ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਦੇ 11 ਸਾਲ ਪੂਰੇ ਹੋਣ ਜਾ ਰਹੇ ਹਨ,, ਆਰਟੀਫੀਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਨਿਰਮਾਣ, ਡਿਜੀਟਲ ਜਨਤਕ ਬੁਨਿਆਦੀ ਢਾਂਚਾ,ਅਤੇ ਕਿਫਾਇਤੀ ਡਿਜੀਟਲ ਕਨੈਕਟੀਵਿਟੀ ਰਾਹੀਂ ਤਕਨਾਲੋਜੀ-ਅਧਾਰਿਤ ਵਿਕਾਸ ਦੇ ਭਾਰਤ ਦੇ ਅਗਲੇ ਪੜਾਅ ਨੂੰ ਹੁਲਾਰਾ ਮਿਲ ਰਿਹਾ ਹੈ
12 ਸੈਮੀਕੰਡਕਟਰ ਪ੍ਰੋਜੈਕਟਾਂ ਵਿੱਚ ₹1.64 ਲੱਖ ਕਰੋੜ ਦੇ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ; ਇਲੈਕਟ੍ਰਾਨਿਕਸ ਭਾਰਤ ਦੀ ਤੀਜੀ ਸਭ ਤੋਂ ਵੱਡੀ ਨਿਰਯਾਤ ਸ਼੍ਰੇਣੀ ਬਣਿਆ
45,000 ਤੋਂ ਵੱਧ ਜੀਪੀਯੂਸ ਦੇ ਨਾਲ ਸਾਂਝੀ ਕੰਪਿਊਟ ਸਹੂਲਤ ਭਾਰਤ ਦੇ ਏਆਈ ਈਕੋਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ; ਸ਼ਾਸਨ ਸੰਬੰਧੀ ਦਿਸ਼ਾ-ਨਿਰਦੇਸ਼ ਸੁਰੱਖਿਅਤ, ਸਮਾਵੇਸ਼ੀ ਅਤੇ ਭਰੋਸੇਮੰਦ ਏਆਈ ਨੂੰ ਉਤਸ਼ਾਹਿਤ ਕਰਦੇ ਹਨ
ਇੱਕ ਮਜ਼ਬੂਤ ਡਿਜੀਟਲ ਇੰਡੀਆ ਦੇ ਨਾਲ, ਭਾਰਤ ਦੇ ਨਵੀਨਤਾ ਈਕੋਸਿਸਟਮ ਦਾ ਸਭ ਤੋਂ ਬੇਹਤਰੀਨ ਸਾਲ ਦਰਜ ਕੀਤਾ ਹੈ; ਸਟਾਰਟਅੱਪਸ ਵਿੱਚ ਰੁਜ਼ਗਾਰ ਦਾ ਅੰਕੜਾ 23.36 ਲੱਖ ਤੱਕ ਪਹੁੰਚ ਗਿਆ ਹੈ, ਅਤੇ ਲਗਭਗ ਅੱਧੇ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਜਾਂ ਸਾਂਝੀਦਾਰ ਹੈ
प्रविष्टि तिथि:
27 JUN 2026 6:24PM by PIB Chandigarh
ਭਾਰਤ ਨੂੰ ਇੱਕ ਡਿਜੀਟਲ ਤੌਰ 'ਤੇ ਸਸ਼ਕਤ ਸਮਾਜ ਅਤੇ ਗਿਆਨ-ਅਧਾਰਿਤ ਅਰਥਵਿਵਸਥਾ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਨਾਲ 1 ਜੁਲਾਈ, 2015 ਨੂੰ ਡਿਜੀਟਲ ਇੰਡੀਆ ਦੀ ਸ਼ੁਰੂਆਤ ਕੀਤੀ ਗਈ ਸੀ। ਗਿਆਰਾਂ ਸਾਲਾਂ ਬਾਅਦ, ਇਹ ਤਬਦੀਲੀ ਭਾਰਤੀ ਜੀਵਨ ਦੇ ਹਰ ਪੱਧਰ 'ਤੇ ਦਿਖਾਈ ਦੇ ਰਹੀ ਹੈ - ਭਾਵੇਂ ਇਹ ਹਾਈ-ਸਪੀਡ ਬ੍ਰਾਡਬੈਂਡ ਨਾਲ ਜੁੜੀਆਂ ਪਿੰਡ ਪੰਚਾਇਤਾਂ ਹੋਣ, ਕਿਸਾਨਾਂ ਨੂੰ ਸਕਿੰਟਾਂ ਵਿੱਚ ਸਿੱਧੇ ਲਾਭ ਪ੍ਰਾਪਤ ਹੋਣ, ਜਾਂ ਵਿਦਿਆਰਥੀਆਂ ਨੂੰ ਸਮਾਰਟਫੋਨ 'ਤੇ ਬਿਹਤਰ ਸਿੱਖਿਆ ਪ੍ਰਾਪਤ ਹੋਵੇ। ਇੰਟਰਨੈੱਟ ਕਨੈਕਸ਼ਨ ਲਗਭਗ ਚੌਗੁਣਾ ਹੋ ਗਏ ਹਨ, ਅਤੇ ਮੋਬਾਈਲ ਡੇਟਾ ਦੀ ਕੀਮਤ ₹269 ਪ੍ਰਤੀ ਜੀਬੀ ਤੋਂ ਘਟ ਕੇ ₹8-10 ਹੋ ਗਈ ਹੈ, ਜਿਸ ਨਾਲ ਡਿਜੀਟਲ ਪਹੁੰਚ ਸਹੂਲਤ ਦੁਨੀਆ ਵਿੱਚ ਸਭ ਤੋਂ ਕਿਫਾਇਤੀ ਬਣ ਗਈ ਹੈ।

ਡਿਜੀਟਲ ਇੰਡੀਆ 11 ਸਾਲ ਪੂਰੇ ਹੋਣ ‘ਤੇ, ਇਸਦੀ ਯਾਤਰਾ ਇੱਕ ਨਿਰਣਾਇਕ ਮੋੜ 'ਤੇ ਹੈ। ਪਹਿਲੇ ਦਹਾਕੇ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ, ਵਿੱਤੀ ਸਮਾਵੇਸ਼ ਅਤੇ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਤੋਂ ਬਾਅਦ, ਹੁਣ ਇਹ ਪ੍ਰੋਗਰਾਮ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੈਮੀਕੰਡਕਟਰ ਨਿਰਮਾਣ ਵਰਗੇ ਨਵੇਂ ਅਤੇ ਮਹੱਤਵਪੂਰਨ ਖੇਤਰਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹ ਦੋਵੇਂ ਖੇਤਰ ਭਾਰਤ ਦੇ ਤਕਨੀਕੀ ਭਵਿੱਖ ਨੂੰ ਨਿਰਧਾਰਿਤ ਕਰਨਗੇ ਅਤੇ 'ਵਿਕਸਤ ਭਾਰਤ 2047' ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇੰਡੀਆਏਆਈ ਮਿਸ਼ਨ: ਭਾਰਤ ਦਾ ਸਵਦੇਸ਼ੀ ਏਆਈ ਈਕੋਸਿਸਟਮ ਤਿਆਰ ਕਰਨਾ
10,372 ਕਰੋੜ ਰੁਪਏ ਤੋਂ ਵੱਧ ਦੇ ਖਰਚੇ ਨਾਲ ਮਨਜ਼ੂਰ ਕੀਤੇ ਗਏ ਇੰਡੀਆਏਆਈ ਮਿਸ਼ਨ ਨੇ ਪਿਛਲੇ ਸਾਲ ਦੌਰਾਨ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਇਸ ਦੇ ਅਧਾਰ ਦੇ ਰੂਪ ਵਿੱਚ 45,000 ਤੋਂ ਵੱਧ ਜੀਪੀਯੂਸ ਵਾਲੀ ਇੱਕ ਸਾਂਝੀ ਕੰਪਿਊਟ ਸਹੂਲਤ ਵਿਕਸਿਤ ਕਰਨਾ ਸ਼ਾਮਿਲ ਹੈ, ਜੋ ਰਾਸ਼ਟਰੀ ਪੱਧਰ ‘ਤੇ ਏਆਈ ਖੋਜ ਅਤੇ ਉਸ ਨੂੰ ਲਾਗੂ ਕਰਨ ਦੇ ਲਈ ਕੰਪਿਊਟਿੰਗ ਦਾ ਆਧਾਰ ਤਿਆਰ ਕਰਦੀ ਹੈ।
ਏਆਈ ਫਾਊਂਡੇਸ਼ਨ ਮਾਡਲ ਦੇ ਤਹਿਤ, ਸਪੀਚ, ਟੈਕਸਟ ਅਤੇ ਵਿਜ਼ਨ ਅਲੱਗ-ਅਲੱਗ ਤਰੀਕਿਆਂ ਵਿੱਚ 15 ਵੱਡੇ ਅਤੇ ਛੋਟੇ ਭਾਸ਼ਾ ਮਾਡਲਾਂ ਨੂੰ ਸਪੋਰਟ ਕੀਤਾ ਜਾ ਰਿਹਾ ਹੈ। ਏਆਈ ਕੋਸ਼ ਪਲੈਟਫਾਰਮ ਵਿੱਚ ਹੁਣ 12,519 ਤੋਂ ਵੱਧ ਡੇਟਾਸੈੱਟ, 307 ਏਆਈ ਮਾਡਲ ਅਤੇ 20 ਟੂਲਕਿੱਟ ਮੌਜੂਦ ਹਨ, ਜਿਸ ਨਾਲ ਦੇਸ਼ ਭਰ ਦੇ ਖੋਜਕਰਤਾਵਾਂ, ਸਟਾਰਟਅੱਪਸ ਅਤੇ ਸੰਸਥਾਵਾਂ ਲਈ ਏਆਈ ਵਿਕਾਸ ਸਰੋਤ ਆਸਾਨੀ ਨਾਲ ਉਪਲਬਧ ਹੋ ਗਏ ਹਨ। ਚੁਣੌਤੀਆਂ, ਹੈਕਾਥੌਨ ਅਤੇ ਇਨ-ਹਾਊਸ ਡਿਵੈਲਪਮੈਂਟ ਰਾਹੀਂ 12 ਖੇਤਰਾਂ ਵਿੱਚ ਵੀਹ ਏਆਈ ਹੱਲਾਂ ਨੂੰ ਲਾਗੂ ਕ।ਤ ਗਿਆ ਹੈ ।
ਏਆਈ ਸਮਰੱਥਾਵਾਂ ਮਹਾਂਨਗਰੀ ਕੇਂਦਰਾਂ ਤੋਂ ਅੱਗੇ ਪਹੁੰਚਣ, ਇਹ ਯਕੀਨੀ ਬਣਾਉਣ ਲਈ 27 ਡੇਟਾ ਅਤੇ ਏਆਈ ਲੈਬਾਂ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ, ਵਿਦਿਆਰਥੀਆਂ ਨੂੰ 684 ਫੈਲੋਸ਼ਿਪਾਂ ਦਿੱਤੀਆਂ ਗਈਆਂ ਹਨ, ਅਤੇ ਵਾਈਯੂਵੀਏ ਏਆਈ ਪਾਠਕ੍ਰਮ ਦੁਆਰਾ 8.4 ਮਿਲੀਅਨ ਸਿਖਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਦੇਸ਼ ਭਰ ਵਿੱਚ ਅਠਾਰਾਂ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਗਏ ਹਨ, ਅਤੇ ਸਮਰੱਥਾ ਵਧਾਉਣ ਲਈ 20 ਭਾਰਤੀ ਏਆਈ ਸਟਾਰਟਅੱਪਸ ਨੂੰ ਸਹਾਇਤਾ ਦਿੱਤੀ ਗਈ ਹੈ। ਨਵੰਬਰ 2025 ਵਿੱਚ ਜਾਰੀ ਕੀਤੇ ਗਏ ਏਆਈ ਗਵਰਨੈਂਸ ਦਿਸ਼ਾ-ਨਿਰਦੇਸ਼, ਸੁਰੱਖਿਅਤ, ਸਮਾਵੇਸ਼ੀ ਅਤੇ ਭਰੋਸੇਮੰਦ ਏਆਈ ਵਿਕਸਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ।
ਫਰਵਰੀ ਵਿੱਚ ਆਯੋਜਿਤ ਇੰਡੀਆ ਏਆਈ ਇਮਪੈਕਟ ਸਮਿਟ 2026 ਨੇ ਗਲੋਬਲ ਏਆਈ ਲੀਡਰਸ਼ਿਪ ਵਿੱਚ ਭਾਰਤ ਦੀ ਭੂਮਿਕਾ ਨੂੰ ਨਵੀਂ ਪਹਿਚਾਣ ਦਿੱਤੀ । ਇਸ ਸਮਿਟ ਵਿੱਚ 100 ਤੋਂ ਵੱਧ ਦੇਸ਼ਾਂ ਅਤੇ 20 ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਮੰਡਲ ਸ਼ਮਿਲ ਹੋਏ, ਜਿਸ ਵਿੱਚ ਫਿਜੀਕਲ ਅਤੇ ਵਰਚੁਅਲ ਮਾਧਿਅਮ ਰਾਹੀਂ ਲਗਭਗ 15 ਲੱਖ ਭਾਗੀਦਾਰਾਂ ਨੇ ਹਿੱਸਾ ਲਿਆ। ਇੰਡੀਆ ਏਆਈ ਇਮਪੈਕਟ ਸਮਿਟ ਘੋਸ਼ਣਾ ਪੱਤਰ ਨੂੰ 92 ਦੇਸ਼ਾਂ ਅਤੇ ਸੰਗਠਨਾਂ ਦੁਆਰਾ ਅਪਣਾਇਆ ਗਿਆ, ਜੋ ਕਿ ਭਰੋਸੇਮੰਦ ਅਤੇ ਵਿਕਾਸ-ਮੁਖੀ ਏਆਈ ਦੇ ਭਾਰਤ ਦੇ ਦ੍ਰਿਸ਼ਟੀਕੋਣ ਲਈ ਵਿਆਪਕ ਅੰਤਰਰਾਸ਼ਟਰੀ ਸਮਰਥਨ ਨੂੰ ਦਰਸਾਉਂਦਾ ਹੈ। ਇਸ ਸਮਾਗਮ ਨੇ ਏਆਈ-ਸਬੰਧਿਤ ਨਿਵੇਸ਼ਾਂ ਵਿੱਚ 200 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀਆਂ ਵਚਨਬੱਧਤਾਵਾਂ ਪ੍ਰਾਪਤ ਹੋਈਆਂ ਅਤੇ ਏਆਈ ਖੋਜ, ਬੁਨਿਆਦੀ ਢਾਂਚੇ ਅਤੇ ਡਿਜੀਟਲ ਜਨਤਕ ਵਸਤੂਆਂ ਲਈ ਇੱਕ ਭਰੋਸੇਯੋਗ ਗਲੋਬਲ ਕਨਵੀਨਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਹੋਈ ।
ਸੈਮੀਕੰਡਕਟਰ ਮਿਸ਼ਨ: ਨੀਤੀ ਤੋਂ ਉਤਪਾਦਨ ਤੱਕ
ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ ਨੀਤੀ ਤੋਂ ਉਤਪਾਦਨ ਤੱਕ ਨਿਰਣਾਇਕ ਤੌਰ 'ਤੇ ਅੱਗੇ ਵਧ ਗਿਆ ਹੈ। ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ, ਲਗਭਗ ₹1.64 ਲੱਖ ਕਰੋੜ ਦੇ ਨਿਵੇਸ਼ ਵਾਲੇ 12 ਸੈਮੀਕੰਡਕਟਰ ਨਿਰਮਾਣ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਇੱਕ ਸੈਮੀਕੰਡਕਟਰ ਫੈਬਰੀਕੇਸ਼ਨ ਯੂਨਿਟ, ਦੋ ਕੰਪਾਊਂਡ ਸੈਮੀਕੰਡਕਟਰ ਨਿਰਮਾਣ ਯੂਨਿਟ ਅਤੇ ਨੌਂ ਪੈਕੇਜਿੰਗ ਯੂਨਿਟ ਸ਼ਾਮਲ ਹਨ। 2026-27 ਦੇ ਕੇਂਦਰੀ ਬਜਟ ਵਿੱਚ ਐਲਾਨਿਆ ਗਿਆ ਇੰਡੀਆ ਸੈਮੀਕੰਡਕਟਰ ਮਿਸ਼ਨ 2.0, ਚਿੱਪ ਨਿਰਮਾਣ ਪ੍ਰਤੀ ਰਾਸ਼ਟਰੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਨਾਲ ਸੈਮੀਕੰਡਕਟਰ ਉਪਕਰਣਾਂ, ਸਮੱਗਰੀਆਂ, ਸਵਦੇਸ਼ੀ ਬੌਧਿਕ ਸੰਪਤੀ ਅਤੇ ਲਚਕੀਲੀਆਂ ਸਪਲਾਈ ਚੇਨਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਡਿਜ਼ਾਈਨ ਦੇ ਮਾਮਲੇ ਵਿੱਚ, 24 ਪ੍ਰੋਜੈਕਟਾਂ ਨੂੰ ਡਿਜ਼ਾਈਨ ਲਿੰਕਡ ਇੰਸੈਂਟਿਵ ਸਕੀਮ ਦੇ ਤਹਿਤ ਸਹਾਇਤਾ ਦਿੱਤੀ ਜਾ ਰਹੀ ਹੈ, 105 ਕੰਪਨੀਆਂ ਨੂੰ ਉੱਨਤ ਚਿੱਪ ਡਿਜ਼ਾਈਨ ਟੂਲਸ ਨਾਲ ਸਹਾਇਤਾ ਦਿੱਤੀ ਗਈ ਹੈ, ਅਤੇ ਉੱਨਤ ਨੋਡਸ ਸਹਿਤ ਵੱਖ-ਵੱਖ ਫਾਊਂਡਰੀਆਂ ਵਿੱਚ 23 ਡਿਜ਼ਾਈਨ ਟੇਪਆਉਟ ਪੂਰੇ ਕੀਤੇ ਗਏ ਹਨ, ਜੋ ਸੈਮੀਕੰਡਕਟਰ ਡਿਜ਼ਾਈਨ ਵਿੱਚ ਭਾਰਤ ਦੀਆਂ ਵਧਦੀ ਸਮਰੱਥਾ ਨੂੰ ਦਰਸਾਉਂਦੇ ਹਨ।
ਸੇਮੀਕੌਨ ਇੰਡੀਆ 2025 ਵਿੱਚ ਭਾਰਤ ਦੇ ਇੱਕ ਗਲੋਬਲ ਸੈਮੀਕੰਡਕਟਰ ਮੰਜ਼ਿਲ (ਡੇਸਟੀਨੇਸ਼ਨ) ਵਜੋਂ ਉਭਰਨ ਲਈ ਮਜ਼ਬੂਤ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਈ, ਜਿਸ ਵਿੱਚ 48 ਦੇਸ਼ਾਂ ਅਤੇ ਖੇਤਰਾਂ ਦੀਆਂ 350 ਤੋਂ ਵੱਧ ਕੰਪਨੀਆਂ ਨੇ ਹਿੱਸਾ ਲਿਆ। 13 ਸਮਝੌਤਾ ਪੱਤਰਾਂ 'ਤੇ ਦਸਤਖਤ ਅਤੇ ਪ੍ਰਮੁੱਖ ਗਲੋਬਲ ਸੈਮੀਕੰਡਕਟਰ ਸੀਈਓਜ਼ ਦੀ ਭਾਗੀਦਾਰੀ ਨੇ ਭਾਰਤ ਦੇ ਨੀਤੀਗਤ ਢਾਂਚੇ ਅਤੇ ਸੈਮੀਕੰਡਕਟਰ ਨਾਲ ਸਬੰਧਿਤ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਵਿੱਚ ਵਧ ਰਹੇ ਅੰਤਰਰਾਸ਼ਟਰੀ ਭਰੋਸੇ ਨੂੰ ਉਜਾਗਰ ਕੀਤਾ।
ਇਲੈਕਟ੍ਰਾਨਿਕਸ ਨਿਰਮਾਣ: ਵਿਸ਼ਵ ਪੱਧਰ ‘ਤੇ ਪਹਿਚਾਣ
ਏਆਈ ਅਤੇ ਸੈਮੀਕੰਡਕਟਰ ਵਿੱਚ ਨਿਵੇਸ਼ ਦੇ ਅਨੁਰੂਪ ਭਾਰਤ ਵਿੱਚ ਇਲੈਕਟ੍ਰਾਨਿਕਸ ਨਿਰਮਾਣ ਦਾ ਲੈਂਡਸਕੇਪ ਬਦਲ ਰਿਹਾ ਹੈ । ਇਹ ਖੇਤਰ ₹13 ਲੱਖ ਕਰੋੜ ਦਾ ਉਦਯੋਗ ਬਣ ਗਿਆ ਹੈ, ਅਤੇ ਇਲੈਕਟ੍ਰਾਨਿਕਸ ਭਾਰਤ ਦੇ ਤੀਜਾ ਸਭ ਤੋਂ ਵੱਡਾ ਨਿਰਯਾਤ ਸੈਕਟਰ ਬਣ ਕੇ ਉਭਰਿਆ ਹੈ, ਜੋ ਅਜਿਹੀ ਉਪਲਬਧੀ ਹੈ ਜਿਸਦੀ ਕਲਪਨਾ ਵੀ ਇੱਕ ਦਹਾਕੇ ਪਹਿਲਾਂ ਨਹੀਂ ਕੀਤੀ ਜਾ ਸਕਦੀ ਸੀ। ਅੱਜ, ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਦੇਸ਼ ਹੈ। ਵਰਤਮਾਨ ਵਿੱਚ ਏਆਈ-ਸਮਰੱਥ ਡੇਟਾ ਸੈਂਟਰ ਕੰਪੋਨੈਂਟਸ, 5ਜੀ ਉਪਕਰਣਾਂ ਅਤੇ ਉੱਚ-ਪੱਧਰੀ ਨੈੱਟਵਰਕਿੰਗ ਗੀਅਰ ਤੱਕ ਫੈਲਿਆ ਜੋ ਉੱਨਤ ਨਿਰਮਾਣ ਈਕੋਸਿਸਟਮ ਬਣ ਰਿਹਾ ਹੈ, ਉਹ ਭਾਰਤ ਨੂੰ ਗਲੋਬਲ ਤਕਨਾਲੋਜੀ ਸਪਲਾਈ ਚੇਨਾਂ ਨਾਲ ਜੋੜ ਰਿਹਾ ਹੈ ਅਤੇ ਇਸ ਦੇ ਨਾਲ ਹੀ ਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਰੁਜ਼ਗਾਰ ਵੀ ਪੈਦਾ ਕਰ ਰਿਹਾ ਹੈ।
ਯੂਪੀਆਈ ਦਾ ਇੱਕ ਦਹਾਕਾ ਪੂਰਾ ਹੋਇਆ: ਵਿਸ਼ਵਵਿਆਪੀ ਭੁਗਤਾਨ ਭਾਰਤ ਦੀ ਅਗਵਾਈ
ਅਪ੍ਰੈਲ 2026 ਵਿੱਚ, ਭਾਰਤ ਦੇ ਵਿੱਤੀ ਲੈਂਡਸਕੇਪ ਨੂੰ ਬਦਲਣ ਵਾਲੇ ਯੂਪੀਆਈ ਦੇ ਦਸ ਸਾਲ ਪੂਰੇ ਹੋ ਗਏ ਹਨ । ਵਿੱਤੀ ਸਾਲ 2025-26 ਵਿੱਚ, ਇਸ ਪਲੈਟਫਾਰਮ ‘ਤੇ 24,162 ਕਰੋੜ ਲੈਣ-ਦੇਣ ਲਗਭਗ 81% ਦਰਜ ਕੀਤੇ । ਯੂਪੀਆਈ, ਹੁਣ ਭਾਰਤ ਦੇ 81% ਡਿਜੀਟਲ ਭੁਗਤਾਨਾਂ ਨੂੰ ਸੰਚਾਲਿਤ ਕਰਦਾ ਹੈ ਅਤੇ ਵਿਸ਼ਵ ਪੱਧਰ 'ਤੇ ਸਾਰੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਲਗਭੱਗ 49% ਹਨ, ਜਿਸ ਨਾਲ ਰੀਅਲ-ਟਾਈਮ ਭੁਗਤਾਨ ਦੇ ਖੇਤਰ ਵਿੱਚ ਭਾਰਤ ਦੀ ਇੱਕ ਗਲੋਬਲ ਲੀਡਰ ਵਜੋਂ ਸਥਿਤੀ ਮਜ਼ਬੂਤ ਹੋਈ ਹੈ। ਯੂਪੀਆਈ ਕਈ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ, ਅਤੇ ਸਹਿਯੋਗ ਸਮਝੌਤਿਆਂ ਦੇ ਜ਼ਰੀਏ 23 ਦੇਸ਼ਾਂ ਨੇ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਰਸਮੀ ਤੌਰ 'ਤੇ ਅਪਣਾਇਆ ਹੈ।
ਡਿਜੀਟਲ ਬੁਨਿਆਦੀ ਢਾਂਚੇ ਦਾ ਵਿਸਤਾਰ
ਪਿਛਲੇ ਇੱਕ ਸਾਲ ਦੌਰਾਨ ਭਾਰਤ ਦਾ ਡਿਜੀਟਲ ਅਧਾਰ ਹੋਰ ਮਜ਼ਬੂਤ ਹੋਇਆ ਹੈ। ਮਾਰਚ 2026 ਤੱਕ, ਬ੍ਰਾਡਬੈਂਡ ਗਾਹਕਾਂ (ਸਬਸਕ੍ਰਾਈਬਰਸ) ਦੀ ਗਿਣਤੀ 106.58 ਕਰੋੜ ਤੱਕ ਪਹੁੰਚ ਗਈ ਹੈ। ਭਾਰਤਨੈੱਟ ਨੇ 2.18 ਲੱਖ ਗ੍ਰਾਮ ਪੰਚਾਇਤਾਂ ਨੂੰ ਹਾਈ-ਸਪੀਡ ਬ੍ਰਾਡਬੈਂਡ ਨਾਲ ਜੋੜਿਆ ਹੈ, ਜਿਸ ਨਾਲ ਗ੍ਰਾਮੀਣ ਭਾਰਤ ਦੇ ਦੂਰ-ਦੁਰਾਡੇ ਕੋਨਿਆਂ ਤੱਕ ਡਿਜੀਟਲ ਪਹੁੰਚ ਸੰਭਵ ਹੋ ਗਈ ਹੈ। ਭਾਰਤ ਦਾ 5ਜੀ ਨੈੱਟਵਰਕ ਹੁਣ 99.9% ਜ਼ਿਲ੍ਹਿਆਂ ਤੱਕ ਪਹੁੰਚ ਚੁੱਕਿਆ ਹੈ ਅਤੇ ਇਸ ਦੇ ਲਈ 4.74 ਲੱਖ ਟਾਵਰ ਲਗਾਏ ਗਏ ਹਨ। ਫਰਵਰੀ 2026 ਵਿੱਚ, ਉੱਤਰ-ਪੂਰਬ ਲਈ ਗੁਹਾਟੀ ਵਿੱਚ ਰਾਸ਼ਟਰੀ ਡੇਟਾ ਸੈਂਟਰ ਲਾਂਚ ਕੀਤਾ ਗਿਆ ਸੀ, ਜਿਸ ਨਾਲ ਖੇਤਰ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਅਤੇ ਡੇਟਾ ਪ੍ਰਭੂਸੱਤਾ ਨੂੰ ਮਜ਼ਬੂਤੀ ਮਿਲੀ ਹੈ ।
ਡਿਜੀਟਲ ਗਵਰਨੈਂਸ ਫਰੇਮਵਰਕ ਨੂੰ ਮਜ਼ਬੂਤ ਕਰਨਾ
ਪਿਛਲੇ ਸਾਲ ਭਾਰਤ ਦੇ ਡਿਜੀਟਲ ਗਵਰਨੈਂਸ ਫਰੇਮਵਰਕ ਵਿੱਚ ਫੈਸਲਾਕੁੰਨ ਪ੍ਰਗਤੀ ਹੋਈ ਹੈ। ਜਨਵਰੀ 2025 ਵਿੱਚ ਜਾਰੀ ਕੀਤੇ ਗਏ ਡਿਜੀਟਲ ਵਿਅਕਤੀਗਤ ਡੇਟਾ ਸੁਰੱਖਿਆ ਡਰਾਫਟ ਨਿਯਮਾਂ, ਸਹਿਮਤੀ-ਅਧਾਰਿਤ ਡੇਟਾ ਗਵਰਨੈਂਸ ਲਈ ਇੱਕ ਮਜ਼ਬੂਤ ਢਾਂਚਾ ਤਿਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਡੇਟਾ ਉਲੰਘਣਾਵਾਂ ਦੀ ਰਿਪੋਰਟਿੰਗ ਅਤੇ ਡੇਟਾ ਪ੍ਰੋਟੈਕਸ਼ਨ ਬੋਰਡ ਦੀ ਸਥਾਪਨਾ ਵਰਗੇ ਉਪਾਅ ਸ਼ਾਮਲ ਹਨ। ਔਨਲਾਈਨ ਗੇਮਿੰਗ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਐਕਟ, ਜਿਸਨੂੰ ਅਗਸਤ 2025 ਵਿੱਚ ਰਾਸ਼ਟਰਪਤੀ ਦੀ ਸਹਿਮਤੀ ਮਿਲੀ ਸੀ, 1 ਮਈ, 2026 ਨੂੰ ਲਾਗੂ ਹੋਇਆ, ਅਤੇ ਅਪ੍ਰੈਲ 2026 ਵਿੱਚ ਔਨਲਾਈਨ ਗੇਮਿੰਗ ਅਥਾਰਟੀ ਆਫ਼ ਇੰਡੀਆ ਦਾ ਗਠਨ ਕੀਤਾ ਗਿਆ , ਜੋ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਸੈਕਟਰਾਂ ਵਿੱਚੋਂ ਇੱਕ ਦੇ ਲਈ ਇੱਕ ਢਾਂਚਾਗਤ ਅਤੇ ਸੰਤੁਲਿਤ ਰੈਗੂਲੇਟਰੀ ਢਾਂਚਾ ਪ੍ਰਦਾਨ ਕਰਦਾ ਹੈ।
ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ
ਭਾਰਤ ਦੇ ਨਵੀਨਤਾ ਈਕੋਸਿਸਟਮ ਦੇ ਲਈ ਇਹ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਸਾਲ ਰਿਹਾ ਹੈ। ਵਿੱਤੀ ਸਾਲ 2025-26 ਵਿੱਚ ਇਕੱਲੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੁਆਰਾ 55,200 ਤੋਂ ਵੱਧ ਇਕਾਈਆਂ ਨੂੰ ਪ੍ਰਮਾਣਿਤ ਕੀਤਾ ਗਿਆ ਸੀ, ਜੋ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਇੱਕ ਸਾਲ ਵਿੱਚ ਸ਼ਾਮਲ ਇਕਾਈਆਂ ਦੀ ਸਭ ਤੋਂ ਵੱਧ ਸੰਖਿਆ ਹੈ। ਮਾਨਤਾ ਪ੍ਰਾਪਤ ਸਟਾਰਟਅੱਪਸ ਨੇ ਸਿੱਧੇ ਤੌਰ 'ਤੇ 23.36 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਜੋ ਕਿ ਰੁਜ਼ਗਾਰ ਸਿਰਜਣ ਵਿੱਚ ਸਾਲ-ਦਰ-ਸਾਲ 36.1% ਦੇ ਵਾਧੇ ਨੂੰ ਦਰਸਾਉਂਦਾ ਹੈ । ਲਗਭਗ 48% ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਜਾਂ ਸਾਂਝੀਦਾਰ ਹੈ, ਜੋ ਭਾਰਤ ਦੇ ਨਵੀਨਤਾ ਵਿਕਾਸ ਦੇ ਸਮਾਵੇਸ਼ੀ ਰੂਪ ਨੂੰ ਪ੍ਰਦਰਸ਼ਿਤ ਕਰਦਾ ਹੈ।
ਡਿਜੀਟਲ ਇੰਡੀਆ ਦੇ ਗਿਆਰਾਂ ਸਾਲ ਪੂਰੇ ਹੋਣ ‘ਤੇ, ਇਹ ਪ੍ਰੋਗਰਾਮ ਵੱਡੇ ਪੈਮਾਨੇ 'ਤੇ ਅਤੇ ਨਵੀਆਂ ਸੀਮਾਵਾਂ ਨੂੰ ਛੂਹਦੇ ਹੋਏ ਕੰਮ ਕਰ ਰਿਹਾ ਹੈ। ਇਹ ਕਰੋੜਾਂ ਨਾਗਰਿਕਾਂ ਨੂੰ ਸੇਵਾਵਾਂ ਦੇਣ ਦੇ ਨਾਲ-ਨਾਲ ਭਵਿੱਖ ਦੇ ਲਈ ਏਆਈ ਬੁਨਿਆਦੀ ਢਾਂਚਾ, ਸੈਮੀਕੰਡਕਟਰ ਸਮਰੱਥਾ ਅਤੇ ਇੱਕ ਉੱਨਤ ਇਲੈਕਟ੍ਰਾਨਿਕਸ ਈਕੋਸਿਸਟਮ ਵੀ ਤਿਆਰ ਕਰ ਰਿਹਾ ਹੈ। ਗਲੋਬਲ ਇਨੋਵੇਸ਼ਨ ਇੰਡੈਕਸ 'ਤੇ ਭਾਰਤ ਦੀ ਦਰਜਾਬੰਦੀ 2015 ਵਿੱਚ 81 ਤੋਂ ਸੁਧਰ ਕੇ 2025 ਵਿੱਚ 38 ਹੋ ਗਈ ਹੈ, ਅਤੇ 223,000 ਮਾਨਤਾ ਪ੍ਰਾਪਤ ਸਟਾਰਟਅੱਪ ਨਵੀਨਤਾ-ਅਧਾਰਿਤ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ। ਅਜਿਹੇ ਵਿੱਚ ਡਿਜੀਟਲ ਇੰਡੀਆ ਦੀ ਗਿਆਰ੍ਹਵੀਂ ਵਰ੍ਹੇਗੰਢ ਸਿਰਫ਼ ਇੱਕ ਉਪਲਬਧੀ ਦਾ ਮੌਕਾ ਨਹੀਂ ਹੈ, ਸਗੋਂ ਇਹ ਉਹ ਅਧਾਰ ਹੈ ਜਿਸ 'ਤੇ ਅਗਲੇ ਦਹਾਕੇ ਵਿੱਚ ਭਾਰਤ ਦੀ ਵਿਸ਼ਵਵਿਆਪੀ ਤਕਨੀਕੀ ਲੀਡਰਸ਼ਿਪ ਦਾ ਨਿਰਮਾਣ ਹੋਵੇਗਾ ।
****
ਧਰਮੈਂਦਰ ਤਿਵਾੜੀ/ਨਯਨ ਸੋਲੰਕੀ/ਵਿਵੇਕ ਵਿਸ਼ਵਾਸ/ਕਨਿਸ਼ਕ ਸ਼ਰਮਾ/ਬਲਜੀਤ
(रिलीज़ आईडी: 2278931)
आगंतुक पटल : 33