ਜਲ ਸ਼ਕਤੀ ਮੰਤਰਾਲਾ
ਬੁਨਿਆਦੀ ਢਾਂਚੇ ਦੀ ਸਿਰਜਣਾ ਤੋਂ ਲੈ ਕੇ ਸੇਵਾ ਵਿਤਰਣ ਤੱਕ: ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਨੇ ਜ਼ਿਲ੍ਹਾ ਕੁਲੈਕਟਰਾਂ ਦੇ ਪੇਅਜਲ ਸੰਵਾਦ ਦਾ 10ਵਾਂ ਸੰਮੇਲਨ ਆਯੋਜਨ ਕੀਤਾ
ਜਲ ਜੀਵਨ ਮਿਸ਼ਨ 2.0 ਦੇ ਤਹਿਤ ਪੰਜ ਜ਼ਿਲ੍ਹਿਆਂ ਨੇ ਟਿਕਾਊ ਗ੍ਰਾਮੀਣ ਜਲ ਸੇਵਾ ਵਿਤਰਣ ਦੇ ਸਰਵੋਤਮ ਤੌਰ-ਤਰੀਕਿਆਂ ਦਾ ਪ੍ਰਦਰਸ਼ਨ ਕੀਤਾ
प्रविष्टि तिथि:
14 JUL 2026 4:09PM by PIB Chandigarh
ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (ਡੀਡੀਡਬਲਿਊਐੱਸ) ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਕੁਲੈਕਟਰਾਂ ਦੇ ਪੇਅਜਲ ਸੰਵਾਦ ਦੇ 10ਵੇਂ ਐਡੀਸ਼ਨ ਦਾ ਆਯੋਜਨ ਕੀਤਾ। ਇਸ ਵਿੱਚ ਸੀਨੀਅਰ ਅਧਿਕਾਰੀਆਂ, ਜ਼ਿਲ੍ਹਾ ਕੁਲੈਕਟਰ/ਡਿਪਟੀ ਕਮਿਸ਼ਨਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ, ਮਿਸ਼ਨ ਡਾਇਰੈਕਟਰਾਂ ਨੇ ਇਕੱਠੇ ਹੋ ਕੇ ਭਾਈਚਾਰਕ ਭਾਗੀਦਾਰੀ ਰਾਹੀਂ ਟਿਕਾਊ ਗ੍ਰਾਮੀਣ ਪੀਣ ਵਾਲੇ ਪਾਣੀ ਦੀ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ਕਰਨ ਲਈ ਜਲ ਜੀਵਨ ਮਿਸ਼ਨ (ਜੇਜੇਐਮ) 2.0 ਦੇ ਲਾਗੂਕਰਨ ਨੂੰ ਤੇਜ਼ ਕਰਨ ਲਈ ਵਿਚਾਰ-ਵਟਾਂਦਰਾ ਕੀਤਾ । ਡੀਡੀਡਬਲਿਊਐੱਸ ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਨਾ ਨੇ ਸੰਵਾਦ ਦੀ ਪ੍ਰਧਾਨਗੀ ਕੀਤੀ। ਰਾਸ਼ਟਰੀ ਜਲ ਜੀਵਨ ਮਿਸ਼ਨ (ਐਨਜੇਜੇਐਮ) ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਸੋਆਨ ਅਤੇ ਡੀਡੀਡਬਲਿਊਐੱਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਵਿੱਵ ਮੌਜੂਦ ਸਨ।

ਡੀਡੀਡਬਲਿਊਐੱਸ ਦੇ ਸਕੱਤਰ, ਸ਼੍ਰੀ ਅਸ਼ੋਕ ਕੇ.ਕੇ. ਮੀਣਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ, ਕਿਹਾ ਕਿ ਜਲ ਜੀਵਨ ਮਿਸ਼ਨ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਜਿੱਥੇ ਧਿਆਨ ਬੁਨਿਆਦੀ ਢਾਂਚੇ ਦੀ ਸਿਰਜਣਾ ਤੋਂ ਹਟ ਕੇ ਕਮਿਊਨਿਟੀ-ਅਗਵਾਈ ਵਾਲੇ ਸ਼ਾਸਨ ਵਿਵਸਥਾ(ਜਨ ਭਾਗੀਦਾਰੀ) ਰਾਹੀਂ ਯਕੀਨੀ ਅਤੇ ਟਿਕਾਊ ਪਾਈਪ ਜਲ ਸੇਵਾ ਵਿਤਰਣ ‘ਤੇ ਕੇਂਦ੍ਰਿਤ ਹੋ ਗਿਆ ਹੈ।
ਸ਼੍ਰੀ ਅਸ਼ੋਕ ਕੇ.ਕੇ. ਮੀਨਾ ਨੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਰਾਜਾਂ ਅਤੇ ਜ਼ਿਲ੍ਹਿਆਂ ਨੂੰ ਹਰ ਘਰ ਜਲ (ਐੱਚਜੀਜੇ) ਗ੍ਰਾਮ ਪੰਚਾਇਤਾਂ (ਜੀਪੀਸ) ਦੇ ਪ੍ਰਮਾਣੀਕਰਨ ਨੂੰ ਤੇਜ਼ ਕਰਨ ਅਤੇ ਗ੍ਰਾਂਮੀਣ ਜਲ ਸਪਲਾਈ ਪ੍ਰਣਾਲੀਆਂ ਵਿੱਚ ਸਥਾਨਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਲਈ ਹਰੇਕ ਗ੍ਰਾਮ ਪੰਚਾਇਤ ਵਿੱਚ ਜਲ ਅਰਪਣ ਨੂੰ ਇੱਕ ਸਾਲਾਨਾ ਭਾਈਚਾਰਕ-ਅਗਵਾਈ ਪ੍ਰੋਗਰਾਮ ਵਜੋਂ ਸੰਸਥਾਗਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜਲ ਸੇਵਾ ਡਿਲੀਵਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਲ ਸੇਵਾ ਮੁਲਾਂਕਣ ਅਧੀਨ ਦੇਸ਼ ਭਰ ਵਿੱਚ 1.17 ਲੱਖ ਤੋਂ ਵੱਧ ਗਤੀਵਿਧੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿਸ਼ਨ ਅਧੀਨ ਬਣਾਈਆਂ ਗਏ ਗ੍ਰਾਮੀਣ ਜਲ ਸਪਲਾਈ ਪ੍ਰਣਾਲੀਆਂ ਅਤੇ ਸੰਪਤੀਆਂ ਦਾ ਸੰਚਾਲਨ ਅਤੇ ਰੱਖ-ਰਖਾਅ (ਓਐਂਡਐਮ) ਹੁਣ ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਜਲ ਅਤੇ ਸੈਨੀਟੇਸ਼ਨ ਕਮੇਟੀਆਂ (ਵੀਡਬਲਿਊਐੱਸਸੀ) ਦੁਆਰਾ ਕੀਤਾ ਜਾਣਾ ਚਾਹੀਦਾ ਹੈ।
ਸਕੱਤਰ ਮਹੋਦਯ ਨੇ ਜਲ ਸ਼ਾਸਨ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਵੱਧ ਰਹੀ ਭੂਮਿਕਾ 'ਤੇ ਬੋਲਦਿਆਂ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਧਾਨ ਮੰਤਰੀ ਗਤੀ ਸ਼ਕਤੀ ਪੋਰਟਲ ਨਾਲ ਜੁੜੇ ਸੁਜਲਮ ਭਾਰਤ ਡਿਜੀਟਲ ਰਜਿਸਟਰੀ ਰਾਹੀਂ ਸਰੋਤ ਤੋਂ ਟੈਪ ਤੱਕ ਸਾਰੀਆਂ ਗ੍ਰਾਮੀਣ ਜਲ ਸਪਲਾਈ ਸੰਪਤੀਆਂ ਦੀ ਡਿਜੀਟਲ ਮੈਪਿੰਗ ਯਕੀਨੀ ਬਣਾਉਣ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਯੋਜਨਾਬੰਦੀ, ਨਿਗਰਾਨੀ, ਰੋਕਥਾਮ ਰੱਖ-ਰਖਾਅ ਅਤੇ ਸਬੂਤ-ਅਧਾਰਿਤ ਫੈਸਲੇ ਲੈਣ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਜਲ ਸਪਲਾਈ ਸੰਪਤੀਆਂ ਨੂੰ ਜੀਓ-ਟੈਗ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰੀ ਜਲ ਜੀਵਨ ਮਿਸ਼ਨ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸ਼੍ਰੀ ਕਮਲ ਕਿਸ਼ੋਰ ਸੋਆਨ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਨੇ ਗ੍ਰਾਮੀਣ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜੇਜੇਐਮ 2.0 ਦੇ ਉਦੇਸ਼ਾਂ ਨੂੰ ਵਿਆਪਕ ਨਤੀਜਿਆਂ ਵਿੱਚ ਬਦਲਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਟਿਕਾਊ ਸੇਵਾ ਪ੍ਰਦਾਨ, ਸਰੋਤ ਸਥਿਰਤਾ, ਭਾਈਚਾਰਕ ਭਾਗੀਦਾਰੀ ਅਤੇ ਤਕਨਾਲੋਜੀ-ਅਧਾਰਿਤ ਨਿਗਰਾਨੀ ਮਿਸ਼ਨ ਦੇ ਅੱਗੇ ਵਧਣ ਦੇ ਪ੍ਰਮੁੱਖ ਥੰਮ੍ਹ ਹੋਣਗੇ। ਉਨ੍ਹਾਂ ਜ਼ਿਲ੍ਹਾ ਕੁਲੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨ, ਨਿਯਮਿਤ ਤੌਰ 'ਤੇ ਲਾਗੂਕਰਨ ਦੀ ਸਮੀਖਿਆ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਅਤੇ ਨਾਲ ਹੀ ਗ੍ਰਾਮੀਣ ਪੀਣ ਵਾਲੇ ਪਾਣੀ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਵਿਵਹਾਰਕਤਾ ਨੂੰ ਯਕੀਨੀ ਬਣਾਉਣ ਲਈ ਐਚਜੀਜੇ ਦੀਆਂ ਸੰਪਤੀਆਂ ਦਾ ਸਹੀ ਢੰਗ ਨਾਲ ਨਕਸ਼ਾ ਬਣਾਉਣ ।
ਪੇਅਜਲ ਸੰਵਾਦ ਵਿੱਚ ਗ੍ਰਾਮੀਣ ਪੀਣ ਵਾਲੇ ਪਾਣੀ ਅਤੇ ਸਫਾਈ ਸੇਵਾਵਾਂ ਦੀ ਸਥਿਰਤਾ ਨੂੰ ਮਜ਼ਬੂਤ ਕਰਨ ਵਿੱਚ ਪਾਣੀ, ਸੈਨੀਟੇਸ਼ਨ ਅਤੇ ਸਿਹਤ (ਡਬਲਿਊਏਐੱਸਐੱਚ) ਲਈ16ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦੁਆਰਾ ਵਿਸਤ੍ਰਿਤ ਪੇਸ਼ਕਾਰੀਆਂ ਰਾਹੀਂ ਉਜਾਗਰ ਕੀਤਾ ਗਿਆ ।ਇਸ ਵਿੱਚ ਪੰਜ ਚੁਣੇ ਹੋਏ ਜ਼ਿਲ੍ਹਿਆਂ - ਕਿਨੌਰ (ਹਿਮਾਚਲ ਪ੍ਰਦੇਸ਼), ਹਾਵੇਰੀ (ਕਰਨਾਟਕ), ਦੁਮਕਾ (ਝਾਰਖੰਡ), ਦੱਖਣੀ ਗੋਆ (ਗੋਆ), ਅਤੇ ਉਨਾਕੋਟੀ (ਤ੍ਰਿਪੁਰਾ) ਦੀ ਪ੍ਰਗਤੀ ਅਤੇ ਸਰਵੋਤਮ ਤੌਰ-ਤਰੀਕਿਆਂ ਦੇ ਬਾਰੇ ਵਿੱਚ ਸਬੰਧਿਤ ਜ਼ਿਲ੍ਹਾ ਕੁਲੈਕਟਰਾਂ/ਜ਼ਿਲ੍ਹਾ ਮੈਜਿਸਟੇਟਾਂ ਦੁਆਰਾ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ ਤਾਂ ਜੋ ਦੂਜੇ ਜ਼ਿਲ੍ਹਿਆਂ ਨੂੰ ਪੀਣ ਵਾਲੇ ਪਾਣੀ ਜੇਜੇਐਮ 2.0 ਦੇ ਤਹਿਤ ਲਾਗੂਕਰਨ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਵਿੱਚ ਮਦਦ ਮਿਲ ਸਕੇ ।
ਪੰਜ ਜ਼ਿਲ੍ਹਿਆਂ ਦੇ ਸਬੰਧਿਤ ਜ਼ਿਲ੍ਹਾ ਕੁਲੈਕਟਰਾਂ/ਜ਼ਿਲ੍ਹਾ ਮੈਜਿਸਟ੍ਰੇਟਾਂ ਦੁਆਰਾ ਪੇਸ਼ਕਾਰੀਆਂ ਰਾਹੀਂ ਸਾਂਝੇ ਕੀਤੇ ਗਏ ਨਵੀਨਤਾਕਾਰੀ ਸਰਵੋਤਮ ਤੌਰ-ਤਰੀਕੇ
-
ਕਿਨੌਰ, ਹਿਮਾਚਲ ਪ੍ਰਦੇਸ਼: ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਨੇ ਪਹਾੜੀਆਂ, ਖਿੰਡੀਆਂ ਹੋਈਆਂ ਬਸਤੀਆਂ ਅਤੇ ਬਹੁਤ ਜ਼ਿਆਦਾ ਮੌਸਮ ਦੇ ਚੁਣੌਤੀਪੂਰਨ ਖੇਤਰ ਦੇ ਬਾਵਜੂਦ ਕਿਨੌਰ ਦੇ ਸਾਰੇ 210 ਪਿੰਡਾਂ ਵਿੱਚ 100% ਹਰ ਘਰ ਜਲ ਕਵਰੇਜ ਦੀ ਪ੍ਰਾਪਤੀ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹੇ ਵਿੱਚ ਲੰਬੇ ਸਮੇਂ ਦੀ ਪਾਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲ ਸਰੋਤਾਂ ਨੂੰ ਵਧਾਉਣਾ, ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ, ਤਲਾਬਾਂ ਦੀ ਬਹਾਲੀ, ਹਿਮ-ਜਲ ਦੀ ਸੰਭਾਲ, ਭੂਮੀਗਤ ਪਾਣੀ ਰੀਚਾਰਜ ਅਤੇ ਰਵਾਇਤੀ ਜਲ ਸਰੋਤਾਂ ਦੀ ਸੰਭਾਲ ਵਰਗੇ ਨਵੀਨਤਾਕਾਰੀ ਉਪਾਵਾਂ ਨੂੰ ਉਜਾਗਰ ਕੀਤਾ ਗਿਆ। ਸੁਜਲਮ ਭਾਰਤ ਡਿਜੀਟਲ ਰਜਿਸਟਰੀ ਨੂੰ ਅਪਣਾਉਣ, ਜੀਆਈਐੱਸ-ਅਧਾਰਿਤ ਨਿਗਰਾਨੀ, ਨਿਯਮਿਤ ਪਾਣੀ ਅਤੇ ਸੈਨੀਟੇਸ਼ਨ ਸਰਵੇਖਣਾਂ (ਡੀਡਬਲਿਊਐੱਸਐੱਮ) ਦੀ ਸਮੀਖਿਆ, ਪਿੰਡ ਜਲ ਅਤੇ ਸੈਨੀਟੇਸ਼ਨ ਕਮੇਟੀਆਂ (ਵੀਡਬਲਿਊਐੱਸਸੀ) ਦੀ ਮਜ਼ਬੂਤੀ, ਅਤੇ ਜਲ ਮਹੋਤਸਵ, ਜਲ ਅਰਪਨ, ਅਤੇ ਮਹਿਲਾਵਾਂ ਵੱਲੋਂ ਸੰਚਾਲਿਤ ਪਾਣੀ ਦੀ ਗੁਣਵੱਤਾ ਜਾਂਚ ਵਰਗੀਆਂ ਭਾਈਚਾਰਕ ਪਹਿਲਕਦਮੀਆਂ ਨੇ ਜੇਜੇਐਮ 2.0 ਦੇ ਤਹਿਤ ਟਿਕਾਊ ਸੇਵਾ ਵਿਤਰਣ ਨੂੰ ਹੋਰ ਮਜ਼ਬੂਤ ਕੀਤਾ ਹੈ।

-
ਹਾਵੇਰੀ, ਕਰਨਾਟਕ: ਡਿਪਟੀ ਕਮਿਸ਼ਨਰ ਡਾ. ਵਿਜੈਮਹੰਤੇਸ਼ ਬੀ. ਦਾਨਮਨਵਰ ਨੇ ਤਕਨਾਲੋਜੀ-ਅਧਾਰਿਤ ਸ਼ਾਸਨ ਅਤੇ ਕਮਿਊਨਿਟੀ-ਅਗਵਾਈ ਵਾਲੇ ਸੰਚਾਲਨ ਅਤੇ ਰੱਖ-ਰਖਾਅ ਰਾਹੀਂ ਟਿਕਾਊ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਹਾਵੇਰੀ ਦੀ ਪ੍ਰਗਤੀ ਬਾਰੇ ਪੇਸ਼ਕਾਰੀ ਦਿੱਤੀ। ਜ਼ਿਲ੍ਹੇ ਨੇ 95.36 ਪ੍ਰਤੀਸ਼ਤ ਕਾਰਜਸ਼ੀਲ ਘਰੇਲੂ ਟੈਪ ਕਨੈਕਸ਼ਨ (ਐੱਫਐੱਚਟੀਸੀ) ਕਵਰੇਜ ਪ੍ਰਾਪਤ ਕੀਤੀ ਗਈ ਹੈ ਅਤੇ ਡਿਜ਼ਾਈਨ-ਬਿਲਡ-ਓਪਰੇਟ-ਟ੍ਰਾਂਸਫਰ (ਡੀਬੀਓਟੀ) ਮਾਡਲ ਦੇ ਤਹਿਤ ਕਈ ਪਿੰਡਾਂ ਵਿੱਚ ਵੱਡੇ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਜਿੱਥੇ ਕੀਤੀਆਂ ਗਈਆਂ ਪ੍ਰਮੁੱਖ ਨਵੀਨਤਾਵਾਂ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਸੰਚਾਲਨ ਅਤੇ ਰੱਖ-ਰਖਾਅ ਨੀਤੀਆਂ ਨੂੰ ਵਿਆਪਕ ਰੂਪ ਵਿੱਚ ਅਪਣਾਉਣਾ, ਪਾਣੀ ਸਪਲਾਈ ਸੰਪਤੀਆਂ ਦੀ ਭੂ-ਟੈਗਿੰਗ, ਸੁਜਲ ਪਿੰਡ-ਅਧਾਰਿਤ ਸੰਪਤੀ ਪ੍ਰਬੰਧਨ, ਪਾਰਦਰਸ਼ੀ ਪਾਣੀ ਦੀ ਗੁਣਵੱਤਾ ਨਿਗਰਾਨੀ ਲਈ ਜੀਵਾ ਜਲ ਮੋਬਾਈਲ ਐਪਲੀਕੇਸ਼ਨ, ਅਤੇ ਛੇ ਪਿੰਡਾਂ ਨੂੰ 24x7 ਜਲ ਸਪਲਾਈ ਪਿੰਡਾਂ ਵਜੋਂ ਘੋਸ਼ਿਤ ਕਰਨਾ ਸ਼ਾਮਲ ਹੈ, ਜਿਨ੍ਹਾਂ ਨੇ ਸੇਵਾ ਕੁਸ਼ਲਤਾ ਵਿੱਚ ਸੁਧਾਰ ਕੀਤਾ ਹੈ, ਪਾਣੀ ਦੀ ਖਪਤ ਘਟਾਈ ਹੈ ਅਤੇ ਪੰਪਿੰਗ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਇਆ ਹੈ।

-
ਦੁਮਕਾ, ਝਾਰਖੰਡ: ਡਿਪਟੀ ਕਮਿਸ਼ਨਰ ਸ਼੍ਰੀ ਅਭਿਜੀਤ ਸਿਨਹਾ ਨੇ ਗ੍ਰਾਮੀਣ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਅਤੇ ਬਣਾਈ ਰੱਖਣ ਲਈ ਦੁਮਕਾ ਵਿੱਚ ਅਪਣਾਈ ਗਈ ਸਫਲ ਤਾਲਮੇਲ-ਅਧਾਰਿਤ ਰਣਨੀਤੀ 'ਤੇ ਚਾਨਣਾ ਪਾਇਆ। ਇੱਕ ਏਕੀਕ੍ਰਿਤ ਕੰਟਰੋਲ ਰੂਮ ਦੀ ਸਥਾਪਨਾ, ਪਿੰਡ-ਪੱਧਰੀ ਰੱਖ-ਰਖਾਅ ਕਰਮਚਾਰੀਆਂ ਦੀ ਸਿਖਲਾਈ, ਸਥਾਨਕ ਤੌਰ 'ਤੇ ਵਿਕਸਤ ਪੁਰਜ਼ਿਆਂ ਦੀ ਸਪਲਾਈ ਲੜੀ, ਅਤੇ ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਵਿਧੀ ਨੇ ਕੁਸ਼ਲਤਾ ਅਤੇ ਜਵਾਬਦੇਹੀ ਵਿੱਚ ਕਾਫ਼ੀ ਵਾਧਾ ਕੀਤਾ ਹੈ। ਜਨ ਭਾਗੀਦਾਰੀ, ਜਲ ਅਰਪਨ ਦਿਵਸ, ਜਲ ਸਹਿਯਾ, ਉਪਭੋਗਤਾ ਫੀਸ ਇਕੱਠਾ ਕਰਨ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਰਾਹੀਂ ਭਾਈਚਾਰਕ ਭਾਗੀਦਾਰੀ ਨੇ ਜ਼ਿਲ੍ਹੇ ਵਿੱਚ ਜਲ ਸਪਲਾਈ ਪ੍ਰਣਾਲੀਆਂ ਦੀ ਮਾਲਕੀ ਅਤੇ ਸਥਿਰਤਾ ਨੂੰ ਹੋਰ ਮਜ਼ਬੂਤ ਕੀਤਾ ਹੈ।

-
ਦੱਖਣੀ ਗੋਆ, ਗੋਆ: ਕੁਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਈਗਨ ਕਲਾਟਸ ਨੇ ਦੱਖਣੀ ਗੋਆ ਦੇ ਡਿਜੀਟਲ ਤਕਨਾਲੋਜੀਆਂ ਅਤੇ ਟਿਕਾਊ ਜਲ ਸਰੋਤ ਪ੍ਰਬੰਧਨ ਰਾਹੀਂ ਇੱਕ ਸਮਾਰਟ ਜਲ ਉਪਯੋਗਤਾ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ। ਜ਼ਿਲ੍ਹੇ ਦੇ ਸਾਰੇ 118 ਜਲ ਜੀਵਨ ਮਿਸ਼ਨ ਪ੍ਰੋਜੈਕਟ ਪੂਰੇ ਅਤੇ ਚਾਲੂ ਹੋ ਗਏ ਹਨ, ਜੋ ਸਾਰੇ ਗ੍ਰਾਮੀਣ ਘਰਾਂ ਨੂੰ ਟੂਟੀ ਦੇ ਪਾਣੀ ਦਾ ਕੁਨੈਕਸ਼ਨ ਯਕੀਨੀ ਬਣਾਉਂਦੇ ਹਨ, ਜਦੋਂ ਕਿ ਰਾਜ ਦੀ ਪੀਣ ਵਾਲੇ ਪਾਣੀ ਦੀ ਮੰਗ ਦਾ ਲਗਭਗ 96 ਪ੍ਰਤੀਸ਼ਤ ਸਤਹੀ ਪਾਣੀ-ਅਧਾਰਿਤ ਖੇਤਰੀ ਜਲ ਸਪਲਾਈ ਪ੍ਰਣਾਲੀਆਂ ਦੁਆਰਾ ਪੂਰਾ ਕੀਤਾ ਜਾਂਦਾ ਹੈ। ਜ਼ਿਲ੍ਹੇ ਦੁਆਰਾ ਜੀਆਈਐੱਸ-ਅਧਾਰਿਤ ਨੈੱਟਵਰਕ ਮੈਪਿੰਗ, ਆਈਓਟੀ-ਸਮਰੱਥ ਨਿਗਰਾਨੀ, ਐੱਸਸੀਏਡੀਏ ਪ੍ਰਣਾਲੀਆਂ, ਸਮਾਰਟ ਮੀਟਰਿੰਗ ਪਹਿਲਕਦਮੀਆਂ, ਨਿਯਮਤ ਡੀਡਬਲਿਊਏਐੱਸਐੱਮ ਸਮੀਖਿਆਵਾਂ, ਪਿੰਡ-ਪੱਧਰੀ ਪਾਣੀ ਦੀ ਗੁਣਵੱਤਾ ਨਿਗਰਾਨੀ, ਅਤੇ ਇੱਕ ਚੰਗੀ ਤਰ੍ਹਾਂ ਸੰਗਠਿਤ ਸੰਚਾਲਨ ਅਤੇ ਰੱਖ-ਰਖਾਅ ਯੋਜਨਾ ਨੂੰ ਅਪਣਾਉਣ ਨਾਲ ਭਰੋਸੇਯੋਗ, ਕੁਸ਼ਲ ਅਤੇ ਟਿਕਾਊ ਪੀਣ ਵਾਲੇ ਪਾਣੀ ਦੀ ਸੇਵਾ ਵਿਤਰਣ ਨੂੰ ਮਜ਼ਬੂਤੀ ਮਿਲ ਰਹੀ ਹੈ।

-
ਉਨਾਕੋਟੀ, ਤ੍ਰਿਪੁਰਾ: ਜ਼ਿਲ੍ਹਾ ਮੈਜਿਸਟ੍ਰੇਟ ਅਤੇ ਕੁਲੈਕਟਰ ਸ਼੍ਰੀਮਤੀ ਮੇਘਾ ਜੈਨ ਨੇ ਗ੍ਰਾਮੀਣ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਵਧਾਉਣ ਵਿੱਚ ਜ਼ਿਲ੍ਹੇ ਦੀ ਪ੍ਰਗਤੀ 'ਤੇ ਚਾਨਣਾ ਪਾਇਆ। ਜ਼ਿਲ੍ਹੇ ਵਿੱਚ 89.16% ਕਾਰਜਸ਼ੀਲ ਘਰੇਲੂ ਟੈਪ ਕਨੈਕਸ਼ਨ (ਐੱਫਐੱਚਟੀਸੀ) ਕਵਰੇਜ ਹੈ, ਜਿਸ ਨਾਲ 47,800 ਤੋਂ ਵੱਧ ਘਰਾਂ ਨੂੰ ਲਾਭ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਨਿਯਮਿਤ ਜਲ ਸਪਲਾਈ ਪ੍ਰਬੰਧਨ (ਡੀਡੀਬਲਿਊਐੱਸਐੱਮ) ਮੀਟਿੰਗਾਂ, ਤੀਜੀ-ਧਿਰ ਨਿਰੀਖਣ, ਡਿਜੀਟਲ ਸ਼ਿਕਾਇਤ ਨਿਵਾਰਣ ਪਲੈਟਫਾਰਮਾਂ, ਅਤੇ ਭਾਈਚਾਰਕ ਸ਼ਮੂਲੀਅਤ ਵਿਧੀਆਂ ਰਾਹੀਂ ਮਜ਼ਬੂਤ ਨਿਗਰਾਨੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਭੂਮੀਗਤ ਪਾਣੀ ਰੀਚਾਰਜ, ਸਰੋਤ ਸਥਿਰਤਾ, ਐੱਮਜੀਐੱਨਆਰੲਜੀਐੱਸ ਨਾਲ ਤਾਲਮੇਲ, ਵਿੱਤ ਕਮਿਸ਼ਨ ਗ੍ਰਾਂਟਾਂ, ਅਤੇ ਐੱਸਬੀਐੱਮ (ਜੀ), ਅਤੇ ਨਵੀਨਤਾਕਾਰੀ ਰੀਚਾਰਜ ਉਪਾਵਾਂ 'ਤੇ ਜ਼ੋਰ ਦਿੱਤਾ ਗਿਆ ਹੈ। ਕਾਲੀਗਿਰੀ ਸਤਹ ਜਲ ਪ੍ਰੋਜੈਕਟ ਦੇ ਸਫਲ ਲਾਗੂਕਰਨ ਨੇ ਪ੍ਰਦਰਸ਼ਿਤ ਕੀਤਾ ਹੈ ਕਿ ਕਿਵੇਂ ਇੱਕ ਭਾਈਚਾਰਕ-ਅਗਵਾਈ ਵਾਲੀ ਯੋਜਨਾ ਨੇ ਮੌਸਮੀ ਅਤੇ ਟੈਂਕਰ-ਅਧਾਰਿਤ ਸਪਲਾਈ ਨੂੰ ਟਿਕਾਊ ਪਾਈਪਾਂ ਵਾਲੇ ਪੀਣ ਵਾਲੇ ਪਾਣੀ ਨਾਲ ਬਦਲ ਕੇ ਦੂਰ-ਦੁਰਾਡੇ ਸਰਹੱਦੀ ਪਿੰਡਾਂ ਵਿੱਚ ਪਾਣੀ ਦੀ ਉਪਲਬਧਤਾ ਨੂੰ ਬਦਲ ਦਿੱਤਾ, ਜਨਤਕ ਸਿਹਤ ਅਤੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ।

ਐੱਨਜੇਜੇਐੱਮ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਸੋਆਨ, ਨੇ ਆਪਣੇ ਸਮਾਪਨ ਭਾਸ਼ਣ ਵਿੱਚ, ਜ਼ਿਲ੍ਹਿਆਂ ਦੁਆਰਾ ਅਪਣਾਏ ਗਏ ਨਵੀਨਤਾਕਾਰੀ ਦ੍ਰਿਸ਼ਟੀਕੋਣਾਂ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਜੇਐਮ 2.0 ਦੀ ਸਫਲਤਾ ਕਮਿਊਨਿਟੀ-ਅਗਵਾਈ ਵਾਲੀ ਸ਼ਾਸਨ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਜ਼ਿਲ੍ਹਾ ਕੁਲੈਕਟਰਾਂ ਦੀ ਸਰਗਰਮ ਅਗਵਾਈ 'ਤੇ ਨਿਰਭਰ ਕਰਦੀ ਹੈ । ਪੇਅਜਲ ਸੰਵਾਦ ਨੇ ਜੇਜੇਐਮ ਅਧੀਨ ਕੀਤੀਆਂ ਪ੍ਰਾਪਤੀਆਂ, ਮੌਜੂਦਾ ਚੁਣੌਤੀਆਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਫਲਤਾਪੂਰਵਕ ਪ੍ਰਦਰਸ਼ਿਤ ਕੀਤਾ ਜਿਸ ਨਾਲ ਹਰ ਘਰ ਜਲ ਅਧੀਨ ਤਰੱਕੀ ਨੂੰ ਗਤੀ ਦੇਣ ਲਈ ਅਪਣਾਏ ਗਏ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਰੇਖਾਂਕਿਤ ਕੀਤਾ ਗਿਆ ।
************
ਪੀਐੱਸ/ਏਕੇ/ਬਲਜੀਤ
(रिलीज़ आईडी: 2285376)
आगंतुक पटल : 5