ਖੇਤੀਬਾੜੀ ਮੰਤਰਾਲਾ
azadi ka amrit mahotsav

ਨੈਸ਼ਨਲ ਰੇਨਫੈਡ ਏਰੀਆ ਅਥਾਰਿਟੀ (ਐੱਨਆਰਏਏ) ਦੁਆਰਾ ਵਿੱਤ ਪੋਸ਼ਿਤ ਜੰਗਲੀ ਝੋਨੇ ਦੀ ਸੰਭਾਲ ਪ੍ਰੋਜੈਕਟ ਨੇ ਅਸਾਮ ਵਿੱਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ


ਸੋਨਿਤਪੁਰ ਜ਼ਿਲ੍ਹੇ ਦਾ ਬੋਰਜੁਲੀ ਖੇਤਰ ਜੈਵ ਵਿਭਿੰਨਤਾ ਵਿਰਾਸਤ ਸਥਾਨ ਵਜੋਂ ਨੋਟੀਫਾਈਡ

प्रविष्टि तिथि: 02 JUL 2026 11:19AM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਆਉਣ ਵਾਲੇ ਨੈਸ਼ਨਲ ਰੇਨਫੈਡ ਏਰੀਆ ਅਥਾਰਿਟੀ (ਐੱਨਆਰਏਏ) ਨੇ ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਵਿੱਚ ਜੰਗਲੀ ਝੌਨੇ (ਓਰੀਜ਼ਾ ਰੁਫੀਪੋਗੋਨ) ਦੀ ਇਨ-ਸੀਟੂ ਸੰਭਾਲ ਅਤੇ ਪ੍ਰਬੰਧਨ’ ਨਾਮ ਦੇ ਆਪਣੇ ਪ੍ਰੋਜੈਕਟ ਦੇ ਜ਼ਰੀਏ ਭਾਰਤ ਦੇ ਜੰਗਲੀ  ਝੋਨੇ ਦੇ ਜੈਨੇਟਿਕ ਸਰੋਤਾਂ ਦੀ ਸੰਭਾਲ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਪ੍ਰੋਜੈਕਟ ਦਾ ਲਾਗੂਕਰਨ ਵਰ੍ਹੇ 2022 ਤੋਂ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ-ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਜ਼ (ਆਈਸੀਏਆਰ-ਐੱਨਬੀਪੀਜੀਆਰ), ਨਵੀਂ ਦਿੱਲੀ ਦੁਆਰਾ ਅਸਾਮ ਰਾਜ ਜੈਵ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਆਈਸੀਏਆਰ-ਐੱਨਬੀਪੀਜੀਆਰ ਦੇ ਵਿਗਿਆਨਿਆਂ ਦੀ ਇੱਕ ਟੀਮ ਨੇ ਨੈਸ਼ਨਲ ਰੇਨਫੈਡ ਏਰੀਆ ਅਥਾਰਿਟੀ (ਐੱਨਆਰਏਏ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਚੰਦਰ ਸ਼ੇਖਰ ਕੁਮਾਰ (ਆਈਏਐੱਸ) ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜੰਗਲੀ ਝੋਨੇ ਦੇ ਜਰਮਪਲਾਜ਼ਮ ਦੀ ਖੋਜ, ਸੰਭਾਲ ਅਤੇ ਵਿਸ਼ੇਸ਼ਤਾਵਾਂ ਦੇ ਅਧਿਐਨ ਦੇ ਖੇਤਰ ਵਿੱਚ ਪ੍ਰੋਜੈਕਟ ਦੀਆਂ ਪ੍ਰਮੁੱਖ ਉਪਲਬਧੀਆਂ ਤੋਂ ਜਾਣੂ ਕਰਵਾਇਆ।

ਟੀਮ ਨੇ ਦੱਸਿਆ ਕਿ ਪ੍ਰੋਜੈਕਟ ਦੇ ਤਹਿਤ ਚਿੰਨ੍ਹਿਤ ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਦਾ ਬੋਰਜੁਲੀ ਖੇਤਰ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਦੁਆਰਾ ‘ਜੈਵ ਵਿਭਿੰਨਤਾ ਵਿਰਾਸਤ ਸਥਾਨ ਵਜੋਂ ਨੋਟੀਫਾਈਡ ਕੀਤਾ ਗਿਆ ਹੈ। ਇਹ ਮਾਨਤਾ ਭਾਰਤ ਦੇ ਸਮ੍ਰਿੱਧ ਜੰਗਲੀ ਝੌਨੇ ਦੀ ਜੈਵ ਵਿਭਿੰਨਤਾ ਦੀ ਸੁਰੱਖਿਆ ਅਤੇ ਜਲਵਾਯੂ-ਲਚਕੀਲੇ ਖੇਤੀਬਾੜੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਰਿਸਰਚ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਨੈਸ਼ਨਲ ਰੇਨਫੈਡ ਏਰੀਆ ਅਥਾਰਿਟੀ (ਐੱਨਆਰਏਏ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਚੰਦਰ ਸ਼ੇਖਰ ਕੁਮਾਰ ਨੇ ਕਿਹਾ ਕਿ ਜੰਗਲੀ ਝੌਨੇ ਦੀਆਂ ਕਿਸਮਾਂ ਅਜਿਹੀ ਅਨਮੋਲ ਜੈਨੇਟਿਕ ਸੰਪਦਾ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਜਲਵਾਯੂ-ਲਚਕੀਲੇ, ਵਧੇਰੇ ਉਪਜ ਦੇਣ ਵਾਲੀ ਅਤੇ ਬਿਹਤਰ ਪੋਸ਼ਣ ਗੁਣਵੱਤਾ ਵਾਲੀਆਂ ਝੌਨੇ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤੀ ਖੇਤੀਬਾੜੀ ਦੀ ਜਲਵਾਯੂ ਅਨੁਕੂਲ ਸਮਰੱਥਾ, ਸਥਿਰਤਾ ਅਤੇ ਲੰਬੇ ਸਮੇਂ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਹੋਰ ਫਸਲਾਂ ਦੇ ਜੰਗਲੀ ਸਬੰਧੀ ਪੌਦਿਆਂ ਦੀ ਸੁਰੱਖਿਆ ਲਈ ਵੀ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਇਸ ਮੀਟਿੰਗ ਵਿੱਚ ਨੈਸ਼ਨਲ ਰੇਨਫੈਡ ਏਰੀਆ ਅਥਾਰਿਟੀ (ਐੱਨਆਰਏਏ) ਦੇ ਡਾਇਰੈਕਟਰ (ਖੇਤੀਬਾੜੀ ਅਤੇ ਬਾਗਬਾਨੀ) ਡਾ. ਪੰਕਜ ਕੁਮਾਰ ਸ਼ਾਹ ਅਤੇ ਤਕਨੀਕੀ ਮਾਹਿਰ (ਵਾਟਰਸ਼ੈਡ ਮੈਨੇਜਮੈਂਟ) ਡਾ. ਅਨਿਲ ਕੁਮਾਰ ਮਿਸ਼ਰਾ ਸ਼ਾਮਲ ਹੋਏ।

 

*****  

ਆਰਸੀ/ਐੱਮਐੱਸ/ਏਕੇ


(रिलीज़ आईडी: 2280343) आगंतुक पटल : 3
इस विज्ञप्ति को इन भाषाओं में पढ़ें: Gujarati , English , Urdu , हिन्दी , Assamese , Manipuri , Bengali , Bengali-TR , Tamil , Telugu