ਵਿੱਤ ਮੰਤਰਾਲਾ
ਡੀਐੱਫਐੱਸ ਦੇ ਬੀਮਾ ਵਿਭਾਗ ਨੇ ਮਈ 2026 ਲਈ ਗਰੁੱਪ ਏ ਸ਼੍ਰੇਣੀ ਦੀ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ
ਡੀਐੱਫਐੱਸ ਦਾ ਬੈਂਕਿੰਗ ਡਿਵੀਜ਼ਨ ਜੀਆਰਏਆਈ ਦੀ ਗਰੁੱਪ ਏ ਸ਼੍ਰੇਣੀ ਵਿੱਚ 6ਵੇਂ ਸਥਾਨ 'ਤੇ ਹੈ
Posted On:
09 JUL 2026 3:05PM by PIB Chandigarh
ਵਿੱਤੀ ਸੇਵਾਵਾਂ ਵਿਭਾਗ (ਜਿਸ ਵਿੱਚ ਬੈਂਕਿੰਗ ਅਤੇ ਬੀਮਾ ਵਿਭਾਗ ਸ਼ਾਮਲ ਹਨ) ਨੂੰ ਹਰ ਸਾਲ 25 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ। ਨਵੰਬਰ 2025 ਤੋਂ, ਇਹ ਵਿਭਾਗ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) ਵਿੱਚ ਲਗਾਤਾਰ ਚੋਟੀ ਦੇ 10 ਮੰਤਰਾਲਿਆਂ/ਵਿਭਾਗਾਂ ਵਿੱਚ ਸ਼ਾਮਲ ਰਿਹਾ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੁਆਰਾ ਜਾਰੀ ਮਈ 2026 ਲਈ ਜੀਆਰਏਆਈ ਰੈਂਕਿੰਗ ਵਿੱਚ, ਬੀਮਾ ਵਿਭਾਗ ਨੇ 'ਗਰੁੱਪ ਏ' ਸ਼੍ਰੇਣੀ (500 ਜਾਂ ਵੱਧ ਸ਼ਿਕਾਇਤਾਂ ਦਰਜ ਕਰਨ ਵਾਲੇ ਵਿਭਾਗ) ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਬੈਂਕਿੰਗ ਵਿਭਾਗ ਉਸੇ ਸ਼੍ਰੇਣੀ ਵਿੱਚ ਛੇਵੇਂ ਸਥਾਨ 'ਤੇ ਰਿਹਾ।
7 ਜਨਵਰੀ, 2024 ਤੋਂ, ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ 20 ਚੁਣੀਆਂ ਗਈਆਂ ਸ਼ਿਕਾਇਤਾਂ ਦੀ ਨਿਜੀ ਤੌਰ 'ਤੇ ਸਮੀਖਿਆ ਕਰ ਰਹੇ ਹਨ, ਸ਼ਿਕਾਇਤਕਰਤਾ ਸਿੱਧੇ ਤੌਰ 'ਤੇ ਸਬੰਧਿਤ ਵਿੱਤੀ ਸੰਸਥਾਵਾਂ ਦੇ ਚੇਅਰਪਰਸਨਾਂ, ਪ੍ਰਬੰਧ ਨਿਰਦੇਸ਼ਕਾਂ, ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸੀਨੀਅਰ ਪ੍ਰਬੰਧਨ ਨਾਲ ਗੱਲਬਾਤ ਕਰ ਰਹੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਗਾਹਕਾਂ ਦੇ ਵਿਸ਼ਵਾਸ ਨੂੰ ਵਧਾਉਣਾ ਅਤੇ ਸ਼ਿਕਾਇਤਾਂ ਦੇ ਅਰਥਪੂਰਨ ਹੱਲ ਨੂੰ ਯਕੀਨੀ ਬਣਾਉਣਾ ਹੈ।
ਵਿੱਤੀ ਸੇਵਾਵਾਂ ਵਿਭਾਗ ਨੇ ਆਰਬੀਆਈ, ਆਈਆਰਡੀਏਆਈ, ਪੀਐੱਫਆਰਡੀਏਅਤੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਨਾਲ 'ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਢਾਂਚਾ' ਦੇ ਵਿਸ਼ੇ 'ਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ। ਇਨ੍ਹਾਂ ਸੈਸ਼ਨਾਂ ਦਾ ਉਦੇਸ਼ ਸ਼ਿਕਾਇਤਾਂ ਦੇ ਮੂਲ ਕਾਰਨਾਂ ਦੀ ਪਛਾਣ ਕਰਨਾ ਅਤੇ ਸ਼ਿਕਾਇਤ ਨਿਵਾਰਣ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਸੀ। ਸੰਸਥਾਵਾਂ ਨੂੰ ਪੇਸ਼ੇਵਰਤਾ, ਪਾਰਦਰਸ਼ਿਤਾ ਅਤੇ ਹਮਦਰਦੀ ਨਾਲ ਗਾਹਕਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਜਿਸ ਨਾਲ ਜਨਤਕ ਵਿਸ਼ਵਾਸ ਮਜ਼ਬੂਤ ਹੋਵੇਗਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਹੋਵੇਗਾ। ਸਰਕਾਰ ਦਾ ਉਦੇਸ਼ ਸ਼ਾਸਨ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਅਤੇ ਨਾਗਰਿਕ-ਕੇਂਦ੍ਰਿਤ ਬਣਾਉਣਾ ਹੈ।
***
ਐੱਸਆਰ/ਏਡੀ/ਏਕੇ
(Release ID: 2283898)
ਵਿਜ਼ੀਟਰ ਕਾਊਂਟਰ : 62