ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਸਰਹੱਦ ਪਾਰ ਸੋਨੇ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ; 15 ਕਿਲੋਗ੍ਰਾਮ ਤਸਕਰੀ ਕੀਤਾ ਸੋਨਾ ਜ਼ਬਤ ਕੀਤਾ; ਚਾਰ ਗ੍ਰਿਫ਼ਤਾਰ

प्रविष्टि तिथि: 30 JUN 2026 5:03PM by PIB Chandigarh

ਇੱਕ ਵੱਡੀ ਕਾਰਵਾਈ ਵਿੱਚ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਅਧਿਕਾਰੀਆਂ ਨੇ ਦਿੱਲੀ ਤੋਂ ਚੱਲ ਰਹੇ ਇੱਕ ਸਰਹੱਦ ਪਾਰ ਸੋਨੇ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਅਤੇ ਵਿਦੇਸ਼ੀ ਮੂਲ ਦਾ ਲਗਭਗ 15 ਕਿਲੋਗ੍ਰਾਮ ਤਸਕਰੀ ਕੀਤਾ ਸੋਨਾ ਜ਼ਬਤ ਕੀਤਾ, ਜਿਸਦੀ ਕੀਮਤ ਲਗਭਗ 21.40 ਕਰੋੜ ਰੁਪਏ ਹੈ।

ਦਿੱਲੀ ਸਥਿਤ ਇੱਕ ਕੋਰੀਅਰ ਟਰਮੀਨਲ 'ਤੇ ਡੀਆਰਆਈ ਅਧਿਕਾਰੀਆਂ ਨੇ ਥਾਈਲੈਂਡ ਤੋਂ ਆ ਰਹੀ ਇੱਕ ਅੰਤਰਰਾਸ਼ਟਰੀ ਕੋਰੀਅਰ ਖੇਪ ਨੂੰ ਰੋਕਿਆ। ਇਹ ਖੇਪ ਇੱਕ ਵਿਦੇਸ਼ੀ ਨਾਗਰਿਕ ਨਾਲ ਜੁੜੀ ਇੱਕ ਕੰਪਨੀ ਦੇ ਨਾਮ ‘ਤੇ ਸੀ।

"ਵਰਤੇ ਗਏ ਗੇਅਰ" (worn gear) ਵਜੋਂ ਘੋਸ਼ਿਤ ਖੇਪ ਦੀ ਪੂਰੀ ਜਾਂਚ ਕਰਨ 'ਤੇ, ਉਪਕਰਣ ਦੇ ਪੁਰਜਿਆਂ ਅੰਦਰ ਚਲਾਕੀ ਨਾਲ ਲੁਕਾਏ ਗਏ  1.5 ਕਿਲੋਗ੍ਰਾਮ ਵਜਨ ਦੇ ਅੱਠ ਡਿਸਕ-ਆਕਾਰ ਦੇ ਵਿਦੇਸ਼ੀ ਮੂਲ ਦੇ ਸੋਨੇ ਦੇ ਟੁਕੜੇ ਬਰਾਮਦ ਹੋਏ। ਕੁੱਲ ਮਿਲਾ ਕੇ, ਕੋਰੀਅਰ ਖੇਪ ਤੋਂ 12 ਕਿਲੋਗ੍ਰਾਮ ਤਸਕਰੀ ਕੀਤਾ ਗਿਆ ਵਿਦੇਸ਼ੀ ਮੂਲ ਦਾ ਸੋਨਾ ਬਰਾਮਦ ਕੀਤਾ ਗਿਆ।

ਇੱਛਤ ਪ੍ਰਾਪਤਕਰਤਾ ਅਤੇ ਕਥਿਤ ਮਾਸਟਰਮਾਈਂਡ ਦੇ ਘਰੋਂ ਇੱਕੋ ਸਮੇਂ ਕੀਤੀ ਗਈ ਤਲਾਸ਼ੀ ਦੇ ਨਤੀਜੇ ਵਜੋਂ ਵਿਦੇਸ਼ੀ ਮੂਲ ਦੇ ਸੋਨੇ ਦੇ ਦੋ ਹੋਰ ਡਿਸਕ-ਆਕਾਰ ਦੇ ਟੁਕੜੇ ਬਰਾਮਦ ਹੋਏ, ਜਿਸ ਵਿੱਚੋਂ ਹਰੇਕ ਦਾ ਭਾਰ 1.5 ਕਿਲੋਗ੍ਰਾਮ ਸੀ।

ਇਸ ਮਾਮਲੇ ਦੇ ਸਬੰਧ ਵਿੱਚ ਕਥਿਤ ਮਾਸਟਰਮਾਈਂਡ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ; ਇਸ ਵਿੱਚ ਇੱਕ ਆਦਤਨ ਅਪਰਾਧੀ ਅਤੇ ਇੱਕ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ।

ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਤਸਕਰੀ ਕਾਰਵਾਈ ਨੂੰ ਵਿੱਤ ਪੋਸ਼ਣ ਦੇਣ ਲਈ ਸਰਹੱਦਾਂ ਪਾਰ ਫੰਡ ਟ੍ਰਾਂਸਫਰ ਕਰਨ ਲਈ ਕ੍ਰਿਪਟੋਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਸੀ।

*********

ਐੱਨਬੀ/ਕੇਐੱਮਐੱਨ/ਬਲਜੀਤ ਸਿੰਘ


(रिलीज़ आईडी: 2279958) आगंतुक पटल : 3
इस विज्ञप्ति को इन भाषाओं में पढ़ें: English , Gujarati , Urdu , हिन्दी , Tamil , Telugu