ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਮੰਤਰੀ ਮੰਡਲ ਨੇ ਐੱਨਐੱਚ (ਓ) ਯੋਜਨਾ ਅਧੀਨ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) ‘ਤੇ 6969.67 ਕਰੋੜ ਰੁਪਏ ਦੀ ਲਾਗਤ ਨਾਲ 8.1 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀ 6 ਲੇਨ ਦੀ ਸੁਰੰਗ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ, ਇਹ ਸੁਰੰਗ ਦਵਾਰਕਾ ਐਕਸਪ੍ਰੈੱਸਵੇਅ (ਐੱਨਐੱਚ-248ਬੀਬੀ) ਨੂੰ ਦਿੱਲੀ ਦੇ ਵਸੰਤ ਕੁੰਜ ਸਥਿਤ ਨੈਲਸਨ ਮੰਡੇਲਾ ਮਾਰਗ ਨਾਲ ਜੋੜੇਗੀ
Posted On:
01 JUL 2026 3:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਅੱਜ ਐੱਨਐੱਚ (ਓ) ਯੋਜਨਾ ਅਧੀਨ ਹਾਈਬ੍ਰਿਡ ਐਨੂਇਟੀ ਮੋਡ (ਐੱਚਐੱਮ) ‘ਤੇ ਦਵਾਰਕਾ ਐਕਸਪ੍ਰੈੱਸਵੇਅ (ਐੱਨਐੱਚ 248ਬੀਬੀ) ਨੂੰ ਨੈਲਸਨ ਮੰਡੇਲਾ ਮਾਰਗ, ਵਸੰਤ ਕੁੰਜ, ਦਿੱਲੀ ਨਾਲ ਜੋੜਨ ਵਾਲੇ ਐੱਨਐੱਚ-148ਏਈ ਲਈ 6 ਲੇਨ ਦੀ ਸੜਕ ਸੁਰੰਗ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 8.1 ਕਿਲੋਮੀਟਰ ਅਤੇ ਕੁੱਲ ਪੂੰਜੀ ਲਾਗਤ 6969.67 ਕਰੋੜ ਰੁਪਏ ਹੈ।
ਇਹ ਪ੍ਰੋਜੈਕਟ ਪੱਛਮ ਅਤੇ ਦੱਖਣ ਦਿੱਲੀ ਵਿਚਕਾਰ ਬਿਹਤਰ ਸੰਪਰਕ ਸਥਾਪਿਤ ਕਰੇਗੀ, ਜਿਸ ਨਾਲ ਯੂਈਆਰ 2/ਦਵਾਰਕਾ ਐਕਸਪ੍ਰੈੱਸਵੇਅ ਦੱਖਣ ਦਿੱਲੀ ਦੇ ਵਸੰਤ ਕੁੰਜ ਨਾਲ ਜੁੜ ਜਾਵੇਗਾ। ਇਸ ਤੋਂ ਇਲਾਵਾ, ਗੁਰੂਗ੍ਰਾਮ, ਦਵਾਰਕਾ, ਆਈਜੀਆਈ ਹਵਾਈ ਅੱਡੇ ਅਤੇ ਪੱਛਮ ਦਿੱਲੀ ਤੋਂ ਦੱਖਣ ਦਿੱਲੀ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਵੀ ਲਾਭ ਮਿਲੇਗਾ। ਭੂਮੀਗਤ ਦੋਹਰੀ ਸੁਰੰਗ ਤੋਂ ਸਤ੍ਹਾ 'ਤੇ ਆਵਾਜਾਈ ਵਿੱਚ ਵਿਘਨ ਘੱਟ ਹੋਵੇਗਾ ਅਤੇ ਦੱਖਣ ਰਿਜ ਜੰਗਲ (ਸੁਰੰਗ ਦਾ 1.98 ਕਿਲੋਮੀਟਰ ਹਿੱਸਾ ਰਿਜ ਦੇ ਹੇਠਾਂ ਤੋਂ ਲੰਘਦਾ ਹੈ) ਦੀ ਸੰਭਾਲ ਨੂੰ ਯਕੀਨੀ ਬਣਾਏਗੀ। ਐੱਨਐੱਚਏਆਈ ਏਮਸ ਅਤੇ ਮਹੀਪਾਲਪੁਰ ਦੇ ਵਿਚਕਾਰ ਇੱਕ ਐਲੀਵੇਟਿਡ ਕੌਰੀਡੋਰ ਦਾ ਵੀ ਪ੍ਰਸਤਾਵ ਕਰ ਰਿਹਾ ਹੈ। ਇਹ ਲਿੰਕ ਸੁਰੰਗ ਨੂੰ ਬਾਰਾਪੁੱਲਾ ਐਲੀਵੇਟਿਡ ਰੋਡ ਨਾਲ ਜੋੜੇਗਾ, ਇਸ ਨਾਲ ਪੱਛਮ ਅਤੇ ਦੱਖਣ ਦਿੱਲੀ, ਪੂਰਬੀ ਦਿੱਲੀ, ਗਾਜ਼ੀਆਬਾਦ ਅਤੇ ਨੋਇਡਾ ਨਾਲ ਜੁੜ ਜਾਣਗੇ।
ਪ੍ਰਸਤਾਵਿਤ ਸੁਰੰਗ ਰੰਗਪੁਰੀ (ਦੱਖਣ ਦਿੱਲੀ) ਰਿਜ ਤੋਂ ਹੋ ਕੇ ਲੰਘਦੀ ਹੈ, ਜਿਸ ਨੂੰ ਇੱਕ ਟਵਿਨ-ਟਿਊਬ ਸੁਰੰਗ (ਟੀਬੀਐੱਮ ਰਾਹੀਂ ਬਣਾਇਆ ਜਾਵੇਗਾ) ਵਜੋਂ ਡਿਜ਼ਾਈਨ ਕੀਤਾ ਗਿਆ ਹੈ, ਇਹ ਸ਼ਿਵਮੂਰਤੀ ਇੰਟਰਚੇਂਜ ਤੋਂ ਸ਼ੁਰੂ ਹੁੰਦੀ ਹੈ ਅਤੇ ਨੈਲਸਨ ਮੰਡੇਲਾ ਮਾਰਗ ਅਤੇ ਮਹੀਪਾਲਪੁਰ-ਛਤਰਪੁਰ ਰੋਡ ਦੇ ਚੌਰਾਹੇ ਤੋਂ ਪਹਿਲਾਂ ਖਤਮ ਹੁੰਦੀ ਹੈ।
ਇਸ ਚੌਰਾਹੇ 'ਤੇ ਭੀੜ ਨੂੰ ਘਟਾਉਣ ਲਈ ਨੈਲਸਨ ਮੰਡੇਲਾ ਮਾਰਗ ਦੇ ਸਮਾਨਾਂਤਰ ਇੱਕ ਐਲੀਵੇਟਿਡ ਰੋਡ (1.8 ਕਿਲੋਮੀਟਰ) ਪ੍ਰਸਤਾਵਿਤ ਹੈ। ਛਤਰਪੁਰ ਤੋਂ ਮਹੀਪਾਲਪੁਰ ਵੱਲ ਮੌਜੂਦਾ ਫਲਾਈਓਵਰ ਦੇ ਸਮਾਨਾਂਤਰ ਇੱਕ ਵਾਧੂ ਫਲਾਈਓਵਰ ਵੀ ਪ੍ਰਸਤਾਵਿਤ ਹੈ। ਛਤਰਪੁਰ ਵੱਲ ਆਉਣ ਵਾਲੇ ਵਾਹਨਾਂ ਲਈ ਸੱਜੇ ਮੁੜਨ ਦੀ ਸਹੂਲਤ ਲਈ ਇੱਕ ਐਲੀਵੇਟਿਡ ਯੂ-ਟਰਨ ਵੀ ਪ੍ਰਸਤਾਵਿਤ ਹੈ।
ਮੁੱਖ ਕੈਰਿਜਵੇਅ ਦੀ ਲੰਬਾਈ 6.3 ਕਿਲੋਮੀਟਰ ਹੈ। ਮਹੀਪਾਲਪੁਰ ਛਤਰਪੁਰ ਰੋਡ ‘ਤੇ ਪ੍ਰਸਤਾਵਿਤ ਫਲਾਈਓਵਰ ਅਤੇ ਐਲੀਵੇਟਿਡ ਯੂ-ਟਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੋਜੈਕਟ ਦੀ ਕੁੱਲ ਲੰਬਾਈ 8.100 ਕਿਲੋਮੀਟਰ ਹੈ, ਜਿਸ ਵਿੱਚ 3.140 ਕਿਲੋਮੀਟਰ ਸੁਰੰਗ, 0.980 ਕਿਲੋਮੀਟਰ ਸੁਰੰਗ ਅਪ੍ਰੋਚ ਰੈਂਪ, 0.554 ਕਿਲੋਮੀਟਰ ਆਰਈ ਵੌਲ ਨਾਲ ਅਪ੍ਰੋਚ, 2.556 ਕਿਲੋਮੀਟਰ ਐਲੀਵੇਟਿਡ ਹਿੱਸਾ ਅਤੇ 0.870 ਕਿਲੋਮੀਟਰ ਐਟ-ਗ੍ਰੇਡ ਸੜਕ ਸ਼ਾਮਲ ਹੈ।
ਅਨੁਮਾਨ ਹੈ ਕਿ ਰਾਸ਼ਟਰੀ ਰਾਜਮਾਰਗ ਦੇ ਹਰੇਕ ਲੇਨ-ਕਿਲੋਮੀਟਰ ਦੇ ਵਿਕਾਸ ਨਾਲ ਔਸਤਨ 264 ਵਿਅਕਤੀ-ਦਿਨਾਂ ਦਾ ਪ੍ਰਤੱਖ ਰੁਜ਼ਗਾਰ ਅਤੇ ਔਸਤਨ 55 ਵਿਅਕਤੀ-ਦਿਨਾਂ ਦਾ ਅਪ੍ਰਤੱਖ ਰੁਜ਼ਗਾਰ ਪੈਦਾ ਹੁੰਦਾ ਹੈ। ਨਾਲ ਹੀ ਇਸ ਪ੍ਰੋਜੈਕਟ ਨਾਲ ਲਗਭਗ 7.54 ਲੱਖ ਵਿਅਕਤੀ-ਦਿਨਾਂ ਦਾ ਪ੍ਰਤੱਖ ਰੁਜ਼ਗਾਰ ਅਤੇ 9.80 ਲੱਖ ਵਿਅਕਤੀ-ਦਿਨਾਂ ਦਾ ਅਪ੍ਰਤੱਖ ਰੁਜ਼ਗਾਰ ਪੈਦਾ ਹੋਵੇਗਾ। ਪ੍ਰਸਤਾਵਿਤ ਹਾਈ-ਸਪੀਡ ਕੌਰੀਡੋਰ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਵਾਧੇ ਕਾਰਨ ਪ੍ਰੋਜੈਕਟ ਨਾਲ ਵਾਧੂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਸ਼ਿਵ ਮੂਰਤੀ ਇੰਟਰਚੇਂਜ/ਦਵਾਰਕਾ ਐਕਸਪ੍ਰੈੱਸਵੇਅ ਅਤੇ ਨੈਲਸਨ ਮੰਡੇਲਾ ਮਾਰਗ/ਵਸੰਤ ਕੁੰਜ ਦੇ ਵਿਚਕਾਰ ਪ੍ਰਸਤਾਵਿਤ ਸੁਰੰਗ ਲਈ ਪ੍ਰੋਜੈਕਟ ਅਲਾਈਨਮੈਂਟ ਨਕਸ਼ਾ

*********
ਐੱਮਜੇਪੀਐੱਸ/ਏਕੇ
(Release ID: 2279940)
ਵਿਜ਼ੀਟਰ ਕਾਊਂਟਰ : 66
Read this release in:
Bengali
,
Bengali-TR
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam