ਖੇਤੀਬਾੜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਦੀ ਯਾਤਰਾ ਦੇ ਦੌਰਾਨ ਆਈਸੀਏਆਰ ਅਤੇ ਸੇਸ਼ੈਲਸ ਦੇ ਖੇਤੀਬਾੜੀ ਵਿਭਾਗ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ


ਜਲਵਾਯੂ-ਅਨੁਕੂਲ ਖੇਤੀਬਾੜੀ, ਬਾਗਵਾਨੀ, ਪਸ਼ੂਧਨ, ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਖੁਰਾਕ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪੰਜ ਵਰ੍ਹਿਆਂ ਦੀ ਕਾਰਜ ਯੋਜਨਾ (2026-2031) ਤਿਆਰ ਕੀਤੀ ਗਈ ਹੈ

प्रविष्टि तिथि: 01 JUL 2026 5:02PM by PIB Chandigarh

ਪ੍ਰਧਾਨ ਮੰਤਰੀ ਦੀ ਸੇਸ਼ੈਲਸ ਗਣਰਾਜ ਦੀ ਅਧਿਕਾਰਤ ਯਾਤਰਾ ਦੌਰਾਨ ਭਾਰਤ ਸਰਕਾਰ ਦੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਅਤੇ ਸੇਸ਼ੈਲਸ ਗਣਰਾਜ ਦੇ ਮੱਛੀ ਪਾਲਣ, ਖੇਤੀਬਾੜੀ ਅਤੇ ਨੀਲੀ ਅਰਥਵਿਵਸਥਾ ਮੰਤਰਾਲੇ ਦੇ ਖੇਤੀਬਾੜੀ ਵਿਭਾਗ ਨੇ ਖੇਤੀਬਾੜੀ ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।

ਦੋਵਾਂ ਦੇਸ਼ਾਂ ਦਰਮਿਆਨ ਖੇਤੀਬਾੜੀ ਖੋਜ, ਸਿੱਖਿਆ, ਸਮਰੱਥਾ ਨਿਰਮਾਣ ਅਤੇ ਤਕਨਾਲੋਜੀ ਟ੍ਰਾਂਸਫਰ ਵਿੱਚ ਸਹਿਯੋਗ ਵਧਾਉਣ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਹ ਸੰਯੁਕਤ ਖੋਜ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ, ਵਿਗਿਆਨੀਆਂ, ਖੋਜ ਕਰਤਾਵਾਂ ਅਤੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਅਤੇ ਉੱਨਤ ਖੇਤੀਬਾੜੀ ਤਕਨਾਲੋਜੀਆਂ ਅਤੇ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ। 

ਸਮਝੌਤੇ ਨੂੰ ਲਾਗੂਕਰਨ ਲਈ, ਦੋਵੇਂ ਧਿਰਾਂ ਨੇ ਪੰਜ ਵਰ੍ਹਿਆਂ ਦੀ ਕਾਰਜ ਯੋਜਨਾ (2026-2031) ‘ਤੇ ਵੀ ਹਸਤਾਖਰ ਕੀਤੇ। ਕਾਰਜ ਯੋਜਨਾ ਵਿੱਚ ਜਲਵਾਯੂ-ਅਨੁਕੂਲ ਖੇਤੀਬਾੜੀ, ਬਾਗਵਾਨੀ, ਵਾਢੀ ਤੋਂ ਬਾਅਦ ਪ੍ਰਬੰਧਨ, ਪਸ਼ੂਧਨ ਵਿਕਾਸ ਅਤੇ ਟਿਕਾਊ ਖੁਰਾਕ ਅਤੇ ਪੋਸ਼ਣ ਸੁਰੱਖਿਆ ਸਮੇਤ ਪ੍ਰਮੁੱਖ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। 

ਇਸ ਸਹਿਯੋਗ ਦਾ ਉਦੇਸ਼ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਕਰਨਾ, ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਕਰਨਾ, ਤਕਨੀਕੀ ਸਮਰੱਥਾ ਦਾ ਨਿਰਮਾਣ ਕਰਨਾ ਅਤੇ ਜਲਵਾਯੂ ਪਰਿਵਰਤਨ ਅਤੇ ਖੁਰਾਕ ਸੁਰੱਖਿਆ ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਹੱਲ ਕਰਦੇ ਹੋਏ ਟਿਕਾਊ ਖੇਤੀਬਾੜੀ ਵਿਕਾਸ ਨੂੰ ਸਮਰਥਨ ਦੇਣਾ ਹੈ। 

ਆਈਸੀਏਆਰ ਵਿਸ਼ਵ ਭਰ ਦੀਆਂ ਭਾਈਵਾਲ ਸੰਸਥਾਵਾਂ ਦੇ ਨਾਲ 100 ਤੋਂ ਵੱਧ ਸਹਿਮਤੀ ਪੱਤਰਾਂ ‘ਤੇ ਹਸਤਾਖਰ ਰਾਹੀਂ ਭਾਰਤ ਦੀ ਆਲਮੀ ਖੇਤੀਬਾੜੀ ਸਾਂਝੇਦਾਰੀ ਦਾ ਨਿਰੰਤਰ ਵਿਸਥਾਰ ਕਰ ਰਿਹਾ ਹੈ। ਸੇਸ਼ੈਲਸ ਦੇ ਨਾਲ ਸਹਿਮਤੀ ਪੱਤਰ ਗਲੋਬਲ ਸਾਊਥ ਦੇ ਨਾਲ ਭਾਰਤ ਦੀ ਭਾਗੀਦਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਟਿਕਾਊ ਖੇਤੀਬਾੜੀ, ਨਵੀਨਤਾ ਅਤੇ ਆਲਮੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਹੁਲਾਰਾ ਦੇਣ ਦੀ ਉਸ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

*****

ਆਰਸੀ/ਐੱਮਐੱਸ/ਬਲਜੀਤ ਸਿੰਘ


(रिलीज़ आईडी: 2280337) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Assamese , Gujarati , Tamil , Telugu , Malayalam