ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੇਸ਼ੇਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ਵਿੱਚ ਹਿੱਸਾ ਲਿਆ

Posted On: 29 JUN 2026 8:00AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੇਸ਼ੇਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟਰਿਕ ਹਰਮਿਨੀ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸ਼੍ਰੀ ਮੋਦੀ ਸੇਸ਼ੇਲਸ ਦੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।

ਇਸ ਸਾਲ ਸੇਸ਼ੇਲਸ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਹ ਭਾਰਤ ਅਤੇ ਸੇਸ਼ੇਲਸ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ ਵੀ 50ਵੀਂ ਵਰ੍ਹੇਗੰਢ ਹੈ। ਇਹਨਾਂ ਵਿਸ਼ੇਸ਼ ਮੌਕਿਆਂ ਨੂੰ ਯਾਦਗਾਰੀ ਬਣਾਉਣ ਲਈ, ਭਾਰਤੀ ਹਥਿਆਰਬੰਦ ਸੈਨਾਵਾਂ ਦੇ ਦਸਤਿਆਂ ਨੇ ਸੇਸ਼ੇਲਸ ਦੀ ਆਜ਼ਾਦੀ ਦੀ ਗੋਲਡਨ ਜੁਬਲੀ ਦੇ ਮੌਕੇ ’ਤੇ ਆਯੋਜਿਤ ਰਾਸ਼ਟਰੀ ਪਰੇਡ ਵਿੱਚ ਹਿੱਸਾ ਲਿਆ। ਭਾਰਤੀ ਦਸਤੇ ਵਿੱਚ ਅਸਾਮ ਰਾਈਫਲਜ਼, ਭਾਰਤੀ ਨੇਵੀ ਅਤੇ ਭਾਰਤੀ ਨੇਵੀ ਦੇ ਮਾਰਚਿੰਗ ਬੈਂਡ ਦੇ ਜਵਾਨ ਸ਼ਾਮਲ ਸਨ, ਜੋ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਦੀ ਰੱਖਿਆ ਭਾਈਵਾਲੀ ਨੂੰ ਦਰਸਾਉਂਦੇ ਹਨ। ਸਮਾਰੋਹ ਦੇ ਹਿੱਸੇ ਵਜੋਂ ਅਤੇ ਸਥਾਪਿਤ ਪਰੰਪਰਾ ਦੇ ਅਨੁਸਾਰ, ਭਾਰਤੀ ਨੇਵੀ ਦੇ ਜਹਾਜ਼ ‘ਤਰਕਸ਼’ ਅਤੇ ‘ਇਕਸ਼ਕ’ ਪੋਰਟ ਵਿਕਟੋਰੀਆ ਪਹੁੰਚੇ।

ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਦੋਵਾਂ ਦੇਸ਼ਾਂ ਵਿਚਕਾਰ ਡੂੰਘੀ ਭਾਈਵਾਲੀ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਦਰਸਾਉਂਦੀ ਹੈ।

******

ਐਮ.ਜੇ.ਪੀ.ਐਸ./ਐਸ ਐਸ /ਵੀ.ਜੇ. 


(Release ID: 2278866) ਵਿਜ਼ੀਟਰ ਕਾਊਂਟਰ : 67