ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਿੰਮਤ ਅਤੇ ਦ੍ਰਿੜ੍ਹਤਾ ਦੀ ਸ਼ਕਤੀ ਦਾ ਮਹੱਤਵ ਦੱਸਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
Posted On:
08 JUL 2026 7:48AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਹਿੰਮਤ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਮਤ ਦੇਸ਼ ਨੂੰ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਇੱਕਜੁੱਟ ਰਹਿਣ ਅਤੇ ਤਰੱਕੀ, ਖ਼ੁਸ਼ਹਾਲੀ ਤੇ ਆਤਮ-ਨਿਰਭਰਤਾ ਵੱਲ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਵਿੱਚ ਸੁਭਾਸ਼ਤਮ ਸਾਂਝਾ ਕੀਤਾ-
“चलन्ति गिरयः कामं युगान्तपवनाहताः।
कृच्छ्रेऽपि न चलत्येव धीराणां निश्चलं मनः।।”
ਇਹ ਸੁਭਾਸ਼ਤਮ ਦੱਸਦਾ ਹੈ ਕਿ ਤਬਾਹੀ ਦੇ ਸਮੇਂ ਤੁਫ਼ਾਨੀ ਹਵਾਵਾਂ ਨਾਲ ਘਿਰੇ ਪਹਾੜ ਵੀ ਕੰਬ ਉੱਠਦੇ ਹਨ ਅਤੇ ਹਿੱਲਣ ਲੱਗਦੇ ਹਨ, ਫਿਰ ਵੀ ਸਭ ਤੋਂ ਗੰਭੀਰ ਪ੍ਰੀਖਿਆਵਾਂ ਦੇ ਵਿਚਕਾਰ ਵੀ ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀ ਦਾ ਮਨ ਅਡੋਲ ਅਤੇ ਸਥਿਰ ਰਹਿੰਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
“ਸਬਰ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਨਾਲ ਔਖੀਆਂ ਚੁਣੌਤੀਆਂ ਦੇ ਵਿਚਕਾਰ ਵੀ ਦੇਸ਼ ਨੂੰ ਇੱਕਜੁੱਟ ਰਹਿਣ ਦੇ ਨਾਲ-ਨਾਲ ਤਰੱਕੀ, ਖ਼ੁਸ਼ਹਾਲੀ ਅਤੇ ਆਤਮ-ਨਿਰਭਰਤਾ ਦੀ ਦਿਸ਼ਾ ਵੱਲ ਲਗਾਤਾਰ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ।
चलन्ति गिरयः कामं युगान्तपवनाहताः।
कृच्छ्रेऽपि न चलत्येव धीराणां निश्चलं मनः।”
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2282917)
ਵਿਜ਼ੀਟਰ ਕਾਊਂਟਰ : 41
Read this release in:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam