ਆਯੂਸ਼
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਫੌਜੀ ਅਤੇ ਫੀਲਡ ਹਸਪਤਾਲਾਂ ਵਿੱਚ ਆਯੁਸ਼ ਟ੍ਰੀਟਮੈਂਟ ਸਰਵਿਸਿਜ਼ ਦੇ ਵਿਸਤਾਰ ਸਬੰਧੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿੱਖਿਆ
ਇਹ ਪ੍ਰਸਤਾਵ ਰੱਖਿਆ ਕਾਮਿਆਂ ਲਈ ਰੋਕਥਾਮ, ਪ੍ਰੋਤਸਾਹਨ ਅਤੇ ਸਮੁੱਚੀ ਸਿਹਤ ਦੇਖਭਾਲ ‘ਤੇ ਕੇਂਦ੍ਰਿਤ ਹੈ
प्रविष्टि तिथि:
22 JUL 2026 11:37AM by PIB Chandigarh
ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਫੌਜੀ ਅਤੇ ਫੀਲਡ ਹਸਪਤਾਲਾਂ ਵਿੱਚ ਆਯੁਸ਼ ਓਪੀਡੀ ਦੀ ਸਥਾਪਨਾ ਅਤੇ ਆਯੁਸ਼-ਅਧਾਰਿਤ ਇਲਾਜ ਸੇਵਾਵਾਂ ਪ੍ਰਦਾਨ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਪਣੇ ਸੰਦੇਸ਼ ਵਿੱਚ ਵਿਭਿੰਨ ਅਤੇ ਅਕਸਰ ਚੁਣੌਤੀਪੂਰਨ ਫੌਜੀ ਸਥਿਤੀਆਂ ਵਿੱਚ ਸੇਵਾ ਨਿਭਾ ਰਹੇ ਦੇਸ਼ ਦੇ ਸੈਨਿਕਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ ਹੈ। ਸ਼੍ਰੀ ਜਾਧਵ ਨੇ ਕਿਹਾ ਕਿ ਜਦੋਂ ਕਿ ਹਥਿਆਰਬੰਦ ਬਲਾਂ ਕੋਲ ਇੱਕ ਮਜ਼ਬੂਤ ਆਧੁਨਿਕ ਮੈਡੀਕਲ ਬੁਨਿਆਦੀ ਢਾਂਚਾ ਹੈ, ਫਿਰ ਵੀ ਭਾਰਤ ਦੀਆਂ ਰਵਾਇਤੀ ਮੈਡੀਸਿਨ ਸਿਸਟਮਾਂ ਨੂੰ ਇਸ ਵਿੱਚ ਸ਼ਾਮਲ ਕਰਨ ਨਾਲ ਰੱਖਿਆ ਕਰਮਚਾਰੀਆਂ ਲਈ ਰੋਕਥਾਮ, ਪ੍ਰੋਤਸਾਹਨ ਅਤੇ ਸਮੁੱਚੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ।
ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਰੱਖਿਆ ਮੰਤਰਾਲੇ ਦੇ ਅਧੀਨ ਕੁਝ ਹੀ ਸੰਸਥਾਨਾਂ ਵਿੱਚ ਆਯੁਸ਼ ਇਲਾਜ ਸੁਵਿਧਾਵਾਂ ਉਪਲਬਧ ਹਨ ਇਥੇ ਵੱਡੀ ਗਿਣਤੀ ਵਿੱਚ ਫੌਜੀ ਅਤੇ ਖੇਤਰੀ ਹਸਪਤਾਲਾਂ ਵਿੱਚ ਹੁਣ ਤੱਕ ਆਯੁਸ਼ ਸੇਵਾਵਾਂ ਉਪਲਬਧ ਨਹੀਂ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਆਯੁਸ਼ ਸੁਵਿਧਾਵਾਂ ਦਾ ਵਿਸਤਾਰ ਕਰਨ ਨਾਲ ਫੌਜੀਆਂ ਨੂੰ ਸਬੂਤ-ਅਧਾਰਿਤ ਰਵਾਇਤੀ ਸਿਹਤ ਸੰਭਾਲ, ਵਿਸ਼ੇਸ਼ ਤੌਰ ‘ਤੇ ਰੋਕਥਾਮ ਸਿਹਤ ਦੇਖਭਾਲ, ਜੀਵਨਸ਼ੈਲੀ ਪ੍ਰਬੰਧਨ, ਪੁਨਰਵਾਸ ਅਤੇ ਸਮੁੱਚੀ ਸਿਹਤ ਦੇ ਖੇਤਰਾਂ ਵਿੱਚ ਵਧੇਰੇ ਪਹੁੰਚ ਯਕੀਨੀ ਹੋਵੇਗੀ।
ਸ਼੍ਰੀ ਜਾਧਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਆਯੁਸ਼ ਸੇਵਾਵਾਂ ਨੂੰ ਸ਼ਾਮਲ ਕਰਨ ਨਾਲ ਮੌਜੂਦਾ ਸਿਹਤ ਸੇਵਾ ਢਾਂਚੇ ਨੂੰ ਮਜ਼ਬੂਤੀ ਮਿਲੇਗੀ ਅਤੇ ਹਥਿਆਰ ਬਲਾਂ ਦੇ ਕਾਮਿਆਂ ਲਈ ਵਧੇਰੇ ਵਿਆਪਕ ਅਤੇ ਰੋਗੀ-ਕੇਂਦ੍ਰਿਤ ਦੇਖਭਾਲ ਮਾਡਲ ਵਿਕਸਿਤ ਕਰਨ ਵਿੱਚ ਯੋਗਦਾਨ ਮਿਲੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪਹਿਲ ਨਾਲ ਭਾਰਤ ਦੀ ਸਮ੍ਰਿੱਧ ਰਵਾਇਤੀ ਮੈਡੀਕਲ ਵਿਰਾਸਤ ਨੂੰ ਦੇਸ਼ ਦੀ ਜਨਤਕ ਸਿਹਤ ਸੇਵਾ ਪ੍ਰਣਾਲੀਆਂ ਨਾਲ ਜੋੜਣ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਹੁਲਾਰਾ ਮਿਲੇਗਾ।
ਕੇਂਦਰੀ ਮੰਤਰੀ ਨੇ ਰੱਖਿਆ ਮੰਤਰਾਲੇ ਨਾਲ ਸਾਰੇ ਫੌਜੀ ਅਤੇ ਫੀਲਡ ਹਸਪਤਾਲਾਂ ਵਿੱਚ ਆਯੁਸ਼ ਓਪੀਡੀ ਅਤੇ ਇਲਾਜ ਸੁਵਿਧਾਵਾਂ ਸਥਾਪਿਤ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਆਯੁਸ਼ ਮੰਤਰਾਲੇ ਇਸ ਪਹਿਲਕਦਮੀ ਦੇ ਲਾਗੂ ਕਰਨ ਨੂੰ ਅਸਾਨ ਬਣਾਉਣ ਲਈ ਜ਼ਰੂਰੀ ਸਾਰੇ ਤਕਨੀਕੀ ਸਹਾਇਤਾ, ਪੇਸ਼ੇਵਰ ਮਾਰਗਦਰਸ਼ਨ ਅਤੇ ਸੰਸਥਾਗਤ ਸਹਿਯੋਗ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ, ਜਿਨ੍ਹਾਂ ਵਿੱਚ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਵੀ ਸ਼ਾਮਲ ਹਨ।
ਇਹ ਪ੍ਰਸਤਾਵਿਤ ਸਹਿਯੋਗ ਏਕੀਕ੍ਰਿਤ ਸਿਹਤ ਸੇਵਾ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਅਤੇ ਭਾਰਤ ਦੇ ਰਵਾਇਤੀ ਮੈਡੀਸਿਨ ਸਿਸਟਮਾਂ ਦੇ ਲਾਭ ਦੇਸ਼ ਦੇ ਹਥਿਆਰਬੰਦ ਬਲਾਂ ਦੇ ਕਾਮਿਆਂ ਸਮੇਤ ਸਮਾਜ ਦੇ ਇੱਕ ਵਿਆਪਕ ਵਰਗ ਨੂੰ ਉਪਲਬਧ ਕਰਵਾਏ ਜਾਣ ਦੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।
************
ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ
(रिलीज़ आईडी: 2287736)
आगंतुक पटल : 2