ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਰਤ ਸਰਕਾਰ, ਅਸਾਮ ਸਰਕਾਰ ਅਤੇ ਨਾਗਾਲੈਂਡ ਸਰਕਾਰ ਦਰਮਿਆਨ ਅਸਾਮ-ਨਾਗਾਲੈਂਡ ਸਰਹੱਦੀ ਖੇਤਰਾਂ ਵਿੱਚ ਖਣਿਜ ਤੇਲ ਸੰਚਾਲਨ ਦੇ ਸਬੰਧ ਵਿੱਚ ਤ੍ਰਿਪੱਖੀ ਸਹਿਮਤੀ ਪੱਤਰ ((MoU) ‘ਤੇ ਹਸਤਾਖਰ
ਕੇਂਦਰ, ਅਸਾਮ ਅਤੇ ਨਾਗਾਲੈਂਡ ਦਰਮਿਆਨ ਹੋਏ ਇਤਿਹਾਸਿਕ MoU ਤੋਂ ਪੂਰੇ ਨੌਰਥ-ਈਸਟ ਵਿੱਚ ਊਰਜਾ, ਨਿਵੇਸ਼ ਅਤੇ ਸਮ੍ਰਿੱਧੀ ਦਾ ਨਵਾਂ ਆਰਥਿਕ ਰਾਜਮਾਰਗ ਖੁੱਲ੍ਹੇਗਾ
ਨਾਗਾਲੈਂਡ ਵਿੱਚ ਉਪਲਬਧ ਤੇਲ-ਗੈਸ, ਮਿਨਰਲਸ ਦੇ ਵਿਸ਼ਾਲ ਭੰਡਾਰਾਂ ਤੋਂ ਤੇਲ-ਗੈਸ ਦੀ ਵਿਦੇਸ਼ੀ ਨਿਰਭਰਤਾ ਵਿੱਚ ਕਮੀ ਆਵੇਗੀ
ਨੌਰਥ-ਈਸਟ ਦਾ ਲਗਭਗ 80% ਖੇਤਰ AFSPA ਤੋਂ ਮੁਕਤ, ਆਉਣ ਵਾਲੇ ਦਿਨਾਂ ਵਿੱਚ ਪੂਰਾ ਖੇਤਰ AFSPA ਤੋਂ ਮੁਕਤ ਹੋਵੇਗਾ
ਮੋਦੀ ਸਰਕਾਰ ਨੇ ਨੌਰਥ-ਈਸਟ ਦੇ ਵਿਕਾਸ ਨੂੰ ਕੇਂਦਰ ਵਿੱਚ ਰੱਖਿਆ, ਅੱਜ ਨੌਰਥ-ਈਸਟ ਰਾਸ਼ਟਰ ਪ੍ਰਥਮ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ
ਅਸਾਮ- ਨਾਗਾਲੈਂਡ ਅਤੇ ਕੇਂਦਰ ਦਰਮਿਆਨ ਹੋਇਆ ਤ੍ਰਿਪੱਖੀ ਸਮਝੌਤਾ Cooperative Federalism ਦੀ ਇੱਕ ਸਰਬਸ੍ਰੇਸ਼ਠ ਉਦਾਹਰਣ ਹੈ
ਮੋਦੀ ਸਰਕਾਰ ਨੇ 12 ਸ਼ਾਂਤੀ ਸਮਝੌਤਿਆਂ ਨਾਲ ਨੌਰਥ-ਈਸਟ ਵਿੱਚ ਟੂਰਿਜ਼ਮ, ਨਿਵੇਸ਼ ਅਤੇ ਉਦਯੋਗਿਕ ਗਤੀਵਿਧੀਆਂ ਦਾ ਨਵਾਂ ਹੌਟਸਪੌਟ ਬਣਾਇਆ
प्रविष्टि तिथि:
11 JUN 2026 11:37PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ, ਅਸਾਮ ਸਰਕਾਰ ਅਤੇ ਨਾਗਾਲੈਂਡ ਸਰਕਾਰ ਦਰਮਿਆਨ ਅਸਾਮ-ਨਾਗਾਲੈਂਡ ਸਰਹੱਦੀ ਖੇਤਰਾਂ ਵਿੱਚ ਖਣਿਜ ਤੇਲ ਸੰਚਾਲਨ (Mineral Oil Operations) ਦੇ ਸਬੰਧ ਵਿੱਚ ਇੱਕ ਤ੍ਰਿਪੱਖੀ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ ਗਏ। ਇਸ ਮੌਕੇ ‘ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਅਸਾਮ ਦੇ ਮੁੱਖ ਮੰਤਰੀ ਡਾ. ਹਿੰਮਤ ਬਿਸਵਾ ਸਰਮਾ ਅਤੇ ਨਾਗਾਲੈਂਡ ਦੇ ਮੁੱਖ ਮੰਤਰੀ ਨੈਫਯੂ ਰੀਓ ਸਮੇਤ ਕੇਂਦਰ, ਅਸਾਮ ਅਤੇ ਨਾਗਾਲੈਂਡ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਇੱਕ ਇਤਿਹਾਸਿਕ ਪਲ ਦੇ ਗਵਾਹ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਖਣਿਜ ਦੀ ਮਾਈਨਿੰਗ ਦੀ ਸੰਭਾਵਨਾ ਬਣੇਗੀ, ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਉੱਤਰ-ਪੂਰਬ ਸਮੇਤ ਪੂਰੇ ਦੇਸ਼ ਦੇ ਸਾਹਮਣੇ ਰੱਖੀ ਗਈ ਸਮ੍ਰਿੱਧ ਉੱਤਰ-ਪੂਰਬ ਦੀ ਕਲਪਨਾ ਦੀ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਦੂਰ ਹੋਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿਹਾ ਕਿ ਅੱਜ ਪੂਰਾ ਉੱਤਰ-ਪੂਰਬ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨਾਲ ਇਹ ਸਮਝੌਤਾ ਕਰਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਅਤੇ ਨਾਗਾਲੈਂਡ ਆਪਸੀ ਸਹਿਯੋਗ ਦੇ ਜ਼ਰੀਏ ਭਾਰਤ ਦੀ ਤੇਲ ਖੋਜ ਵਿੱਚ ਕੋਈ ਰੁਕਾਵਟ ਨਹੀਂ ਬਣਨਗੇ, ਕਿਉਂਕਿ ਇਹ ਰਾਸ਼ਟਰੀ ਸੰਪਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਗਾਲੈਂਡ ਦੇ ਮੁੱਖ ਮੰਤਰੀ ਨੇ ਦੱਸਿਆ ਕਿ 6 ਨਾਮਜ਼ਦ ਫੀਲਡਸ ਤੋਂ ਇਲਾਵਾ ਪੂਰੇ ਨਾਗਾਲੈਂਡ ਵਿੱਚ ਤੇਲ ਦੀ ਖੋਜ ਲਈ ਰਾਜ ਸਰਕਾਰ ਪੂਰੀ ਤਰ੍ਹਾਂ ਸਹਿਮਤ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਸਰਕਾਰ ਵੀ ਇਸ ਨਾਲ ਸਹਿਮਤ ਹੈ, ਕਿਉਂਕਿ ਇਹ ਸਾਰਿਆਂ ਲਈ, ‘ਵਿਨ-ਵਿਨ ਸਿਚੁਏਸ਼ਨ’ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਤ੍ਰਿਪੱਖੀ ਸਮਝੌਤੇ ਨਾਲ ਪੂਰੇ ਨੌਰਥ-ਈਸਟ ਵਿੱਚ ਖਣਿਜਾਂ ਦੀ ਮਾਈਨਿੰਗ ਦਾ ਰਸਤਾ ਸਾਫ਼ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨੌਰਥ-ਈਸਟ ਵਿੱਚ ਨਾ ਸਿਰਫ਼ ਤੇਲ ਅਤੇ ਗੈਸ, ਸਗੋਂ ਖਣਿਜਾਂ ਦਾ ਅਸੀਮ ਭੰਡਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ MoU ਨਾਲ ਸਾਡੀ 1,000-1,500 ਬੈਰਲ ਪ੍ਰਤੀ ਦਿਨ ਦੀ ਨਿਕਾਸੀ ਸਮਰੱਥਾ ਦੇ ਦਸ ਗੁਣਾ ਤੋਂ ਵੱਧ ਵਧਣ ਦੀ ਸੰਭਾਵਨਾ ਹੈ।
\
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਸ਼ਵਾਸ ਜਤਾਇਆ ਕਿ ਨਾਗਾਲੈਂਡ ਵਿੱਚ ਉਪਲਬਧ ਤੇਲ ਅਤੇ ਗੈਸ ਦੀ ਨਿਕਾਸੀ ਹੋਣ ‘ਤੇ ਇਸ ਖੇਤਰ ਵਿੱਚ ਵਿਦੇਸ਼ਾਂ ‘ਤੇ ਸਾਡੀ ਨਿਰਭਰਤਾ ਬਹੁਤ ਹੱਦ ਤੱਕ ਘੱਟ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਦੇ ਅਭਾਵ ਅਤੇ ਕੁਝ ਚੁਣੌਤੀਆਂ ਦੇ ਕਾਰਨ ਲੰਬੇ ਸਮੇਂ ਤੱਕ ਦੋਹਾਂ ਰਾਜਾਂ ਦਾ ਆਰਥਿਕ ਵਿਕਾਸ ਪ੍ਰਭਾਵਿਤ ਹੋਇਆ ਸੀ। ਲੇਕਿਨ ਅੱਜ ਇਹ ਸਮਝੌਤਾ ਅਸਾਮ ਅਤੇ ਨਾਗਾਲੈਂਡ ਦੇ ਆਰਥਿਕ ਵਿਕਾਸ ਦੇ ਲਈ ਵੱਡਾ ਰਾਜਮਾਰਗ ਖੋਲ੍ਹੇਗਾ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸੰਘਵਾਦ ਦਾ ਇਸ ਤ੍ਰਿਪੱਖੀ ਸਮਝੌਤੇ ਤੋਂ ਵੱਡੀ ਉਦਾਹਰਣ ਕੁਝ ਨਹੀਂ ਹੋ ਸਕਦੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਦੇ ਬਾਅਦ ਤੋਂ ਨੌਰਥ-ਈਸਟ ਨੂੰ ਆਪਣੇ ਫੋਕਸ ਵਿੱਚ ਰੱਖਿਆ ਹੈ। ਉਹ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਵਾਰ ਨੌਰਥ-ਈਸਟ ਦਾ ਦੌਰਾ ਕਰਨ ਵਾਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਨੌਰਥ-ਈਸਟ ਨੂੰ ਸ਼ਾਂਤ ਅਤੇ ਵਿਕਸਿਤ ਬਣਾਉਣ ਦੇ ਜੋ ਯਤਨ ਕੀਤੇ ਹਨ, ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਤੁਲਨਾ ਬਹੁਤ ਮੁਸ਼ਕਲ ਮਿਲੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ 2019 ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ 12 ਸਮਝੌਤੇ ਹੋਏ ਹਨ, ਜਿਸ ਨਾਲ ਉੱਤਰ-ਪੂਰਬ ਵਿੱਚ ਸ਼ਾਂਤੀ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਹਿੰਸਾ ਵਿੱਚ ਲਗਭਗ 80% ਦੀ ਕਮੀ ਦਰਜ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਨੌਰਥ-ਈਸਟ ਦਾ ਇਨਫ੍ਰਾਸਟ੍ਰਕਚਰ ਜਿਸ ਗਤੀ ਨਾਲ ਵਧਿਆ ਹੈ, ਉਹ ਇਨ੍ਹਾਂ ਸਮਝੌਤਿਆਂ ਦੇ ਬਿਨਾਂ ਸੰਭਵ ਨਹੀਂ ਸੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਨੌਰਥ-ਈਸਟ ਵਿੱਚ ਟੂਰਿਜ਼ਮ ਅਤੇ ਨਿਵੇਸ਼ ਵਧਿਆ ਹੈ ਅਤੇ ਉਦਯੋਗਿਕ ਸ਼ਾਂਤੀ ਦੇ ਕਾਰਨ ਨਿਜੀ ਖੇਤਰ ਦਾ ਨਿਵੇਸ਼ ਵੀ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਵਿੱਚ 80% ਤੋਂ ਵੱਧ ਖੇਤਰ ਹਥਿਆਰਬੰਦ ਵਿਸ਼ੇਸ਼ ਅਧਿਕਾਰੀ ਕਾਨੂੰਨ (AFSPA) ਤੋਂ ਮੁਕਤ ਹੋ ਚੁੱਕਿਆ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇੱਕ-ਦੋ ਰਾਜਾਂ ਨੂੰ ਛੱਡ ਕੇ ਅਗਲੇ ਸਾਲ ਪੂਰੇ ਨੌਰਥ-ਈਸਟ ਤੋਂ AFSPA ਨੂੰ ਸਮਾਪਤ ਕਰ ਦਿੱਤਾ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਵਿਕਾਸ, ਨੌਰਥ-ਈਸਟ ਦੀ ਸਮ੍ਰਿੱਧੀ ਅਤੇ ਆਤਮਨਿਰਭਰ ਭਾਰਤ ਦੀ ਕਲਪਨਾ ਨੂੰ ਮਜ਼ਬੂਤ ਕਰਨ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਊਰਜਾ ਦੇ ਬਿਨਾਂ ਕਿਸੇ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਅਮਰੀਕਾ, ਈਰਾਨ ਅਤੇ ਇਜ਼ਰਾਈਲ ਦੇ ਸੰਘਰਸ਼ਾਂ ਦੇ ਕਾਰਨ ਅਸੀਂ ਅਤੇ ਪੂਰੀ ਦੁਨੀਆ ਡੂੰਘੇ ਸੰਕਟ ਤੋਂ ਲੰਘ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤ੍ਰਿਪੱਖੀ ਸਮਝੌਤਾ ਇਸ ਗਲੋਬਲ ਸੰਕਟ ਵਿੱਚ ਭਾਰਤ ਦੇ ਲਈ ਕਿੰਨੀ ਜਲਦੀ ਮਦਦਗਾਰ ਸਾਬਤ ਹੋਵੇਗਾ ਇਹ ਨਹੀਂ ਕਿਹਾ ਜਾ ਸਕਦਾ, ਲੇਕਿਨ ਸਮੇਂ ਆਉਣ ‘ਤੇ ਇਸ ਨਾਲ ਭਾਰਤ ਨੂੰ ਬਹੁਤ ਸਕੂਨ ਮਿਲੇਗਾ ਅਤੇ ਅਸੀਂ ਵਧੇਰੇ ਆਤਮਨਿਰਭਰ ਬਣਾਂਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਖਣਿਜਾਂ ਦੀ ਮਾਈਨਿੰਗ ਦੀਆਂ ਸੰਭਾਵਨਾਵਾਂ ਵਧੀਆਂ ਹਨ ਅਤੇ 6 ਫੀਲਡਸ ਤੋਂ ਇਲਾਵਾ ਨਾਗਾਲੈਂਡ ਵਿੱਚ ਹਰ ਜਗ੍ਹਾ ਐਕਸਪਲੋਰੇਸ਼ਨ ਦੀ ਸੰਭਾਵਨਾ ਵਿੱਚ ਵੀ ਵਾਧਾ ਹੋਇਆ ਹੈ। ਇਸ ਨਾਲ ਦੋਵੇਂ ਰਾਜ ਨਾ ਸਿਰਫ਼ ਸਮ੍ਰਿੱਧ ਹੋਣਗੇ, ਸਗੋਂ ਆਪਸੀ ਸਦਭਾਵਨਾ ਵੀ ਵਧੇਗੀ ਅਤੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ।
ਗ੍ਰਹਿ ਮੰਤਰੀ ਨੇ ਉਮੀਦ ਜਤਾਈ ਕਿ ਨੌਰਥ ਈਸਟ ਦੇ ਸਾਰੇ ਵਿਵਾਦ, ਭਾਵੇ ਉਹ ਸਰਹੱਦ ਨਾਲ ਜੁੜੇ ਹੋਣ ਜਾਂ ਕਾਨੂੰਨ-ਵਿਵਸਥਾ ਨਾਲ, ਹੌਲੀ-ਹੌਲੀ ਸਮਾਪਤ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸਮੂਹਾਂ ਦੇ ਨਾਲ ਸਮਝੌਤੇ ਹੋ ਚੁੱਕੇ ਹਨ। 50% ਤੋਂ ਵੱਧ ਸਰਹੱਦ ਵਿਵਾਦ ਅਸੀਂ ਸੁਲਝਾ ਚੁੱਕੇ ਹਾਂ ਅਤੇ ਅੱਜ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਉੱਤਰ-ਪੂਰਬ ਦੇ ਸੁਨਹਿਰੀ ਭਵਿੱਖ ਲਈ ਉਮੀਦ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਨਾਲਾ ਮਹੱਤਵਪੂਰਨ ਕਦਮ ਹੈ। ਅੱਜ ਹੋਇਆ ਤ੍ਰਿਪੱਖੀ ਸਮਝੌਤਾ ਭਾਰਤ ਸਰਕਾਰ ਅਤੇ ਅਸਾਮ ਅਤੇ ਨਾਗਾਲੈਂਡ ਰਾਜ ਸਰਕਾਰਾਂ ਦੀ ਪਛਾਣੇ ਗਏ ਦਿਲਚਸਪੀ ਵਾਲੇ ਖੇਤਰ (Area of Interest) ਵਿੱਚ ਪੈਟਰੋਲੀਅਮ ਦੀ ਖੋਜ ਅਤੇ ਉਤਪਾਦਨ ਗਤੀਵਿਧੀਆਂ ਲਈ ਇੱਕ ਸਥਿਰ, ਸੁਰੱਖਿਅਤ ਅਤੇ ਅਨੁਕੂਲ ਮਾਹੌਲ ਨੂੰ ਯਕੀਨੀ ਬਣਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ MoU ਰਾਹੀਂ ਖੇਤਰ ਵਿੱਚ ਖਣਿਜ ਤੇਲ ਨਾਲ ਜੁੜੇ ਕੰਮਕਾਜ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਤਾਲਮੇਲ ਵਾਲਾ ਢਾਂਚਾ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਸੰਚਾਲਨ ਸਬੰਧੀ ਨਿਰੰਤਰਤਾ (operational continuity), ਕਰਮਚਾਰੀਆਂ ਅਤੇ ਸੰਪਤੀਆਂ ਦੀ ਸੁਰੱਖਿਆ ਅਤੇ ਸਾਰੇ ਹਿਤਧਾਰਕਾਂ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਇਆ ਗਿਆ ਹੈ। ਇਹ ਢਾਂਚਾ ਖੋਜ ਅਤੇ ਉਤਪਾਦਨ (exploration and production) ਗਤੀਵਿਧੀਆਂ ਨੂੰ ਸਹਾਇਤਾ ਪ੍ਰਦਾਨ ਕਰੇਗਾ, ਅਪਸਟ੍ਰੀਮ ਪੈਟਰੋਲੀਅਮ ਖੇਤਰ (upstream petroleum sector) ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਭਾਰਤ ਦੀ ਊਰਜਾ ਸੁਰੱਖਿਆ ਦੇ ਉਦੇਸ਼ਾਂ ਵਿੱਚ ਯੋਗਦਾਨ ਪਾਵੇਗਾ।
ਗ੍ਰਹਿ ਮੰਤਰਾਲੇ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਅਸਾਮ ਅਤੇ ਨਾਗਾਲੈਂਡ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ MoU ‘ਤੇ ਹਸਤਾਖਰ ਕਰਨ ਲਈ ਗੱਲਬਾਤ ਨੂੰ ਅੱਗੇ ਵਧਾਇਆ। ਇਸ ਸਮਝੌਤੇ ਨਾਲ ਇਲਾਕੇ ਵਿੱਚ ਚਲ ਰਹੇ ਅਤੇ ਭਵਿੱਖ ਦੇ ਹਾਈਡ੍ਰੋਕਾਰਬਨ ਆਪ੍ਰੇਸ਼ਨਸ ਲਈ ਜ਼ਿਆਦਾ ਨਿਸ਼ਚਿਤਤਾ ਅਤੇ ਸਥਿਰਤਾ ਮਿਲਣ ਦੀ ਉਮੀਦ ਹੈ।
ਇਹ MoU ਸਾਰੀਆਂ ਸਬੰਧਿਤ ਧਿਰਾਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਹਾਈਡ੍ਰੋਕਾਰਬਨ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਸਾਰੇ ਹਿਤਧਾਰਕਾਂ ਦਰਮਿਆਨ ਸਹਿਕਾਰੀ ਸੰਘਵਾਦ (cooperative federalism) ਅਤੇ ਰਚਨਾਤਮਕ ਜੁੜਾਅ ਦੀ ਭਾਵਨਾ ਨੂੰ ਰੇਖਾਂਕਿਤ ਕਰਦਾ ਹੈ।
ਭਾਰਤ ਸਰਕਾਰ ਸਹਿਯੋਗੀ ਅਤੇ ਪਾਰਦਰਸ਼ੀ ਤਰੀਕਿਆਂ ਨਾਲ ਖੋਜ ਅਤੇ ਉਤਪਾਦਨ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ, ਜਿਸ ਨਾਲ ਰਾਸ਼ਟਰੀ ਊਰਜਾ ਸੁਰੱਖਿਆ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲਦਾ ਹੈ।
************
ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ
(रिलीज़ आईडी: 2272193)
आगंतुक पटल : 12