MIFF banner

ਨੌਜਵਾਨ ਫ੍ਰਾਂਸੀਸੀ ਫਿਲਮ ਨਿਰਮਾਤਾ ਨੇ MIFF 2026 ਵਿੱਚ ਨਵੀਨਤਮ ਆਲਮੀ ਦ੍ਰਿਸ਼ ਪੇਸ਼ ਕੀਤੇ


MIFF ਨੌਜਵਾਨ ਫਿਲਮ ਨਿਰਮਾਤਾ ਦੇ ਲਈ ਇੱਕ ਵੱਡਾ ਮੌਕਾ : ਫ੍ਰਾਂਸੀਸੀ ਡਾਇਰੈਕਟਰ ਫੈਜ਼ ਕਰੀਮਪੋਰ

19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) 2026 ਨੇ ਫ਼ਰਾਂਸ ਦੇ ਪ੍ਰਸਿੱਧ ਰਾਸ਼ਟਰੀ ਫਿਲਮ ਸਕੂਲ ਲਾ ਫੇਮਿਸ ਦੀਆਂ ਸੱਤ ਫਿਲਮਾਂ ਦੀ ਵਿਸ਼ੇਸ਼ ਸਕ੍ਰੀਨਿੰਗ ਦੇ ਨਾਲ ਦੁਨੀਆ ਭਰ ਦੀ ਉਭਰਦੀ ਸਿਨੇਮਾਈ ਪ੍ਰਤਿਭਾਵਾਂ ਦਾ ਜਸ਼ਨ ਮਨਾਇਆ। ਇਮਰਜਿੰਗ ਵਾਈਸੈੱਸ: ਫਿਲਮ ਸਕੂਲ ਐਡੀਸ਼ਨਜ਼ ਸੈਕਸ਼ਨ ਦੇ ਤਹਿਤ ਪੇਸ਼ ਇਸ ਨੁਮਾਇਸ਼ ਨੇ ਫੈਸਟੀਵਲ ਦੇ ਦਰਸ਼ਕਾਂ ਨੂੰ ਫ੍ਰਾਂਸੀਸੀ ਫਿਲਮ ਨਿਰਮਾਤਾਵਾਂ ਦੀ ਅਗਲੀ ਪੀੜ੍ਹੀ ਦੀ ਰਚਨਾਤਮਕ ਵਿਜ਼ਨ ਦੀ ਇੱਕ ਆਕਰਸ਼ਕ ਝਲਕ ਪ੍ਰਦਾਨ ਕੀਤੀ ।

17 ਜੁਲਾਈ ਨੂੰ ਪ੍ਰਦਰਸ਼ਿਤ ਫਿਲਮਾਂ ਨੇ ਉਸ ਵਿਭਿੰਨਤਾ, ਨਵੀਨਤਾ ਅਤੇ ਕਲਾਤਮਕ ਉਤਕ੍ਰਿਸ਼ਟਤਾ ਨੂੰ ਦਰਸਾਇਆ, ਜਿਸ ਨੇ ਲਾ ਫੇਮਿਸ ਨੂੰ ਦੁਨੀਆ ਦੇ ਸਭ ਤੋਂ ਵੱਕਾਰੀ ਫਿਲਮ ਸੰਸਥਾਨਾਂ ਵਿਚੋਂ ਇੱਕ ਬਣਾ ਦਿੱਤਾ ਹੈ। ਇਹਨਾਂ ਵਿੱਚ ਫੈਜ਼ ਕਰੀਮਪੋਰ ਦੁਆਰਾ ਨਿਰਦੇਸ਼ਿਤ ਅੱਠ ਮਿੰਟ ਦੀ ਲਘੂ ਕਥਾ ਫਿਲਮ ‘ਦ ਅਵੇਕਨਿੰਗ’ ਵੀ ਸ਼ਾਮਲ ਸੀ। ਇਹ ਫਿਲਮ ਇੱਕ ਅਜਿਹੇ ਮੁੰਡੇ ਦੀ ਕਹਾਣੀ ਕਹਿੰਦੀ ਹੈ ਜੋ ਆਪਣੇ ਸਾਲ ਦੇ ਅੰਤ ਦੇ ਸ਼ੋਅ ਲਈ ਮੰਚ ‘ਤੇ ਜਾਣ ਵਾਲਾ ਹੁੰਦਾ ਹੈ, ਪਰ ਉਦੋਂ ਉਸ ਨੂੰ ਮੰਚ ਦਾ ਡਰ ਸਤਾਉਣ ਲੱਗਦਾ ਹੈ ਅਤੇ ਉਸ ਦੀ ਪੌਸ਼ਾਕ ‘ਤੇ ਦਾਗ ਲੱਗ ਜਾਂਦਾ ਹੈ।

ਉਹ ਗਲਤੀ ਸੁਧਾਰਣ ਲਈ ਭੱਜ ਜਾਂਦਾ ਹੈ ਅਤੇ ਉਸ ਦਾ ਇਹ ਪਲਾਇਨ ਸਕੂਲ ਅਤੇ ਉਸ ਦੇ ਬਾਹਰ ਦੀ ਦੁਨੀਆ ਵਿੱਚ ਇੱਕ ਨਵੀਂ ਯਾਤਰਾ ਬਣ ਜਾਂਦਾ ਹੈ। ਇਹ ਅਨੁਭਵ ਹੌਲੀ-ਹੌਲੀ ਉਸ ਦਾ ‍ਆਤਮਵਿਸ਼ਵਾਸ ਵਾਪਸ ਲਿਆਉਂਦਾ ਹੈ ਅਤੇ ਉਸ ਨੂੰ ਫਿਰ ਤੋਂ ਉਸ ਮੰਚ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ ਜਿਸ ਤੋਂ ਉਹ ਭੱਜਿਆ ਸੀ।

ਫਿਲਮ ਸਕ੍ਰੀਨਿੰਗ ਦੇ ਦੌਰਾਨ, NFDC ਦੇ ਫਿਲਮ ਸਮਾਰੋਹਾਂ ਦੇ ਕਲਾਤਮਕ ਡਾਇਰੈਕਟਰ ਸ਼੍ਰੀ ਪੰਕਜ ਸਕਸੈਨਾ ਨੇ ਸ਼੍ਰੀ ਫੈਜ਼ ਕਰੀਮਪੋਰ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਬੋਲਦੇ ਹੋਏ  ਫ਼ਰਾਂਸ ਵਿੱਚ ਪੜ੍ਹਾਈ ਕਰਨ ਤੋਂ ਪਹਿਲਾਂ ਤੇਹਰਾਨ ਵਿੱਚ ਦ੍ਰਿਸ਼ ਕਲਾ ਦੀ ਪੜ੍ਹਾਈ ਕਰ ਚੁੱਕੀ ਸ਼੍ਰੀ ਫੈਜ਼ ਨੇ ਕਿਹਾ ਕਿ MIFF ਵਿੱਚ ਸਕ੍ਰੀਨਿੰਗ ਉਨ੍ਹਾਂ ਵਰਗੇ ਫਿਲਮ ਨਿਰਮਾਤਾਵਾਂ ਲਈ ਇੱਕ ਵੱਡਾ ਮੌਕਾ ਹੈ। ਉਨ੍ਹਾਂ ਨੇ ਫ਼ਰਾਂਸ ਦੇ ਜਵਾਨ ਫਿਲਮ ਨਿਰਮਾਤਾਵਾਂ ਨੂੰ ਮੰਚ ਪ੍ਰਦਾਨ ਕਰਨ ਲਈ MIFF ਦਾ ਧੰਨਵਾਦ ਵੀ ਵਿਅਕਤ ਕੀਤਾ।

ਇਸ ਚੋਣ ਵਿੱਚ ਤਮਾਰਾ ਵਿਟੋਜ਼ ਦੁਆਰਾ ਨਿਰਦੇਸ਼ਿਤ ਹੱਸ-ਰਸ ਸ਼ੈਲੀ ਦੀ ਲਘੂ ਫਿਲਮ “ਬਾਉਲ ਕਟ” ਵੀ ਸ਼ਾਮਲ ਸੀ। ਇਹ ਫਿਲਮ ਇੱਕ ਬੱਚੇ ਦੇ ਦ੍ਰਿੜ੍ਹ ਸੰਕਲਪ ਅਤੇ ਬਾਲਗਾਂ ਵਿਚਕਾਰ ਕਲੇਸ਼ ਦੇ ਭਾਵਨਾਤਮਕ ਨਤੀਜਿਆਂ ਨਾਲ ਨਿਪਟਾਰੇ ਦੇ ਤਰੀਕੇ ਦਾ ਇੱਕ ਸੰਖੇਪ ਅਤੇ ਕੋਮਲ ਹਾਸੋ-ਹੀਣਾ ਚਿੱਤਰਣ ਹੈ।

ਐਮੀਲੀਅਨ ਪਿਚੋਨ ਦੀ 15 ਮਿੰਟ ਲੰਬੀ ਐਨੀਮੇਟਿਡ ਫਿਲਮ “ਮੈਕਸ” ਬਚਪਨ ਦੀ ਜਿਗਿਆਸਾ ਨੂੰ ਰਹੱਸ ਅਤੇ ਰੋਮਾਂਚ ਨਾਲ ਮਿਲਾਉਂਦੀ ਹੈ ਜਦਕਿ ਲਿਲੀ ਬੇਲਬੇਜ ਦੀ 24 ਮਿੰਟ ਲੰਬੀ ਲਘੂ ਕਥਾ ‘ਮਾਈ ਇੰਟਰਨੈੱਟ ਕੰਟ੍ਰੀਸਾਇਡ ਇਕੱਲਾਪਨ,  ਦੋਸਤੀ ਅਤੇ ਡਿਜੀਟਲ ਯੁੱਗ ਦੇ ਰਿਸ਼ਤਿਆਂ ਦੀ ਇੱਕ ਅੰਤਰ-ਦ੍ਰਿਸ਼ਟੀਪੂਰਣ ਖੋਜ ਹੈ।

ਇਸ ਸਕ੍ਰੀਨਿੰਗ ਵਿੱਚ ਟੌਮੀ ਬੌਲੇਟ ਅਤੇ ਵੈਲੇਨਟੀਨ ਨੋਇਲ ਦੁਆਰਾ ਨਿਰਦੇਸ਼ਿਤ ਲਘੂ ਕਥਾ ਫਿਲਮ “ਨੌਟ ਟੂ ਡਾਈ ਅਲੋਨ” ਵੀ ਦਿਖਾਈ ਗਈ। ਫਿਲਮ ਵਿੱਚ ਪਹਿਚਾਣ ਅਤੇ ਸਮਾਜਿਕ ਪਰਿਸਥਿਤੀਆਂ ਦਾ ਡੂੰਘਾ ਵਿਸ਼ਲੇਸ਼ਣ ਪੇਸ਼ ਕੀਤਾ ਗਿਆ। ਉਥੇ ਹੀ ਮੌਡ ਵੁਈਲੇਜ਼ ਦੀ ਐਨੀਮੇਟਿਡ ਡਾਕਿਊਮੈਂਟਰੀ ‘ਸਾਇੰਸ ਫਰੌਮ ਬਿਲੋ’ ਦਰਸ਼ਕਾਂ ਨੂੰ ਇੱਕ ਅਜਿਹੀ ਦੁਨੀਆ ਵਿੱਚ ਬਹਿਰੇਪਣ ਦੇ ਅਨੁਭਵ ਵਿੱਚ ਡੁਬੋ ਦਿੰਦੀ ਹੈ ਜਿੱਥੇ ਸੁਣਨ ਵਾਲੇ ਲੋਕ ਰਹਿੰਦੇ ਹਨ ਅਤੇ ਜਿੱਥੇ ਪਾਣੀ ਦੇ ਹੇਠਾਂ ਦੀ ਖਾਮੋਸ਼ੀ ਇੱਕ ਵੱਖਰੀ ਤਰ੍ਹਾਂ ਦੇ ਸੁਣਨ ਲਈ ਵਾਰ - ਵਾਰ ਇਸਤੇਮਾਲ ਹੋਣ ਵਾਲਾ ਰੂਪਕ ਬਣ ਜਾਂਦੀ ਹੈ।

ਜੂਲੀਅਟ ਗੌਡਿਨ ਦੀ ਫਿਲਮ “ਸਟਿਲ ਵਾਟਰਸ” ਤੁਹਾਨੂੰ ਲਿਊਸਿਲ ਨਾਮ ਦੀ ਇੱਕ ਨਰਸ ਦੇ ਜੀਵਨ ਨਾਲ ਰੂਬਰੂ ਕਰਾਉਂਦੀ ਹੈ ਜੋ ਦੇਖਭਾਲ ਦੇ ਆਪਣੇ ਤਰੀਕਿਆਂ ਨੂੰ ਨਵੇਂ ਸਿਰ੍ਹੇ ਤੋਂ ਘੜਣ ਦੀ ਕੋਸ਼ਿਸ਼ ਕਰਦੀ ਹੈ, ਨਾਲ ਹੀ ਉਨ੍ਹਾਂ ਵਿੱਚ ਸ਼ਾਮਲ ਸ਼ਕਤੀ ਸੰਤੁਲਨ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੀ ਹੈ।

ਫਿਲਮ ਦੀ ਸਕ੍ਰੀਨਿੰਗ ਨੂੰ ਸਿਨੇਮਾ ਪ੍ਰੇਮੀਆਂ, ਵਿਦਿਆਰਥੀਆਂ ਅਤੇ ਫਿਲਮ ਪੇਸ਼ੇਵਰਾਂ ਤੋਂ ਉਤਸ਼ਾਹਪੂਰਨ ਦਿਲਚਸਪੀ ਮਿਲੀ ਜਦਕਿ ਫ਼ਰਾਂਸ  ਦੇ ਜਵਾਨ ਫਿਲਮ ਨਿਰਮਾਤਾਵਾਂ ਦੀ ਭਾਗੀਦਾਰੀ ਨੇ ਫੈਸਟੀਵਲ ਵਿੱਚ ਇੱਕ ਗਤੀਸ਼ੀਲ ਨਿਯਮ ਜੋੜਿਆ ਜਿਸ ਦੇ ਨਾਲ ਭਾਰਤੀ ਫਿਲਮ ਨਿਰਮਾਤਾਵਾਂ, ਵਿਦਿਆਰਥੀਆਂ ਅਤੇ ਦਰਸ਼ਕਾਂ  ਦੇ ਨਾਲ ਸਾਰਥਕ ਅਦਾਨ-ਪ੍ਰਦਾਨ  ਦੇ ਮੌਕੇ ਪੈਦਾ ਹੋਏ।

************

ਪੀਆਈਬੀ ਟੀਮ ਐੱਮਆਈਐੱਫਐੱਫ/ ਮਹੇਸ਼ ਕੁਮਾਰ/ਰਿਆਸ ਬਾਬੂ/ਦਰਸ਼ਨਾ ਰਾਣੇ/ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2275195   |   Visitor Counter: 5