ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਉਪਭੋਗਤਾ ਮਾਮਲੇ ਵਿਭਾਗ ਨੇ ਉੱਚ ਸਮਰੱਥਾ ਵਾਲੇ ਵਜਨ ਦੇ ਉਪਕਰਣਾਂ ਦੀ ਤਸਦੀਕ ਲਈ ਕਾਨੂੰਨੀ ਮਾਪ ਨਿਯਮਾਂ ਵਿੱਚ ਸੋਧ ਕੀਤੀ


ਸੋਧ ਨਾਲ ਅਨੁਪਾਲਣਾ ਦਾ ਬੋਝ ਘੱਟ ਹੁੰਦਾ ਹੈ, ਤਸਦੀਕ ਲਾਗਤ ਘਟਦੀ ਹੈ ਅਤੇ ਕਾਰੋਬਾਰੀ ਸੁਗਮਤਾ ਨੂੰ ਹੁਲਾਰਾ ਮਿਲਦਾ ਹੈ

ਵਿਗਿਆਨਕ ਤਸਦੀਕ ਵਿਧੀ ਨਾਲ ਸਟੀਕਤਾ ਸਮੇਤ ਮਿਆਰੀ ਵਜਨ ਸਬੰਧੀ ਜ਼ਰੂਰਤ ਵਿੱਚ ਕਮੀ

प्रविष्टि तिथि: 06 JUL 2026 3:54PM by PIB Chandigarh

ਉਪਭੋਗਤਾ ਮਾਮਲੇ ਵਿਭਾਗ ਨੇ ਈਜ਼ ਆਫ਼ ਡੂਇੰਗ ਬਿਜ਼ਨੇਸ (ਈਓਡੀਬੀ) ਦੀ ਇੱਕ ਮਹੱਤਵਪੂਰਨ ਪਹਿਲ ਅਧੀਨ, ਉੱਚ ਕੁਸ਼ਲਤਾ ਵਾਲੇ ਵਜਨ ਉਪਕਰਣਾਂ ਦੀ ਤਸਦੀਕ ਲਈ ਮਿਆਰੀ ਵਜਨ ਦੀ ਜ਼ਰੂਰਤ ਨੂੰ ਕਾਫੀ ਘੱਟ ਕਰਨ ਲਈ ਕਾਨੂੰਨੀ ਮਾਪ ਵਿਗਿਆਨ (ਸਧਾਰਣ) ਨਿਯਮਾਂਵਲੀ, 2011 ਵਿੱਚ ਸੋਧ ਕੀਤੀ ਹੈ, ਜਿਸ ਵਿੱਚ ਵਿਗਿਆਨਕ , ਦੁਹਰਾਓ-ਅਧਾਰਿਤ ਤਸਦੀਕ ਪਹੁੰਚ ਨੂੰ ਲਾਗੂ ਕੀਤਾ ਗਿਆ ਹੈ। 

ਪਹਿਲਾਂ ਦੇ ਉਪਬੰਧਾਂ ਅਨੁਸਾਰ, ਇੱਕ ਟਨ ਜਾਂ ਉਸ ਤੋਂ ਵੱਧ ਦੀ ਵੱਧ ਤੋਂ ਵੱਧ ਸਮਰੱਥਾ ਵਾਲੇ ਵਜਨ ਯੰਤਰਾਂ ਦੀ ਤਸਦੀਕ ਕਰਨ ਸਮੇਂ, ਸਥਿਰ ਵਜਨਾਂ ਨਾਲ ਬਦਲੀ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ ਇੱਕ ਟਨ ਦੀ ਅਧਿਕਤਮ ਸਮਰੱਥਾ ਦੇ 50 ਫੀਸਦੀ, ਜੋ ਵੀ ਵੱਧ ਹੋਵੇ, ਦੇ ਮਿਆਰੀ ਵਜਨਾਂ ਦੀ ਵਰਤੋਂ ਕਰਨਾ ਲਾਜਮੀ ਸੀ। ਇਸ ਜ਼ਰੂਰਤ ਕਾਰਨ ਉਦਯੋਗਾਂ ਅਤੇ ਵਜਨ ਪੁਲ ਸੰਚਾਲਕਾਂ ਨੂੰ ਅਕਸਰ ਲੌਜਿਸਟਿਕਸ ਸਬੰਧੀ ਚੁਣੌਤੀਆਂ, ਟ੍ਰਾਂਸਪੋਰਟੇਸ਼ਨ ਲਾਗਤਾਂ ਅਤੇ ਸੰਚਾਲਨ ਸਬੰਧੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ।

ਸੋਧੇ ਹੋਏ ਪ੍ਰਾਵਧਾਨਾਂ ਦੇ ਤਹਿਤ, ਜ਼ਰੂਰਤ ਨੂੰ ਯੋਜਨਾਬੱਧ ਬਣਾਇਆ ਗਿਆ ਹੈ। ਦੁਹਰਾਓ ਟੈਸਟ ਦੇ ਸਫਲ ਸੰਚਾਲਨ ਦੇ ਅਧਾਰ ‘ਤੇ, ਸਥਿਰ ਵਜਨਾਂ ਨਾਲ ਬਦਲਣ ਤੋਂ ਪਹਿਲਾਂ ਜ਼ਰੂਰੀ ਮਿਆਰੀ ਵਜਨਾਂ ਦੀ ਜ਼ਰੂਰੀ ਮਾਤਰਾ ਨੂੰ ਵੱਧ ਤੋਂ ਵੱਧ ਸਮਰੱਥਾ ਦੇ 50 ਫੀਸਦੀ ਤੋਂ ਘਟਾ ਕੇ ਸਿਰਫ 5ਵੇਂ ਹਿੱਸੇ (20 ਫੀਸਦੀ) ਤੱਕ ਸੀਮਤ ਕਰ ਦਿੱਤਾ ਗਿਆ ਹੈ, ਜਦੋਂ ਕਿ ਤਸਦੀਕ ਸਟੀਕਤਾ ਅਤੇ ਭਰੋਸੇਯੋਗਤਾ ਦੇ ਨਿਰਧਾਰਿਤ ਮਿਆਰਾਂ ਨੂੰ ਬਣਾਈ ਰੱਖਿਆ ਗਿਆ ਹੈ।

ਸੁਧਾਰ ਦੇ ਮੁੱਖ ਲਾਭ

  • ਉਦਯੋਗਾਂ, ਗੋਦਾਮਾਂ, ਲੌਜਿਸਟਿਕਸ ਸੰਚਾਲਕਾਂ ਅਤੇ ਵਜਨ ਪੁਲ ਮਾਲਕਾਂ ਲਈ ਅਨੁਪਾਲਣਾ ਦੇ ਬੋਝ ਵਿੱਚ ਜ਼ਿਕਰਯੋਗ ਕਮੀ।

  • ਮਿਆਰੀ ਵਜਨ ਦੀ ਵੱਡੀ ਮਾਤਰਾ ਵਿੱਚ ਵਸਤੂਆਂ ਦੀ ਢੋਆ-ਢੁਆਈ ਅਤੇ ਹੈਂਡਲਿੰਗ ਨਾਲ ਜੁੜੀ ਲਾਗਤ ਘੱਟ ਹੁੰਦੀ ਹੈ।

  • ਉੱਚ ਸਮਰੱਥਾ ਵਾਲੇ ਵਜਨ ਮਾਪਣ ਵਾਲੇ ਉਪਕਰਣਾਂ ਦੀ ਤੇਜ਼ੀ ਨਾਲ ਤਸਦੀਕ, ਜਿਸ ਨਾਲ ਸੰਚਾਲਨ ਵਿੱਚ ਲੱਗਣ ਵਾਲਾ ਸਮਾਂ ਘੱਟ ਹੋ ਜਾਂਦਾ ਹੈ।

  • ਸਟੀਕਤਾ ਜਾਂ ਉਪਭੋਗਤਾ ਸੰਭਾਲ ਨਾਲ ਸਮਝੌਤਾ ਕੀਤੇ ਬਿਨਾ ਕਾਨੂੰਨੀ ਮਾਪ-ਵਿਗਿਆਨ ਸਬੰਧੀ ਤਸਦੀਕ ਗਤੀਵਿਧੀਆਂ ਦੀ ਕੁਸ਼ਲਤਾ ਵਿੱਚ ਸੁਧਾਰ।

  • ਸਰਲੀਕਰਣ, ਵਿਗਿਆਨ-ਅਧਾਰਿਤ ਰੈਗੂਲੇਟਰੀ ਜ਼ਰੂਰਤਾਂ ਰਾਹੀਂ ਈਜ਼ ਆਫ ਡੂਇੰਗ ਬਿਜ਼ਨੇਸ ਨੂੰ ਉਤਸ਼ਾਹਿਤ ਕਰਨਾ।

  • ਸਰਕਾਰੀ ਅਧਿਕਾਰੀਆਂ ਦੁਆਰਾ ਤਸਦੀਕ ਸੰਸਾਧਨਾਂ ਦੀ ਬਿਹਤਰ ਵਰਤੋਂ।

ਸੋਧ ਦਾ ਵਿਗਿਆਨਕ ਅਧਾਰ

ਇਹ ਸੁਧਾਰ ਅੰਤਰਰਾਸ਼ਟਰੀ ਪੱਧਰ ‘ਤੇ ਮਨਜ਼ੂਰਸ਼ੁਦਾ ਮਾਪ ਸਬੰਧੀ ਸਿਧਾਂਤਾਂ ‘ਤੇ ਅਧਾਰਿਤ ਹੈ, ਜਿਸ ਵਿੱਚ ਦੁਹਰਾਓ ਟੈਸਟ ਵਜਨ ਉਪਕਰਣ ਦੀ ਸਥਿਰਤਾ ਅਤੇ ਟਿਕਾਊਪਣ ਨੂੰ ਸਥਾਪਿਤ ਕਰਦਾ ਹੈ, ਜਿਸ ਨਾਲ ਮਿਆਰੀ ਵਜਨ ਦੀ ਘੱਟ ਮਾਤਰਾ ਨਾਲ ਭਰੋਸੇਯੋਗ ਤਸਦੀਕ ਸੰਭਵ ਹੋ ਪਾਉਂਦੀ ਹੈ।

ਸਬੂਤ-ਅਧਾਰਿਤ ਸੁਧਾਰਾਂ ਰਾਹੀਂ ਕਾਨੂੰਨੀ ਮਾਪਣਯੋਗ ਪ੍ਰਣਾਲੀ ਦੀ ਮਜ਼ਬੂਤੀ

ਇਹ ਸੋਧ ਸਬੂਤ-ਅਧਾਰਿਤ ਰੈਗੂਲੇਟਰੀ ਸੁਧਾਰਾਂ ਰਾਹੀਂ ਕਾਨੂੰਨੀ ਮਾਪਣਯੋਗ ਢਾਂਚੇ ਦੇ ਆਧੁਨਿਕੀਕਰਣ ਲਈ ਵਿਭਾਗ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਕਿ ਈਜ਼ ਆਫ ਡੂਇੰਗ ਬਿਜ਼ਨੇਸ ਅਤੇ ਮਜ਼ਬੂਤ ਉਪਭੋਗਤਾ ਸੰਭਾਲ ਵਿਚਕਾਰ ਸੰਤੁਲਨ ਬਣਾਈ ਰੱਖਦਾ ਹੈ। 

ਵਿਭਾਗ ਅਨੁਪਾਲਣਾ ਨੂੰ ਸਰਲ ਬਣਾਉਣ, ਰੈਗੂਲੇਟਰੀ ਬੋਝ ਨੂੰ ਘਟਾਉਣ, ਤਸਦੀਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਕਾਨੂੰਨੀ ਮਾਪਣ ਵਿੱਚ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਈ ਸੁਧਾਰ ਕਰ ਰਿਹਾ ਹੈ। ਇਹ ਨਵੀਂ ਸੋਧ ਵਧੇਰੇ ਕੁਸ਼ਲ, ਪਾਰਦਰਸ਼ੀ ਅਤੇ ਉਦਯੋਗ-ਅਨੁਕੂਲ ਰੈਗੂਲੇਟਰੀ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ, ਨਾਲ ਹੀ ਵਣਜ ਲੈਣ-ਦੇਣ ਵਿੱਚ ਸਟੀਕਤਾ, ਨਿਰਪੱਖਤਾ ਅਤੇ ਭਰੋਸੇ ਨੂੰ ਯਕੀਨੀ ਕਰਦਾ ਹੈ। 

***

ਆਰਟੀ/ ਐੱਸਬੀ /ਏਆਰਸੀ/ ਏਕੇ


(रिलीज़ आईडी: 2281927) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Kannada