ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੱਛਮੀਬੰਗ ਦਿਵਸ ਸਮਾਰੋਹ ਦੌਰਾਨ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ
Posted On:
20 JUN 2026 10:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਤਾਰਕੇਸ਼ਵਰ ਵਿੱਚ ਪੱਛਮੀਬੰਗ ਦਿਵਸ ਸਮਾਰੋਹ ਦੌਰਾਨ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ ਹਨ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;
"ਪੱਛਮੀ ਬੰਗਾਲ ਵਿੱਚ ਵਾਪਸ ਆ ਕੇ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ!
ਤਾਰਕੇਸ਼ਵਰ ਵਿੱਚ ਹੋ ਅੱਜ ਦੇ ਸਮਾਗਮ ਦੀਆਂ ਕੁਝ ਝਲਕੀਆਂ ਪੇਸ਼ ਹਨ।"
"ਦੇਸ਼ ਭਰ ਦੇ ਆਪਣੇ ਕਿਸਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਅਸੀਂ ਵਚਨਬੱਧ ਹਾਂ। ਪੱਛਮੀ ਬੰਗਾਲ ਦੇ ਹੁਗਲੀ ਤੋਂ ਅੱਜ ਪੀਐੱਮ-ਕਿਸਾਨ ਦੀ 23ਵੀਂ ਕਿਸ਼ਤ ਜਾਰੀ ਕਰਨ ਦਾ ਸੁਭਾਗ ਮਿਲਿਆ। ਇਸ ਨਾਲ ਕਰੋੜਾਂ ਕਿਸਾਨ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਵਧੇਗੀ।"
"ਜੋ ਬੰਗਾਲ ਭਾਰਤ ਦੇ ਵਿਕਾਸ ਦੀ ਅਗਵਾਈ ਕਰ ਸਕਦਾ ਸੀ, ਉਹ ਕਾਂਗਰਸ, ਖੱਬੇ-ਪੱਖੀਆਂ ਅਤੇ ਟੀਐੱਮਸੀ ਦੇ ਦਹਾਕਿਆਂ ਦੇ ਮਾੜੇ ਸ਼ਾਸਨ ਕਾਰਨ ਲਗਾਤਾਰ ਪੱਛੜਦਾ ਗਿਆ। ਅੱਜ ਪੱਛਮੀਬੰਗ ਦਿਵਸ 'ਤੇ ਅਸੀਂ ਸੰਕਲਪ ਲਈਏ ਕਿ ਹੁਣ ਇਤਿਹਾਸ ਦੀਆਂ ਉਹ ਗ਼ਲਤੀਆਂ ਦੁਹਰਾਈਆਂ ਨਹੀਂ ਜਾਣਗੀਆਂ।"
"ਪੱਛਮੀ ਬੰਗਾਲ ਵਿੱਚ ਮੇਰੇ ਪਰਿਵਾਰਕ ਮੈਂਬਰਾਂ ਨੇ ਭਾਜਪਾ ਨੂੰ ਆਪਣਾ ਭਰਪੂਰ ਆਸ਼ੀਰਵਾਦ ਦੇ ਕੇ ਰਿਕਾਰਡ ਸੀਟਾਂ ਨਾਲ ਜੇਤੂ ਬਣਾਇਆ। ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਕਿਵੇਂ ਇਸਦੇ ਨਤੀਜੇ ਵਜੋਂ ਲੋਕਾਂ ਨੂੰ ਉਹ ਸਾਰੇ ਅਧਿਕਾਰ ਹਾਸਲ ਹੋ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਸਾਲਾਂ ਤੱਕ ਵਾਂਝਾ ਰੱਖਿਆ ਗਿਆ।"
"ਸਾਡੀ ਧਰਤੀ ਮਾਂ ਅਤੇ ਖੇਤਾਂ ਦੀ ਸੁਰੱਖਿਆ ਲਈ ਦੇਸ਼ ਭਰ ਦੇ ਕਿਸਾਨ ਭਾਈ-ਭੈਣਾਂ ਨੂੰ ਮੇਰੀ ਇਹ ਨਿਮਰ ਬੇਨਤੀ..."
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2277017)
ਵਿਜ਼ੀਟਰ ਕਾਊਂਟਰ : 45
Read this release in:
Telugu
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Kannada
,
Malayalam