ਗ੍ਰਹਿ ਮੰਤਰਾਲਾ
azadi ka amrit mahotsav

ਸੇਵਾਮੁਕਤ ਅਗਨੀਵੀਰਾਂ ਲਈ ਰਿਜ਼ਰਵੇਸ਼ਨ

Posted On: 21 JUL 2026 4:05PM by PIB Chandigarh

ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਅਸਾਮ ਰਾਈਫਲਸ (ਸੀਏਪੀਐੱਫ ਅਤੇ ਏਆਰ) ਵਿੱਚ ਕਾਂਸਟੇਬਲ (ਜਨਰਲ ਡਿਊਟੀ)/ ਰਾਈਫਲਮੈਨ ਦੇ ਅਹੁਦਿਆਂ ਦੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ ਹੈ। ਇਸ ਦੇ ਲਈ ਪ੍ਰਾਵਧਾਨ ਇਸ ਤਰ੍ਹਾਂ ਹਨ:

 

  1. ਅਸਾਮੀਆਂ ਵਿੱਚ 50 ਪ੍ਰਤੀਸ਼ਤ ਦਾ ਰਾਖਵਾਂਕਰਣ।

  2. ਨਿਰਧਾਰਿਤ ਉਪਰਲੀ ਉਮਰ ਸੀਮਾ ਵਿੱਚ 3 ਸਾਲ ਦੀ ਛੋਟ। ਇਸ ਤੋਂ ਇਲਾਵਾ, ਸਾਬਕਾ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਨੂੰ ਨਿਰਧਾਰਿਤ ਉਪਰਲੀ ਉਮਰ ਸੀਮਾ ਤੋਂ ਪਰ੍ਹੇ 5 ਸਾਲ ਦੀ ਉਮਰ ਵਿੱਚ ਛੋਟ ਦਿੱਤੀ ਜਾਵੇਗੀ; ਅਤੇ

 (iii) ਸਰੀਰਕ ਮਿਆਰ ਟੈਸਟ (ਪੀਐੱਸਟੀ), ਸਰੀਰਕ ਕੁਸ਼ਲਤਾ ਟੈਸਟ (ਪੀਈਟੀ) ਅਤੇ ਲਿਖਤੀ ਪ੍ਰੀਖਿਆ ਤੋਂ ਛੋਟ।

ਇਸ ਤੋਂ ਇਲਾਵਾ, ਸਾਬਕਾ ਅਗਨੀਵੀਰਾਂ ਦੀ ਤਰੱਕੀ ਦੇ ਤਾਲਮੇਲ ਲਈ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਸਮਰਪਿਤ ਸਾਬਕਾ ਅਗਨੀਵੀਰ ਵਿੰਗ ਦੀ ਸਥਾਪਨਾ ਕੀਤੀ ਗਈ ਹੈ। ਹੁਣ ਤੱਕ, ਅਗਨੀਵੀਰਾਂ ਦੇ ਪਹਿਲੇ ਬੈਚ ਨੇ ਹੁਣ ਤੱਕ ਆਪਣੀ ਸੇਵਾ ਮਿਆਦ ਪੂਰੀ ਨਹੀਂ ਕੀਤੀ ਹੈ।

ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਆਰਕੇ/ਪੀਆਰ/ਪੀਐੱਸ/ਐੱਸਸੀ/ਏਕੇ


(Release ID: 2287619) ਵਿਜ਼ੀਟਰ ਕਾਊਂਟਰ : 63