MIFF banner

ਵਿਰਾਸਤ ਤੋਂ ਉਮੀਦ ਤੱਕ: ਉਭਰਦੇ ਫਿਲਮ ਨਿਰਮਾਤਾਵਾਂ ਨੇ 19ਵੇਂ ਮੁੰਬਈ ਫੈਸਟੀਵਲ ਵਿੱਚ ਭਾਰਤ ਦੇ ਅਨੇਕ ਪਹਿਲੂਆਂ ਨੂੰ ਚਿਤ੍ਰਿਤ ਕੀਤਾ


ਨੌਜਵਾਨ ਫਿਲਮ ਨਿਰਮਾਤਾ MIFF ਵਿੱਚ ਸੱਭਿਆਚਾਰ, ਭਾਈਚਾਰਾ ਅਤੇ ਤਬਦੀਲੀ ਦੀਆਂ ਕਹਾਣੀਆਂ ਰਾਹੀਂ ਭਾਰਤ ਦੇ ਬਹੁ-ਆਯਾਮੀ ਸਰੂਪਾਂ ਨੂੰ ਚਿਤ੍ਰਿਤ ਕਰਦੇ ਹਨ

19ਵੇਂ MIFF ਦੇ ਇਮਰਜਿੰਗ ਵੌਇਸਿਸ:  ਫਿਲਮ ਸਕੂਲ ਐਡੀਸ਼ਨ ਸੈਕਸ਼ਨ ਵਿੱਚ ਦਰਸ਼ਕਾਂ ਨੂੰ ਨੌਜਵਾਨ ਫਿਲਮ ਨਿਰਮਾਤਾਵਾਂ ਦੇ ਨਜ਼ਰੀਏ ਨਾਲ ਦੁਨੀਆ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ। ਫ਼ਰਾਂਸ ਅਤੇ ਜਰਮਨੀ ਦੀਆਂ ਮੰਨੀਆਂ-ਪ੍ਰਮੰਨੀਆਂ ਫਿਲਮ ਸਕੂਲਾਂ ਦੀਆਂ ਫਿਲਮਾਂ ਦੇ ਨਾਲ-ਨਾਲ, ਇਸ ਸੈਕਸ਼ਨ ਵਿੱਚ ਉੱਤਰ ਪੂਰਬ ਸਹਿਤ ਪੂਰੇ ਭਾਰਤ ਦੇ ਫਿਲਮ ਸੰਸਥਾਨਾਂ ਦੀਆਂ 27 ਫਿਲਮਾਂ ਸ਼ਾਮਲ ਹਨ। ਇਹ ਸਾਰੀਆਂ ਫਿਲਮਾਂ ਭਾਰਤ ਦੇ ਲੋਕਾਂ, ਸੱਭਿਆਚਾਰਾਂ ਅਤੇ ਅਨੁਭਵਾਂ ਦੀ ਸਮ੍ਰਿੱਧ ਵਿਭਿੰਨਤਾ ਨੂੰ ਦਰਸਾਉਦੀਆਂ ਹਨ।  ਇਹ ਫਿਲਮਾਂ ਪਹਿਚਾਣ, ਸੱਭਿਆਚਾਰ, ਪਰਿਵਾਰ, ਸਮਾਜਿਕ ਮੁੱਦੇ,  ਉਮੀਦ, ਲਚਕਤਾ ਅਤੇ ਮਨੁੱਖੀ ਸਬੰਧਾਂ ਜਿਹੇ ਵੱਖਰੇ ਵਿਸ਼ਿਆਂ ‘ਤੇ ਅਧਾਰਿਤ ਹਨ। ਇਨ੍ਹਾਂ ਫਿਲਮਾਂ ਦਾ ਪ੍ਰਦਰਸ਼ਨ ਪੂਰੇ ਫੈਸਟੀਵਲ ਦੌਰਾਨ ਕੀਤਾ ਜਾ ਰਿਹਾ ਹੈ। 

ਇਸ ਸੈਕਸ਼ਨ ਵਿੱਚ ਪੁਣੇ ਸਥਿਤ ਭਾਰਤੀ ਫਿਲਮ ਅਤੇ ਟੈਲੀਵਿਜਨ ਇੰਸਟੀਟਿਊਟ (FTII) ਦੀਆਂ ਚਾਰ ਫਿਲਮਾਂ; ਕੋਲਕਾਤਾ ਸਥਿਤ ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ(SRFTI)  ਦੀਆਂ ਤਿੰਨ ਫਿਲਮਾਂ;  ਤਮਿਲ ਨਾਡੂ ਸਥਿਤ ਔਰੋਵਿਲ ਫਿਲਮ ਸੰਸਥਾਨ ਦੀਆਂ ਚਾਰ ਫਿਲਮਾਂ ; ਕਟਕ ਸਥਿਤ ਬੀਜੂ ਪਟਨਾਇਕ ਫਿਲਮ ਅਤੇ ਟੈਲੀਵਿਜਨ ਸੰਸਥਾਨ ਦੀ ਇੱਕ ਫਿਲਮ;  ਅਸਾਮ ਸਥਿਤ ਡਾ. ਭੂਪੇਨ ਹਜਾਰਿਕਾ ਖੇਤਰੀ ਸਰਕਾਰੀ ਫਿਲਮ ਅਤੇ ਟੈਲੀਵਿਜਨ ਸੰਸਥਾਨ ਦੀਆਂ ਦੋ ਫਿਲਮਾਂ;  ਅਹਿਮਦਾਬਾਦ ਸਥਿਤ ਰਾਸ਼ਟਰੀ ਡਿਜਾਇਨ ਸੰਸਥਾਨ ( NID)  ਦੀਆਂ ਤਿੰਨ ਫਿਲਮਾਂ;  ਕਰਨਾਟਕ ਸਥਿਤ ਆਰਵੀ ਯੂਨੀਵਰਸਿਟੀ ਦੀਆਂ ਚਾਰ ਫਿਲਮਾਂ; ਰੋਹਤਕ ਸਥਿਤ ਦਾਦਾ ਲਕਸ਼ਮੀਚੰਦ ਰਾਜ ਪ੍ਰਦਰਸ਼ਨ ਅਤੇ ਦ੍ਰਿਸ਼ ਕਲਾ ਯੂਨੀਵਰਸਿਟੀ ਦੀਆਂ ਤਿੰਨ ਫਿਲਮਾਂ;  ਅਤੇ ਮੁੰਬਈ ਸਥਿਤ ਵ੍ਹਿਸਲਿੰਗ ਵੁੱਡਸ ਇੰਟਰਨੈਸ਼ਨਲ ਦੀਆਂ ਤਿੰਨ ਫਿਲਮਾਂ ਸ਼ਾਮਲ ਹਨ। ਇਹ ਸਾਰੀਆਂ ਫਿਲਮਾਂ ਮਿਲ ਕੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਅਤੇ ਕਹਾਣੀ ਦੀਆਂ ਪਰੰਪਰਾਵਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਕੁਝ ਪ੍ਰਮੁੱਖ ਫਿਲਮਾਂ ਸਥਾਨਕ ਪਰੰਪਰਾਵਾਂ, ਸੱਭਿਆਚਾਰ ਅਤੇ ਪੀੜ੍ਹੀਆਂ ਤੋਂ ਚੱਲੀ ਆ ਰਹੇ ਗਿਆਨ ਨੂੰ ਸੁਰੱਖਿਅਤ ਕਰਨ ਦੇ ਮਹੱਤਵ ‘ਤੇ ਕੇਂਦ੍ਰਿਤ ਹਨ। FTII ਦੀ ਫਿਲਮ In Search Of Stone ਪ੍ਰਾਚੀਨ ਸਥਾਨਾਂ ਤੋਂ ਲੋਕਾਂ ਦੇ ਜੁੜਾਅ ਨੂੰ ਦਰਸਾਉਂਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨਾਲ ਸਬੰਧਿਤ ਸੁਆਲ ਚੁੱਕਦੀ ਹੈ। FTII ਦੀ ਫਿਲਮ Black Clay  ( KhiewRamew ) ਰਵਾਇਤੀ ਸ਼ਿਲਪਕਲਾ ਅਤੇ ਭਵਿੱਖ ਲਈ ਉਨ੍ਹਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।

ਕੁਝ ਫਿਲਮਾਂ ਰੋਜ਼ਨਾ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਦਰਸਾਉਦੀਆਂ ਹਨ। SRFTII ਦੀ ਫਿਲਮ  “ਦੁਰਜੋਗ” ਦਿਖਾਉਂਦੀ ਹੈ ਕਿ ਕਿਵੇਂ ਆਰਥਿਕ ਤੰਗੀ ਲੋਕਾਂ ਨੂੰ ਮੁਸ਼ਕਲ ਹਾਲਤਾਂ ਅਤੇ ਮੁਸ਼ਕਲ ਫੈਸਲਿਆਂ ਵਿੱਚ ਧੱਕ ਸਕਦੀ ਹੈ। “ਦ ਲਾਸਟ ਹਰਡ” (ਮੋਇਸ਼ਾਲ) ਇੱਕ ਕੁਦਰਤੀ ਆਫਤ ਤੋਂ ਬਾਅਦ ਲੋਕਾਂ ਦੇ ਜੀਵਨ ਨੂੰ ਫਿਰ ਤੋਂ ਸੰਭਾਲਣ ਦੀ ਕਹਾਣੀ ਬਿਆਨ ਕਰਦੀ ਹੈ ਜਿਸ ਵਿੱਚ ਨੁਕਸਾਨ ਅਤੇ ਸੰਘਰਸ਼ ਦੋਵੇਂ ਸ਼ਾਮਲ ਹਨ।

ਪਰਿਵਾਰਕ ਅਤੇ ਨਿਜੀ ਸਬੰਧ ਵੀ ਮਹੱਤਵਪੂਰਨ ਵਿਸ਼ੇ ਹਨ। “ਕੈਪ ਆਫ ਗੁੱਡ ਹੋਪ” ਪਿਆਰਿਆਂ ਦੀ ਦੇਖਭਾਲ ਦੀਆਂ ਜ਼ਿੰਮੇਦਾਰੀਆਂ ਅਤੇ ਇਨ੍ਹਾਂ ਜ਼ਿਮੇਦਾਰੀਆਂ  ਦੇ ਪਰਿਵਾਰਾਂ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਚਾਨਣਾ ਪਾਉਂਦੀ ਹੈ। ਨਾਗਾਲੈਂਡ, ‘ਅ ਵਿਜ਼ੁਅਲ ਪੋਇਮ ਐਸਪਲੋਰ ਲਵ’ ਯਾਦਗਾਰ ਅਤੇ ਉਨ੍ਹਾਂ ਸਥਾਨਾਂ ਦੇ ਨਾਲ ਲੋਕਾਂ ਦੇ ਮਜ਼ਬੂਤ ਬੰਧਨ ਨੂੰ ਦਰਸਾਉਦੀ ਹੈ ਜਿਨ੍ਹਾਂ ਨੂੰ ਉਹ ਆਪਣਾ ਘਰ ਕਹਿੰਦੇ ਹਨ ।

ਐੱਲ-ਲਰਨ (ਤਾਲ-ਮੇਲ)  ਫਿਲਮ ਵਿੱਚ ਨੌਜਵਾਨਾਂ ਦੇ ਸੁਪਨਿਆਂ ਅਤੇ ਸੰਘਰਸ਼ਾਂ ਨੂੰ ਦਿਖਾਇਆ ਗਿਆ ਹੈ। ਨੌਜਵਾਨ ਸੰਗੀਤਕਾਰਾਂ ਦੇ ਜੀਵਨ ਰਾਹੀਂ ਇਹ ਫਿਲਮ ਦਿਖਾਉਂਦੀ ਹੈ ਕਿ ਕਿਵੇਂ ਕਲਾ ਔਖੇ ਸਮੇਂ ਵਿੱਚ ਵੀ ‍ਆਤਮਵਿਸ਼ਵਾਸ,  ਉਦੇਸ਼ ਅਤੇ ਉਮੀਦ ਪ੍ਰਦਾਨ ਕਰ ਸਕਦੀ ਹੈ।

 ‘ਇਮਰਜਿੰਗ ਵੌਇਸਿਸ : ਫਿਲਮ ਸਕੂਲ ਐਡੀਸ਼ਨ’ ਸੈਕਸ਼ਨ ਵਿੱਚ ਸ਼ਾਮਲ ਫਿਲਮਾਂ ਭਾਰਤ ਅਤੇ ਦੁਨੀਆ  ਦੇ ਵੱਖ-ਵੱਖ ਹਿੱਸਿਆਂ ਦੀਆਂ ਕਹਾਣੀਆਂ ਬਿਆਨ ਕਰਦੀਆਂ ਹਨ। ਸਥਾਨਕ ਭਾਈਚਾਰਿਆਂ ਅਤੇ ਅਸਲੀ ਜੀਵਨ  ਦੇ ਅਨੁਭਵਾਂ ֹ‘ਤੇ ਅਧਾਰਿਤ ਇਹ ਫਿਲਮਾਂ ਨੌਜਵਾਨ ਫਿਲਮ ਨਿਰਮਾਤਾਵਾਂ ਦੀ ਰਚਨਾਤਮਕਤਾ ਨੂੰ ਪ੍ਰਗਟ ਕਰਦੀਆਂ ਹਨ ਅਤੇ ਲੋਕਾਂ, ਸੱਭਿਆਚਾਰ ਅਤੇ ਸਮਾਜ ‘ਤੇ ਡੂੰਘੇ ਵਿਚਾਰ ਪੇਸ਼ ਕਰਦੀਆਂ ਹਨ।

 

* * *

ਪੀਆਈਬੀ ਟੀਮ MIFF| ਮਹੇਸ਼ ਕੁਮਾਰ/ਰੋਬਿਨ ਸਿੰਘ/ਦਰਸ਼ਨਾ ਰਾਣੇ/ ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2275948   |   Visitor Counter: 12