MIFF banner

ਸਿਨੇਮੈਟੋਗ੍ਰਾਫੀ ਦਰਸ਼ਕਾਂ ਨੂੰ ਇੱਕ ਦੁਨੀਆ ਵਿੱਟ ਭਰੋਸਾ ਦਿਲਾਉਣ ਦੀ ਕਲਾ ਹੈ: 19ਵੀਂ MIFF ਵਰਕਸ਼ਾਪ ਵਿੱਚ ਮੋਧੁਰਾ ਪਾਲਿਤ


ਲਾਈਟ ਤੋਂ ਲੈਨਜ਼ ਤੱਕ: MIFF ਵਿੱਚ ਮਧੁਰਾ ਪਾਲਿਤ ਨੇ ਸਿਨੇਮੈਟੋਗ੍ਰਾਫੀ ਦੀ ਆਤਮਾ ਨੂੰ ਸਮਝਿਆ

19ਵੇਂ MIFF ਵਿੱਚ ‘ਕੋਰ ਕ੍ਰਾਫਟ ਐਂਡ ਵਿਜ਼ੁਅਲ ਲੈਂਗਵੇਜ਼ : ਦ ਸੋਲ ਆਫ ਸਿਨੇਮੈਟੋਗ੍ਰਾਫੀ” ਸਿਰਲੇਖ ਹੇਠ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪ੍ਰਸਿੱਧ ਸਿਨੇਮੈਟੋਗ੍ਰਾਫ਼ਰ ਅਤੇ ਡਾਇਰੈਕਟਰ ਮਧੁਰਾਲ ਪਾਲਿਤ ਨੇ ਹਿੱਸਾ ਲਿਆ, ਜੋ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਵੱਕਾਰੀ ਪੀਅਰੇ ਐਂਜੇਨੀਐਕਸ ਐਕਸਲਲੈਂਸ ਐਵਾਰਡ (Pierre Angénieux ExcelLens Award) ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹਨ।

ਫਿਲਮ ਨਿਰਮਾਤਾਵਾਂ, ਵਿਦਿਆਰਥੀਆਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ, ਪਾਲਿਤ ਨੇ ਸਿਨੇਮੈਟੋਗ੍ਰਾਫੀ ਨੂੰ ਦਰਸ਼ਕਾਂ ਦੇ ਲਈ ਇੱਕ ਭਰੋਸੇਯੋਗ ਦੁਨੀਆ ਬਣਾਉਣ ਦੀ ਕਲਾ ਵਜੋਂ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਸਿਨੇਮੈਟੋਗ੍ਰਾਫੀ ਸਿਰਫ਼ ਤਸਵੀਰਾਂ ਰਿਕਾਰਡ ਕਰਨ ਤੋਂ ਕਿਤੇ ਵੱਧ ਹੈ; ਇਸ ਵਿੱਚ ਕਹਾਣੀ ਕਹਿਣ ਅਤੇ ਭਾਵਨਾਵਾਂ ਜਗਾਉਣ ਲਈ ਮੂਵਮੈਂਟ, ਲਾਈਟ, ਫ੍ਰੇਮਿੰਗ ਅਤੇ ਕੰਪੋਜੀਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।

ਸਿਨੇਮੈਟੋਗ੍ਰਾਫਰ ਨੂੰ ਭੂਮਿਕਾ ਸਮਝਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਿਨੇਮੈਟੋਗ੍ਰਾਫਰ ਡਾਇਰੈਕਟਰ ਦੇ ਵਿਜ਼ਨ ਨੂੰ ਵਿਜ਼ਨ ਭਾਸ਼ਾ ਵਿੱਚ ਟ੍ਰਾਂਸਲੇਟ ਕਰਦੇ ਹਨ। ਕੈਮਰੇ ਦੀ ਗਤੀ ਤੋਂ ਲੈ ਕੇ ਲੈਨਜ਼ ਦੀ ਚੋਣ ਤੱਕ, ਹਰ ਰਚਨਾਤਮਕ ਫੈਸਲਾ ਦਰਸ਼ਕਾਂ ਨੂੰ ਕਹਾਣੀ ਦਾ ਅਨੁਭਵ ਕਰਨ ਅਤੇ ਉਸ ਦੇ ਕਿਰਦਾਰਾਂ ਨਾਲ ਜੁੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 

ਇਸ ਵਰਕਸ਼ਾਪ ਵਿੱਚ ਇਹ ਪਤਾ ਲਗਾਇਆ ਗਿਆ ਕਿ ਵਿਜ਼ੁਅਲ ਤੱਤ ਦਰਸ਼ਕਾਂ ਦੀ ਧਾਰਨਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਉਦਾਹਰਣਾਂ ਰਾਹੀਂ, ਪਾਲਿਤ ਨੇ ਦਰਸਾਇਆ ਕਿ ਕੈਮਰੇ ਦੀਆਂ ਵੱਖ-ਵੱਖ ਗਤੀਵਿਧੀਆਂ ਕਿਸ ਤਰ੍ਹਾਂ ਨਾਲ ਵੱਖ-ਵੱਖ ਭਾਵਨਾਤਮਕ ਪ੍ਰਭਾਵ ਪੈਦਾ ਕਰਦੀਆਂ ਹਨ, ਜਦਕਿ ਫ੍ਰੇਮਿੰਗ, ਕੰਪੋਜ਼ਿਸ਼ਨ ਅਤੇ ਸਥਾਨ ਦੀ ਵਰਤੋਂ ਸੂਖਮ ਤੌਰ ‘ਤੇ ਸਬੰਧਾਂ, ਵਿਛੋੜੇ ਜਾਂ ਤਣਾਅ ਨੂੰ ਪ੍ਰਗਟ ਕਰ ਸਕਦਾ ਹੈ। ਉਨ੍ਹਾਂ ਨੇ ਮਾਨਸਿਕ ਸਥਿਤੀ ਨੂੰ ਆਕਾਰ ਦੇਣ ਅਤੇ ਕਿਸੇ ਕਿਰਦਾਰ ਦੀ ਅੰਦਰੂਨੀ ਸਥਿਤੀ ਨੂੰ ਪ੍ਰਗਟ ਕਰਨ ਵਿੱਚ ਲਾਈਟਿੰਗ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਿਨੇਮੈਟੋਗ੍ਰਾਮੀ ਤਕਨੀਕ ਦੀ ਬਜਾਏ ਕਲਾਤਮਕ ਇਰਾਦੇ ਤੋਂ ਪ੍ਰੇਰਿਤ ਹੁੰਦੀ ਹੈ, ਉਨ੍ਹਾਂ ਕਿਹਾ ਕਿ ਕੈਮਰੇ ਅਤੇ ਉਪਕਰਣ ਸਿਰਫ਼ ਔਜਾਰ ਹਨ, ਜਦਕਿ ਰਚਨਾਤਮਕਤਾ ਅਤੇ ਨਿਰੀਖਣ ਕਹਾਣੀ ਦੇ ਮੂਲ ਵਿੱਚ ਰਹਿੰਦੇ ਹਨ। 

ਪਾਲਿਤ ਨੇ ਫਿਲਮ ਨਿਰਮਾਣ ਦੀਆਂ ਵਿਵਹਾਰਕ ਹਕੀਕਤਾਂ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਮੈਨੇਜਿੰਗ ਸ਼ਡਿਊਲ, ਉਪਕਰਣ ਪ੍ਰਬੰਧਨ, ਮੌਸਮ ਦੀ ਸਥਿਤੀ ਅਤੇ ਨਿਰਮਾਣ ਸਬੰਧੀ ਚੁਣੌਤੀਆਂ ਸ਼ਾਮਲ ਹਨ। ਆਪਣੇ ਪੇਸ਼ੇਵਰ ਅਨੁਭਵ ਦੇ ਅਧਾਰ ‘ਤੇ, ਉਨ੍ਹਾਂ ਨੇ ਅਨੁਕੂਲਨਸ਼ੀਲਤਾ ਅਤੇ ਹਰੇਕ ਥਾਂ ਦੀਆਂ ਅਨੋਖੀਆਂ ਵਿਜ਼ੁਅਲ ਵਿਸ਼ੇਸ਼ਤਾਵਾਂ ਨੂੰ ਸਮਝਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। 

ਇੰਟਰਐਕਟਿਵ ਸਵਾਲ ਅਤੇ ਜਵਾਬ ਸੈਸ਼ਨ ਦੌਰਾਨ, ਭਾਗੀਦਾਰਾਂ ਨੇ ਹੈਂਡਹੇਲਡ ਸਿਨੇਮੈਟੋਗ੍ਰਾਫੀ, ਡਾਇਰੈਕਟਰਾਂ ਨਾਲ ਸਹਿਯੋਗ ਅਤੇ ਫਿਲਮ ਨਿਰਮਾਣ ਵਿੱਚ ਸਮਾਰਟਫੋਨ ਕੈਮਰਿਆਂ ਦੀ ਵਧਦੀ ਵਰਤੋਂ ਵਰਗੇ ਵਿਸ਼ਿਆਂ ਬਾਰੇ ਚਰਚਾ ਕੀਤੀ। ਤਕਨੀਕ ਨਾਲ ਸਬੰਧਿਤ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਹਾਲਾਂਕਿ ਸਮਾਰਟ ਫੋਨ ਨੇ ਫਿਲਮ ਨਿਰਮਾਣ ਨੂੰ ਵਧੇਰੇ ਪਹੁੰਚਯੋਗ ਬਣਾ ਦਿੱਤਾ ਹੈ, ਫਿਰ ਵੀ ਸਿਨੇਮੈਟੋਗ੍ਰਾਫੀ ਨੂੰ ਉਦੇਸ਼, ਅਰਥ ਅਤੇ ਸਟੋਰੀਟੈਲਿੰਗ ਰਾਹੀਂ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ।

ਸੈਸ਼ਨ ਦੀ ਸਮਾਪਤੀ ਉੱਭਰ ਰਹੇ ਫਿਲਮ ਨਿਰਮਾਤਾਵਾਂ ਲਈ ਇੱਕ ਪ੍ਰੇਰਕ ਸੰਦੇਸ਼ ਦੇ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੂੰ ਸਿਨੇਮੈਟੋਗ੍ਰਾਫੀ ਨੂੰ ਇੱਕ ਅਜਿਹੀ ਕਲਾ ਦੇ ਰੂਪ ਵਿੱਚ ਦੇਖਣ ਲਈ ਕਿਹਾ ਗਿਆ ਜੋ ਕਿ ਸਾਰਥਕ ਸਿਨੇਮੈਟਿਕ ਅਨੁਭਵ ਬਣਾਉਣ ਲਈ ਰਚਨਾਤਮਕ, ਨਿਰੀਖਣ ਅਤੇ ਭਾਵਨਾਤਮਕ ਸਮਝ ਨੂੰ ਜੋੜਦੀ ਹੈ। 

* * *

 

ਪੀਆਈਬੀ ਟੀਮ MIFF / ਨਿਕਿਤਾ ਜੋਸ਼ੀ/ ਰੋਬਿਨ ਸਿੰਘ / ਦਰਸ਼ਨਾ ਰਾਣੇ/ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2274673   |   Visitor Counter: 37