ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ 'PM Family Care Tracker' ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਅਤੇ ਇਸ ਮੌਕੇ ‘ਤੇ ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਿਲਾਈਆਂ


ਪ੍ਰਧਾਨ ਮੰਤਰੀ ਮੋਦੀ ਨੇ ਸਰਬਪੱਖੀ ਅਤੇ ਸਮਾਵੇਸ਼ੀ ਵਿਕਾਸ ਦੀ ਨਵੀਂ ਪਰਿਭਾਸ਼ਾ ਘੜ੍ਹੀ, ਦੀਰਘਕਾਲੀ ਨੀਤੀਆਂ ਬਣਾਈਆਂ, ਉਨ੍ਹਾਂ ਦੀ ਨਿਰੰਤਰ ਮੌਨੀਟਰਿੰਗ ਕੀਤੀ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜ਼ਮੀਨ ‘ਤੇ ਉਤਾਰਿਆ

PM Family Care Tracker ਜਨਮ-ਮੌਤ ਡੇਟਾ ਨਾਲ ਜੁੜ ਕੇ ਹਰ ਬੱਚੇ ਨੂੰ ਯੂਨਿਕ ਆਈਡੀ ਦੇਵੇਗਾ, ਜਿਸ ਨਾਲ ਯੋਜਨਾਵਾਂ ਦਾ ਲਾਭ ਆਪਣੇ ਆਪ ਅਤੇ ਸਮੇਂ ਸਿਰ ਪਹੁੰਚੇਗਾ

PM Family Care Tracker ਲਾਭਾਰਥੀ ਦੀ ਪਛਾਣ, ਸਰਕਾਰੀ ਪਹੁੰਚ ਅਤੇ ਯੋਜਨਾਵਾਂ ਦੀ ਡਿਲੀਵਰੀ ਦੀਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕਰੇਗਾ

PM Family Care Tracker ਏਕੀਕ੍ਰਿਤ ਨਿਗਰਾਨੀ ਪ੍ਰਣਾਲੀ ਰਾਹੀਂ ਜ਼ਰੂਰਤਮੰਦਾਂ ਤੱਕ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਲਾਭ ਯਕੀਨੀ ਕਰੇਗਾ

DBT ਰਾਹੀਂ ਮੋਦੀ ਸਰਕਾਰ ਨੇ ਪਾਰਦਰਸ਼ੀ ਅਤੇ ਪ੍ਰਭਾਵੀ ਗ਼ਰੀਬ ਕਲਿਆਣ ਦੀ ਨਵੀਂ ਵਿਵਸਥਾ ਸਥਾਪਿਤ ਕੀਤੀ

ਮੋਦੀ ਜੀ ਨੇ ਸਿਰਫ਼ 12 ਵਰ੍ਹਿਆਂ ਵਿੱਚ ਗ਼ਰੀਬਾਂ ਦੀਆਂ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਕਈ ਸਮੱਸਿਆਵਾਂ ਦਾ ਸਮਾਧਾਨ ਕੀਤਾ

प्रविष्टि तिथि: 28 JUN 2026 9:51PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ 'PM Family Care Tracker' ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਜ਼ਾਦੀ ਤੋਂ ਬਾਅਦ ਭਾਰਤ ਦਾ 100 ਸਾਲ ਤੱਕ ਦਾ ਇਤਿਹਾਸ ਲਿਖੇਗਾ, ਤਦ ਉਸ ਇਤਿਹਾਸ ਦੇ ਦੋ ਹਿੱਸੇ ਹੋਣਗੇ। ਪਹਿਲਾਂ ਹਿੱਸਾ ਹੋਵੇਗਾ 2014 ਤੋਂ ਪਹਿਲੇ ਦਾ ਭਾਰਤ ਅਤੇ ਦੂਜਾ ਹਿੱਸਾ ਹੋਵੇਗਾ 2014 ਤੋਂ ਬਾਅਦ ਦਾ ਭਾਰਤ। 2014 ਦੀਆਂ ਚੋਣਾਂ ਵਿੱਚ ਭਾਰਤ ਦੀ ਜਨਤਾ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਚੁਣਿਆ। ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਹਰ ਖੇਤਰ ਵਿੱਚ ਆਮੂਲ ਪਰਿਵਰਤਨ ਹੋਇਆ। ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਸਰਬਪੱਖੀ ਅਤੇ ਸਮਾਵੇਸ਼ੀ ਵਿਕਾਸ ਦੀ ਇੱਕ ਨਵੀਂ ਵਿਆਖਿਆ ਪੈਦਾ ਕੀਤੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਾ ਸਿਰਫ਼ ਹਰ ਖੇਤਰ ਵਿੱਚ ਦੀਰਘਕਾਲੀ ਨੀਤੀਆਂ ਬਣਾਈਆਂ ਸਗੋਂ ਉਨ੍ਹਾਂ ਦੀ ਮੌਨੀਟਰਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਵੀ ਉਤਾਰਿਆ। ਦੇਸ਼ ਦੀ ਸੁਰੱਖਿਆ, ਸੱਭਿਆਚਾਰ, ਸਿੱਖਿਆ ਨੀਤੀ, ਅਰਥਤੰਤਰ, ਇਨਫ੍ਰਾਸਟ੍ਰਕਚਰ, ਆਤਮਨਿਰਭਰ ਹੋਣ ਦੀ ਦਿਸ਼ਾ ਵਿੱਚ ਅੱਗੇ ਵਧਣਾ ਅਤੇ ਹਰ ਖੇਤਰ ਵਿੱਚ ਨੀਤੀਆਂ ਨਿਰਮਾਣ ਕਰਨ ਅਤੇ ਉਨ੍ਹਾਂ ਵਿੱਚ ਸਮੇਂ ਅਨੁਸਾਰ ਸੁਧਾਰ ਕਰਨ ਦਾ ਕੰਮ ਵੀ ਕੀਤਾ ਗਿਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਕਰੋੜਾਂ ਗ਼ਰੀਬਾਂ ਦੇ ਜੀਵਨ ਪੱਧਰ ਨੂੰ ਉੱਪਰ ਲਿਜਾਣ ਲਈ  ਸੰਪੂਰਨਤਾ ਨਾਲ ਯਤਨ ਹੋਇਆ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਦੇ ਗ਼ਰੀਬ ਲਈ ਜਿੰਨੇ ਵੀ ਪੈਸੇ ਭੇਜਦੇ ਹਨ, ਉਹ ਪੂਰੀ ਰਾਸ਼ੀ ਗ਼ਰੀਬਾਂ ਤੱਕ ਪਹੁੰਚਦੀ ਹੈ। ਮੋਦੀ ਸਰਕਾਰ ਨੇ DBT ਦੀ ਸ਼ੁਰੂਆਤ ਕਰਕੇ ਗ਼ਰੀਬ ਕਲਿਆਣ ਦੇ ਇੱਕ ਨਵੇ ਯੁੱਗ ਦੀ ਸ਼ੁਰੂਆਤ ਕੀਤੀ। ਨਰੇਂਦਰ ਮੋਦੀ ਸਰਕਾਰ ਨੇ ਸਿਰਫ਼ 12 ਵਰ੍ਹਿਆਂ ਵਿੱਚ ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਘਰ, ਬਿਜਲੀ, ਨਲ ਤੋਂ ਜਲ, ਪਖਾਨੇ, ਗੈਸ ਸਿਲੰਡਰ, ਪੰਜ ਕਿਲੋ ਮੁਫ਼ਤ ਅਨਾਜ, ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਅਤੇ 90 ਪ੍ਰਤੀਸ਼ਤ ਸਸਤੀਆਂ ਦਵਾਈਆਂ ਦੀ ਵਿਵਸਥਾ ਕੀਤੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਆਜ਼ਾਦ ਭਾਰਤ ਵਿੱਚ ਆਪਣਾ ਹਿੱਸਾ ਸਮਝਣ ਦਾ ਯਤਨ ਕਰ ਰਹੇ ਕਰੋੜਾਂ ਲੋਕਾਂ ਨੂੰ ਨਰੇਂਦਰ ਮੋਦੀ ਸਰਕਾਰ ਨੇ ਉਨ੍ਹਾਂ ਦਾ ਹਿੱਸਾ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿਰਫ਼ 12 ਵਰ੍ਹਿਆਂ ਵਿੱਚ ਸੁਲਝਾ ਦਿੱਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਇੱਕ ਪ੍ਰਕਾਰ ਨਾਲ ਸਾਰਿਆਂ ਲਈ ਸ਼ਾਸਨ ਨੂੰ ਟ੍ਰੈਕ ਕਰਨ ਦਾ ਕੰਮ ਸ਼ੁਰੂ ਹੋ ਰਿਹਾ ਹੈ, ਅੱਜ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਦਿੱਤੀਆਂ ਗਈਆਂ ਹਨ ਅਤੇ ਪੋਸ਼ਣ ਕਿੱਟ ਦੀ ਵੰਡ ਵੀ ਕੀਤੀ ਗਈ ਹੈ। ਇਸ ਪੂਰੇ ਡੇਟਾਬੇਸ ਨੂੰ ਇੰਟੀਗ੍ਰੇਟ ਕਰਕੇ ਉਸ ਨੂੰ ਜਨਮ-ਮੌਤ ਦੇ ਡੇਟਾ ਦੇ ਨਾਲ ਜੋੜ ਕੇ ਹਰ ਬੱਚੇ ਦੀ ਆਈਡੀ ਅਤੇ ਇੱਕ ਨੰਬਰ ਦੇਣ ਦਾ ਕੰਮ ਪੀਐੱਮ ਫੈਮਿਲੀ ਕੇਅਰ ਟ੍ਰੈਕਰ ਨਾਲ ਹੋਵੇਗਾ ਅਤੇ ਇਸੇ ਰਾਹੀਂ ਸਾਰੀਆਂ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾਵੇਗਾ। ਪੀਐੱਮ ਫੈਮਿਲੀ ਟ੍ਰੈਕਰ ਨਾਲ ਇੱਕ ਏਕੀਕ੍ਰਿਤ ਨਿਗਰਾਨੀ ਪ੍ਰਣਾਲੀ ਦਾ ਨਿਰਮਾਣ ਹੋਵੇਗਾ, ਜਿਸ ਦੇ ਤਹਿਤ ਜ਼ਰੂਰਤਮੰਦਾਂ ਨੂੰ ਪਛਾਣ ਕੇ ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਸ਼ੁਰੂਆਤ ਹੋਵੇਗੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਵਿੱਚ ਸਿਹਤ ਦੇ ਖੇਤਰ ਵਿੱਚ ਆਮੂਲ ਪਰਿਵਰਤਨ ਕੀਤਾ ਹੈ। ਦੇਸ਼ ਦੀ ਜ਼ਰੂਰਤ ਦੇ ਅਨੁਸਾਰ ਡਾਕਟਰਸ ਤੋਂ ਲੈ ਕੇ ਕਰੋੜਾਂ ਨਾਗਿਰਕਾਂ ਲਈ ਪੰਜ ਲੱਖ ਰੁਪਏ ਤੱਕ ਦਾ ਸਾਰਾ ਇਲਾਜ ਫ੍ਰੀ ਕਰਨ, ਸਸਤੀਆਂ ਦਵਾਈਆਂ ਉਪਲਬਧ ਕਰਵਾਉਣ, ਹੈਲਥ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ, ਆਯੁਸ਼ ਰਾਹੀਂ ਸਾਡੀ ਆਰੋਗਯ ਵਿਧੀਆਂ ਨੂੰ ਮੁੜ ਸੁਰਜੀਤ ਕਰਨ ਜਿਹੇ ਕਈ ਪ੍ਰੋਗਰਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸ਼ੁਰੂ ਕੀਤੇ। ਅੱਜ ਉਨ੍ਹਾਂ ਸਾਰੀਆਂ ਪਹਿਲਕਦੀਆਂ ਦੀ ਮੌਨੀਟਰਿੰਗ ਲਈ ਪੀਐੱਮ ਫੈਮਿਲੀ ਕੇਅਰ ਟ੍ਰੈਕਰ ਦੀ ਸ਼ੁਰੂਆਤ ਹੋਈ ਹੈ।

******

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(रिलीज़ आईडी: 2278928) आगंतुक पटल : 5
इस विज्ञप्ति को इन भाषाओं में पढ़ें: Assamese , Telugu , English , हिन्दी , Gujarati , Odia , Kannada , Malayalam