ਰੇਨਥਨਿੰਗ ਦ ਕਨਟੀਨਿਊਅਮ ਔਫ ਕੇਅਰ ਥ੍ਰੂ ਇੰਟਰਓਪਰੇਬਲ ਡੇਟਾ ਇਨਫ੍ਰਾਸਟ੍ਰਕਚਰ ਐਂਡ ਰਿਸਪੌਂਸੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ” ਨਾਮਕ ਇੱਕ ਉੱਚ-ਪੱਧਰੀ ਸਾਈਡ ਈਵੈਂਟ ਦੀ ਮੇਜ਼ਬਾਨੀ ਕਰੇਗਾ। ਇਸ ਈਵੈਂਟ ਦਾ ਉਦੇਸ਼ ਇੰਟਰਓਪਰੇਬਲ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਅਤੇ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਸਿਹਤ ਸੇਵਾ ਦੀ ਨਿਰੰਤਰਤਾ ਨੂੰ ਮਜ਼ਬੂਤ ਕਰਨਾ ਅਤੇ ਬ੍ਰਿਕਸ ਦੇਸ਼ਾਂ ਵਿੱਚ ਭਵਿੱਖ ਲਈ ਤਿਆਰ ਸਿਹਤ ਪ੍ਰਣਾਲੀਆਂ ਨੂੰ ਵਿਕਸਿਤ ਕਰਨਾ ਹੈ।

ਪਿਛਲੀ ਬ੍ਰਿਕਸ ਪ੍ਰਧਾਨਗੀ ਦੌਰਾਨ ਕੀਤੇ ਗਏ ਕਾਰਜਾਂ ਨੂੰ ਅੱਗ ਵਧਾਉਂਦੇ ਹੋਏ, ਭਾਰਤ ਨੇ ਮੌਜੂਦਾ ਤਰਜੀਹਾਂ ਨੂੰ ਬਣਾਏ ਰੱਖਿਆ ਹੈ ਅਤੇ 2 ਨਵੇਂ ਤਰਜੀਹਾ ਵਾਲੇ ਖੇਤਰ- ਸਿਹਤ ਜੀਵਨ ਸ਼ੈਲੀ ਲਈ ਬ੍ਰਿਕਸ ਮਿਸ਼ਨ ਅਤੇ ਮਾਨਸਿਕ ਸਿਹਤ ਨੂੰ ਹੁਲਾਰਾ ਦੇਣਾ- ਸ਼ਾਮਲ ਕੀਤੇ ਹਨ। ਇਹ ਬਿਮਾਰੀ ਦੀ ਰੋਕਥਾਮ ਅਤੇ ਸਿਹਤ ਨੂੰ ਹੁਲਾਰਾ ਦੇਣ ਵਾਲੀ ਸਿਹਤ ਸੇਵਾ ਪ੍ਰਤੀ ਭਾਰਤ ਵਚਨਬੱਧਤਾ ਨੂੰ ਦੁਰਾਉਂਦਾ ਹੈ।
ਬ੍ਰਿਕਸ ਦੀ ਪ੍ਰਧਾਨਗੀ 2026 ਤਹਿਤ, ਭਾਰਤ ਨੇ ਬ੍ਰਿਕਸ ਹੈਲਥ ਟ੍ਰੈਕ ਨੂੰ ਹੇਠ ਲਿਖੇ ਨੌਂ ਤਰਜੀਹੀ ਖੇਤਰਾਂ ਦੇ ਅਧਾਰ ‘ਤੇ ਤਿਆਰ ਕੀਤਾ ਹੈ:
-
ਬ੍ਰਿਕਸ ਟੀਬੀ ਰਿਸਰਚ ਨੈੱਟਵਰਕ
-
ਬ੍ਰਿਕਸ ਦੇਸ਼ਾਂ ਦੇ ਮੈਡੀਕਲ ਉਤਪਾਦ ਰੈਗੂਲੇਟਰੀ ਅਥਾਰਿਟੀਆਂ ਵਿਚਕਾਰ ਸਹਿਯੋਗ
-
ਵੱਡੇ ਪੱਧਰ 'ਤੇ ਫੈਲਣ ਵਾਲੇ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਬ੍ਰਿਕਸ ਏਕੀਕ੍ਰਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ
-
ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਸਮੇਤ ਸਿਹਤ ਸੰਭਾਲ ਦੀ ਨਿਰੰਤਰਤਾ ਲਈ ਡਿਜੀਟਲ ਸਿਹਤ ਵਿਵਸਥਾ।
-
ਸਿਹਤਮੰਦ ਜੀਵਨ ਸ਼ੈਲੀ ਲਈ ਬ੍ਰਿਕਸ ਮਿਸ਼ਨ
-
ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨਾ
-
ਰਵਾਇਤੀ, ਪੂਰਕ, ਅਤੇ ਏਕੀਕ੍ਰਿਤ ਮੈਡੀਸਿਨ (TCIM)
-
ਸਿਹਤ ਦੇ ਸਮਾਜਿਕ ਕਾਰਕਾਂ ਤੋਂ ਪੈਦਾ ਹੋਏ ਰੋਗਾਂ ਵਿਰੁੱਧ ਲੜਾਈ (DD-SDH)
-
ਬ੍ਰਿਕਸ ਰਾਸ਼ਟਰੀ ਜਨਤਕ ਸਿਹਤ ਸੰਸਥਾਵਾਂ ਦਾ ਨੈੱਟਵਰਕ।
ਇਹ ਤਰਜੀਹੀ ਖੇਤਰ -ਮਜ਼ਬੂਤ ਸਿਹਤ ਪ੍ਰਣਾਲੀਆਂ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਬਿਹਤਰ ਕਰਨਾ, ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣਾ, ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਤੱਕ ਬਰਾਬਰ ਪਹੁੰਚ ਵਧਾਉਣ ਅਤੇ ਯੂਨੀਵਰਸਲ ਹੈਲਥ ਕਵਰੇਜ ਦੀ ਦਿਸ਼ਾ ਵਿੱਚ ਪ੍ਰਗਤੀ ਵਿੱਚ ਤੇਜੀ ਲਿਆਉਣ ਲਈ- ਬ੍ਰਿਕਸ ਦੇਸ਼ਾਂ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ।
15 ਅਪ੍ਰੈਲ, 2026 ਤੋਂ, ਭਾਰਤ ਨੇ ਇਨ੍ਹਾਂ ਤਰਜੀਹੀ ਖੇਤਰਾਂ ਵਿੱਚ 26 ਤਕਨੀਕੀ ਮੀਟਿੰਗਾਂ ਅਤੇ ਮਾਹਰ ਸਲਾਹ-ਮਸ਼ਵਰੇ ਦਾ ਆਯੋਜਨ ਕੀਤਾ ਅਤੇ ਸਿਹਤ ਦੇ ਪ੍ਰਮੁੱਖ ਮੁੱਦਿਆਂ 'ਤੇ ਆਮ ਸਹਿਮਤੀ ਬਣਾਉਣ ਲਈ ਬ੍ਰਿਕਸ ਮੈਂਬਰ ਦੇਸ਼ਾਂ ਦੇ ਮਾਹਰਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕੀਤਾ।

ਬ੍ਰਿਕਸ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ 16ਵੀਂ ਮੀਟਿੰਗ ਨਾਲ ਸਿਹਤ ਸੁਰੱਖਿਆ, ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ, ਡਿਜੀਟਲ ਹੈਲਥ, ਨਵੀਨਤਾ, ਸਸਤੀ ਦਵਾਈਆਂ ਤੱਕ ਪਹੁੰਚ ਅਤੇ ਮਜ਼ਬੂਤ ਸਿਹਤ ਪ੍ਰਣਾਲੀਆਂ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਦੀ ਉਮੀਦ ਹੈ। ਇਹ ਮੀਟਿੰਗ ਗਲੋਬਲ ਸਾਊਥ ਦੀਆਂ ਸਿਹਤ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਯੂਨੀਵਰਸਲ ਹੈਲਥ ਕਵਰੇਜ ਅਤੇ ਸਿਹਤ ਨਾਲ ਜੁੜੇ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਸਮੂਹਿਕ ਯਤਨਾਂ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਪਲੈਟਫਾਰਮ ਵੀ ਪ੍ਰਦਾਨ ਕਰੇਗੀ।
*************
ਐੱਸਆਰ/ਏਕੇ
(रिलीज़ आईडी: 2287861)
आगंतुक पटल : 6