MIFF banner

19ਵੇਂ ਮੁੰ‍ਬਈ ਇੰਟਰਨੈਸ਼ਨਲ ਫਿਲ‍ਮ ਫੈਸਟੀਵਲ 2026 ਵਿੱਚ ਵੇਵਸ ਡੋਕ ਬਜ਼ਾਰ ਦੇ ਦੂਜੇ ਐਡੀਸ਼ਨ ਦੀ ਸਫਲ ਸਮਾਪਤੀ


19 ਦੇਸ਼ਾਂ ਤੋਂ 155 ਐਟਰੀਆਂ, 100 ਤੋਂ ਜ਼ਿਆਦਾ ਬੀ2ਬੀ ਬੈਠਕਾਂ ਅਤੇ ਪ੍ਰੋਜੈਕਟ ਇਨਾਮ ਨੇ ਦਸਤਾਵੇਜ਼ੀ ਫਿਲਮ ਨਿਰਮਾਤਾ ਲਈ ਆਲਮੀ ਨੈੱਟਵਰਕਿੰਗ ਦੇ ਮੌਕਿਆਂ ਨੂੰ ਮਜ਼ਬੂਤ ਕੀਤਾ

ਵੇਵਸ ਡੋਕ ਬਜ਼ਾਰ ਦਾ ਦੂਜਾ ਐਡੀਸ਼ਨ19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) 2026 ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਨੇ ਦਸਤਾਵੇਜ਼ੀ ਫਿਲਮ ਨਿਰਮਾਤਾ ਨੂੰ ਆਲਮੀ ਸਲਾਹਕਾਰਾਂਨਿਰਮਾਤਾਵਾਂਡਿਸਟ੍ਰੀਬਿਊਟਰਸ, ਪ੍ਰਸਾਰਕ ਅਤੇ ਫਿਲਮ ਉਦਯੋਗ ਦੇ ਪੇਸ਼ੇਵਰਾਂ ਨਾਲ ਜੋੜਨ ਵਾਲੇ ਇੱਕ ਪ੍ਰਮੁੱਖ ਮੰਚ  ਦੇ ਰੂਪ ਵਿੱਚ ਆਪਣੀ ਅਹਿਮੀਅਤ ਦਰਸਾਈ।

 

ਤਿੰਨ ਦਿਨਾਂ ਤੱਕ ਚਲੇ ਇਸ ਪ੍ਰੋਗਰਾਮ ਵਿੱਚ ਪ੍ਰੋਜੈਕਟ ਪਿਚਿੰਗ , ਨੈੱਟਵਰਕਿੰਗ ਸੈਸ਼ਨ ਅਤੇ ਫਿਲਮ ਉਦਯੋਗ ਦੇ ਮਾਹਰਾਂ ਦੇ ਨਾਲ ਸੰਵਾਦ ਗਤੀਵਿਧੀਆਂ ਦਾ ਆਯੋਜਨ ਹੋਇਆ। ਇਨ੍ਹਾਂ ਸੈਸ਼ਨਾਂ ਨੇ ਚੁਣੇ ਹੋਏ ਫਿਲਮ ਨਿਰਮਾਤਾਵਾਂ ਨੂੰ ਆਪਣੇ ਪ੍ਰੋਜੈਕਟ ਦੇ ਵਿਕਾਸ, ਪੋਸਟ-ਪ੍ਰੋਡਕਸ਼ਨ ਅਤੇ ਵੰਡ ਵਿੱਚ ਮਦਦ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕੀਤੇ।

 

ਪ੍ਰੋਗਰਾਮ ਦੇ ਸਮਾਪਨ ‘ਤੇਸ਼ਾਨਦਾਰ ਡਾਕਿਊਮੈਂਟਰੀ ਪ੍ਰੋਜੈਕਟ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਕਈ ਇਨਾਮ ਵੀ ਪ੍ਰਦਾਨ ਕੀਤੇ ਗਏ।

.

 

ਪ੍ਰਸਾਦ ਲੈਬਸ ਦੇ ਜਨਰਲ ਮੈਨੇਜਰ ਸ਼੍ਰੀ ਨਿਤੀਨ ਪਿੰਗਲੇ ਦੁਆਰਾ ਪੇਸ਼ ਪ੍ਰਸਾਦ ਲੈਬਸ ਇਨਾਮ ਦੇ ਅਨੁਸਾਰ ਚੋਣ ਪ੍ਰੋਜੈਕਟਸ ਨੂੰ ਪੋਸਟ-ਪ੍ਰੋਡਕਸ਼ਨ ਵਿੱਚ ਸਹਾਇਤਾ ਪ੍ਰਦਾਨ ਕਰ ਉਨ੍ਹਾਂ ਦੀ ਉੱਤਮਤਾ ਦੀ ਸ਼ਲਾਘਾ ਕੀਤੀ ਗਈ।

 

ਪ੍ਰਸਾਦ ਲੈਬਸ ਪੋਸਟ-ਪ੍ਰੋਡਕਸ਼ਨ ਐਵਾਰਡ  ਦੇ ਤਹਿਤ , ਚੇੱਨਈ ਸਥਿਤ ਪ੍ਰਸਾਦ ਲੈਬਸ ਨੇ 50 ਘੰਟਿਆਂ ਤੱਕ ਫ੍ਰੀ 4K ਡਿਜੀਟਲ ਇੰਟਰਮੀਡਿਏਟ (ਡੀਆਈ) ਸੇਵਾਵਾਂ ਪ੍ਰਦਾਨ ਕੀਤੀਆਂਜਿਸ ਨਾਲ ਇਸ ਪ੍ਰੋਜੈਕਟਸ ਨੂੰ ਪੋਸਟ-ਪ੍ਰੋਡਕਸ਼ਨ ਕਿਰਿਆ ਵਿੱਚ ਮਹੱਤਵਪੂਰਣ ਸਹਿਯੋਗ ਮਿਲਿਆਇਨਾਮ ਪ੍ਰਾਪਤਕਰਤਾ ਵਿੱਚ ਸ਼ਾਮਲ ਹਨ :

  • ਜੇਤੂ:  ਔਨ ਅ ਗੁੱਡ ਨੋਟ
  • ਡਾਇਰੈਕਟਰ :  ਕਰਿਸ਼ਮਾ ਰਾਓ
  • ਨਿਰਮਾਤਾ :  ਵਿਸ਼ਵੇਸ਼ ਐੱਸ. ਪ੍ਰਸਾਦ
  • ਜੇਤੂ :  ਇਟ ਟੇਕਸ ਅ ਵਿਲੇਜ
  • ਡਾਇਰੈਕਟਰ :  ਇੰਦਰਜੀਤ ਮੋਰੇ
  • ਸੰਪਾਦਕ :  ਆਕਾਂਕਸ਼ਾ ਕਾਲਹੇ

ਇਸ ਤੋਂ ਇਲਾਵਾ ਇੰਡੀਅਨ ਇੰਸਟੀਟਿਊਟ ਆਫ ਕ੍ਰਿਏਵਿਟ ਟੈਕਨੋਲੋਜਿਜ਼ (IICT) ਦੇ ਡਾਇਰੈਕਟਰ  (ਅਕਾਦਮਿਕ)  ਸ਼੍ਰੀ ਸਤੀਸ਼ ਨਾਰਾਇਣਨ ਨੇ IICT ਪੋਸਟ - ਪ੍ਰੋਡਕਸ਼ਨ ਪੁਰਸਕਾਰ ਪ੍ਰਦਾਨ ਕੀਤੇ।  ਇਸ ਪੁਰਸਕਾਰਾਂ ਨੇ ਦਸਤਾਵੇਜ਼ੀ ਫਿਲਮ ਨਿਰਮਾਣ ਦੇ ਖੇਤਰ ਵਿੱਚ ਉੱਤਮਤਾ ਨੂੰ ਪਹਿਚਾਣਿਆ ਅਤੇ ਚੋਣ ਪ੍ਰੋਜੈਕਟਸ ਦੀ ਪੋਸਟ-ਪ੍ਰੋਡਕਸ਼ਨ ਵਿਕਾਸ ਲਈ ਸਹਾਇਤਾ ਪ੍ਰਦਾਨ ਕੀਤੀ।

IICT ਪੋਸਟ-ਪ੍ਰੋਡਕਸ਼ਨ ਐਵਾਰਡ ਦੇ ਅਨੁਸਾਰ 50 ਘੰਟਿਆਂ ਦੀ 4K ਡਿਜੀਟਲ ਇੰਟਰਮੀਡਿਏਟ (DI) ਸੇਵਾਵਾਂ ‘ਤੇ 50 ਫ਼ੀਸਦੀ ਦੀ ਛੋਟ ਦਿੱਤੀ ਗਈਪੁਰਸਕਾਰ ਪ੍ਰਾਪਤਕਰਤਾਵਾਂ ਦੇ ਨਾਮ ਇਸ ਪ੍ਰਕਾਰ ਹਨ :

  • ਜੇਤੂ :  ਐਡਿਊ ਦਿਲੀ
  • ਡਾਇਰੈਕਟਰਸ :  ਨੰਦਨ ਸਕਸੈਨਾ ਅਤੇ ਕਵਿਤਾ ਬਹਿਲ
  • ਜੇਤੂ :  ਦੋ ਚਾਰ ਦਿਨ
  • ਡਾਇਰੈਕਟਰ :  ਸਾਨਿਆ ਆਨੰਦ

ਨਿਰਮਾਤਾ :  ਨਵਯ ਬਜਾਜ

ਰੀਬੋਰਨ ਇੰਡੀਆ ਫਿਲਸ ਡਿਸਟ੍ਰੀਬਿਊਸ਼ਨ ਐਵਾਰਡਰੀਬੋਰਨ ਇੰਡੀਆ ਫਿਲਮਸ ਦੇ ਰਾਹੁਲ ਅਗਰਵਾਲ ਅਤੇ ਰੋਹਿਤ ਅਗਰਵਾਲ ਨੇ ਪ੍ਰਦਾਨ ਕੀਤਾਇਹ ਪੁਰਸਕਾਰ ਚੁਣੇ ਹੋਏ ਪ੍ਰੋਜੈਕਟਾ ਨੂੰ ਵੰਡ ਮੌਕਿਆਂ ਦੇ ਮਾਧਿਅਮ ਨਾਲ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪੁੱਜਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਵਿੱਚ 10 ਸਿਨੇਮਾਘਰਾਂ ਵਿੱਚ ਰਿਲੀਜ਼ ਅਤੇ 7 ਲੱਖ ਰੁਪਏ ਤੱਕ ਦੀ ਵੰਡ ਸਹਾਇਤਾ ਸ਼ਾਮਲ ਹੈ।

ਇਹ ਪੁਰਸਕਾਰ ਇਸ ਫਿਲਮ ਨੂੰ ਮਿਲਿਆ :  ਔਨ ਅ ਗੁੱਡ ਨੋਟ

ਡਾਇਰੈਕਟਰ : ਕਰਿਸ਼ਮਾ ਰਾਓ

ਨਿਰਮਾਤਾ : ਵਿਸ਼ਵੇਸ਼ ਐੱਸ. ਪ੍ਰਸਾਦ

ਪਹਿਲੀ ਵਾਰ NFDC ਨੇ ਦਸਤਾਵੇਜ਼ੀ ਅਤੇ ਲਘੂ ਫਿਲਮ ਪ੍ਰੋਜੈਕਟਸ ਲਈ 1 ਲੱਖ ਰੁਪਏ ਦੇ ਤਿੰਨ ਨਗਦ ਗ੍ਰਾਂਟ ਸ਼ੁਰੂ ਕੀਤੇ ਹਨਇਹ ਇਨਾਮ NFDC ਦੇ ਮੈਨੇਜਿਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਦੁਆਰਾ ਪ੍ਰਦਾਨ ਕੀਤੇ ਗਏ।

ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ :

  • ਕੁੰਚੋਕ ਐਂਡ ਹਿਜ ਮੈਨੀ ਮੂਨਜ਼
  • ਡਾਇਰੈਕਟਰ ਅਤੇ ਸੰਪਾਦਕ:  ਅਸ਼ੋਕ ਮੀਣਾ
  • ਦ ਗਰਲ ਬਿਨੀਥ ਦ ਸਨ
  • ਡਾਇਰੈਕਟਰ :  ਮਧੁਰਿਮਾ ਮੈਤੀ
  • ਟੁਕ੍ਰੋ ਟੁਕ੍ਰੋ ਪ੍ਰਿਥਵੀ
  • ਡਾਇਰੈਕਟਰ :  ਅਸਮਿਤਾ ਪਾਲ
  • ਨਿਰਮਾਤਾ :  ਅਰੁਣਿਮਾ ਚੌਧਰੀ

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਕਾਸ਼ ਮਗਦੁਮ ਨੇ ਕਿਹਾ ਕਿ ਵੇਵਸ ਡੋਕ ਬਜ਼ਾਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਸ ਵਿੱਚ ਵੱਖਰੀਆਂ ਸ਼੍ਰੇਣੀਆਂ ਵਿੱਚ 150 ਤੋਂ ਜ਼ਿਆਦਾ ਐਟਰੀਆਂ ਪ੍ਰਾਪਤ ਹੋਈਆਂ ਜੋ ਦਸਤਾਵੇਜ਼ੀ ਫਿਲਮ ਨਿਰਮਾਤਾ ਲਈ ਇੱਕ ਸਮਰਪਿਤ ਮੰਚ ਦੀ ਵਧਦੀ ਮੰਗ ਨੂੰ ਦਰਸਾਉਦੀਆਂ ਹਨ ਉਨ੍ਹਾਂ ਨੇ ਭਰੋਸਾ ਦਿੱਤਾ ਕਿ NFDC ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ ਅਤੇ ਗੈਰ-ਕਥਾ ਸਿਨੇਮਾ ਵਿੱਚ ਉਭਰਦੀਆਂ ਪ੍ਰਤੀਭਾਵਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ।

ਇਸ ਮੰਚ ‘ਤੇ ਦਸਤਾਵੇਜ਼ੀ ਜਗਤ ਵਲੋਂ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੀਇਸ ਵਿੱਚ 19 ਦੇਸ਼ਾਂ ਤੋਂ 35 ਭਾਸ਼ਾਵਾਂ ਵਿੱਚ 155 ਐਟਰੀਆਂ ਪ੍ਰਾਪਤ ਹੋਇਆਂਇਹਨਾਂ ਵਿਚੋਂ 12 ਪ੍ਰੋਜੈਕਟਸ ਨੂੰ ਪੇਸ਼ਕਾਰੀ ਅਤੇ ਮਾਰਕੀਟਿੰਗ ਗਤੀਵਿਧੀਆਂ ਲਈ ਚੁਣਿਆ ਗਿਆ 100 ਤੋਂ ਜਿਆਦਾ ਬਿਜ਼ਨਸ ਟੂ-ਬਿਜ਼ਨਸ (ਬੀ2ਬੀ) ਬੈਠਕਾਂ ਆਯੋਜਿਤ ਕੀਤੀਆਂ ਗਈਆਂ ਜਿਸ ਨਾਲ ਸਹਿ-ਨਿਰਮਾਣ,  ਫੰਡਿੰਗ ਅਤੇ ਵੰਡ ਸਾਂਝੇਦਾਰੀ ਦੇ ਮੌਕੇ ਪੈਦਾ ਹੋਏ।

 

ਵੇਵਸ ਡੋਕ ਬਜ਼ਾਰ ਦੇ ਦੂਜੇ ਐਡੀਸ਼ਨ ਦੀ ਸਮਾਪਤੀ ਸਾਰਥਕ ਦਸਤਾਵੇਜ਼ੀ ਕਹਾਣੀ ਦਾ ਸਮਰਥਨ ਕਰਨ ਅਤੇ ਉਭਰਦੇ ਪ੍ਰੋਜੈਕਟਸ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਸਾਂਝੀ ਵਚਨਬੱਧਤਾ ਦੇ ਨਾਲ ਹੋਈ ।

* * *

 

ਪੀਆਈਬੀ ਟੀਮ MIFF |ਸੁਪ੍ਰੀਆ ਘਾਇਤਡਾਕ/ਰੋਬਿਨ ਸਿੰਘ/ਦਰਸ਼ਨਾ ਰਾਣੇ/ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2275510   |   Visitor Counter: 4