ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਵਿਖੇ ਸਿਵਲ ਇਨਵੈਸਟੀਚਰ ਸਮਾਗਮ-II ਵਿੱਚ ਸ਼ਾਮਲ ਹੋਏ
Posted On:
23 JUN 2026 9:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਿਵਲ ਇਨਵੈਸਟੀਚਰ ਸਮਾਗਮ-II (ਨਾਗਰਿਕ ਅਲੰਕਾਰ ਸਮਾਗਮ) ਵਿੱਚ ਹਿੱਸਾ ਲਿਆ, ਜਿੱਥੇ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਵੱਖ-ਵੱਖ ਖੇਤਰਾਂ ਵਿੱਚ ਕੀਤੀ ਗਈ ਅਸਧਾਰਨ ਸੇਵਾ ਅਤੇ ਸਮਰਪਣ ਦੇ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਹਰੇਕ ਪੁਰਸਕਾਰ ਜੇਤੂ ਸਮਾਜ ਪ੍ਰਤੀ ਰਾਸ਼ਟਰ ਦੀ ਸਭ ਤੋਂ ਵਧੀਆ ਵਚਨਬੱਧਤਾ ਦੀ ਨੁਮਾਇੰਦਗੀ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਸਕਾਰ ਜੇਤੂਆਂ ਦੀਆਂ ਜੀਵਨ ਯਾਤਰਾਵਾਂ ਅਣਗਿਣਤ ਨਾਗਰਿਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸਾਰਿਆਂ ਨੂੰ ਸਖ਼ਤ ਮਿਹਨਤ ਅਤੇ ਸੇਵਾ ਦੇ ਮਹੱਤਵ ਦੀ ਯਾਦ ਦਿਵਾਉਂਦੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ;
"ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਨਾਗਰਿਕ ਅਲੰਕਾਰ ਸਮਾਗਮ-II ਵਿੱਚ ਸ਼ਾਮਲ ਹੋਇਆ, ਜਿੱਥੇ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ। ਇਹ ਪੁਰਸਕਾਰ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਅਸਾਧਾਰਨ ਕੰਮਾਂ ਅਤੇ ਸਮਰਪਣ ਦਾ ਸਨਮਾਨ ਹਨ। ਹਰੇਕ ਪੁਰਸਕਾਰ ਜੇਤੂ ਸਮਾਜ ਪ੍ਰਤੀ ਸਾਡੇ ਰਾਸ਼ਟਰ ਦੀ ਵਚਨਬੱਧਤਾ ਦਾ ਸਭ ਤੋਂ ਵਧੀਆ ਉਦਾਹਰਣ ਹੈ। ਉਹਨਾਂ ਦੀ ਜੀਵਨ ਯਾਤਰਾ ਨਾ ਸਿਰਫ਼ ਅਣਗਿਣਤ ਨਾਗਰਿਕਾਂ ਨੂੰ ਪ੍ਰੇਰਿਤ ਕਰਦੀ ਹੈ, ਸਗੋਂ ਸਾਰਿਆਂ ਨੂੰ ਸਖ਼ਤ ਮਿਹਨਤ ਅਤੇ ਸੇਵਾ ਦੀ ਸ਼ਕਤੀ ਦੀ ਯਾਦ ਵੀ ਦਿਵਾਉਂਦੀ ਹੈ।
@PadmaAwards"
******
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2277405)
ਵਿਜ਼ੀਟਰ ਕਾਊਂਟਰ : 39
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam