ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੂੰ ਰੱਖਿਆ ਮੰਤਰਾਲੇ ਵੱਲੋਂ ਰਾਸ਼ਟਰੀ ਕੈਡੇਟ ਕੋਰ ਅਤੇ ਸੈਨਿਕ ਸਕੂਲਾਂ ਬਾਰੇ ਜਾਣਕਾਰੀ ਦਿੱਤੀ ਗਈ
ਉਪ-ਰਾਸ਼ਟਰਪਤੀ ਨੇ ਐੱਨਸੀਸੀ ਨੂੰ ਮਜ਼ਬੂਤ ਕਰਨ ਅਤੇ ਸੈਨਿਕ ਸਕੂਲਾਂ ਦਾ ਵਿਸਥਾਰ ਕਰਨ ਲਈ ਰਾਜਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਦਾ ਸੱਦਾ ਦਿੱਤਾ
Posted On:
13 JUL 2026 3:32PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਅੱਜ ਉਪ-ਰਾਸ਼ਟਰਪਤੀ ਭਵਨ ਵਿਖੇ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਸੇਠ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਅਤੇ ਸੈਨਿਕ ਸਕੂਲਾਂ ਬਾਰੇ ਜਾਣਕਾਰੀ ਦਿੱਤੀ ਗਈ। ਪੇਸ਼ਕਾਰੀਆਂ ਵਿੱਚ ਲਗਭਗ 20 ਲੱਖ ਦੀ ਗਿਣਤੀ ਵਾਲੇ ਇੱਕ ਮਜ਼ਬੂਤ ਯੂਥ ਸੰਗਠਨ ਵਜੋਂ ਐੱਨਸੀਸੀ ਦੇ ਵਿਕਾਸ, ਇਸ ਦੇ ਸਿਖਲਾਈ ਪ੍ਰੋਗਰਾਮਾਂ ਅਤੇ ਰਾਸ਼ਟਰ-ਨਿਰਮਾਣ ਦੀਆਂ ਪਹਿਲਕਦਮੀਆਂ ਦੇ ਨਾਲ-ਨਾਲ ਸੈਨਿਕ ਸਕੂਲਾਂ ਦੇ ਕੰਮਕਾਜ ਤੇ ਵਿਸਥਾਰ ਅਤੇ ਦੇਸ਼ ਭਰ ਵਿੱਚ ਇਨ੍ਹਾਂ ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਰੋਡਮੈਪ ਨੂੰ ਸ਼ਾਮਲ ਕੀਤਾ ਗਿਆ।
ਰਾਸ਼ਟਰ ਨਿਰਮਾਣ ਵਿੱਚ ਐੱਨ.ਸੀ.ਸੀ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਪ-ਰਾਸ਼ਟਰਪਤੀ ਨੇ “ਏਕ ਭਾਰਤ ਸ੍ਰੇਸ਼ਠ ਭਾਰਤ” ਕੈਂਪਾਂ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਵਧੀਆ ਪਹਿਲਕਦਮੀ ਦੱਸਿਆ। ਉਨ੍ਹਾਂ ਨੇ ਐੱਨਸੀਸੀ ਦੇ “ਨਸ਼ਾ ਮੁਕਤ ਭਾਰਤ ਮੁਹਿੰਮ” ਅਤੇ “ਸਵੱਛ ਭਾਰਤ ਮੁਹਿੰਮ” ਸਮੇਤ ਭਾਈਚਾਰਕ ਸੇਵਾ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ ਅਤੇ ਐੱਨਸੀਸੀ ਐਲੂਮਨੀ ਐਸੋਸੀਏਸ਼ਨ (ਪੂਰਵ ਵਿਦਿਆਰਥੀ ਸੰਘ) ਦੀ ਸਥਾਪਨਾ ਦਾ ਸਵਾਗਤ ਕੀਤਾ। ਐੱਨਸੀਸੀ ਨੂੰ ਮਜ਼ਬੂਤ ਕਰਨ ਨੂੰ ਇੱਕ ਸਾਂਝੀ ਰਾਸ਼ਟਰੀ ਜ਼ੁੰਮੇਵਾਰੀ ਦੱਸਦੇ ਹੋਏ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਬੁਨਿਆਦੀ ਢਾਂਚੇ ਦੇ ਹੋਰ ਵਿਕਾਸ, ਜ਼ਮੀਨ ਅਤੇ ਸਿਖਲਾਈ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ’ਤੇ ਰਾਜ ਸਰਕਾਰਾਂ ਨਾਲ ਬਿਹਤਰ ਤਾਲਮੇਲ ਦਾ ਸੱਦਾ ਦਿੱਤਾ, ਨਾਲ ਹੀ ਰਾਜਾਂ ਨਾਲ ਤਾਲਮੇਲ ਬਣਾਉਣ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਉਪ-ਰਾਸ਼ਟਰਪਤੀ ਨੂੰ ਸੈਨਿਕ ਸਕੂਲਾਂ ਦੇ ਕੰਮਕਾਜ ਅਤੇ ਵਿਸਥਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਮੌਜੂਦਾ ਅਤੇ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਸ਼ਾਮਲ ਹਨ। ਵਿਦਿਆਰਥੀਆਂ ਅਤੇ ਮਾਪਿਆਂ ਵਿਚਕਾਰ ਵਧ ਰਹੀ ਮੰਗ ਨੂੰ ਪੂਰਾ ਕਰਨ ਦਾ ਸੁਝਾਅ ਦਿੰਦੇ ਹੋਏ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਹਰੇਕ ਰਾਜ ਦਾ ਟੀਚਾ ਤਿੰਨ ਤੋਂ ਪੰਜ ਸੈਨਿਕ ਸਕੂਲ ਖੋਲ੍ਹਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੌਜੂਦਾ ਸੈਨਿਕ ਸਕੂਲਾਂ ਦੀ ਦਾਖਲਾ ਸਮਰੱਥਾ ਵਧਾਉਣ ਦੀ ਸੰਭਾਵਨਾ ਦੀ ਪੜਚੋਲ ਦਾ ਵੀ ਸੁਝਾਅ ਦਿੱਤਾ।
*****
ਪੀਆਰ/ਏਐਸਐਮ/ਵੀਐਮਜੇ
(Release ID: 2286554)
ਵਿਜ਼ੀਟਰ ਕਾਊਂਟਰ : 42