ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 13 ਜੁਲਾਈ ਨੂੰ ਗੁਜਰਾਤ ਦੇ ਦਹੇਗਾਮ ਵਿੱਚ APMC ਦੇ ਅੰਮ੍ਰਿਤ ਮਹੋਤਸਵ ਅਤੇ ਨਵੇਂ ਸਬਜ਼ੀ ਉਪ-ਯਾਰਡ (Sub-yard) ਦਾ ਉਦਘਾਟਨ ਕਰਨਗੇ
ਸ਼੍ਰੀ ਅਮਿਤ ਸ਼ਾਹ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਰੁੱਖ ਵੀ ਲਗਾਉਣਗੇ ਅਤੇ ਅੰਮ੍ਰਿਤ ਮਹੋਤਸਵ ਸਮਾਰਿਕਾ ਰੀਲੀਜ਼ ਵੀ ਕਰਨਗੇ
Posted On:
12 JUL 2026 4:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਹਿਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਦੇਸ਼ ਦਾ ਸਹਿਕਾਰਤਾ ਖੇਤਰ ਕਿਸਾਨਾਂ ਦੀ ਖੁਸ਼ਹਾਲੀ, ਆਧੁਨਿਕ ਖੇਤੀਬਾੜੀ ਮਾਰਕੀਟਿੰਗ ਅਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਅੱਗੇ ਵਧ ਰਿਹਾ ਹੈ। ਇਸੇ ਲੜੀ ਤਹਿਤ 13 ਜੁਲਾਈ 2026 ਨੂੰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਦਹੇਗਾਮ ਵਿੱਚ ਖੇਤੀ ਉਪਜ ਮੰਡੀ ਕਮੇਟੀ—APMC ਦੇ ਅੰਮ੍ਰਿਤ ਮਹੋਤਸਵ ਅਤੇ ਨਵੇਂ ਸਬਜ਼ੀ ਉਪ-ਯਾਰਡ (Sub-yard) ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਦਹੇਗਾਮ APMC ਦੇ ਚੇਅਰਮੈਨ ਸ਼੍ਰੀ ਸੁਮੇਰੂ ਅਮੀਨ ਸਮੇਤ ਕਈ ਸਹਿਕਾਰੀ ਪ੍ਰਤੀਨਿੱਧੀ , APMC ਮੈਂਬਰ ਅਤੇ ਕਈ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ।
ਪ੍ਰੋਗਰਾਮ ਦੌਰਾਨ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਪੌਧੇ ਲਗਾਉਣਗੇ ਅਤੇ APMC ਵੱਲੋਂ ਬਣਾਏ ਗਏ ਨਵੇਂ ਸਬਜ਼ੀ ਉਪ-ਯਾਰਡ (Sub-yard) ਦਾ ਉਦਘਾਟਨ ਕਰਨਗੇ।
ਇਸ ਦੇ ਨਾਲ-ਨਾਲ ਸ਼੍ਰੀ ਅਮਿਤ ਸ਼ਾਹ APMC ਦੇ ਅੰਮ੍ਰਿਤ ਮਹੋਤਸਵ ਦੇ ਮੌਕੇ ‘ਤੇ ਤਿਆਰ ਕੀਤੀ ਗਈ ਸਮਾਰਿਕਾ ਰੀਲੀਜ ਵੀ ਕਰਨਗੇ। ਪ੍ਰੋਗਰਾਮ ਦੌਰਾਨ ਸ਼੍ਰੀ ਅਮਿਤ ਸ਼ਾਹ ਦਹੇਗਾਮ APMC ਦੇ ਬੋਰਡ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਵੀ ਕਰਨਗੇ।
****
ਏਕੇ
(Release ID: 2283983)
ਵਿਜ਼ੀਟਰ ਕਾਊਂਟਰ : 36