ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਆਈਸਲੈਂਡ ਵਿੱਚ ਭਾਰਤੀ ਦੂਤਾਵਾਸ ਅਤੇ ਏਪੀਡਾ ਨੇ ਪਹਿਲੀ ਵਾਰ ਭਾਰਤੀ ਅੰਬਾਂ ਦਾ ਪ੍ਰਚਾਰ ਪ੍ਰੋਗਰਾਮ ਦਾ ਆਯੋਜਨ ਕੀਤਾ


ਦੁਸਹਿਰੀ, ਚੌਸਾ, ਲੰਗੜਾ ਅਤੇ ਕੇਸਰ ਅੰਬਾਂ ਨੇ ਭਾਰਤੀ ਅੰਬਾਂ ਦੀ ਸਮ੍ਰਿੱਧ ਵਿਭਿੰਨਤਾ ਪ੍ਰਦਰਸ਼ਿਤ ਕੀਤੀ

प्रविष्टि तिथि: 26 JUN 2026 11:29AM by PIB Chandigarh

ਆਈਸਲੈਂਡ ਦੀ ਰਾਜਧਾਨੀ ਰੇਕਯਾਵਿਕ ਸਥਿਤ ਭਾਰਤੀ ਦੂਤਾਵਾਸ ਨੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ) ਦੇ ਸਹਿਯੋਗ ਨਾਲ, 24 ਜੂਨ, 2026 ਨੂੰ ਰੇਕਯਾਵਿਕ ਵਿੱਚ ਅਤੇ 25 ਜੂਨ, 2026 ਨੂੰ ਉੱਤਰੀ ਆਈਸਲੈਂਡ ਦੇ ਅਕਯੂਰੇਰੀ ਵਿੱਚ ਭਾਰਤੀ ਅੰਬਾਂ ਦਾ ਪ੍ਰਚਾਰ ਪ੍ਰੋਗਰਾਮ ਆਯੋਜਿਤ ਕੀਤਾ। ਇਨ੍ਹਾਂ ਪ੍ਰੋਗਰਾਮਾਂ ਨੇ ਭਾਰਤੀ ਅੰਬਾਂ ਦੀ ਸਮ੍ਰਿੱਧ ਵਿਭਿੰਨਤਾ ਅਤੇ ਉਨ੍ਹਾਂ ਦੇ ਨਿਰਯਾਤ ਦੀਆਂ ਅਪਾਰ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ । ਆਈਸਲੈਂਡ ਵਿੱਚ ਇਹ ਪਹਿਲਾ ਭਾਰਤੀ ਅੰਬ ਪ੍ਰਚਾਰ ਪ੍ਰੋਗਰਾਮ ਸੀ।

ਭਾਰਤ ਦੇ ਰਾਜਦੂਤ, ਸ਼੍ਰੀ ਆਰ. ਰਵਿੰਦਰਾ ਨੇ ਭਾਰਤ ਦੀਆਂ ਵਿਸ਼ਵ-ਪ੍ਰਸਿੱਧ ਅੰਬ ਦੀਆਂ ਵਿਭਿੰਨ ਕਿਸਮਾਂ ਦੀਆਂ ਵਿਲੱਖਣਤਾਵਾਂ ਨੂੰ ਉਜਾਗਰ ਕੀਤਾ ਅਤੇ ਆਈਸਲੈਂਡ ਨੂੰ ਭਾਰਤੀ ਅੰਬਾਂ ਦੇ ਨਿਰਯਾਤ ਦੇ ਵਿਸਤਾਰ ਦੀਆਂ ਵਿਆਪਕ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ।

ਆਈਸਲੈਂਡ ਦੇ ਵਿਦੇਸ਼ ਮੰਤਰਾਲੇ ਦੇ ਵਪਾਰ ਸਮਝੌਤਿਆਂ ਦੇ ਨਿਰਦੇਸ਼ਕ, ਸ਼੍ਰੀ ਸਵੈਨ ਕੇ. ਆਇਨਾਰਸਨ ਨੇ ਭਾਰਤ-ਈਐਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਤੋਂ ਮਿਲਣ ਵਾਲੇ ਮੌਕਿਆਂ ਅਤੇ ਉਸ ਦੇ ਮਾਧਿਅਮ ਨਾਲ ਆਈਸਲੈਂਡ ਵਿੱਚ ਭਾਰਤੀ ਅੰਬਾਂ ਦੇ ਆਯਾਤ ਨੂੰ ਉਤਸ਼ਾਹਿਤ ਕਰਨ ਦੀ ਸੰਭਾਵਨਾਵਾਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

 

ਆਈਸਲੈਂਡਿਕ ਟ੍ਰੇਡ ਫੈਡਰੇਸ਼ਨ ਦੇ ਸਕੱਤਰ ਜਨਰਲ ਸ਼੍ਰੀ ਓਲਾਫੁਰ ਸਟੀਫੇਂਸਨ ਨੇ ਕਿਹਾ ਕਿ ਆਈਸਲੈਂਡਿਕ ਵਪਾਰਕ ਭਾਈਚਾਰੇ ਵਿੱਚ ਭਾਰਤ ਪ੍ਰਤੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਵਿਸ਼ੇਸ਼ ਕਰਕੇ ਭਾਰਤੀ ਖੇਤੀਬਾੜੀ ਉਤਪਾਦਾਂ, ਖਾਸ ਕਰਕੇ ਅੰਬਾਂ ਦੇ ਆਯਾਤ ਵਿੱਚ ਵਾਧੇ ਦੀਆਂ ਸੰਭਾਵਨਾਵਾਂ ਨੂੰ ਬੇਹੱਦ ਉਤਸ਼ਾਹਜਨਕ ਦੱਸਿਆ।

ਭਾਰਤੀ ਦੂਤਾਵਾਸ ਦੀ ਸੈਕਿੰਡ ਸੈਕਟਰੀ ਸ਼੍ਰੀਮਤੀ ਅਨੀਸ਼ਾ ਤੋਮਰ ਨੇ ਭਾਰਤ ਵਿੱਚ ਅੰਬ ਉਤਪਾਦਨ ਬਾਰੇ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਦੇਸ਼ ਹੈ। ਨਾਲ ਹੀ, ਉਨ੍ਹਾਂ ਨੇ ਗੁਣਵੱਤਾ ਭਰੋਸਾ, ਬਾਜ਼ਾਰ ਤੱਕ ਪਹੁੰਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਚਾਰ ਰਾਹੀਂ ਅੰਬ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ ਦੀ ਵੀ ਜਾਣਕਾਰੀ ਦਿੱਤੀ।

 

ਇਨ੍ਹਾਂ ਸਮਾਗਮਾਂ ਵਿੱਚ ਆਯਾਤਕਾਂ, ਕੂਟਨੀਤਕ ਭਾਈਚਾਰੇ ਦੇ ਮੈਂਬਰਾਂ, ਵੱਖ-ਵੱਖ ਆਈਸਲੈਂਡਿਕ ਕਾਰੋਬਾਰਾਂ ਦੇ ਪ੍ਰਤੀਨਿਧੀਆਂ ਅਤੇ ਆਈਸਲੈਂਡ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੀ ਮਹੱਤਵਪੂਰਨ ਭਾਗੀਦਾਰੀ ਰਹੀ, ਜਿਸ ਨਾਲ ਇਸ ਸਮਾਗਮ ਨੂੰ ਵਿਆਪਕ ਸਫਲਤਾ ਮਿਲੀ ।

ਇਸ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਭਾਰਤੀ ਅੰਬਾਂ ਦੀਆਂ ਚਾਰ ਪ੍ਰਮੁੱਖ ਕਿਸਮਾਂ - ਦੁਸਹਿਰੀ, ਚੌਸਾ, ਲੰਗੜਾ ਅਤੇ ਕੇਸਰ - ਦਾ ਸੁਆਦ ਚੱਖਾਇਆ ਗਿਆ। ਇਨ੍ਹਾਂ ਅੰਬਾਂ ਦੇ ਬੇਹਤਰੀਨ ਸੁਆਦ, ਮਨਮੋਹਕ ਖੁਸ਼ਬੂ ਅਤੇ ਸ਼ਾਨਦਾਰ ਗੁਣਵੱਤਾ ਦੀ ਸਾਰਿਆਂ ਦੁਆਰਾ ਭਰਪੂਰ ਸਰਾਹਨਾ ਕੀਤੀ ਗਈ। ਇਹ ਸਮਾਗਮ ਵਪਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ, ਭਾਰਤੀ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਅਤੇ ਆਈਸਲੈਂਡ ਵਿਚਕਾਰ ਵਧ ਰਹੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਸਾਬਿਤ ਹੋਇਆ ।

ਵਰਤਮਾਨ ਵਿੱਚ, ਆਈਸਲੈਂਡ ਮੁੱਖ ਤੌਰ 'ਤੇ ਥਾਈਲੈਂਡ, ਬ੍ਰਾਜ਼ੀਲ, ਕੰਬੋਡੀਆ, ਘਾਨਾ ਅਤੇ ਪੇਰੂ ਤੋਂ ਅੰਬਾਂ ਦਾ ਆਯਾਤ ਕਰਦਾ ਹੈ। ਵਿਕਲਪਿਕ ਸਪਲਾਇਰਾਂ ਦੀ ਸੀਮਤ ਉਪਲਬਧਤਾ ਦੇ ਕਾਰਨ, ਇਨ੍ਹਾਂ ਦੇਸ਼ਾਂ ਦੇ ਅੰਬਾਂ ਨੇ ਆਈਸਲੈਂਡਿਕ ਬਾਜ਼ਾਰ ਵਿੱਚ ਇੱਕ ਮਜ਼ਬੂਤ ​​ਮੌਜੂਦਗੀ ਸਥਾਪਿਤ ਕੀਤੀ ਹੈ। ਸਾਲ 2025 ਵਿੱਚ ਆਈਸਲੈਂਡ ਨੇ ਲਗਭਗ 33 ਲੱਖ ਅਮਰੀਕੀ ਡਾਲਰ (US$3.3 ਮਿਲੀਅਨ) ਮੁੱਲ ਦੇ ਅੰਬਾਂ ਦਾ ਆਯਾਤ ਕੀਤਾ, ਜਿਨ੍ਹਾਂ ਵਿੱਚੋਂ ਲਗਭਗ 10 ਲੱਖ ਅਮਰੀਕੀ ਡਾਲਰ (US$1 ਮਿਲੀਅਨ) ਮੁੱਲ ਦੇ ਅੰਬ ਇਕੱਲੇ ਥਾਈਲੈਂਡ ਤੋਂ ਆਯਾਤ ਕੀਤੇ ਗਏ ਸਨ। ਭਾਰਤੀ ਮਿਸ਼ਨ ਦੁਆਰਾ ਸਥਾਨਕ ਖਪਤਕਾਰਾਂ ਨਾਲ ਗੱਲਬਾਤ ਦੌਰਾਨ, ਇਹ ਜਾਣਕਾਰੀ ਸਾਹਮਣੇ ਆਈ ਕਿ ਆਈਸਲੈਂਡ ਦੇ ਲੋਕ ਅੰਬ ਕਾਫੀ ਪਸੰਦ ਕਰਦੇ  ਹਨ ਅਤੇ ਵਿਸ਼ੇਸ਼ ਤੌਰ ‘ਤੇ ਸਮੂਦੀ, ਡੇਜ਼ਰਟ (ਮਿਠਾਈਆਂ) ਅਤੇ ਫਰੂਟ ਸਲਾਦ ਵਿੱਚ ਇਨ੍ਹਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਇਸ ਨਾਲ ਸਪਸ਼ਟ ਹੁੰਦਾ ਹੈ ਕਿ ਆਈਸਲੈਂਡਿਕ ਬਾਜ਼ਾਰ ਵਿੱਚ ਭਾਰਤੀ ਅੰਬਾਂ ਲਈ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ।

***************

ਅਭਿਜੀਤ ਨਰਾਇਣਨ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ /ਬਲਜੀਤ ਸਿੰਘ


(रिलीज़ आईडी: 2279587) आगंतुक पटल : 22
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Gujarati , Tamil , Telugu , Kannada , Malayalam