ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਘੀ ਪਿੱਠਵਰਤੀ ਗਾਇਕਾ ਐੱਸ. ਜਾਨਕੀ ਅੰਮਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ

Posted On: 12 JUL 2026 9:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਘੀ ਪਿੱਠਵਰਤੀ ਗਾਇਕਾ ਐੱਸ. ਜਾਨਕੀ ਅੰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਸੰਗੀਤ ਅਤੇ ਸੱਭਿਆਚਾਰ ਜਗਤ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਗਾਏ ਗਏ ਉਨ੍ਹਾਂ ਦੇ ਗੀਤ ਪੀੜ੍ਹੀਆਂ ਤੋਂ ਹਰਮਨ-ਪਿਆਰੇ ਰਹੇ ਹਨ ਅਤੇ ਉਨ੍ਹਾਂ ਨੇ ਬੇਮਿਸਾਲ ਸੁਹਜ ਅਤੇ ਬਹੁਪੱਖੀ ਪ੍ਰਤਿਭਾ ਦੇ ਨਾਲ ਹਰ ਭਾਵਨਾ ਨੂੰ ਪ੍ਰਗਟ ਕੀਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਉਨ੍ਹਾਂ ਦੀਆਂ ਸੁਰੀਲੀਆਂ ਧੁਨਾਂ ਸਰੋਤਿਆਂ ਨੂੰ ਮੰਤਰ-ਮੁਗਧ ਕਰਦੀਆਂ ਰਹਿਣਗੀਆਂ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ; 

‘‘ਉੱਘੀ ਪਿੱਠਵਰਤੀ-ਗਾਇਕਾ ਐੱਸ. ਜਾਨਕੀ ਅੰਮਾ ਦਾ ਦੇਹਾਂਤ ਸੰਗੀਤ ਅਤੇ ਸੱਭਿਆਚਾਰ ਜਗਤ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਗਾਏ ਗਏ ਉਨ੍ਹਾਂ ਦੇ ਗੀਤ ਪੀੜ੍ਹੀਆਂ ਤੋਂ ਹਰਮਨ-ਪਿਆਰੇ ਰਹੇ ਹਨ। ਉਨ੍ਹਾਂ ਨੇ ਬੇਮਿਸਾਲ ਸੁਹਜ ਅਤੇ ਬਹੁਪੱਖੀ ਪ੍ਰਤਿਭਾ ਦੇ ਨਾਲ ਹਰ ਭਾਵਨਾ ਨੂੰ ਪ੍ਰਗਟ ਕੀਤਾ। ਉਨ੍ਹਾਂ ਦੀਆਂ ਸੁਰੀਲੀਆਂ ਧੁਨਾਂ ਆਉਣ ਵਾਲੇ ਸਾਲਾਂ ਵਿੱਚ ਵੀ ਸਰੋਤਿਆਂ ਨੂੰ ਮੰਤਰ-ਮੁਗਧ ਕਰਦੀਆਂ ਰਹਿਣਗੀਆਂ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ, ਅਣਗਿਣਤ ਪ੍ਰਸੰਸਕਾਂ ਅਤੇ ਸਮੁੱਚੇ ਸੰਗੀਤ ਜਗਤ ਪ੍ਰਤੀ ਮੇਰੀ ਦਿਲੋਂ ਹਮਦਰਦੀ। ਓਮ ਸ਼ਾਂਤੀ।’’

 

*********

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2284190) ਵਿਜ਼ੀਟਰ ਕਾਊਂਟਰ : 41