ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਨਵੀਂ ਦਿੱਲੀ ਵਿਖੇ MCD ਅਤੇ NDDB ਨੇ ਦਿੱਲੀ ਵਿੱਚ ਗੋਬਰ ਦੀ ਸਹੀ ਵਰਤੋਂ ਲਈ ਕੰਪ੍ਰੈਸਡ ਬਾਇਓ-ਗੈਸ(CBG) ਪਲਾਂਟਾਂ ਦੀ ਸਥਾਪਨਾ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਯਮੁਨਾ ਜੀ ਦੇ ਸ਼ੁੱਧੀਕਰਣ ਦੇ ਸੰਕਲਪ ਦੀ ਸਿੱਧੀ ਦੀ ਦਿਸ਼ਾ ਵਿੱਚ ਇਹ ਸਮਝੌਤਾ ਇੱਕ ਅਹਿਮ ਕਦਮ ਹੈ

ਆਉਣ ਵਾਲੇ ਸਮੇਂ ਵਿੱਚ ਥੋੜ੍ਹਾ ਜਿਹਾ ਵੀ ਗੋਬਰ ਯਮੁਨਾ ਜੀ ਵਿੱਚ ਨਾ ਜਾ ਪਵੇ, ਅਜਿਹੀ ਵਿਵਸਥਾ ਕੀਤੀ ਜਾ ਰਹੀ ਹੈ

ਇਹ ਸਮਝੌਤਾ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਨੂੰ ਸਵੱਛ ਬਣਾਉਣ ਦੇ ਲਈ ਇੱਕ ਮਾਡਲ ਦਾ ਕੰਮ ਕਰੇਗਾ

ਇਹ ਪਹਿਲਕਦਮੀ ਨਾਲ ਨਾ ਸਿਰਫ਼ ਪਸ਼ੂ ਪਾਲਕਾਂ ਦੀ ਆਮਦਨ ਵਧੇਗੀ, ਸਵੱਛਤਾ ਵੀ ਵਧੇਗੀ, ਕੰਪ੍ਰੈਸਡ ਬਾਇਓ-ਗੈਸ (CBG) ਪ੍ਰਾਪਤ ਹੋਵੇਗੀ ਅਤੇ ਔਰਗੈਨਿਕ ਖੇਤੀ ਦੀ ਦਿਸ਼ਾ ਵਿੱਚ ਵੀ ਇਸ ਤੋਂ ਬਹੁਤ ਵੱਡੀ ਪ੍ਰੇਰਣਾ ਮਿਲੇਗੀ

ਦਸੰਬਰ, 2028 ਤੱਕ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇੱਕ ਵੀ ਲੀਟਰ ਗੰਦਾ ਪਾਣੀ ਯਮੁਨਾ ਨਦੀ ਵਿੱਚ ਨਾ ਜਾਵੇ

ਸਾਰੇ ਸ਼ਹਿਰੀ ਖੇਤਰਾਂ ਦੀ ਸਵੱਛਤਾ ਅਤੇ ਦੇਸ਼ ਭਰ ਦੇ ਕਰੋੜਾਂ ਪਸ਼ੂ-ਪਾਲਕਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਇਹ ਪ੍ਰਤੀਕਾਤਮਕ ਪਹਿਲ ਬਹੁਤ ਅਹਿਮ ਹੈ

ਸੀਵਰੇਜ ਦੇ ਪਾਣੀ ਅਤੇ ਉਦਯੋਗਿਕ ਰਹਿੰਦ-ਖੂੰਹਦ ਦੇ ਸ਼ੁੱਧੀਕਰਣ ਲਈ ਦਿੱਲੀ ਵਿੱਚ ਲਗਭਗ 80 ਟ੍ਰੀਟਮੈਂਟ ਪਲਾਂਟਾਂ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ

प्रविष्टि तिथि: 15 JUL 2026 5:25PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਨਵੀਂ ਦਿੱਲੀ ਵਿਖੇ ਦਿੱਲੀ ਨਗਰ ਨਗਮ (MCD) ਅਤੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB) ਨੇ ਦਿੱਲੀ ਵਿੱਚ ਗੋਬਰ ਦੀ ਸਹੀ ਵਰਤੋਂ ਲਈ ਕੰਪ੍ਰੈਸਡ ਬਾਇਓ-ਗੈਸ (CBG) ਪਲਾਂਟਾਂ ਦੀ ਸਥਾਪਨਾ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। ਇਸ ਮੌਕੇ ‘ਤੇ ਕੇਂਦਰੀ ਪਸ਼ੂ-ਪਾਲਕ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ ਲੱਲਨ ਸਿੰਘ, ਦਿੱਲੀ ਦੇ ਉਪ-ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ, ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੇਂਦਰੀ ਗ੍ਰਹਿ ਸਕੱਤਰ ਅਤੇ ਕੇਂਦਰੀ ਸਹਿਕਾਰਤਾ ਸਕੱਤਰ ਸਮੇਤ ਕੇਂਦਰ ਅਤੇ ਦਿੱਲੀ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਹੋਇਆ ਸਮਝੌਤਾ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਨੂੰ ਸਵੱਛ ਬਣਾਉਣ ਲਈ ਇੱਕ ਮਾਡਲ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਸਿਰਫ਼ ਪਸ਼ੂ ਪਾਲਕਾਂ ਦੀ ਆਮਦਨ ਵਧੇਗੀ, ਸਵੱਛਤਾ ਵੀ ਵਧੇਗੀ, ਕੰਪ੍ਰੈਸਡ ਬਾਇਓ-ਗੈਸ (CBG) ਪ੍ਰਾਪਤ ਹੋਵੇਗੀ ਅਤੇ ਔਰਗੈਨਿਕ ਖੇਤੀ ਦੀ ਦਿਸ਼ਾ ਵਿੱਚ ਵੀ ਇਸ ਤੋਂ ਬਹੁਤ ਵੱਡੀ ਪ੍ਰੇਰਣਾ ਮਿਲੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਦੇਸ਼ਵਾਸੀ ਚਾਹੁੰਦੇ ਹਨ ਕਿ ਯਮੁਨਾ ਨਦੀ ਦਾ ਪਾਣੀ ਸਵੱਛ ਹੋਵੇ, ਪਰ ਇਹ ਕਲਪਨਾ ਯਮੁਨਾ ਨਦੀ ਵਿੱਚ ਡਿੱਗਣ ਵਾਲੀ ਗੰਦਗੀ ਦੇ ਨਿਕਾਸ ਦੇ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ ਦੇ ਯਮੁਨਾ ਜੀ ਦੇ ਸ਼ੁੱਧੀਕਰਣ ਦੇ ਸੰਕਲਪ ਦੀ ਸਿੱਧੀ ਦੀ ਦਿਸ਼ਾ ਵਿੱਚ ਇਹ ਸਮਝੌਤਾ ਇੱਕ ਅਹਿਮ ਕਦਮ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਅਤੇ ਉਦਯੋਗਿਕ ਰਹਿੰਦ-ਖੂੰਹਦ ਦੇ ਸ਼ੁੱਧੀਕਰਣ ਲਈ ਦਿੱਲੀ ਵਿੱਚ ਲਗਭਗ 80 ਟ੍ਰੀਟਮੈਂਟ ਪਲਾਂਟਾਂ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਥੋੜ੍ਹਾ ਜਿਹਾ ਵੀ ਗੋਬਰ ਯਮੁਨਾ ਜੀ ਵਿੱਚ ਨਾ ਜਾ ਪਾਵੇ, ਅਜਿਹੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਵਾ ਲੱਖ ਪਸ਼ੂਆਂ ਦੇ ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਬਿਨਾਂ ਇਹ ਸੰਭਵ ਨਹੀਂ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਦਸੰਬਰ, 2028 ਤੱਕ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇੱਕ ਵੀ ਲੀਟਰ ਗੰਦਾ ਪਾਣੀ ਯਮੁਨਾ ਨਦੀ ਵਿੱਚ ਨਾ ਜਾਵੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਂਗਲੀ, ਘੋਘਾ-ਗੋਇਲਾ ਅਤੇ ਗਾਜ਼ੀਪੁਰ ਰਹਿੰਦ-ਖੂੰਹਦ ਦੇ ਨਿਪਟਾਰੇ ਵਾਲੇ ਪਲਾਂਟਾਂ ਤੋਂ ਗੋਬਰ ਦੀ ਪ੍ਰੋਸੈੱਸਿੰਗ ਦਾ ਕੰਮ ਪੂਰਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਸ਼ਹਿਰੀ ਖੇਤਰਾਂ ਦੀ ਸਵੱਛਤਾ ਅਤੇ ਦੇਸ਼ ਭਰ ਦੇ ਕਰੋੜਾਂ ਪਸ਼ੂ-ਪਾਲਕਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਇਹ ਪ੍ਰਤੀਕਾਤਮਕ ਪਹਿਲ ਬਹੁਤ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੋਇਆ ਇਹ ਸਮਝੌਤਾ ਦੇਸ਼ ਭਰ ਦੇ ਸਾਰੇ ਮਹਾਨਗਰਾਂ ਲਈ ਅਤੇ ਬਾਅਦ ਵਿੱਚ ਗੋਬਰ ਪ੍ਰੋਸੈੱਸਿੰਗ ਰਾਹੀਂ ਦੇਸ਼ ਭਰ ਦੇ ਗ੍ਰਾਮੀਣ ਖੇਤਰ ਦੇ ਪਸ਼ੂ-ਪਾਲਕਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਪ੍ਰਤੀ ਕਿਲੋ 1 ਰੁਪਏ ਪਸ਼ੂ-ਪਾਲਕਾਂ ਨੂੰ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

****

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(रिलीज़ आईडी: 2285295) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Assamese , Gujarati , Odia , Tamil , Kannada