ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਨਮਾਨ ਅਤੇ ਸ਼ਲਾਘਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 17 JUN 2026 9:05AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਆਰ ਭਰਿਆ ਸਤਿਕਾਰ ਅਤੇ ਮਾਨਤਾ ਵਿਅਕਤੀ ਨੂੰ ਮਹੱਤਵਪੂਰਨ, ਮਾਣਮੱਤਾ ਅਤੇ ਸੰਤੁਸ਼ਟ ਮਹਿਸੂਸ ਕਰਵਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਪਛਾਣ ਨਾ ਸਿਰਫ਼ ਆਤਮ-ਵਿਸ਼ਵਾਸ ਨੂੰ ਵਧਾਉਂਦੀ ਹੈ, ਸਗੋਂ ਵਿਅਕਤੀ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਵੀ ਭਰਦੀ ਹੈ। 

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-

 “त्वत्सम्भावितमात्मानं बहु मन्यामहे वयम्‌ ।

प्रायः प्रत्ययमाधत्ते स्वगुणेषूत्तमादरः।।”

ਇਹ ਸੁਭਾਸ਼ਤਮ ਸੰਦੇਸ਼ ਦਿੰਦਾ ਹੈ ਕਿ ਜਦੋਂ ਸਾਨੂੰ ਕਿਸੇ ਵਿਅਕਤੀ ਵੱਲੋਂ ਸਨਮਾਨ ਦੇ ਨਾਲ ਮਾਨਤਾ ਦਿੱਤੀ ਜਾਂਦੀ ਹੈ ਤਾਂ ਅਸੀਂ ਬਹੁਤ ਮਾਣ ਅਤੇ ਸੁਭਾਗ ਮਹਿਸੂਸ ਕਰਦੇ ਹਾਂ। ਇਹ ਪੂਰੀ ਤਰ੍ਹਾਂ ਸੱਚ ਹੈ ਕਿ ਮਹਾਨ ਵਿਅਕਤੀਆਂ ਵੱਲੋਂ ਦਿੱਤਾ ਗਿਆ ਸਤਿਕਾਰ ਕਿਸੇ ਵਿਅਕਤੀ ਦੇ ਅੰਦਰ ਉਸ ਦੇ ਆਪਣੇ ਗੁਣਾਂ ਪ੍ਰਤੀ ਆਤਮ-ਵਿਸ਼ਵਾਸ ਨੂੰ ਡੂੰਘਾਈ ਨਾਲ ਜਗਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

 “ਪਿਆਰ ਭਰਿਆ ਸਨਮਾਨ ਅਤੇ ਮਾਨਤਾ ਵਿਅਕਤੀ ਨੂੰ ਮਾਣ ਅਤੇ ਸੰਤੁਸ਼ਟੀ ਮਹਿਸੂਸ ਕਰਾਉਂਦੀ ਹੈ। ਇਸ ਨਾਲ ਜਿੱਥੇ ਆਤਮ-ਵਿਸ਼ਵਾਸ ਵਧਦਾ ਹੈ, ਉੱਥੇ ਹੀ ਇੱਕ ਨਵੀਂ ਊਰਜਾ ਅਤੇ ਉਤਸ਼ਾਹ ਦਾ ਵੀ ਸੰਚਾਰ ਹੁੰਦਾ ਹੈ।

त्वत्सम्भावितमात्मानं बहु मन्यामहे वयम्‌।

प्रायः प्रत्ययमाधत्ते स्वगुणेषूत्तमादरः।।”

******

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2274150) ਵਿਜ਼ੀਟਰ ਕਾਊਂਟਰ : 38