ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਨੇ "ਐੱਨਜ਼ੈੱਡਪੀ ਸਾਥੀ ਐਪ" ਲਾਂਚ ਕੀਤੀ ਅਤੇ ਨੈਸ਼ਨਲ ਜ਼ੂਅਲੌਜੀਕਲ ਪਾਰਕ ਵਿਖੇ ਇੱਕ ਸੈਲਫ-ਟਿਕਟਿੰਗ ਕਿਓਸਕ ਦਾ ਉਦਘਾਟਨ ਕੀਤਾ
ਸਮਾਰਟ ਨੈਵੀਗੇਸ਼ਨ ਅਤੇ ਇਸਾਨੀ ਨਾਲ ਟਿਕਟ ਬੁਕਿੰਗ ਰਾਹੀਂ ਟੂਰਿਸਟਾਂ ਦੀ ਸੁਵਿਧਾ ਵਧਾਉਣ ਲਈ ਨਵੀ ਡਿਜੀਟਲ ਪਹਿਲ
प्रविष्टि तिथि:
07 JUN 2026 7:04PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ, ਸ਼੍ਰੀ ਕੀਰਤੀ ਵਰਧਨ ਸਿੰਘ ਨੇ ਅੱਜ ਨਵੀਂ ਦਿੱਲੀ ਦੇ ਨੈਸ਼ਨਲ ਜ਼ੂਅਲੌਜੀਕਲ ਪਾਰਕ (ਐਨਜ਼ੈੱਡਪੀ) ਵਿਖੇ ਇੱਕ ਸਮਾਰਟ ਡਿਜੀਟਲ ਜ਼ੂਅ ਗਾਈਡ "ਐੱਨਜ਼ੈੱਡਪੀ ਸਾਥੀ ਐਪ", ਲਾਂਚ ਕੀਤੀ ਅਤੇ ਸੈਲਫ-ਟਿਕਟਿੰਗ ਕਿਓਸਕ ਦਾ ਉਦਘਾਟਨ ਕੀਤਾ। ਇਸਦਾ ਉਦੇਸ਼ ਸਮਾਰਟ ਨੈਵੀਗੇਸ਼ਨ ਰਾਹੀਂ ਟੂਰਿਸਟਾਂ ਦੇ ਅਨੁਭਵ ਨੂੰ ਬੇਹਤਰ ਬਨਾਉਣਾ ਅਤੇ ਔਨਲਾਈਨ ਟਿਕਟ ਬੁਕਿੰਗ ਨੂੰ ਅਸਾਨ ਕਰਨਾ ਹੈ ।
ਮੰਤਰੀ ਮਹੋਦਯ ਨੇ ਹਾਲ ਹੀ ਵਿੱਚ ਸਮਾਪਤ ਹੋਏ ਗਰਮੀਆਂ ਦੀਆਂ ਛੁੱਟੀਆਂ ਦੇ ਪ੍ਰੋਗਰਾਮ 2026 ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਰਚਨਾਤਮਕ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਨੌਜਵਾਨ ਭਾਗੀਦਾਰਾਂ ਦੀ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਚਿੜੀਆਘਰ (ਜ਼ੂਅ) ਦੇ ਅਧਿਕਾਰੀਆਂ ਦੁਆਰਾ ਆਯੋਜਿਤ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ, ਜੋ ਵਿਦਿਆਰਥੀਆਂ ਵਿੱਚ ਜੰਗਲੀ ਜੀਵ ਸੰਭਾਲ ਦੀ ਡੂੰਘੀ ਸਮਝ ਵਿਕਸਿਤ ਕਰਦੇ ਹਨ।

ਮੰਤਰੀ ਮਹੋਦਯ ਨੇ ਰਸਮੀ ਤੌਰ 'ਤੇ " ਐੱਨਜ਼ੈੱਡਪੀ ਸਾਥੀ ਐਪ" ਲਾਂਚ ਕੀਤੀ ਅਤੇ ਸਵੈ-ਟਿਕਟਿੰਗ ਕਿਓਸਕ ਦਾ ਉਦਘਾਟਨ ਕੀਤਾ, ਜੋ ਕਿ ਨੈਸ਼ਨਲ ਜ਼ੂਅਲੌਜੀਕਲ ਪਾਰਕ ਵਿਖੇ ਟੂਰਿਸਟਾਂ ਦੀ ਸੁਵਿਧਾ ਅਤੇ ਡਿਜੀਟਲ ਤਬਦੀਲੀ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਐਂਡਰਾਇਡ ਅਤੇ ਆਈਓਐਸ ਦੋਵਾਂ ਪਲੈਟਫਾਰਮਾਂ 'ਤੇ ਉਪਲਬਧ "ਐੱਨਜ਼ੈੱਡਪੀ ਸਾਥੀ ਐਪ," ਵਿੱਚ ਇੱਕ ਇੰਟਰਐਕਟਿਵ ਡਿਜੀਟਲ ਮੈਪ ਅਤੇ ਸਮਾਰਟ ਨੈਵੀਗੇਸ਼ਨ ਸਿਸਟਮ ਹੈ, ਜਿਸ ਨਾਲ ਟੂਰਿਸਟ ਜਾਨਵਰਾਂ ਦੇ ਬਾੜੇ, ਵਾਸ਼ਰੂਮ, ਬੱਗੀ ਪੁਆਇੰਟ, ਐਗਜ਼ਿਟ ਅਤੇ ਹੋਰ ਸਹੂਲਤਾਂ ਦਾ ਪਤਾ ਲਗਾ ਸਕਦੇ ਹਨ। ਇਹ ਐਪ ਐਕਸਪ੍ਰੈੱਸ ਟੂਰ, ਫੈਮਿਲੀ ਟੂਰ, ਗ੍ਰੈਂਡ ਜ਼ੂ ਟੂਰ, ਅਤੇ ਵਿਅਕਤੀਗਤ "ਮਾਈ ਟੂਰ" ਵਿਕਲਪਾਂ ਸਮੇਤ ਥੀਮ-ਅਧਾਰਿਤ ਟੂਰ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
ਸੈਲਫ-ਟਿਕਟਿੰਗ ਕਿਓਸਕ ਯੂਪੀਆਈ-ਅਧਾਰਿਤ ਡਿਜੀਟਲ ਭੁਗਤਾਨ ਰਾਹੀਂ ਔਨਲਾਈਨ ਟਿਕਟ ਬੁਕਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਵਿੱਚ ਮੌਕੇ 'ਤੇ ਹੀ ਟਿਕਟ ਬੁਕਿੰਗ ਲਈ ਮੁਫਤ ਵਾਈ-ਫਾਈ ਕਨੈਕਟੀਵਿਟੀ ਹੋਵੇਗੀ।


ਉਦਘਾਟਨ ਤੋਂ ਬਾਅਦ, ਮੰਤਰੀ ਮਹੋਦਯ ਨੇ ਅਧਿਕਾਰੀਆਂ ਅਤੇ ਸੈਕਸ਼ਨ ਇੰਚਾਰਜਾਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਚੱਲ ਰਹੀਆਂ ਪਹਿਲਕਦਮੀਆਂ ਦੀ ਸਮੀਖਿਆ ਕੀਤੀ ਗਈ ਅਤੇ ਰਾਸ਼ਟਰੀ ਜ਼ੂਅਲੌਜੀਕਲ ਪਾਰਕ ਦੇ ਸਮੁੱਚੇ ਸੁਧਾਰ, ਆਧੁਨਿਕੀਕਰਣ ਅਤੇ ਕੁਸ਼ਲ ਪ੍ਰਬੰਧਨ ਲਈ ਰਣਨੀਤੀਆਂ 'ਤੇ ਚਰਚਾ ਕੀਤੀ ਗਈ।
ਮੰਤਰੀ ਮਹੋਦਯ ਨੇ ਪੰਛੀਆਂ ਦੇ ਆਵਾਸਾਂ ਦਾ ਵੀ ਨਿਰੀਖਣ ਕੀਤਾ ਅਤੇ ਪੰਛੀਆਂ ਦੇ ਲਈ ਗਰਮੀਆਂ ਦੀ ਦੇਖਭਾਲ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬਾੜਿਆਂ ਦੀਆਂ ਸਥਿਤੀਆਂ ਦਾ ਜਾਇਜ਼ਾ ਲਿਆ ਅਤੇ ਜਾਨਵਰਾਂ ਦੀ ਭਲਾਈ ਅਤੇ ਆਵਾਸ ਪ੍ਰਬੰਧਨ ਵਿੱਚ ਹੋਰ ਸੁਧਾਰਾਂ ਲਈ ਸੁਝਾਅ ਦਿੱਤੇ।
ਪਸ਼ੂ ਹਸਪਤਾਲ ਦੇ ਆਪਣੇ ਦੌਰੇ ਦੌਰਾਨ, ਮੰਤਰੀ ਮਹੋਦਯ ਨੇ ਇੱਥੇ ਭਰਤੀ ਬਿਮਾਰ ਜਾਨਵਰਾਂ ਦੀ ਦੇਖਭਾਲ ਦਾ ਜਾਇਜ਼ਾ ਲਿਆ ਅਤੇ ਚਿੜੀਆਘਰ ਦੇ ਪਸ਼ੂਆਂ ਦੇ ਡਾਕਟਰਾਂ ਅਤੇ ਪਸ਼ੂ ਸਿਹਤ ਨਾਲ ਜੁੜੇ ਸਟਾਫ ਨਾਲ ਸਿਹਤ ਸੰਭਾਲ ਅਤੇ ਪ੍ਰਬੰਧਨ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਬਾਅਦ ਵਿੱਚ, ਮੰਤਰੀ ਮਹੋਦਯ ਨੇ ਸ਼ੇਰਾਂ ਦੇ ਬਾੜੇ ਦਾ ਦੌਰਾ ਕੀਤਾ ਅਤੇ ਏਸ਼ੀਆਈ ਸ਼ੇਰਾਂ, ਕਾਰਤਿਕ ਅਤੇ ਕਰਨੀ ਨੂੰ ਦੇਖਿਆ। ਉਨ੍ਹਾਂ ਨੇ ਉਨ੍ਹਾਂ ਦੀ ਦੇਖਭਾਲ ਅਤੇ ਬਾੜੇ ਦੇ ਸਮੁੱਚੇ ਪ੍ਰਬੰਧਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ।
ਮੰਤਰੀ ਮਹੋਦਯ ਨੇ ਨੈਸਨਲ ਜ਼ੂਅਲੌਜੀਕਲ ਪਾਰਕ ਦੇ ਸਟਾਫ਼ ਅਤੇ ਅਧਿਕਾਰੀਆਂ ਦੀ ਜੰਗਲੀ ਜੀਵ ਸੰਭਾਲ, ਜਾਨਵਰਾਂ ਦੀ ਭਲਾਈ ਅਤੇ ਜਨਤਕ ਸਿੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ, ਸਮਰਪਣ ਅਤੇ ਨਿਰੰਤਰ ਯਤਨਾਂ ਲਈ ਸ਼ਲਾਘਾ ਕੀਤੀ।
ਨੈਸ਼ਨਲ ਜ਼ੂਅਲੌਜੀਕਲ ਪਾਰਕ ਸੰਭਾਲ ਸਿੱਖਿਆ ਨੂੰ ਮਜ਼ਬੂਤ ਕਰਨ, ਤਕਨਾਲੋਜੀ ਰਾਹੀਂ ਟੂਰਿਸਟ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਜਾਨਵਰਾਂ ਦੀ ਦੇਖਭਾਲ ਅਤੇ ਪ੍ਰਬੰਧਨ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
*********
ਜੀਐੱਸ/ਬਲਜੀਤ
(रिलीज़ आईडी: 2270598)
आगंतुक पटल : 35