ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਿਮਰਤਾ ਅਤੇ ਨਿਰਸਵਾਰਥ ਸੇਵਾ ਦੇ ਗੁਣਾਂ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
Posted On:
07 JUL 2026 10:01AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਖ਼ੁਸ਼ਹਾਲੀ ਦੀ ਅਸਲ ਖ਼ੂਬਸੂਰਤੀ ਨਿਮਰਤਾ ਅਤੇ ਨਿਰਸਵਾਰਥ ਸੇਵਾ ਵਿੱਚ ਸਮਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਉਦੋਂ ਹੀ ਸਾਰਥਕ ਹੈ, ਜਦੋਂ ਉਹ ਲੋਕ ਭਲਾਈ ਅਤੇ ਸਮਾਜ ਦੀ ਭਲਾਈ ਦੀ ਭਾਵਨਾ ਨਾਲ ਸੇਧਿਤ ਹੋਵੇ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“भवन्ति नम्रास्तरवः फलोद्गमैर्नवाम्बुभि-र्दूर-विलम्बिनो घनाः। अनुद्धताः सत्पुरुषाः समृद्धिभिः स्वभाव एवैष परोपकारिणाम्॥”
ਸੁਭਾਸ਼ਤਮ ਦਾ ਅਰਥ ਹੈ ਕਿ ਜਿਸ ਤਰ੍ਹਾਂ ਫ਼ਲਾਂ ਨਾਲ ਲੱਦੇ ਹੋਏ ਰੁੱਖ ਅਤੇ ਮੀਂਹ ਨਾਲ ਭਰੇ ਬੱਦਲ ਕੁਦਰਤੀ ਰੂਪ ਵਿੱਚ ਧਰਤੀ ਵੱਲ ਝੁਕ ਜਾਂਦੇ ਹਨ, ਉਸੇ ਤਰ੍ਹਾਂ ਸੱਚੇ ਪਰਉਪਕਾਰੀ ਅਤੇ ਮਹਾਨ ਵਿਅਕਤੀ ਧਨ, ਗਿਆਨ, ਅਹੁਦਾ ਜਾਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਵੀ ਨਿਮਰ ਬਣੇ ਰਹਿੰਦੇ ਹਨ। ਉਹ ਆਪਣੀਆਂ ਪ੍ਰਾਪਤੀਆਂ 'ਤੇ ਹੰਕਾਰ ਨਹੀਂ ਕਰਦੇ, ਸਗੋਂ ਆਪਣੀ ਸਮਰੱਥਾ, ਸਾਧਨਾਂ ਅਤੇ ਤਜਰਬੇ ਦੀ ਵਰਤੋਂ ਸਮਾਜ ਦੇ ਭਲੇ ਅਤੇ ਤਰੱਕੀ ਲਈ ਕਰਦੇ ਹਨ। ਇਹ ਸੁਭਾਸ਼ਤਮ ਸਾਨੂੰ ਸਿਖਾਉਂਦਾ ਹੈ ਕਿ ਅਸਲ ਮਹਾਨਤਾ ਨਿਮਰਤਾ, ਸੇਵਾ-ਭਾਵਨਾ ਅਤੇ ਪਰਉਪਕਾਰ ਵਿੱਚ ਸਮਾਈ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ;
“ਖ਼ੁਸ਼ਹਾਲੀ ਦੀ ਸੋਭਾ ਨਿਮਰਤਾ ਅਤੇ ਪਰਉਪਕਾਰ ਵਿੱਚ ਸਮਾਈ ਹੋਈ ਹੈ। ਸਫ਼ਲਤਾ ਉਹੀ ਸਾਰਥਕ ਹੈ, ਜਿਸ ਵਿੱਚ ਲੋਕ ਭਲਾਈ ਦੀ ਭਾਵਨਾ ਸਭ ਤੋਂ ਉੱਪਰ ਹੋਵੇ।
भवन्ति नम्रास्तरवः फलोद्गमैर्नवाम्बुभि-र्दूर-विलम्बिनो घनाः।
अनुद्धताः सत्पुरुषाः समृद्धिभिः स्वभाव एवैष परोपकारिणाम्॥”
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2282056)
ਵਿਜ਼ੀਟਰ ਕਾਊਂਟਰ : 42
Read this release in:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam