ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੇਂਦਰੀ ਕੈਬਨਿਟ ਨੇ 10,998.32 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਨਾਲ ਹਾਈਬ੍ਰਿਡ ਐਨੁਇਟੀ ਮਾਡਲ ‘ਤੇ ਉੱਤਰ ਪ੍ਰਦੇਸ਼ ਵਿੱਚ ਵਰੁਣ ਨਦੀ ਤੱਟ ਅਤੇ ਉਸ ਦੇ ਰੈਂਪ/ਲੂਬ ਦੇ ਨਾਲ6/4 ਲੇਨ ਦੇ ਐਲੀਵੇਟਿਡ ਕੌਰੀਡੋਰ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ
प्रविष्टि तिथि:
15 JUL 2026 3:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਵਿੱਚ ਭੀੜ-ਭੜੱਕਾ ਘੱਟ ਕਰਨ ਲਈ ਵਰੁਣਾ ਨਦੀ ਦੇ ਕਿਨਾਰੇ ਐੱਨਐੱਚ-31 ਅਤੇ ਵਾਰਾਣਸੀ ਰਿੰਗ ਰੋਡ ਨੂੰ ਜੋੜਨ ਵਾਲੇ 43.218 ਕਿਲੋਮੀਟਰ ਦੇ ਲਿੰਕ/ਕਨੈਕਟਰ ਕੌਰੀਡੋਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 6/4-ਲੇਨ ਦਾ ਜ਼ਿਆਦਾਤਰ ਐਲੀਵੇਟਿਡ ਕੌਰੀਡੋਰ ਹੈ, ਜਿਸ ਵਿੱਚ ਮੇਨ ਕੈਰੇਜਵੇਅ, ਫਲਾਈਓਵਰ, ਲੂਪ, ਰੈਂਪ ਅਤੇ ਸਰਵਿਸ ਰੋਡ ਸ਼ਾਮਲ ਹਨ। ਇਸ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਹਾਈਬ੍ਰਿਡ ਐਨੂਅਿਟੀ ਮਾਡਲ (ਐੱਚਏਐੱਮ) ਦੇ ਤਹਿਤ 10,998.32 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ 'ਤੇ ਲਾਗੂ ਕਰੇਗੀ। ਇਸ ਵਿੱਚ 4,565.33 ਕਰੋੜ ਰੁਪਏ ਦੀ ਸਿਵਲ ਕੰਸਟ੍ਰਕਸ਼ਨ ਲਾਗਤ ਅਤੇ 934.91 ਕਰੋੜ ਰੁਪਏ ਦੀ ਜ਼ਮੀਨ ਐਕਵਾਇਰ ਲਾਗਤ ਸ਼ਾਮਲ ਹੈ।
ਇਹ ਕੌਰੀਡੋਰ ਵਾਰਾਣਸੀ ਡੀਕੰਜੈਸ਼ਨ ਪਲਾਨ ਦਾ ਇੱਕ ਵੱਡਾ ਹਿੱਸਾ ਹੈ ਅਤੇ ਐੱਨਐੱਚ-31 ਅਤੇ ਕਾਸ਼ੀ ਰੇਲਵੇ ਸਟੇਸ਼ਨ ਦਰਮਿਆਨ ਸੁਚਾਰੂ ਕਨੈਕਟੀਵਿਟੀ ਪ੍ਰਦਾਨ ਕਰੇਗਾ। ਨਾਲ ਹੀ, ਵਾਰਾਣਸੀ ਰਿੰਗ ਰੋਡ, ਵਾਰਾਣਸੀ ਹਵਾਈ ਅੱਡਾ, ਕਾਸ਼ੀ ਰੇਲਵੇ ਸਟੇਸ਼ਨ, ਵਾਰਾਣਸੀ ਸਿਟੀ ਰੇਲਵੇ ਸਟੇਸ਼ਨ, ਵਾਰਾਣਸੀ ਜੰਕਸ਼ਨ, ਦੀਨ ਦਿਆਲ ਉਪਾਧਿਆਏ ਜੰਕਸ਼ਨ, ਰਾਮਨਗਰ ਪੋਰਟ, ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ, ਵਾਰਾਣਸੀ ਦੇ ਘਾਟਾਂ ਅਤੇ ਆਲੇ-ਦੁਆਲੇ ਦੇ ਚੰਦੌਲੀ ਖੇਤਰ ਤੱਕ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ।
80–100 ਕਿਲੋਮੀਟਰ/ਘੰਟੇ ਦੀ ਰਫ਼ਤਾਰ ਲਈ ਡਿਜ਼ਾਈਨ ਕੀਤਾ ਗਿਆ ਇਹ ਪ੍ਰੋਜੈਕਟ ਐੱਨਐੱਚ-31 ਅਤੇ ਕਾਸ਼ੀ ਰੇਲਵੇ ਸਟੇਸ਼ਨ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ 40 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦੇਵੇਗਾ, ਜੋ ਲਗਭਗ 50 ਫੀਸਦੀ ਦੀ ਕਮੀ ਹੈ। ਇਸ ਨਾਲ ਸ਼ਹਿਰ ਦੇ ਰੋਡ ਨੈੱਟਵਰਕ 'ਤੇ ਭੀੜ ਵਿੱਚ ਭਾਰੀ ਕਮੀ ਆਵੇਗੀ, ਸੜਕ ਸੁਰੱਖਿਆ ਬਿਹਤਰ ਹੋਵੇਗੀ, ਗੱਡੀ ਚਲਾਉਣ ਦਾ ਖਰਚਾ ਘਟੇਗਾ ਅਤੇ ਯਾਤਰੀਆਂ ਅਤੇ ਮਾਲ ਗੱਡੀਆਂ ਦਾ ਟ੍ਰੈਫਿਕ ਤੇਜ਼ੀ ਨਾਲ ਅਤੇ ਬਿਨਾਂ ਕਿਸੇ ਰੁਕਾਵਟ ਦੇ ਚੱਲ ਪਾਵੇਗਾ।
ਇਹ ਪ੍ਰੋਜੈਕਟ ਇੱਕ ਇਕਨੌਮਿਕ ਨੋਡ (ਚੰਦੌਲੀ ਸੋਸ਼ਲ ਇਕਨੌਮਿਕ ਜ਼ੋਨ), ਇੱਕ ਸੋਸ਼ਲ ਨੋਡ (ਚੰਦੌਲੀ) ਅਤੇ ਛੇ ਵੱਡੇ ਲੌਜਿਸਟਿਕਸ ਨੋਡਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਖੇਤਰੀ ਕਨੈਕਟੀਵਿਟੀ ਨੂੰ ਵੀ ਮਜ਼ਬੂਤ ਕਰੇਗਾ, ਜਿਸ ਨਾਲ ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਹਿਸਾਬ ਨਾਲ ਮਲਟੀਮਾਡਲ ਇੰਟੀਗ੍ਰੇਸ਼ਨ ਵਧੇਗਾ। ਇਸ ਨਾਲ ਖੇਤੀਬਾੜੀ ਨਾਲ ਸਬੰਧਿਤ ਉਤਪਾਦਾਂ, ਉਦਯੋਗਿਕ ਵਸਤੂਆਂ, ਨਿਰਮਾਣ ਸਮੱਗਰੀਆਂ ਅਤੇ ਖਣਿਜ ਪਦਾਰਥਾਂ ਦੀ ਆਵਾਜਾਈ ਸੁਖਾਲੀ ਹੋਵੇਗੀ, ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਟਿਕਾਊ ਆਰਥਿਕ ਵਿਕਾਸ ਨੂੰ ਸਹਾਇਤਾ ਪ੍ਰਾਪਤ ਹੋਵੇਗੀ।
ਕੁੱਲ ਮਿਲਾ ਕੇ, ਇਹ ਪ੍ਰੋਜੈਕਟ ਇੱਕ ਆਧੁਨਿਕ, ਐਕਸੈੱਸ-ਕੰਟਰੋਲਡ ਸ਼ਹਿਰੀ ਆਵਾਜਾਈ ਕੌਰੀਡੋਰ ਦਾ ਨਿਰਮਾਣ ਕਰੇਗਾ ਜੋ ਕਨੈਕਟੀਵਿਟੀ ਵਧਾਏਗਾ, ਮਲਟੀਮਾਡਲ ਟ੍ਰਾਂਸਪੋਰਟ ਇੰਟੀਗ੍ਰੇਸ਼ਨ ਨੂੰ ਮਜ਼ਬੂਤ ਕਰੇਗਾ, ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਵਾਰਾਣਸੀ ਦੇ ਨਿਵਾਸੀਆਂ ਅਤੇ ਵਿਜ਼ਿਟਰਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਏਗਾ।
ਕੌਰੀਡੋਰ ਦਾ ਮੈਪ:

*********
ਐੱਮਜੇਪੀਐੱਸ/ਬਲਜੀਤ
(रिलीज़ आईडी: 2284929)
आगंतुक पटल : 7
इस विज्ञप्ति को इन भाषाओं में पढ़ें:
Malayalam
,
Odia
,
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Tamil
,
Telugu
,
Kannada