ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਹੈੱਡਕੁਆਰਟਰ ਦੀ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ
136 ਕਰੋੜ ਰੁਪਏ ਦੇ ਪ੍ਰੋਜੈਕਟ ਸੀਆਈਐੱਸਐਫ ਦੀਆਂ ਸੰਚਾਲਨ ਅਤੇ ਸਿਖਲਾਈ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਸੀਏਪੀਐੱਫ ਦੇ ਹਿੱਤ ਵਿੱਚ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ
ਉਦਯੋਗਿਕ ਸੁਰੱਖਿਆ ਬਲ ਸੁਰੱਖਿਆ ਦੇ ਉੱਭਰ ਰਹੇ ਖੇਤਰਾਂ ਵਿੱਚ ਫੈਲ ਰਿਹਾ ਹੈ
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦਾ ਨਵਾਂ ਮੁੱਖ ਦਫਤਰ ਫੋਰਸ ਦੇ ਪ੍ਰਸ਼ਾਸਕੀ, ਸੰਚਾਲਨ ਅਤੇ ਰਣਨੀਤਕ ਕਾਰਜਾਂ ਦੇ ਕੇਂਦਰ ਵਜੋਂ ਕੰਮ ਕਰੇਗਾ
प्रविष्टि तिथि:
22 JUN 2026 3:52PM by PIB Chandigarh
ਕੇਂਦਰੀ ਗ੍ਰਹਿ ਰਾਜ ਮੰਤਰੀ, ਸ਼੍ਰੀ ਬੰਦੀ ਸੰਜੈ ਕੁਮਾਰ ਨੇ ਅੱਜ ਨਵੀਂ ਦਿੱਲੀ ਦੇ ਲੋਧੀ ਰੋਡ ਸਥਿਤ ਸੀਜੀਓ ਕੰਪਲੈਕਸ ਵਿਖੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐਫ) ਦੇ ਨਵੇਂ ਹੈੱਡਕੁਆਰਟਰ ਦੇ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ, ਉਨ੍ਹਾਂ ਨੇ 136.03 ਕਰੋੜ ਰੁਪਏ ਦੇ ਸੀਆਈਐੱਸਐਫ ਦੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।

ਇਸ ਸਮਾਗਮ ਵਿੱਚ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਸ਼੍ਰੀ ਤਪਨ ਕੁਮਾਰ ਡੇਕਾ, ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਪ੍ਰਵੀਰ ਰੰਜਨ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਸੀਨੀਅਰ ਅਧਿਕਾਰੀ, ਸੀਪੀਡਬਲਿਊਡੀ ਅਤੇ ਐੱਸਬੀਆਈ ਦੇ ਅਧਿਕਾਰੀ ਅਤੇ ਸੀਆਈਐੱਸਐਫ ਦੇ ਸਾਬਕਾ ਡਾਇਰੈਕਟਰ ਜਨਰਲ ਸ਼ਾਮਲ ਹੋਏ।
ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੁਆਰਾ ਲਗਭਗ 75.78 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਈ ਜਾ ਰਹੀ ਨਵੀਂ ਸੀਆਈਐੱਸਐਫ ਹੈੱਡਕੁਆਰਟਰ ਦੇ ਭਵਨ, ਫੋਰਸ ਦੇ ਪ੍ਰਸ਼ਾਸਕੀ, ਸੰਚਾਲਨ ਅਤੇ ਰਣਨੀਤਕ ਕਾਰਜਾਂ ਦਾ ਕੇਂਦਰ ਹੋਵੇਗੀ। ਨੌਂ ਮੰਜ਼ਿਲਾ ਅਤਿ-ਆਧੁਨਿਕ ਭਵਨ ਵਿੱਚ ਡਾਇਰੈਕਟਰ ਜਨਰਲ ਅਤੇ ਫੋਰਸ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਦਫ਼ਤਰ, ਇੱਕ ਕੰਟਰੋਲ ਰੂਮ, ਕਾਨਫਰੰਸ ਹਾਲ, ਆਡੀਟੋਰੀਅਮ, ਲਾਇਬ੍ਰੇਰੀ, ਜਿਮਨੇਜ਼ੀਅਮ ਅਤੇ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ।

ਇਸ ਸਮਾਗਮ ਦੌਰਾਨ, ਸ਼੍ਰੀ ਬੰਦੀ ਸੰਜੈ ਕੁਮਾਰ ਨੇ ਤਿੰਨ ਮੁਕੰਮਲ ਹੋਏ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ:
ਹੈਦਰਾਬਾਦ ਦੇ ਰਾਸ਼ਟਰੀ ਉਦਯੋਗਿਕ ਸੁਰੱਖਿਆ ਅਕੈਡਮੀ (NISA) ਵਿਖੇ ਅਧੀਨ ਅਧਿਕਾਰੀਆਂ ਦਾ ਮੈੱਸ (ਆਦਿਤਿਆ)। ਇਸ ਦਾ ਨਿਰਮਾਣ 34.22 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ;
ਹੈਦਰਾਬਾਦ ਵਿਖੇ NISA ਵਿੱਚ 20.53 ਕਰੋੜ ਰੁਪਏ ਦੀ ਲਾਗਤ ਨਾਲ ਐਡਵਾਂਸਡ ਟ੍ਰੇਨਿੰਗ ਬਿਲਡਿੰਗ (ਅਭਿਆਸ) ਬਣਾਇਆ ਗਿਆ।
ਤਮਿਲ ਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੇ ਅਮਰਾਵਤੀਪੁਰਮ ਵਿੱਚ ਚੌਥੀ ਰਿਜ਼ਰਵ ਬਟਾਲੀਅਨ ਵਿਖੇ 5.50 ਕਰੋੜ ਰੁਪਏ ਦੀ ਲਾਗਤ ਨਾਲ ਅਧੀਨ ਅਧਿਕਾਰੀਆਂ ਦੇ ਕੁਆਰਟਰ ਬਣਾਏ ਗਏ ਹਨ।
ਇਸ ਮੌਕੇ 'ਤੇ, ਨਿੱਜੀ ਦੁਰਘਟਨਾ ਬੀਮਾ ਯੋਜਨਾ ਦੇ ਤਹਿਤ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮ੍ਰਿਤਕ ਸੀਆਈਐੱਸਐਫ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸੌਂਪੀ ਗਈ। ਸੰਰਕਸ਼ਿਕਾ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਸਾਂਝੀ ਪਹਿਲਕਦਮੀ ਰਾਹੀਂ, ਸੀਆਈਐੱਸਐੱਫ ਕਰਮਚਾਰੀਆਂ ਦੇ ਦੀਵਯਾਂਗ ਆਸ਼ਰਿਤ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀਆਂ ਮੋਟਰਾਈਜ਼ਡ ਵ੍ਹੀਲਚੇਅਰਾਂ ਵੀ ਭੇਟ ਕੀਤੀਆਂ ਗਈਆਂ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਗ੍ਰਹਿ ਰਾਜ ਮੰਤਰੀ, ਸ਼੍ਰੀ ਬੰਦੀ ਸੰਜੈ ਕੁਮਾਰ ਨੇ ਸੀਏਪੀਐਫ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਸੀਏਪੀਐੱਫ ਕਰਮਚਾਰੀਆਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਆਯੁਸ਼ਮਾਨ ਸੀਏਪੀਐੱਫ ਅਤੇ ਸੀਏਪੀਐਫਆਈਐੱਮਐੱਸ ਰਾਹੀਂ ਨਕਦ ਰਹਿਤ ਸਿਹਤ ਸੰਭਾਲ ਸਹੂਲਤਾਂ, ਸੀਏਪੀਐੱਫ ਈ-ਆਵਾਸ ਪੋਰਟਲ ਰਾਹੀਂ ਪਾਰਦਰਸ਼ੀ ਰਿਹਾਇਸ਼ੀ ਅਲਾਟਮੈਂਟ, ਅਤੇ ਅਨੁਕੰਪਾ ਦਿਵਯਾਂਗ ਨੀਤੀ ਸ਼ਾਮਲ ਹਨ। ਇਹ ਨੀਤੀ ਇਹ ਯਕੀਨੀ ਬਣਾਉਂਦੀ ਹੈ ਕਿ ਡਿਊਟੀ ਦੌਰਾਨ ਦਿਵਯਾਂਗ ਕਰਮਚਾਰੀ ਮਾਣ, ਕਰੀਅਰ ਦੀ ਤਰੱਕੀ ਅਤੇ ਪੂਰੇ ਸੇਵਾ ਲਾਭਾਂ ਨਾਲ ਸੇਵਾ ਕਰਨਾ ਜਾਰੀ ਰੱਖ ਸਕਦੇ ਹਨ। ਸ਼੍ਰੀ ਬੰਦੀ ਸੰਜੈ ਕੁਮਾਰ ਨੇ ਮਾਨਸਿਕ ਸਿਹਤ ਸਹਾਇਤਾ ਅਤੇ ਕੇਂਦਰੀ ਪੁਲਿਸ ਭਲਾਈ ਰਿਪੋਜ਼ਟਰੀ ਨੈੱਟਵਰਕ ਰਾਹੀਂ ਵਿੱਤੀ ਰਾਹਤ ਪ੍ਰਦਾਨ ਕਰਨ ਦੇ ਉਪਾਵਾਂ ਲਈ ਪ੍ਰੋਜੈਕਟ ਮੈਨ ਵਰਗੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।

ਉਦਯੋਗਿਕ ਸੁਰੱਖਿਆ ਬਲ ਹੈੱਡਕੁਆਰਟਰ ਦੇ ਡਾਇਰੈਕਟਰ ਜਨਰਲ, ਸ਼੍ਰੀ ਪ੍ਰਵੀਰ ਰੰਜਨ ਨੇ ਸੁਰੱਖਿਆ ਚੁਣੌਤੀਆਂ ਦੇ ਬਦਲਦੇ ਸੁਭਾਅ ਅਤੇ ਉੱਭਰ ਰਹੇ ਖਤਰਿਆਂ ਨਾਲ ਨਜਿੱਠਣ ਲਈ ਫੋਰਸ ਦੀ ਤਿਆਰੀ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਧੁਨਿਕ ਸੁਰੱਖਿਆ ਚਿੰਤਾਵਾਂ ਵਿੱਚ ਸਾਈਬਰ ਹਮਲੇ, ਡਿਜੀਟਲ ਖਤਰੇ, ਡਰੋਨ ਹਮਲੇ ਅਤੇ ਹੋਰ ਤਕਨਾਲੋਜੀ-ਅਧਾਰਿਤ ਜੋਖਮ ਵਰਗੇ ਹਾਈਬ੍ਰਿਡ ਖਤਰੇ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਵਰ੍ਹਿਆ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਸੀਆਈਐੱਸਐਫ ਨੂੰ ਕਈ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਡਾਇਰੈਕਟਰ ਜਨਰਲ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੀਆਈਐੱਸਐਫ ਨੂੰ ਅੰਤਰਰਾਸ਼ਟਰੀ ਜਹਾਜ਼ ਅਤੇ ਬੰਦਰਗਾਹ ਸਹੂਲਤ ਸੁਰੱਖਿਆ ਕੋਡ (ਆਈਐੱਸਪੀਐੱਸ) ਦੇ ਤਹਿਤ ਇੱਕ ਮਾਨਤਾ ਪ੍ਰਾਪਤ ਸੁਰੱਖਿਆ ਸੰਗਠਨ (ਆਰਐਸਓ) ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਇਹ ਪ੍ਰਮੁੱਖ ਬੰਦਰਗਾਹਾਂ ਦੇ ਸੁਰੱਖਿਆ ਆਡਿਟ ਅਤੇ ਮੁਲਾਂਕਣ ਕਰ ਸਕਦਾ ਹੈ ਅਤੇ ਭਾਰਤ ਦੀ ਵਧਦੀ ਨੀਲੀ ਅਰਥਵਿਵਸਥਾ ਨੂੰ ਸੁਰੱਖਿਅਤ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੋਰਸ ਨੇ ਜੰਮੂ ਅਤੇ ਕਸ਼ਮੀਰ ਵਿੱਚ ਉੱਚ-ਸੁਰੱਖਿਆ ਸੁਧਾਰਕ ਸਹੂਲਤਾਂ 'ਤੇ ਸੁਰੱਖਿਆ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ ਅਤੇ ਅੰਦਰੂਨੀ ਸੁਰੱਖਿਆ ਪ੍ਰਬੰਧਨ ਵਿੱਚ ਆਪਣੀ ਭੂਮਿਕਾ ਦਾ ਵਿਸਤਾਰ ਕਰ ਰਹੀ ਹੈ।

ਤਕਨਾਲੋਜੀ-ਅਧਾਰਿਤ ਸੁਰੱਖਿਆ ਹੱਲਾਂ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਪ੍ਰਵੀਰ ਰੰਜਨ ਨੇ ਦੱਸਿਆ ਕਿ ਆਰਟੀਸੀ ਬਹਿਰੋਰ ਨੂੰ ਡਰੋਨ ਅਤੇ ਐਂਟੀ-ਡਰੋਨ ਤਕਨਾਲੋਜੀ ਲਈ ਇੱਕ ਸੈਂਟਰ ਆਫ਼ ਐਕਸੀਲੈਂਸ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸੀਆਈਐੱਸਐੱਫ ਨੂੰ ਡਰੋਨ ਹਮਲਿਆਂ ਤੋਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਰੱਖਿਆ ਲਈ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਆਈਆਈਟੀ ਮਦਰਾਸ, ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ (ਐਨਐਫਐਸਯੂ), ਗਾਂਧੀਨਗਰ ਅਤੇ ਸੀ-ਡੀਏਸੀ ਸਮੇਤ ਪ੍ਰਮੁੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਾਈਬਰ ਸੁਰੱਖਿਆ ਟੀਮਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਡਾਇਰੈਕਟਰ ਜਨਰਲ ਨੇ ਹਰਿਆਣਾ ਦੇ ਨੂਹ ਵਿਖੇ 1,024 ਕਰਮਚਾਰੀਆਂ ਵਾਲੀ ਪਹਿਲੀ ਪੂਰੀ-ਮਹਿਲਾ ਸੀਆਈਐੱਸਐੱਫ ਰਿਜ਼ਰਵ ਬਟਾਲੀਅਨ ਬਣਾਉਣ ਲਈ ਮੰਤਰਾਲੇ ਦੀ ਪ੍ਰਵਾਨਗੀ ਨੂੰ ਸੀਆਈਐੱਸਐੱਫ ਵਿੱਚ ਔਰਤਾਂ ਦੇ ਸਸ਼ਕਤੀਕਰਣ ਵੱਲ ਇੱਕ ਵੱਡਾ ਕਦਮ ਦੱਸਿਆ।
ਇਹ ਸਮਾਗਮ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਦੇਸ਼ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਨੇੜੇ ਆ ਰਿਹਾ ਹੈ, ਜੋ ਕਿ ਰਾਸ਼ਟਰੀ ਸੇਵਾ, ਸੁਰੱਖਿਆ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਫੋਰਸ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਤੀਕ ਹੈ ।
***
ਪੀਕੇ/ਕੇਸੀ/ਏਕੇ/ਐਸਕੇ/ਏਕੇ
(रिलीज़ आईडी: 2278508)
आगंतुक पटल : 9