ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨਾਗਪੁਰ ਵਿੱਚ ਯੰਤਰ ਇੰਡੀਆ ਲਿਮਿਟੇਡ ਵਿੱਚ 10,000 ਟਨ ਸਮਰੱਥਾ ਵਾਲੀ ਐਲੂਮੀਨੀਅਨ ਐਕਸਟਰੂਜ਼ਮ ਪ੍ਰੈਸ ਮਸ਼ੀਨ ਲਈ ਭੂਮੀ ਪੂਜਨ ਕਰਨਗੇ

प्रविष्टि तिथि: 18 JUN 2026 10:50AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 19 ਜੂਨ, 2026 ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਅੰਬਾਝਾਰੀ ਸਥਿਤ ਯੰਤਰ ਇੰਡੀਆ ਲਿਮਿਟੇਡ (ਵਾਈਆਈਐੱਲ), ਆਰਡਨੈਂਸ ਫੈਕਟਰੀ ਵਿੱਚ ਇੱਕ ਅਤਿ-ਆਧੁਨਿਕ 10,000 ਟਨ ਸਮਰੱਥਾ ਵਾਲੀ ਐਲੂਮੀਨੀਅਮ ਐਕਸਟਰੂਜ਼ਨ ਪ੍ਰੈਸ ਮਸ਼ੀਨ ਲਈ ਭੂਮੀ ਪੂਜਨ ਕਰਨਗੇ। ਇਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਰੱਖਿਆ ਉਤਪਾਦਨ ਸਕੱਤਰ ਸ਼੍ਰੀ ਸੰਜੀਵ ਕੁਮਾਰ ਅਤੇ ਰੱਖਿਆ ਉਤਪਾਦਨ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਵਾਈਆਈਐੱਲ ਦੇ ਅਧਿਕਾਰੀ ਮੌਜੂਦ ਰਹਿਣਗੇ।

ਪ੍ਰਸਤਾਵਿਤ ਐਕਸਟਰੂਜ਼ਨ ਪ੍ਰੈਸ ਮਸ਼ੀਨ ਰੱਖਿਆ ਨਿਰਮਾਣ ਖੇਤਰ ਲਈ ਇੱਕ ਮਹੱਤਵਪੂਰਨ ਰਾਸ਼ਟਰੀ ਸੰਪਤੀ ਹੋਵੇਗੀ। ਇਹ ਰੱਖਿਆ ਅਤੇ ਐਰੋਸਪੇਸ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੱਡੇ, ਉੱਚ-ਸਮਰੱਥਾ ਸੰਪੰਨ ਅਤੇ ਸਟੀਕ ਐਲੂਮੀਨੀਅਮ ਮਿਸ਼ਰਤ ਧਾਤ ਐਕਸਟਰੂਜ਼ਨ ਦੇ ਉਤਪਾਦਨ ਦੀ ਰਾਸ਼ਟਰ ਦੀ ਸਮਰੱਥਾ ਨੂੰ ਮਜ਼ਬੂਤ ​​ਕਰੇਗਾ। ਇਹ ਪ੍ਰੋਜੈਕਟ ਮਹੱਤਵਪੂਰਨ ਐਲੂਮੀਨੀਅਮ ਐਕਸਟਰੂਡੇਡ ਕੰਪੋਨੈਂਟਾਂ ਦੇ ਆਯਾਤ 'ਤੇ ਨਿਰਭਰਤਾ ਘਟਾਉਣ ਅਤੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਦੇ ਤਹਿਤ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੋਵੇਗਾ।

*****

ਵੀਕੇ/ਸੇਵੀ/ਬਲਜੀਤ ਸਿੰਘ


(रिलीज़ आईडी: 2275514) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu