ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਦਮਨ ਦੇ ਨਮੋ ਏਅਰਪੋਰਟ ਤੋਂ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾਈ
ਅਲਾਇੰਸ ਏਅਰ ਨੇ ਦਮਨ ਨੂੰ ਸਿੱਧਾ ਦਿੱਲੀ ਨਾਲ ਜੋੜਿਆ
प्रविष्टि तिथि:
17 JUL 2026 11:09AM by PIB Chandigarh
ਕੇਂਦਰੀ ਨਾਗਰਿਕ ਉਡਾਣ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਪ੍ਵ ਦੇ ਪ੍ਰਸ਼ਾਸਕ, ਸ਼੍ਰੀ ਪ੍ਰਫੁੱਲ ਪਟੇਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਪ੍ਵ ਲਈ ਇੱਕ ਇਤਿਹਾਸਕ ਪਹਿਲਕਦਮੀ ਨਾਲ 16 ਜੁਲਾਈ, 2026 ਨੂੰ ਦਮਨ ਵਿੱਚ ਨਵੇਂ ਚਾਲੂ ਹੋਏ ਨਮੋ ਹਵਾਈ ਅੱਡੇ ਤੋਂ ਦਮਨ-ਦਿੱਲੀ-ਦਮਨ ਰੂਟ 'ਤੇ ਉਦਘਾਟਨੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਕਾਰੀ ਮਾਲਕੀ ਵਾਲੇ ਖੇਤਰੀ ਕੈਰੀਅਰ ਅਲਾਇੰਸ ਏਅਰ ਦੀ ਇਸ ਉਡਾਣ ਦੀ ਸ਼ੁਰੂਆਤ ਦੇ ਨਾਲ, ਦਮਨ ਦਾ ਪਹਿਲਾ ਸਿੱਧੀ ਹਵਾਈ ਸੰਪਰਕ ਬਣ ਗਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਮਨ ਏਅਰਪੋਰਟ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਨਾਲ-ਨਾਲ ਇਹ ਇੰਡੀਅਨ ਕੋਸਟ ਗਾਰਡ ਏਅਰ ਸਟੇਸ਼ਨ (ਆਈਸੀਜੀਏਐੱਸ), ਦਮਨ ਤੋਂ ਸੰਚਾਲਿਤ ਕੀਤੀ ਜਾਣ ਵਾਲੀ ਦੁਵੱਲੀ ਸੁਵਿਧਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਿਵਿਲ ਟਰਮੀਨਲ ਦਾ ਨੀਂਹ ਪੱਥਰ 25 ਅਪ੍ਰੈਲ 2023 ਨੂੰ ਰੱਖਿਆ ਸੀ ਅਤੇ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ 5 ਜੂਨ 2026 ਨੂੰ ਕੀਤਾ ਸੀ।
ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ 25 ਏਕੜ ਦੀ ਭੂਮੀ ‘ਤੇ 124 ਕਰੋੜ ਰੁਪਏ ਦੀ ਲਾਗਤ ਨਾਲ ਇਸ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਪ੍ਰੋਜੈਕਟ ਲਈ 88 ਕਰੋੜ ਰੁਪਏ ਪ੍ਰਦਾਨ ਕੀਤੇ ਹਨ। ਇਸ ਟਰਮੀਨਲ 3,700 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਅਜੇ ਇਹ ਹਰ ਦਿਨ ਏਟੀਆਰ 14 ਉਡਾਣਾਂ ਨੂੰ ਸੰਚਾਲਿਤ ਕਰਨ ਵਿੱਚ ਸਮਰੱਥ ਹੈ, ਜਿਸ ਦੀ ਸਲਾਨਾ ਸਮਰੱਥਾ 3 ਲੱਖ 67 ਹਜ਼ਾਰ ਯਾਤਰੀਆਂ ਦੀ ਹੈ।
ਉਡਾਣ ਸੰਚਾਲਨ ਪ੍ਰੋਗਰਾਮ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ, ਏਅਰਪੋਕਰਟ ਅਥਾਰਿਟੀ ਆਫ ਇੰਡੀਆ (ਏਏਆਈ), ਅਲਾਇੰਸ ਏਅਰ ਅਤੇ ਇੰਡੀਅਨ ਕੋਸਟ ਗਾਰਡ ਦੇ ਸੀਨੀਅਰ ਅਧਿਕਾਰੀਆਂ ਨਾਲ-ਨਾਲ ਦਮਨ ਦੇ ਸਥਾਨਕ ਲੋਕ ਵੀ ਸ਼ਾਮਲ ਹੋਏ।
ਸ਼੍ਰੀ ਰਾਮ ਮੋਹਨ ਨਾਇਡੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਇਤਿਹਾਸਕ ਮੌਕੇ ‘ਤੇ ਦਮਨ ਦੇ ਲੋਕਾਂ ਨੂੰ ਦਿਲ ਤੋਂ ਵਧਾਈ। ਆਪਣੀ ਪਹਿਲੀ ਉਡਾਣ ਦੇ ਨਾਲ ਹੀ, ਦਮਨ ਸਿੱਧਾ ਦੇਸ਼ ਦੀ ਰਾਜਧਾਨੀ ਨਾਲ ਜੁੜ ਰਿਹਾ ਹੈ। ਹੁਣ ਸੂਰਤ ਜਾਂ ਮੁੰਬਈ ਤੋਂ ਹੋ ਕੇ 8 ਤੋਂ 10 ਘੰਟੇ ਬਿਤਾਉਣ ਦੀ ਬਜਾਏ, ਦਿੱਲੀ ਦਮਨ ਤੋਂ ਸਿਰਫ 2.5 ਘੰਟੇ ਦੂਰ ਹੋਵੇਗਾ ਅਤੇ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਬਦਲਾਅ ਲਿਆਉਣ ਵਾਲੀ ਉਡਾਣ ਯੋਜਨਾ ਤੋਂ ਹੀ ਸੰਭਵ ਹੋਇਆ ਹੈ।
ਸ਼੍ਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਨੇ ਕਿਹਾ ਕਿ ਪਿਛਲੇ 12 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਪ੍ਵ ਨੂੰ 13,000 ਕਰੋੜ ਰੁਪਏ ਤੋਂ ਜ਼ਿਆਦਾ ਦੀ 450 ਤੋਂ ਵੱਧ ਪ੍ਰੋਜੈਕਟਾਂ ਦਾ ਲਾਭ ਹੋਇਆ ਹੈ, ਇਹ ਹੀ ਕਾਰਨ ਹੈ ਕਿ ਦਮਨ ਦੇ ਲੋਕਾਂ ਨੇ ਦਮਨ ਦੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਦੇ ਸਨਮਾਨ ਵਿੱਚ ਆਪਣੇ ਨਵੇਂ ਏਅਰਪੋਰਟ ਦਾ ਨਾਮ ‘ਨਮੋ ਏਅਰਪੋਰਟ’ ਰੱਖਿਆ ਹੈ।
ਇਸ ਖੇਤਰ ਵਿੱਚ ਦਮਨ ਅਤੇ ਦੀਪ੍ਵ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ 7,000 ਤੋਂ ਜ਼ਿਆਦਾ ਉੱਦਮ ਹਨ ਅਤੇ ਨੇੜੇ ਦੇ ਵਾਪੀ ਅਤੇ ਵਲਸਾਡ ਵਿੱਚ 15,000 ਤੋਂ ਜ਼ਿਆਦਾ ਉੱਦਮ ਸੰਚਾਲਿਤ ਹਨ। ਬਿਹਤਰ ਹਵਾਈ ਸੰਪਰਕ ਨਾਲ ਕਾਰੋਬਾਰ ਵਧੇਗਾ, ਨਿਵੇਸ਼ ਆਏਗਾ ਅਤੇ ਖੇਤਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕਿਆਂ ਨੂੰ ਪੈਦਾ ਕਰੇਗਾ।
ਰਾਮ ਮੋਹਨ ਨਾਇਡੂ ਕਿੰਜਰਾਪੂ ਨੇ ਖੇਤਰ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਸਾਲ ਲਗਭਗ 20 ਲੱਖ ਟੂਰਿਜ਼ਮ ਦਮਨ ਆਉਂਦੇ ਹਨ ਅਤੇ ਜਿਵੇਂ-ਜਿਵੇਂ ਟੂਰਿਜ਼ਮਾਂ ਨੂੰ ਦਮਨ ਦੇ ਹਵਾਈ ਸੰਪਰਕ ਨਾਲ ਜੁੜਨ ਦੀ ਜਾਣਕਾਰੀ ਮਿਲੇਗੀ, ਇੱਥੇ ਆਉਣ ਵਾਲੀਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਯੋਜਨਾ ਰਨਵੇਅ ਨੂੰ ਵਧਾਉਂਦੇ ਹੋਏ ਮੁੰਬਈ, ਸੂਰਤ, ਅਹਿਮਦਾਬਾਦ, ਪਟਨਾ ਵਰਗੇ ਸ਼ਹਿਰਾਂ ਨਾਲ ਸੰਪਰਕ ਸਥਾਪਿਤ ਕਰਨਾ ਹੈ ਅਤੇ ਦਮਨ ਵਿੱਚ ਏਅਰਬਸ ਏ320 ਵਰਗੇ ਜਹਾਜ਼ ਸਮੇਤ ਵੱਡੇ ਜਹਾਜ਼ਾਂ ਨੂੰ ਉਤਾਰਨਾ ਹੈ।
ਦੀਪ੍ਵ ਏਅਰਪੋਰਟ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2013 ਵਿੱਚ ਸਲਾਨਾ ਯਾਤਰੀਆਂ ਦੀ ਗਿਣਤੀ ਸਿਰਫ਼ 19,000 ਸੀ, ਜੋ ਵੱਧ ਕੇ ਹੁਣ ਇੱਕ ਲੱਖ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਦੀਪ੍ਵ ਏਅਰਪੋਰਟ ‘ਤੇ ਇੱਕ ਨਵਾਂ ਟਰਮੀਨਲ ਅਤੇ ਇੱਕ ਹੋਰ ਵੱਡਾ ਰਨਵੇਅ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
ਸ਼੍ਰੀ ਰਾਮ ਮੋਹਨ ਨਾਇਡੂ ਨੇ ਦਮਨ ਏਅਰਪੋਰਟ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਮਨ ਦੀ ਬਲੂ ਇਕੌਨਾਮੀ ਨੂੰ ਨੀਲੇ ਅਸਮਾਨ ਦੀ ਅਪਾਰ ਸੰਭਾਵਨਾਵਾਂ ਨਾਲ ਜੋੜਿਆ ਹੈ। ਦਮਨ ਤੋਂ ਮੱਛੀ, ਸਮੁੰਦਰੀ ਉਤਪਾਦ ਅਤੇ ਫੂਡ ਪ੍ਰੋਸੈੱਸਡ ਜਿਹੇ ਉਤਪਾਦ ਹੁਣ ਕੁਝ ਹੀ ਘੰਟਿਆਂ ਵਿੱਚ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਪਹੁੰਚ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੱਛੀ ਫੜਨ ਵਾਲੇ ਭਾਈਚਾਰੇ ਨੂੰ ਲਾਭ ਮਿਲੇਗਾ, ਸਮੁੰਦਰੀ ਕਿਸਾਨਾਂ ਲਈ ਨਵੇਂ ਬਜ਼ਾਰ ਖੁੱਲ੍ਹਣਗੇ ਅਤੇ ਇੱਥੇ ਫਾਰਮਾ ਉਦਯੋਗ ਨੂੰ ਵੀ ਨਵੀਂ ਗਤੀ ਮਿਲੇਗੀ।
ਸ਼੍ਰੀ ਨਾਇਡੂ ਨੇ ਬਦਲਾਅ ਲਿਆਉਣ ਵਾਲੀ ਉਡਾਣ ਯੋਜਨਾ ਨੂੰ ਹੋਰ 10 ਸਾਲ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਅਤਿ-ਆਧੁਨਿਕ ਉਡਾਣ ਯੋਜਨਾ ਅਧੀਨ ਅਗਲੇ 10 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 100 ਨਵੇਂ ਏਅਰਪੋਰਟ ਅਤੇ 200 ਨਵੇਂ ਹੇਲੀਪੈਡ ਬਣਾਉਣ ਲਈ 29,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਿਸ ਨਾਲ ਭਾਰਤ ਦਾ ਖੇਤਰੀ ਐਵਿਏਸ਼ਨ ਨੈੱਟਵਰਕ ਹੋਰ ਮਜ਼ਬੂਤ ਹੋਵੇਗਾ।
ਸ਼੍ਰੀ ਰਾਮ ਮੋਹਨ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਨਮੋ ਏਅਰਪੋਰਟ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਇੰਡੀਅਨ ਕੋਸਟਲ ਗਾਰਡ ਦੇ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ ਵਿਸ਼ੇਸ਼ ਧੰਨਵਾਦ ਦਿੱਤਾ ਅਤੇ ਇਸ ਇਤਿਹਾਸਕ ਮੌਕੇ ‘ਤੇ ਦਮਨ ਦੇ ਲੋਕਾਂ ਨੂੰ ਦਿਲੋਂ ਵਧਾਈਆਂ ਦਿੱਤੀਆ।
ਇਸ ਮੌਕੇ ‘ਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਪ੍ਵ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਨੇ ਕਿਹਾ ਕਿ ਨਮੋ ਏਅਰਪੋਰਟ ਗੁਜਰਾਤ ਦੇ ਵਲਸਾਡ ਤੋਂ ਲੈ ਕੇ ਮਹਾਰਾਸ਼ਟਰ ਦੇ ਪਾਲਘਰ ਤੱਕ ਫੈਲਿਆ ਪੂਰਾ ਉਦਯੋਗਿਕ ਕਾਰਜਬਲ ਲਈ ਇੱਕ ਗੇਮ-ਚੇਂਜਰ ਸਿੱਧ ਹੋਵੇਗਾ, ਜਿਸ ਨਾਲ ਇਸ ਖੇਤਰ ਦੇ ਨੌਜਵਾਨਾਂ ਲਈ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਅਗਲੇ 15 ਵਰ੍ਹਿਆਂ ਵਿੱਚ ਅਸੀਂ ਦਮਨ ਦੇ ਨਮੋ ਏਅਰਪੋਰਟ ਨੂੰ ਕਈ ਗੁਣਾ ਵੱਡਾ ਹੁੰਦੇ ਦੇਖਾਂਗੇ, ਜੋ ਇਸ ਖੇਤਰ ਦੀ ਅਰਥਵਿਵਸਥਾ ਲਈ ਇੱਕ ਗੇਮ-ਚੇਂਜਰ ਵਜੋਂ ਉਭਰੇਗਾ।
ਦਮਨ ਦੇ ਨਮੋ ਏਅਰਪੋਰਟ ਤੋਂ ਉਡਾਣ ਸੰਚਾਲਨ ਦੀ ਸ਼ੁਰੂਆਤ ਹਵਾਈ ਯਾਤਰਾ ਨੂੰ ਆਮ ਬਣਾਉਣ ਅਤੇ ਛੋਟੇ ਸ਼ਹਿਰਾਂ ਨੂੰ ਵਧਦੇ ਐਵਿਏਸ਼ਨ ਨੈੱਟਵਰਕ ਵਿੱਚ ਜੋੜਨ ਦੇ ਸਰਕਾਰ ਦੇ ਵਿਜ਼ਨ ਵਿੱਚ ਇੱਕ ਹੋਰ ਵੱਡੀ ਉਪਲਬਧੀ ਹੈ।
************
ਦਿਵਯਾਂਸ਼ੂ ਕੁਮਾਰ/ਬਲਜੀਤ ਸਿੰਘ
(रिलीज़ आईडी: 2285823)
आगंतुक पटल : 5