ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਸੰਯੁਕਤ ਭੂ-ਵਿਗਿਆਨਕ ਪ੍ਰੀਖਿਆ, 2025

प्रविष्टि तिथि: 15 JUL 2026 8:56AM by PIB Chandigarh

ਸੰਯੁਕਤ ਭੂ-ਵਿਗਿਆਨਕ ਪ੍ਰੀਖਿਆ, 2025 ਦੇ ਨਤੀਜੇ 29 ਅਕਤੂਬਰ, 2025 ਨੂੰ ਪ੍ਰੈਸ ਨੋਟ ਰਾਹੀਂ ਘੋਸ਼ਿਤ ਕੀਤੇ ਗਏ ਸਨ, ਜਿਸ ਵਿੱਚ 80 ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਗਈ ਸੀ।

2. ਕਮਿਸ਼ਨ ਨੇ ਸੰਯੁਕਤ ਭੂ-ਵਿਗਿਆਨਕ ਪ੍ਰੀਖਿਆ, 2025 ਲਈ ਨਿਯਮ 16(iv) ਅਤੇ (v) ਦੇ ਤਹਿਤ ਆਖਰੀ ਸਿਫ਼ਾਰਸ਼ ਕੀਤੇ ਉਮੀਦਵਾਰ ਤੋਂ ਹੇਠਾਂ ਮੈਰਿਟ ਦੇ ਕ੍ਰਮ ਵਿੱਚ ਇੱਕ ਸੰਯੁਕਤ ਰਾਖਵੀਂ ਸੂਚੀ ਵੀ ਬਣਾਈ ਸੀ।

3. ਖਾਣ ਮੰਤਰਾਲੇ ਵੱਲੋਂ ਪੇਸ਼ ਕੀਤੀ ਗਈ ਬੇਨਤੀ ਦੇ ਅਨੁਸਾਰ, ਕਮਿਸ਼ਨ ਸੰਯੁਕਤ ਭੂ-ਵਿਗਿਆਨਕ ਪ੍ਰੀਖਿਆ, 2025 ਲਈ ਰਾਖਵੀਂ ਸੂਚੀ ਵਿੱਚੋਂ 16 ਉਮੀਦਵਾਰਾਂ ਦੀ ਸਿਫ਼ਾਰਸ਼ ਕਰਦਾ ਹੈ, ਜਿਨ੍ਹਾਂ ਵਿੱਚੋਂ 13 ਉਮੀਦਵਾਰ (ਜਨਰਲ-04, ਓ.ਬੀ.ਸੀ.-07, ਈ.ਡਬਲਯੂ.ਐੱਸ.-01, ਐੱਸ.ਸੀ.-01) ਵਿਗਿਆਨਕ ‘ਬੀ’ (ਹਾਈਡ੍ਰੋਜੀਓਲੋਜੀ), ਗਰੁੱਪ ‘ਏ’ / ਸਹਾਇਕ ਹਾਈਡ੍ਰੋਜੀਓਲੋਜਿਸਟ, ਗਰੁੱਪ ‘ਬੀ’ ਦੀਆਂ ਪੋਸਟਾਂ ਲਈ ਅਤੇ 03 ਉਮੀਦਵਾਰ (ਜਨਰਲ-02, ਈ.ਡਬਲਯੂ.ਐਸ.-01) ਭੂ-ਭੌਤਿਕ ਵਿਗਿਆਨੀ (ਜੀਓਫਿਜ਼ੀਸਿਸਟ), ਗਰੁੱਪ ‘ਏ’/ਵਿਗਿਆਨਕ ‘ਬੀ’ (ਭੂ-ਭੌਤਿਕ ਵਿਗਿਆਨ), ਗਰੁੱਪ ‘ਏ’/ਸਹਾਇਕ ਭੂ-ਭੌਤਿਕ ਵਿਗਿਆਨਕ, ਗਰੁੱਪ ‘ਬੀ’ ਦੀਆਂ ਪੋਸਟਾਂ ਲਈ ਹਨ। ਇਹਨਾਂ ਉਮੀਦਵਾਰਾਂ ਦੀ ਸੂਚੀ ਨੱਥੀ ਹੈ। ਖਾਣ ਮੰਤਰਾਲਾ ਇਹਨਾਂ ਸਿਫ਼ਾਰਸ਼ ਕੀਤੇ ਉਮੀਦਵਾਰਾਂ ਨਾਲ ਸਿੱਧਾ ਸੰਪਰਕ ਕਰੇਗਾ।

4. ਹੇਠ ਲਿਖੇ 03 ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ /ਸ਼ਰਤਾਂ ਦੇ ਅਧੀਨ ਹੈ:-

ਸ਼ਰਤੀਆ:-0390013

ਆਰਜ਼ੀ:-1090492 ਅਤੇ 0290224

ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ:

*****

ਐੱਨਕੇਆਰ/ਏਵੀ


(रिलीज़ आईडी: 2286574) आगंतुक पटल : 8
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu