ਵਿੱਤ ਮੰਤਰਾਲਾ
azadi ka amrit mahotsav

ਈਸੀਐੱਲਜੀਐੱਸ 5.0 ਨੇ ਮਹੱਤਵਪੂਰਨ ਉਪਲਬਧੀ ਅਰਜਿਤ ਕੀਤੀ, ਗਰੰਟੀ ਜਾਰੀ ਕਰਨ ਦਾ ਅੰਕੜਾ 1 ਲੱਖ ਦੇ ਪਾਰ ਅਤੇ ਕੁੱਲ ਗਰੰਟੀ ਰਾਸ਼ੀ 48,000 ਕਰੋੜ ਰੁਪਏ ਤੋਂ ਵੱਧ


ਗਿਣਤੀ ਦੇ ਅਧਾਰ ‘ਤੇ ਜਾਰੀ ਕੀਤੀਆਂ ਗਈਆਂ ਗਰੰਟੀਆਂ ਵਿੱਚੋਂ 96 ਪ੍ਰਤੀਸ਼ਤ ਅਤੇ ਕੁੱਲ ਗਰੰਟੀਸ਼ੁਦਾ ਰਾਸ਼ੀ ਦਾ 86 ਪ੍ਰਤੀਸ਼ਤ ਐੱਮਐੱਸਐੱਮਈ ਖੇਤਰ ਨਾਲ ਸਬੰਧਿਤ, ਜਨਤਕ ਖੇਤਰ ਦੇ ਬੈਂਕਾਂ ਦੀਆਂ ਗਰੰਟੀਆਂ ਵਿੱਚ 96 ਪ੍ਰਤੀਸ਼ਤ ਹਿੱਸੇਦਾਰੀ

Posted On: 10 JUN 2026 6:03PM by PIB Chandigarh

ਕੇਂਦਰੀ ਕੈਬਨਿਟ ਨੇ 5 ਮਈ 2026 ਨੂੰ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈਸੀਐੱਲਜੀਐੱਸ) 5.0 ਨੂੰ ਮਨਜ਼ੂਰੀ ਦਿੱਤੀ ਸੀ। 9 ਜੂਨ 2026 ਤੱਕ, ਇਸ ਯੋਜਨਾ ਦੇ ਤਹਿਤ ਜਾਰੀ ਕੀਤੀਆਂ ਗਈਆਂ ਗਰੰਟੀਆਂ ਦੀ ਕੁੱਲ ਅਧਿਕਾਰਿਤ ਤੌਰ ‘ਤੇ ਇੱਕ ਲੱਖ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ ਜੋ 1,06,549  ਤੱਕ ਪਹੁੰਚ ਗਈ ਹੈ। ਕੁੱਲ ਗਰੰਟੀਆਂ ਦੀ ਰਾਸ਼ੀ 48,484.26  ਕਰੋੜ ਰੁਪਏ ਹੈ। ਇਹ ਕਰਜ਼ਾ ਦੇਣ ਵਾਲੇ ਨੂੰ ਦਿੱਤੀ ਜਾ ਰਹੀ ਵਿਆਪਕ ਲੋਨ ਸੁਰੱਖਿਆ ਨੂੰ ਦਰਸਾਉਂਦਾ ਹੈ। ਕੁੱਲ ਕਵਰੇਜ ਵਿੱਚੋਂ, ਸੰਖਿਆ ਦੇ ਹਿਸਾਲ ਨਾਲ 96 ਪ੍ਰਤੀਸ਼ਤ ਗਰੰਟੀਆਂ ਅਤੇ ਕੁੱਲ ਗਰੰਟੀਸ਼ੁਦਾ ਰਾਸ਼ੀ ਦਾ 86 ਪ੍ਰਤੀਸ਼ਤ ਐੱਮਐੱਸਐੱਮਈ ਖੇਤਰ ਨਾਲ ਸਬੰਧਿਤ ਹੈ। ਜਨਤਕ ਖੇਤਰ ਦੇ ਬੈਂਕਾਂ ਦੀ ਵੱਡੀ ਭਾਗੀਦਾਰੀ, ਜੋ 96 ਪ੍ਰਤੀਸ਼ਤ ਗਰੰਟੀਆਂ ਦੇ ਲਈ ਜ਼ਵਾਬਦੇਹ ਹਨ, ਨੇ ਯੋਜਨਾ ਦੀ ਤੇਜ਼ ਸਵੀਕ੍ਰਿਤੀ ਨੂੰ ਯਕੀਨੀ ਬਣਾਇਆ ਹੈ।

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਨੌਨ-ਐੱਮਐੱਸਐੱਮਈ ਖੇਤਰਾਂ ਨੂੰ ਕ੍ਰਮਵਾਰ: 100 ਪ੍ਰਤੀਸ਼ਤ ਅਤੇ 90 ਪ੍ਰਤੀਸ਼ਤ ਗਰੰਟੀ ਕਵਰੇਜ ਪ੍ਰਦਾਨ ਕਰਕੇ, ਇਸ ਨੇ ਵਿੱਤੀ ਸੰਸਥਾਨਾਂ ਨੂੰ ਹਮਲਾਵਰ ਢੰਗ ਨਾਲ ਉਧਾਰ ਦੇਣ ਲਈ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਇਹ ਯਕੀਨੀ ਬਣ ਸਕੇ ਕਿ ਤਰਲਤਾ ਉਨ੍ਹਾਂ ਖੇਤਰਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਇਸ ਯੋਜਨਾ ਦਾ ਉਦੇਸ਼ ਪੱਛਮੀ ਏਸ਼ੀਆ ਸੰਕਟ ਕਾਰਨ ਪੈਦਾ ਹੋਣ ਵਾਲੀਆਂ ਤਰਲਤਾ ਚੁਣੌਤੀਆਂ ਦਾ ਹੱਲ ਕਰਨ ਲਈ ਮੌਜੂਦਾ ਕਰਜ਼ਦਾਰਾਂ ਨੂੰ ₹2,55,000 ਕਰੋੜ ਦਾ ਵਾਧੂ ਕਰਜ਼ਾ ਪ੍ਰਦਾਨ ਕਰਵਾਉਣਾ ਹੈ।

ਹੇਠ ਲਿਖੇ ਉਪਾਵਾਂ ਨੇ ਵੀ ਇਸ ਯੋਜਨਾ ਦੀ ਵਿਆਪਕ ਸਵੀਕ੍ਰਿਤੀ ਵਿੱਚ ਯੋਗਦਾਨ ਦਿੱਤਾ ਹੈ:

  • ਵਿਆਪਕ ਸੰਸਥਾਗਤ ਭਾਗੀਦਾਰੀ: ਇਹ ਯੋਜਨਾ ਜਨਤਕ ਖੇਤਰ ਦੇ ਬੈਂਕਾਂ, ਨਿਜੀ ਖੇਤਰ ਦੇ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ), ਛੋਟੇ ਵਿੱਤੀ ਬੈਂਕਾਂ (ਐੱਸਐੱਫਬੀ) ਅਤੇ ਨੌਨ-ਬੈਂਕਿੰਗ ਵਿੱਤ ਸੰਸਥਾਨਾਂ (ਐੱਨਬੀਐੱਫਸੀ) ਸਮੇਤ ਕਰਜ਼ਦਾਰਾਂ ਦੇ ਇੱਕ ਵਿਭਿੰਨ ਨੈੱਟਵਰਕ ਦਾ ਲਾਭ ਉਠਾਉਂਦੀ ਹੈ, ਜਿਸ ਨਾਲ ਵਿਆਪਕ ਭੂਗੋਲਿਕ ਅਤੇ ਖੇਤਰੀ ਪਹੁੰਚ ਯਕੀਨੀ ਹੁੰਦੀ ਹੈ।

  • ਮੈਂਬਰ ਲੈਂਡਿੰਗ ਸੰਸਥਾਨਾਂ (ਐੱਮਐੱਲਾਈ) ਦੁਆਰਾ ਵੈੱਬਸਾਈਟ, ਈ-ਮੇਲ, ਐੱਸਐੱਮਐੱਸ ਆਦਿ ਰਾਹੀਂ ਗ੍ਰਾਹਕਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਯੋਜਨਾ ਦੇ ਲਾਭਾਂ ਦਾ ਲਾਭ ਉਠਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

  • ਡੀਐੱਫਐੱਸ ਨੇ ਐੱਨਸੀਜੀਟੀਸੀ ਅਤੇ ਪੀਐੱਸਬੀ ਅਲਾਇੰਸ ਟੀਮ ਦੇ ਨਾਲ-ਨਾਲ ਰਾਜ ਐੱਮਐੱਸਐੱਮਈ ਅਤੇ ਵਣਜ ਵਿਭਾਗ, ਬੈਂਕਾਂ, ਉਦਯੋਗ ਸੰਘਾਂ ਅਤੇ ਉੱਦਮਾਂ ਜਿਹੇ ਹਿਤਧਾਰਕਾਂ ਦੀ ਭਾਗੀਦਾਰੀ ਦੇ ਨਾਲ ਐੱਸਐੱਲਬੀਸੀ ਰਾਹੀਂ ਨੌਂ ਸਥਾਨਾਂ ‘ਤੇ ਲੋਕ ਸੰਪਰਕ ਪ੍ਰੋਗਰਾਮ ਆਯੋਜਿਤ ਕੀਤੇ। ਲੋਕ ਸੰਪਰਕ ਪ੍ਰੋਗਰਾਮ ਦੇ ਦੂਜੇ ਪੜਾਅ ‘ਤੇ ਸਰਗਰਮ ਤੌਰ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਉਪਲਬਧੀ ਅਨੁਕੂਲ ਕ੍ਰੈਡਿਟ ਵਾਤਾਵਰਣ ਨੂੰ ਹੁਲਾਰਾ ਦੇਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਈਸੀਐੱਲਜੀਐੱਸ 5.0 ਦੇ ਨਿਰੰਤਰ ਵਿਕਾਸ ਦੇ ਨਾਲ, ਇਹ ਕਾਰੋਬਾਰਾਂ ਦਰਮਿਆਨ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਦਾ ਇੱਕ ਮਹੱਤਵਪੂਰਨ ਸਾਧਨ ਬਣਿਆ ਹੋਇਆ ਹੈ।

************

ਐੱਨਬੀ/ਏਡੀ


(Release ID: 2271672) ਵਿਜ਼ੀਟਰ ਕਾਊਂਟਰ : 47