ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ 16ਵੀਂ ਸੀਸੀਐੱਚਐੱਫਡਬਲਿਊ ਮੀਟਿੰਗ ਵਿੱਚ ਅਨੀਮੀਆ ਮੁਕਤ ਭਾਰਤ ਅਭਿਆਨ ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ


ਅਨੀਮੀਆ ਨੂੰ ਤੇਜ਼ੀ ਨਾਲ ਘੱਟ ਕਰਨ ਲਈ 7x7x7 ਰਣਨੀਤੀ, ਟੀ4 ਦ੍ਰਿਸ਼ਟੀਕੋਣ ਅਤੇ ਰਾਸ਼ਟਰਵਿਆਪੀ ਜਨ ਭਾਗੀਦਾਰੀ ਅਭਿਆਨ ਸ਼ੁਰੂ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼

ਅਨੀਮੀਆ ਮੁਕਤ ਭਾਰਤ, ਵਧੇਰੇ ਵਿਆਪਕ, ਜਨਤਕ-ਕੇਂਦ੍ਰਿਤ ਅਤੇ ਤਕਨਾਲੋਜੀ-ਸਮਰੱਥ ਦ੍ਰਿਸ਼ਟੀਕੋਣ ਨਾਲ ਅਨੀਮੀਆ ਮੁਕਤ ਭਾਰਤ ਅਭਿਆਨ ਹੋਵੇਗਾ

Posted On: 28 JUN 2026 1:44PM by PIB Chandigarh

ਭਾਰਤ ਵਿੱਚ ਅਨੀਮੀਆ ਨਾਲ ਨਜਿੱਠਣ ਦੇ ਯਤਨਾਂ ਨੂੰ ਰਫ਼ਤਾਰ ਦੇਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ 29 ਜੂਨ 2026 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਪ੍ਰੀਸ਼ਦ (ਸੀਸੀਐੱਚਐੱਫਡਬਲਿਊ) ਦੀ 16ਵੀਂ ਮੀਟਿੰਗ ਵਿੱਚ ਅਨੀਮੀਆ ਮੁਕਤ ਭਾਰਤ (ਏਐੱਮਬੀ) ਅਭਿਆਨ-ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ।

ਇਹ ਸ਼ੁਰੂਆਤ ਭਾਰਤ ਵਿੱਚ ਅਨੀਮੀਆ ਦੇ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ ਕਿਉਂਕਿ ਪ੍ਰੋਗਰਾਮ ‘ਅਨੀਮੀਆ ਮੁਕਤ ਭਾਰਤ’ ਤੋਂ ‘ਅਨੀਮੀਆ ਮੁਕਤ ਭਾਰਤ ਅਭਿਆਨ’ ਹੋ ਰਿਹਾ ਹੈ। ਇਹ ਇਸ ਦੇ ਵਧੇਰੇ ਵਿਆਪਕ, ਜਨਤਕ-ਕੇਂਦ੍ਰਿਤ ਅਤੇ ਤਕਨਾਲੋਜੀ-ਅਧਾਰਿਤ ਪਹਿਲ ਵਿੱਚ ਵਿਕਾਸ ਨੂੰ ਦਰਸਾਉਂਦਾ ਹੈ। ਇਹ ਸ਼ੁਰੂਆਤ ਪ੍ਰੋਗਰਾਮ ਦੇ ਪਰਿਵਰਤਨ ਨੂੰ ਰਸਮੀ ਰੂਪ ਵੀ ਦੇਵੇਗੀ, ਜੋ ਇਸ ਦੇ ਸਮੁੱਚੇ ਦ੍ਰਿਸ਼ਟੀਕੋਣ ਵਿੱਚ ਵਿਕਾਸ ਨੂੰ ਪ੍ਰਤੀਬਿੰਬਤ ਕਰਦੀ ਹੈ। ਇਸ ਅਭਿਆਨ ਵਿੱਚ ਆਇਰਨ ਸਪਲੀਮੈਂਟੇਸ਼ਨ ਤੋਂ ਅੱਗੇ - ਟੈਸਟਿੰਗ, ਕਲੀਨਿਕਲ ਪ੍ਰਬੰਧਨ, ਸਹੀ ਪੋਸ਼ਣ, ਡਿਜੀਟਲ ਟ੍ਰੈਕਿੰਗ, ਅਤੇ ਜਨ ਚੇਤਨਾ ਰਾਹੀਂ ਭਾਈਚਾਰਕ ਭਾਗੀਦਾਰੀ ਸ਼ਾਮਲ ਹੈ।

ਇਨ੍ਹਾਂ ਦਿਸ਼ਾ-ਨਿਰਦੇਸ਼ਾ ਦੇ ਤਹਿਤ ਮੌਜੂਦਾ 6x6x6 ਰਣਨੀਤੀ ਦਾ 7x7x7 ਢਾਂਚੇ ਵਿੱਚ ਵਿਸਤਾਰ ਕੀਤਾ ਜਾਵੇਗਾ। ਇਨ੍ਹਾਂ ਵਿੱਚ 7ਵਾਂ ਲਾਭਾਰਥੀ ਸਮੂਹ, 7ਵਾਂ ਉਪਾਅ ਅਤੇ 7ਵੀਂ ਸੰਸਥਾਗਤ ਵਿਧੀ ਸ਼ਾਮਲ ਕੀਤੀ ਜਾਵੇਗੀ। ਜੀਵਨ ਦੇ ਸ਼ੁਰੂਆਤੀ ਪੜਾਅ ਤੋਂ ਹੀ ਅਨੀਮੀਆ ਦੀ ਸਮੱਸਿਆ ਦੇ ਸਮਾਧਾਨ ਦੇ ਮਹੱਤਵ ਨੂੰ ਦੇਖਦੇ ਹੋਏ, ਜਨਮ ਦੇ ਸਮੇਂ ਘੱਟ ਭਾਰ (ਐੱਲਬੀਡਬਲਿਊ) ਵਾਲੇ ਸ਼ਿਸ਼ੂਆਂ (0-6 ਮਹੀਨੇ) ਨੂੰ 7ਵੇਂ ਲਾਭਾਰਥੀ ਸਮੂਹ ਵਜੋਂ ਸ਼ਾਮਲ ਕੀਤਾ ਜਾਵੇਗਾ। 

ਆਇਰਨ ਨਾਲ ਭਰਪੂਰ ਅਤੇ ਵਿਭਿੰਨ ਖੁਰਾਕਾਂ ਦੇ ਨਿਯਮਿਤ ਸੇਵਨ ਨੂੰ ਰੋਜ਼ਾਨਾ ਆਦਤ ਵਜੋਂ “ਸਹੀ ਖੁਰਾਕ” ਦੇ ਦ੍ਰਿਸ਼ਟੀਕੋਣ ਨੂੰ 7ਵੇਂ ਉਪਾਅ ਵਜੋਂ ਸ਼ਾਮਲ ਕੀਤਾ ਜਾਵੇਗਾ ਜਦੋਂ ਕਿ ਡਿਜੀਟਲ ਟ੍ਰੈਕਿੰਗ ਦੁਆਰਾ ਸਮਰਥਿਤ ਇੱਕ ਮਜ਼ਬੂਤ ਨਿਗਰਾਨੀ ਅਤੇ ਮੁਲਾਂਕਣ ਢਾਂਚਾ 7ਵੀਂ ਸੰਸਥਾਗਤ ਵਿਧੀ ਵਜੋਂ ਕੰਮ ਕਰੇਗਾ। 

ਇਸ ਅਭਿਆਨ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਟੀ3 (ਜਾਂਚ, ਇਲਾਜ, ਚਰਚਾ) ਤੋਂ ਟੀ4 (ਜਾਂਚ, ਇਲਾਜ, ਚਰਚਾ ਅਤੇ ਨਿਗਰਾਨੀ) ਦ੍ਰਿਸ਼ਟੀਕੋਣ ਵਿੱਚ ਪਰਿਵਰਤਨ ਹੋਵੇਗਾ। ਸੋਧ ਕੀਤੀ ਰਣਨੀਤੀ ਵਿੱਚ ਹੀਮੋਗਲੋਬਿਨ ਦੀ ਜਾਂਚ ਨੂੰ ਹੋਰ ਡੂੰਘਾ ਬਣਾਉਣ, ਰਾਸ਼ਟਰੀ ਅਨੀਮੀਆ ਪ੍ਰਬੰਧਨ ਪ੍ਰੋਟੋਕੋਲ ਦੇ ਮੁਤਾਬਕ ਆਇਰਨ ਦੀ ਘਾਟ ਨਾਲ ਹੋਣ ਵਾਲੇ ਅਨੀਮੀਆ ਦਾ ਇਲਾਜ ਕਰਨ, ਲਾਭਾਰਥੀਆਂ ਦੀ ਯੋਜਨਾਬੱਧ ਨਿਗਰਾਨੀ ਕਰਕੇ ਉਨ੍ਹਾਂ ਨੂੰ ਰੈਫਰਲ ਅਤੇ ਫਾਲੋ-ਅੱਪ ਲਈ ਭੇਜਣ ਅਤੇ ਸਿਹਤ ਖੁਰਾਕ ਸਬੰਧੀ ਆਦਤਾਂ ਨੂੰ ਹੁਲਾਰਾ ਦੇਣ ਲਈ ਨਿਸ਼ਾਨਾਬੱਧ ਸਲਾਹ ਦੇਣ 'ਤੇ ਜ਼ੋਰ ਦਿੱਤਾ ਜਾਵੇਗਾ।

ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਵਿੱਚ ਗੰਭੀਰ ਅਨੀਮੀਆ ਅਤੇ ਇਲਾਜ ਪ੍ਰਤੀ ਪ੍ਰਤੀਕਿਰਿਆ ਨਾ ਦੇਣ ਵਾਲੇ ਮਾਮਲਿਆਂ ਦੇ ਪ੍ਰਬੰਧਨ ਲਈ, ਫੈਰਿਕ ਕਾਰਬੋਕਸੀਮੈਲਟੋਜ਼ (ਐੱਫਸੀਐੱਮ) ਅਤੇ ਆਇਰਨ ਸੁਕਰੋਜ਼ ਦੀ ਵਰਤੋਂ ਕਰਦੇ ਹੋਏ ਨਾੜੀ ਆਇਰਨ ਥੈਰੇਪੀ ਨੂੰ ਇੱਕ ਮੁੱਖ ਕਲੀਨਿਕਲ ਉਪਾਅ ਵਜੋਂ ਸ਼ਾਮਲ ਕੀਤਾ ਜਾਵੇਗਾ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਰਾਹੀਂ ਲਾਭਪਾਤਰੀ ਸਮੂਹਾਂ ਵਿੱਚ ਅਨੀਮੀਆ ਸੇਵਾਵਾਂ ਦੀ ਨਿਗਰਾਨੀ ਲਈ ਇੱਕ ਮਜ਼ਬੂਤ ​​ਡਿਜੀਟਲ ਪ੍ਰਣਾਲੀ ਸਥਾਪਿਤ ਕੀਤੀ ਜਾਵੇਗੀ। ਗਰਭਵਤੀ ਮਹਿਲਾਵਾਂ ਲਈ ਹੀਮੋਗਲੋਬਿਨ ਟੈਸਟਿੰਗ ਰਿਕਾਰਡ ਜਨਨੀ ਪੋਰਟਲ ਰਾਹੀਂ ਇਕੱਠੇ ਕੀਤੇ ਜਾਣਗੇ, ਜਦੋਂ ਕਿ ਬੱਚਿਆਂ ਲਈ ਰਿਕਾਰਡ ਆਰਬੀਐੱਸਕੇ ਅਤੇ ਯੂ-ਵਿਨ ਪੋਰਟਲ ਰਾਹੀਂ ਪ੍ਰਾਪਤ ਕੀਤੇ ਜਾਣਗੇ। ਇਹ ਸਾਰੇ ਪਲੈਟਫਾਰਮ ਇੱਕ ਏਕੀਕ੍ਰਿਤ ਏਐੱਮਬੀ (ਅਨੀਮੀਆ ਮੁਕਤ ਭਾਰਤ) ਅਭਿਆਨ ਪੋਰਟਲ ਵਿੱਚ ਤਬਦੀਲ ਹੋ ਜਾਣਗੇ, ਜਿਸ ਨਾਲ ਵਿਆਪਕ ਨਿਗਰਾਨੀ, ਵਿਸ਼ਲੇਸ਼ਣ ਅਤੇ ਸਬੂਤ-ਅਧਾਰਿਤ ਯੋਜਨਾ ਬਣਾਉਣਾ ਸੰਭਵ ਹੋਵੇਗਾ।

16ਵੀਂ ਸੀਸੀਐੱਚਐੱਫਡਬਲਿਊ ਮੀਟਿੰਗ ਦੌਰਾਨ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦਾ ਜਾਰੀ ਹੋਣਾ ਪੋਸ਼ਣ ਅਤੇ ਮਾਤ੍ਰ ਅਤੇ ਸ਼ਿਸ਼ੂ ਸਿਹਤ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਏਗਾ ਅਤੇ ਇੱਕ ਸਿਹਤਮੰਦ ਅਤੇ ਅਨੀਮੀਆ ਮੁਕਤ ਭਾਰਤ ਦੀ ਦਿਸ਼ਾ ਵਿੱਚ ਤਰੱਕੀ ਨੂੰ ਹੋਰ ਤੇਜ਼ ਕਰੇਗਾ।

*****

ਐੱਸਆਰ/ ਏਕੇ


(Release ID: 2278927) ਵਿਜ਼ੀਟਰ ਕਾਊਂਟਰ : 51