ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈ.ਐੱਨ.ਐੱਸ. ਅਗਰੇ, ਆਈ.ਐੱਨ.ਐੱਸ. ਦੂਨਾਗਿਰੀ ਅਤੇ ਆਈ.ਐੱਨ.ਐੱਸ. ਸੰਸ਼ੋਧਕ ਦੇ ਟ੍ਰਾਈ-ਕਮਿਸ਼ਨਿੰਗ ਸਮਾਰੋਹ ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 21 JUN 2026 10:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ, ਪੱਛਮੀ ਬੰਗਾਲ ਵਿੱਚ ਆਈ.ਐੱਨ.ਐੱਸ. ਅਗਰੇ, ਆਈ.ਐੱਨ.ਐੱਸ. ਦੂਨਾਗਿਰੀ ਅਤੇ ਆਈ.ਐੱਨ.ਐੱਸ. ਸੰਸ਼ੋਧਕ ਦੇ ਟ੍ਰਾਈ -ਕਮਿਸ਼ਨਿੰਗ ਸਮਾਰੋਹ ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;

 “ਜਿਸ ਦੇਸ਼ ਦੀ ਸਮੁੰਦਰੀ ਸ਼ਕਤੀ ਜਿੰਨੀ ਮਜ਼ਬੂਤ ​​ਹੋਵੇਗੀ, ਉਸ ਦਾ ਆਰਥਿਕ ਅਤੇ ਰਣਨੀਤਕ ਪ੍ਰਭਾਵ ਓਨਾ ਹੀ ਮਜ਼ਬੂਤ ​​ਹੋਵੇਗਾ। ਭਾਰਤ ਇਸ ਦੇ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੈ।”

“ਭਾਰਤ ਦੀ ਤਾਕਤ ਦੀ ਪਛਾਣ ਸਵੈ-ਨਿਰਭਰਤਾ ਵਿੱਚ ਹੈ ਅਤੇ ਜਿਸ ਦਿਨ ਅਸੀਂ ਸਿਰਜਣਹਾਰ ਬਣਾਂਗੇ, ਅਸੀਂ ਫੈਸਲਾ ਲੈਣ ਵਾਲੇ ਵੀ ਬਣ ਜਾਵਾਂਗੇ।”

“ਭਾਰਤ ਅੱਜ ਆਪਣੇ ਪੂਰੀ ਸਮੁੰਦਰੀ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਨਾਲ ਵਪਾਰ ਦੀ ਲਾਗਤ ਘਟੀ ਹੈ, ਉਦਯੋਗਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਅਤੇ ਤਟਵਰਤੀ ਖੇਤਰਾਂ ਵਿੱਚ ਨਵੇਂ-ਨਵੇਂ ਮੌਕੇ ਪੈਦਾ ਹੋ ਰਹੇ ਹਨ।”

  “ਸਾਲ 2014 ਤੋਂ ਬਾਅਦ ਅਸੀਂ ਨੀਤੀਆਂ ਦੇ ਪੱਧਰ ’ਤੇ ਵੱਡੇ ਸੁਧਾਰ ਕੀਤੇ ਹਨ। ਇਸ ਨਾਲ ਰੱਖਿਆ ਉਤਪਾਦਨ ਤੇਜ਼ੀ ਨਾਲ ਵਧਣ ਦੇ ਨਾਲ ਹੀ ਸਾਡੇ ਰੱਖਿਆ ਨਿਰਯਾਤ ਵਿੱਚ ਬੇਮਿਸਾਲ ਵਾਧਾ ਹੋਇਆ ਹੈ।”

 

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2276634) ਵਿਜ਼ੀਟਰ ਕਾਊਂਟਰ : 44