MIFF banner

ਭਾਰਤ ਨੂੰ ਆਲਮੀ ਰਚਨਾਤਮਕ ਮਹਾਸ਼ਕਤੀ ਵਜੋਂ ਸਥਾਪਿਤ ਕਰਨ ਦੇ ਸੱਦੇ ਦੇ ਨਾਲ ਹੋਇਆ 19ਵੇਂ ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2026 ਦਾ ਉਦਘਾਟਨ


ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਮੀਡੀਆ ਅਰਥਵਿਵਸਥਾ, ਗਲੋਬਲ ਸਟੋਰੀਟੈਲਿੰਗ ਸਮਰਥਾ ਅਤੇ ਕ੍ਰਿਏਟਰਸ-ਸੰਚਾਲਿਤ ਭਵਿੱਖ ‘ਤੇ ਚਾਨਣਾ ਪਾਇਆ

ਭਾਰਤ ਦੇ ਡਾਕੂਮੈਂਟਰੀ, ਸ਼ਾਰਟ ਫੀਕਸ਼ਨ ਅਤੇ ਐਨੀਮੇਸ਼ਨ ਫਿਲਮਾਂ ਦੇ ਪ੍ਰਮੁੱਖ ਮਹੋਤਸਵ, ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਦੇ 19ਵੇਂ ਐਡੀਸ਼ਨ ਦਾ ਉਦਘਾਟਨ ਸੋਮਵਾਰ ਸ਼ਾਮ ਮੁੰਬਈ ਦੇ ਦਾਦਰ ਸਥਿਤ ਰਵਿੰਦਰ ਨਾਟਯ ਮੰਦਿਰ ਵਿੱਚ ਸਿਨੇਮੈਟਿਕ ਉੱਤਮਤਾ, ਸੱਭਿਆਚਾਰਕ ਵਿਭਿੰਨਤਾ ਅਤੇ ਰਚਨਾਤਮਕ ਨਵੀਨਤਾ ਦੇ ਇੱਕ ਸ਼ਾਨਦਾਰ ਜਸ਼ਨ ਦੇ ਵਿਚਕਾਰ ਕੀਤਾ ਗਿਆ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਫੈਸਟੀਵਲ ਦਾ ਉਦਘਾਟਨ ਕੀਤਾ ਅਤੇ ਮੁੱਖ ਭਾਸ਼ਣ ਦਿੱਤਾ; ਜਿਸ ਨੇ ਹਫਤੇ ਭਰ ਚੱਲਣ ਵਾਲੇ ਇਸ ਆਯੋਜਨ ਦੀ ਦਿਸ਼ਾ ਨਿਰਧਾਰਿਤ ਕਰਦੇ ਹੋਏ ਭਾਰਤ ਨੂੰ ਸਟੋਰੀਟੈਲਿੰਗ ਕੰਟੈਂਟ ਕ੍ਰਿਏਸ਼ਨ ਅਤੇ ਰਚਨਾਤਮਕ ਉੱਦਮਤਾ ਦੇ ਉਭਰਦੇ ਗਲੋਬਲ ਹੱਬ ਵਜੋਂ ਪੇਸ਼ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਮੁਰੂਗਨ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਦੀ ਪ੍ਰਗਤੀ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਅੱਜ, ਭਾਰਤ ਨੂੰ ਵਿਸ਼ਵ ਭਰ ਵਿੱਚ ਇੱਕ ਰਚਨਾਤਮਕ ਮਹਾਸ਼ਕਤੀ ਅਤੇ ਸਮੱਗਰੀ ਸਿਰਜਣ ਦੇ ਖੇਤਰ ਵਿੱਚ ਇੱਕ ਭਰੋਸੇਮੰਦ ਭਾਈਵਾਲ ਵਜੋਂ ਮਾਨਤਾ ਪ੍ਰਾਪਤ ਹੈ। ਸਾਡੀਆਂ ਕਹਾਣੀਆਂ ਵਿੱਚ ਮਹਾਦ੍ਵੀਪਾਂ ਦੇ ਪਾਰ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਹੈ, ਜਦੋਂ ਕਿ ਸਾਡੀ ਰਚਨਾਤਮਕ ਪ੍ਰਤਿਭਾ ਦਾ ਅਧਾਰ ਆਪਣੇ ਵਿਆਪਕ ਆਕਾਰ ਅਤੇ ਸਮਰਥਾ ਦੇ ਕਾਰਨ ਵਿਲੱਖਣ ਹੈ।"

ਮੰਤਰੀ ਨੇ ਕਿਹਾ, “ਭਾਰਤ ਦਾ ਮੀਡੀਆ ਅਤੇ ਮਨੋਰੰਜਨ ਉਦਯੋਗ ਸਾਲ 2025 ਵਿੱਚ 9 ਪ੍ਰਤੀਸ਼ਤ ਦੇ ਵਾਧੇ ਦੇ ਨਾਲ 2.78 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜਿਸ ਦਾ ਪ੍ਰਮੁੱਖ ਕਾਰਨ ਤੇਜ਼ ਡਿਜੀਟਲ ਪਰਿਵਰਤਨ ਅਤੇ ਸਮੱਗਰੀ ਦੀ ਖਪਤ ਵਿੱਚ ਵਿਸਥਾਰ ਰਿਹਾ ਹੈ। ਡਿਜੀਟਲ ਮੀਡੀਆ ਉਦਯੋਗ ਦਾ ਸਭ ਤੋਂ ਵੱਡਾ ਹਿੱਸੇ ਬਣ ਚੁੱਕਿਆ ਹੈ ਅਤੇ ਇਸ ਨੇ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦੇ ਮਾਲੀਏ ਦੇ ਅੰਕੜੇ ਨੂੰ ਪਾਰ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਸ ਖੇਤਰ ਦੇ ਸਾਲ 2028 ਤੱਕ 3.3 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚ 7 ਪ੍ਰਤੀਸ਼ਤ ਤੋਂ ਵੱਧ ਦੀ ਮਿਸ਼ਰਿਤ ਸਲਾਨਾ ਵਿਕਾਸ ਦਰ (CAGR) ਰਹਿਣ ਦੀ ਸੰਭਾਵਨਾ ਹੈਨਾਲ ਹੀ, ਇਕੱਲੇ ਸਾਲ 2025 ਵਿੱਚ ਹੀ ਭਾਰਤ ਵਿੱਚ 1,900 ਤੋਂ ਵੱਧ ਫਿਲਮਾਂ ਰਿਲੀਜ਼ ਹੋਈਆਂ, ਜਿਸ ਨਾਲ ਸਿਨੇਮਾਘਰ ਅਧਾਰਿਤ ਮਾਲੀਏ ਵਿੱਚ 16 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਮੁੰਬਈ ਨੂੰ ਭਾਰਤ ਦੀ ਕ੍ਰਿਏਟਿਵ ਕੈਪੀਟਲ ਦੱਸਦੇ ਹੋਏ ਉਨ੍ਹਾਂ ਨੇ ਸਾਲ 2025 ਵਿੱਚ ਸ਼ਹਿਰ ਵਿੱਚ ਆਯੋਜਿਤ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਸਫਲਤਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਐੱਮਆਈਐੱਫਐੱਫ ਵਰਗੇ ਪਲੈਟਫਾਰਮ ਭਾਰਤ ਨੂੰ ਵਿਸ਼ਵ ਦਾ ਮੋਹਰੀ ਕ੍ਰਿਏਟਰਸ ਹੱਬ ਬਣਾਉਣ ਦੀ ਇੱਛਾ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਡਾਕੂਮੈਂਟਰੀ ਫਿਲਮ ਨਿਰਮਾਤਾਵਾਂ ਨੂੰ ਨਿਰਮਾਤਾਵਾਂ, ਵਿਤਰਕਾਂ, ਉਦਯੋਗ ਮਾਹਰਾਂ ਅਤੇ ਵਿਸ਼ਵਵਿਆਪੀ ਦਰਸ਼ਕਾਂ ਨਾਲ ਜੋੜਨ ਵਾਲੇ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਉੱਭਰ ਰਹੇ ਵੇਵਸ ਡੌਕ ਬਜ਼ਾਰ ਦੀ ਵਧਦੀ ਮਹੱਤਤਾ ‘ਤੇ ਚਰਚਾ ਕਰਦੇ ਹੋਏ ਡਾ. ਮੁਰੂਗਨ ਨੇ ਕਿਹਾ ਕਿ ਇਹ ਪਹਿਲ ਉੱਭਰਦੀ ਪ੍ਰਤਿਭਾਵਾਂ ਅਤੇ ਸਥਾਪਿਤ ਪੇਸ਼ੇਵਰਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੀ ਹੈ, ਨਾਲ ਹੀ ਪ੍ਰਭਾਵਸ਼ਾਲੀ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਵੰਡ ਨੂੰ ਵੀ ਸਮਰਥ ਬਣਾ ਰਹੀ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਅਤੇ ਫੈਸਟੀਵਲ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੰਦੇ ਹੋਏ ਡਾ. ਮੁਰੂਗਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐੱਮਆਈਐੱਫਐੱਫ 2026 ਨਵੀਨਤਾ, ਰਚਨਾਤਮਕਤਾ ਅਤੇ ਸਹਿਯੋਗ ਰਾਹੀਂ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਆਸ਼ੀਸ਼ ਸ਼ੇਲਾਰ ਨੇ ਦੁਨੀਆ ਭਰ ਤੋਂ ਆਏ ਭਾਗੀਦਾਰਾਂ ਦਾ ਮੁੰਬਈ ਵਿੱਚ ਸਵਾਗਤ ਕੀਤਾ ਅਤੇ ਰਚਨਾਤਮਕ ਉਦਯੋਗਾਂ ਨੂੰ ਸਮਰਥਨ ਦੇਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੰਬਈ ਵਿੱਚ ਪਹਿਲੇ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀ ਦੀ ਸਥਾਪਨਾ ਲਈ ਭਾਰਤ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ, ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਇੱਕ ਮੀਡੀਆ ਹੱਬ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਸ਼੍ਰੀ ਸ਼ੇਲਾਰ ਨੇ ਸਾਲ 2025 ਵਿੱਚ ਮੁੰਬਈ ਵਿੱਚ ਆਯੋਜਿਤ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵੀ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ, ਮੌਜੂਦਾ ਇਕੱਠ ਦਾ ਸਵਾਗਤ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਐੱਮਆਈਐੱਫਐੱਫ ਨੂੰ ਵਿਚਾਰਾਂ ਦੇ ਸੁਤੰਤਰ ਅਦਾਨ-ਪ੍ਰਦਾਨ ਅਤੇ ਰਚਨਾਤਮਕ ਪ੍ਰਗਟਾਵੇ ਵਿੱਚ ਭਾਰਤ ਦੇ ਸਥਾਈ ਸੱਭਿਅਤਾਵਾਦੀ ਵਿਸ਼ਵਾਸ ਦੇ ਉੱਤਸਵ ਵਜੋਂ ਦੱਸਿਆ ਗਿਆਰਿਗਵੇਦ ਦੇ ਸਦੀਵੀ ਮੰਤਰ "ਆ ਨੋ ਭਦ੍ਰਾ ਕ੍ਰਤਵੋ ਯੰਤੁ ਵਿਸ਼ਵਤਹ" (ਸਾਰੀਆਂ ਦਿਸ਼ਾਵਾਂ ਤੋਂ ਸਾਡੇ ਕੋਲ ਸ਼੍ਰੇਸ਼ਠ ਵਿਚਾਰ ਆਉਣ) ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਫੈਸਟੀਵਲ ਦੁਨੀਆ ਭਰ ਦੀਆਂ ਫਿਲਮਾਂ, ਵਿਚਾਰਾਂ ਅਤੇ ਸਿਰਜਣਹਾਰਾਂ ਨੂੰ ਇੱਕ ਪਲੈਟਫਾਰਮ 'ਤੇ ਲਿਆਉਂਦਾ ਹੈਸਕੱਤਰ ਨੇ ਅੱਗੇ ਕਿਹਾ ਕਿ ਐੱਮਆਈਐੱਫਐੱਫ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਕ੍ਰਿਏਟ ਇਨ ਇੰਡੀਆ’ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਕਿਉਂਕਿ ਇਹ ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰਦਾ ਹੈ ਜੋ ਡੂੰਘੀਆਂ ਹਕੀਕਤਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਸਿਨੇਮੈਟਿਕ ਬਿਰਤਾਂਤਾਂ ਰਾਹੀਂ ਪੇਸ਼ ਕਰਨ ਦੀ ਹਿੰਮਤ ਰੱਖਦੇ ਹਨ।

ਜੈਦੀਪ ਅਹਲਾਵਤ ਨੂੰ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ

ਸ਼ਾਮ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਪ੍ਰਸਿੱਧ ਅਦਾਕਾਰ ਜੈਦੀਪ ਅਹਲਾਵਤ ਨੂੰ ਸਨਮਾਨਿਤ ਕੀਤਾ ਜਾਣਾ ਰਿਹਾਇਹ ਸਨਮਾਨ ਡਾ. ਐੱਲ. ਮੁਰੂਗਨ ਨੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰਦਾਨ ਕੀਤਾ।

ਸਨਮਾਨ ਪ੍ਰਾਪਤ ਕਰਦੇ ਹੋਏ ਜੈਦੀਪ ਅਹਲਾਵਤ ਨੇ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਐੱਮਆਈਐੱਫਐੱਫ ਵਰਗੇ ਫੈਸਟੀਵਲ ਸਾਰਥਕ ਸਟੋਰੀਟੈਲਿੰਗ ਲਈ ਪਲੈਟਫਾਰਮ ਉਪਲਬਧ ਕਰਵਾਉਣ ਅਤੇ ਮੁੱਖ ਧਾਰਾ ਦੀਆਂ ਕਹਾਣੀਆਂ ਤੋਂ ਪਰੇ ਸਿਨੇਮੈਟਿਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਉਦਘਾਟਨੀ ਫਿਲਮਾਂ ਦੇ ਕਲਾਕਾਰਾਂ ਅਤੇ ਨਿਰਮਾਣ ਟੀਮਾਂ ਨੂੰ ਸਨਮਾਨਤ ਕੀਤਾ ਗਿਆ

ਸਮਾਰੋਹ ਵਿੱਚ ਫੈਸਟੀਵਲ ਦੀਆਂ ਉਦਘਾਟਨੀ ਫਿਲਮਾਂ ਦੇ ਰਚਨਾਤਮਕ ਟੀਮਾਂ ਦਾ ਵੀ ਸਨਮਾਨ ਕੀਤਾ ਗਿਆ। ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਲਘੂ ਫਿਲਮ 'ਅਗਾਪੀਤੋ' ਅਤੇ ਡਾਕੂਮੈਂਟਰੀ 'ਟਾਈਮ ਐਂਡ ਵਾਟਰ' ਦੇ ਪ੍ਰਤੀਨਿਧੀਆਂ ਨੂੰ ਸਟੇਜ 'ਤੇ ਸਨਮਾਨਿਤ ਕੀਤਾ ਗਿਆ।

'ਅਗਾਪੀਤੋ' ਤੋਂ ਅਦਾਕਾਰ ਐਂਟਨ ਨੋਲਾਸਕੋ ਅਤੇ ਕਾਸਟਿੰਗ ਡਾਇਰੈਕਟਰ ਮਾ. ਕ੍ਰਿਸਟੀਨਾ ਸਾਈਮਨ ਨੂੰ ਸਨਮਾਨਿਤ ਕੀਤਾ ਗਿਆ, ਜਦੋਂ ਕਿ 'ਟਾਈਮ ਐਂਡ ਵਾਟਰ' ਨਾਲ ਜੁੜੀ ਨੈਸ਼ਨਲ ਜੀਓਗ੍ਰਾਫਿਕ ਅਤੇ ਜੀਓਸਟਾਰ ਦੇ ਟੀਮਾਂ ਦੇ ਮੈਂਬਰਾਂ ਨੂੰ ਵੀ ਪ੍ਰਭਾਵਸ਼ਾਲੀ ਵਿਸ਼ਵਵਿਆਪੀ ਕਹਾਣੀਆਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਸਨਮਾਨਿਤ ਕੀਤਾ ਗਿਆ।

ਜਿਊਰੀ ਮੈਂਬਰਾਂ ਦਾ ਸਨਮਾਨ

ਉਦਘਾਟਨ ਸਮਾਰੋਹ ਦੇ ਇੱਕ ਹੋਰ ਸੈਗਮੇਂਟ ਵਿੱਚ ਫੈਸਟੀਵਲ ਨੇ ਅੰਤਰਰਾਸ਼ਟਰੀ ਮੁਕਾਬਲਾ ਜਿਊਰੀ, ਰਾਸ਼ਟਰੀ ਮੁਕਾਬਲਾ ਜਿਊਰੀ, ਅਤੇ ਫਿਪ੍ਰੇਸੀ (FIPRESCI) ਜਿਊਰੀ ਦੇ ਮੈਂਬਰਾਂ ਦਾ ਰਸਮੀ ਤੌਰ 'ਤੇ ਸਵਾਗਤ ਅਤੇ ਸਨਮਾਨ ਕੀਤਾ।

ਜਿਊਰੀ ਪੈਨਲਾਂ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾ, ਆਲੋਚਕ, ਵਿਦਵਾਨ, ਪ੍ਰੋਗਰਾਮਰ ਅਤੇ ਮੀਡੀਆ ਪੇਸ਼ੇਵਰ ਸ਼ਾਮਲ ਹਨ, ਜਿਨ੍ਹਾਂ ਨੂੰ ਫੈਸਟੀਵਲ ਵਿੱਚ ਪ੍ਰਦਰਸ਼ਿਤ ਡਾਕੂਮੈਂਟਰੀ, ਸ਼ਾਰਟ ਫੀਕਸ਼ਨ ਅਤੇ ਐਨੀਮੇਸ਼ਨ ਫਿਲਮਾਂ ਦੀ ਵਿਭਿੰਨ ਚੋਣ ਦਾ ਮੁਲਾਂਕਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉਦਘਾਟਨੀ ਸਮਾਰੋਹ ਵਿੱਚ ਭਾਰਤ ਦੀ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਜੀਵੰਤ ਸੱਭਿਆਚਾਰਕ ਪ੍ਰੋਗਰਾਮ  ਵੀ ਪੇਸ਼ ਕੀਤੀ ਗਈਪ੍ਰੋਗਰਾਮ ਵਿੱਚ ਪ੍ਰਸਿੱਧ ਫਿਲਮ ਨਿਰਮਾਤਾ ਅਤੇ ਆਈਐੱਫਐੱਫਆਈ 2026 ਦੇ ਫੈਸਟੀਵਲ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰੀਕਰ, ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ, ਐੱਨਐੱਫਡੀਸੀ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਣਕੁਮਾਰ ਜੀ, ਐੱਮਆਈਐੱਫਐੱਫ ਦੇ ਫੈਸਟੀਵਲ ਡਾਇਰੈਕਟਰ ਅਤੇ ਐੱਨਐੱਫਡੀਸੀ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਪ੍ਰਕਾਸ਼ ਮਗਦੁਮ, ਇੰਡੀਅਨ ਡਾਕੂਮੈਂਟਰੀ ਪ੍ਰੋਡਿਊਸਰਸ ਐਸੋਸੀਏਸ਼ਨ (IDPA) ਦੇ ਚੇਅਰਮੈਨ ਸ਼੍ਰੀ ਸੰਸਕਾਰ ਦੇਸਾਈ, ਉਦਯੋਗ ਜਗਤ ਦੇ ਮੋਹਰੀ ਪ੍ਰਤੀਨਿਧੀ, ਫਿਲਮ ਨਿਰਮਾਤਾ, ਜਿਊਰੀ ਮੈਂਬਰ ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਵਿਸ਼ੇਸ਼ ਮਹਿਮਾਨ ਸ਼ਾਮਲ ਸਨ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਾਲ ਵਿੱਚ ਦੋ ਵਾਰ ਆਯੋਜਿਤ ਅਤੇ ਐੱਨਐੱਫਡੀਸੀ ਦੁਆਰਾ ਲਾਗੂ ਕੀਤਾ ਜਾਣ ਵਾਲਾ ਇਹ ਸੱਤ ਦਿਨਾਂ ਦੇ ਫੈਸਟੀਵਲ ਫਿਲਮ ਨਿਰਮਾਤਾਵਾਂ, ਉਦਯੋਗ ਪੇਸ਼ੇਵਰਾਂ ਅਤੇ ਸਿਨੇਮਾ ਪ੍ਰੇਮੀਆਂ ਲਈ ਸਮਾਨ ਤੌਰ ‘ਤੇ ਸਮ੍ਰਿੱਧ ਅਨੁਭਵ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ। ਇਸ ਸਾਲ ਦੇ ਐਡੀਸ਼ਨ ਵਿੱਚ ਖੇਤਰੀ ਸਿਨੇਮੈਟਿਕ ਪ੍ਰਗਟਾਵੇ ਨੂੰ ਪ੍ਰਦਰਸ਼ਿਤ ਕਰਨ ਅਤੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣ ਦਾ ਉਦੇਸ਼ ਨਾਲ ਦੋ ਨਵੇਂ ਚੁਣੇ ਹੋਏ ਸੈਕਸ਼ਨ - "ਮਰਾਠੀ ਫਿਲਮਾਂ" ਅਤੇ "ਈਕੋਜ਼ ਫ੍ਰੌਮ ਦ ਨੋਰਥ-ਈਸਟ"- ਵੀ ਪੇਸ਼ ਕੀਤੇ ਗਏ ਹਨ।

ਭਾਰਤ ਅਤੇ ਦੁਨੀਆ ਭਰ ਦੀਆਂ ਫਿਲਮਾਂ, ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੀ ਅਸਾਧਾਰਨ ਵਿਭਿੰਨਤਾ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣ ਵਾਲੇ ਐੱਮਆਈਐੱਫਐੱਫ ਦੇ ਇਸ ਵਿਸ਼ੇਸ਼ ਸੰਗ੍ਰਹਿ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ Click here

ਕਿਰਪਾ ਕਰਕੇ ਐੱਮਆਈਐੱਫਐੱਫ ਫੈਸਟੀਵਲ ਦੀਆਂ ਉੱਚ ਰੈਜ਼ੋਲਿਊਸ਼ਨ ਵਾਲੀਆਂ ਫੋਟੋਆਂ ਇੱਥੇ ਦੇਖੋ

19ਵੇਂ ਐੱਮਆਈਐੱਫਐੱਫ 2026 ਬਾਰੇ

ਦੱਖਣ ਏਸ਼ੀਆ ਵਿੱਚ ਗੈਰ-ਫੀਚਰ ਸਿਨੇਮਾ ਨੂੰ ਸਮਰਪਿਤ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਫਿਲਮ ਫੈਸਟੀਵਲ ਵਜੋਂ ਮਾਨਤਾ ਪ੍ਰਾਪਤ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਲੰਬੇ ਸਮੇਂ ਤੋਂ ਡਾਕੂਮੈਂਟਰੀ, ਸ਼ਾਟਰ ਫੀਕਸ਼ਨ ਅਤੇ ਐਨੀਮੇਸ਼ਨ ਫਿਲਮ ਨਿਰਮਾਣ ਦੇ ਇੱਕ ਜੀਵੰਤ ਜਸ਼ਨ ਵਜੋਂ ਸਥਾਪਿਤ ਹੈ। ਸਾਲ 1990 ਵਿੱਚ ਸਥਾਪਿਤ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅਗਵਾਈ ਹੇਠ ਆਯੋਜਿਤ ਐੱਮਆਈਐੱਫਐੱਫ ਇੱਕ ਵੱਕਾਰੀ ਅੰਤਰਰਾਸ਼ਟਰੀ ਪਲੈਟਫਾਰਮ ਵਜੋਂ ਵਿਕਸਿਤ ਹੋਇਆ ਹੈ, ਜੋ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਆਕਰਸ਼ਿਤ ਕਰਦਾ ਹੈ।

ਐੱਮਆਈਐੱਫਐੱਫ ਦਾ 19ਵਾਂ ਐਡੀਸ਼ਨ ਇੱਕ ਇਮਰਸਿਵ ਅਤੇ ਸਮ੍ਰਿੱਧ ਸਿਨੇਮੈਟਿਕ ਅਨੁਭਵ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾਯੋਗ ਫਿਲਮਾਂ ਦੇ ਸੁਵਿਚਾਰਿਤ ਚੋਣ ਦੇ ਨਾਲ-ਨਾਲ ਉਦਯੋਗ-ਕੇਂਦ੍ਰਿਤ ਪਹਿਲਕਦਮੀਆਂ ਦੀ ਇੱਕ ਆਕਰਸ਼ਕ ਸ਼੍ਰੇਣੀ ਵੀ ਸ਼ਾਮਲ ਹੈ।

  • ਇਸ ਸਾਲ ਫੈਸਟੀਵਲ ਦੇ ਪ੍ਰਤੀਯੋਗੀ ਸੈਕਸ਼ਨ ਲਈ ਭਾਰਤ ਸਮੇਤ 46 ਦੇਸ਼ਾਂ ਤੋਂ 1,459 ਫਿਲਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ ਹਨ।
  • ਫੈਸਟੀਵਲ ਵਿੱਚ 42 ਤੋਂ ਵੱਧ ਭਾਰਤੀ ਭਾਸ਼ਾਵਾਂ ਅਤੇ ਭਾਰਤ ਤੋਂ ਬਾਹਰ ਦੀਆਂ 30 ਤੋਂ ਵੱਧ ਭਾਸ਼ਾਵਾਂ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜੋ ਇਸ ਦੀ ਵਿਸ਼ਵਵਿਆਪੀ ਪਹੁੰਚ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ।
  • ਦੁਨੀਆ ਭਰ ਦੇ ਪ੍ਰਸਿੱਧ ਫਿਲਮ ਨਿਰਮਾਤਾਵਾਂ ਦੇ ਕੰਮਾਂ ਨੂੰ ਪੇਸ਼ ਕਰਦੇ ਹੋਏ, ਫੈਸਟੀਵਲ ਵਿੱਚ ਸ਼ਾਨਦਾਰ ਡਾਕੂਮੈਂਟਰੀ, ਸ਼ਾਰਟ ਫੀਕਸ਼ਨ ਫਿਲਮਾਂ, ਐਨੀਮੇਸ਼ਨ ਫਿਲਮਾਂ, ਸ਼ੁਰੂਆਤੀ ਨਿਰਦੇਸ਼ਕਾਂ ਦੀਆਂ ਫਿਲਮਾਂ ਅਤੇ ਵਿਦਿਆਰਥੀ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
  • ਸਕ੍ਰੀਨਿੰਗ ਦੇ ਨਾਲ-ਨਾਲ, ਡੌਕ ਬਜ਼ਾਰ ਦੇ ਦੂਜੇ ਐਡੀਸ਼ਨ, ਸੂਝਵਾਨ ਮਾਸਟਰ ਕਲਾਸਾਂ ਅਤੇ ਇੰਡੀਅਨ ਡਾਕੂਮੈਂਟਰੀ ਪ੍ਰੋਡਿਊਸਰਜ਼ ਐਸੋਸੀਏਸ਼ਨ (IDPA) ਦੁਆਰਾ ਆਯੋਜਿਤ ਓਪਨ ਫੋਰਮ ਰਾਹੀਂ ਫੈਸਟੀਵਲ ਵਿੱਚ ਸਿਨੇਮੈਟਿਕ ਅਤੇ ਰਚਨਾਤਮਕ ਸੰਵਾਦ ਨੂੰ ਹੋਰ ਸਮ੍ਰਿੱਧ ਬਣਾਇਆ ਜਾਵੇਗਾ।

ਐੱਮਆਈਐੱਫਐੱਫ 2026 ਵਿੱਚ ਸਟੋਰੀਟੈਲਿੰਗ ਦੀ ਜੀਵੰਤ ਦੁਨੀਆ ਵਿੱਚ ਕਦਮ ਰੱਖੋ, ਜਿੱਥੇ ਪ੍ਰਭਾਵਸ਼ਾਲੀ ਸਿਨੇਮਾ, ਰਚਨਾਤਮਕ ਪ੍ਰਤਿਭਾਵਾਂ ਅਤੇ ਪ੍ਰੇਰਣਾਦਾਇਕ ਆਵਾਜ਼ਾਂ ਇੱਕਠੇ ਮਿਲ ਕੇ ਡਾਕੂਮੈਂਟਰੀ, ਐਨੀਮੇਸ਼ਨ, ਅਤੇ ਸ਼ਾਰਟ ਫੀਕਸ਼ਨ ਫਿਲਮ ਨਿਰਮਾਣ ਦੇ ਅਭੁੱਲ ਉੱਤਸਵ ਦਾ ਸਿਰਜਨ ਕਰਦੇ ਹਨ।

* * *

ਪੀਆਈਬੀ ਟੀਮ ਐੱਮਆਈਐੱਫਐੱਫ | ਨਿਕਿਤਾ ਜੋਸ਼ੀ/ਰਿਆਸ ਬਾਬੂ/ਦਰਸ਼ਨਾ ਰਾਣੇ/ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2273587   |   Visitor Counter: 7