ਖਾਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਬ੍ਰਿਟੇਨ ਦੇ ਵਿਦੇਸ਼ ਸਕੱਤਰ ਯਵੇਟ ਕੂਪਰ ਨੇ ਭਾਰਤ-ਬ੍ਰਿਟੇਨ ਕ੍ਰਿਟੀਕਲ ਮਿਨਰਲਜ਼ ਗਲੋਬਲ ਸਪਲਾਈ ਚੇਨ ਆਬਜ਼ਰਵੇਟਰੀ ਲਾਂਚ ਕੀਤੀ
प्रविष्टि तिथि:
04 JUN 2026 4:11PM by PIB Chandigarh
ਭਾਰਤ- ਬ੍ਰਿਟੇਨ ਕ੍ਰਿਟੀਕਲ ਮਿਨਰਲਜ਼ ਗਲੋਬਲ ਸਪਲਾਈ ਚੇਨ ਆਬਜ਼ਰਵੇਟਰੀ (ਜੀਐੱਸਸੀਓ) ਨੂੰ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਕੋਲਾ ਅਤੇ ਮਾਈਨ ਮੰਤਰੀ ਜੀ. ਕਿਸ਼ਨ ਰੈੱਡੀ ਅਤੇ ਯੂਨਾਈਟਿਡ ਕਿੰਗਡਮ ਦੀ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮਾਮਲਿਆਂ ਦੀ ਰਾਜ ਸਕੱਤਰ ਯਵੇਟ ਕੂਪਰ ਦੁਆਰਾ ਰਸਮੀ ਤੌਰ 'ਤੇ ਲਾਂਚ ਕੀਤਾ ਗਿਆ। ਉਹ ਲੇਬਰ ਪਾਰਟੀ ਦੇ ਸਾਂਸਦ ਹਨ ।

ਜੀਐੱਸਸੀਓ ਦੀ ਸ਼ੁਰੂਆਤ ਮਹੱਤਵਪੂਰਨ ਖਣਿਜਾਂ ਅਤੇ ਸਪਲਾਈ ਚੇਨ ਦੀ ਮਜ਼ਬੂਤੀ 'ਤੇ ਭਾਰਤ-ਬ੍ਰਿਟੇਨ ਦੀ ਵਧ ਰਹੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਸਵੱਛ ਊਰਜਾ ਤਬਦੀਲੀ, ਉੱਨਤ ਨਿਰਮਾਣ, ਇਲੈਕਟ੍ਰਿਕ ਮੋਬਿਲਿਟੀ ਅਤੇ ਉੱਭਰਦੀਆਂ ਤਕਨਾਲੋਜੀਆਂ ਲਈ ਜ਼ਰੂਰੀ ਸਰੋਤਾਂ ਨੂੰ ਸੁਰੱਖਿਅਤ ਕਰਨ ਵਿੱਚ ਸਹਿਯੋਗ ਨੂੰ ਮਜ਼ਬੂਤੀ ਮਿਲੀ ਹੈ। ਖਾਣ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਵਿਦੇਸ਼ ਮੰਤਰਾਲੇ ਦੇ ਅਧਿਕਾਰੀ, ਯੂਨਾਈਟਿਡ ਕਿੰਗਡਮ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਤੀਨਿਧੀ, ਯੂਨਾਈਟਿਡ ਕਿੰਗਡਮ ਸਰਕਾਰ ਦੇ ਸੀਨੀਅਰ ਅਧਿਕਾਰੀ, ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਪ੍ਰਤੀਨਿਧੀ, ਟੈਕਸਮਿਨ, ਆਈਆਈਟੀ (ਆਈਐੱਸਐੱਮ) ਧਨਬਾਦ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਪ੍ਰਤੀਨਿਧੀ, ਨਾਲ ਹੀ ਦੋਵਾਂ ਦੇਸ਼ਾਂ ਦੇ ਉਦਯੋਗ, ਸਿੱਖਿਆ ਅਤੇ ਖੋਜ ਸੰਸਥਾਵਾਂ ਦੇ ਪ੍ਰਤੀਨਿਧੀ ਇਸ ਸਮਾਗਮ ਵਿੱਚ ਮੌਜੂਦ ਸਨ।

ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹੱਤਵਪੂਰਨ ਖਣਿਜ ਆਧੁਨਿਕ ਅਰਥਵਿਵਸਥਾਵਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਵੱਛ ਊਰਜਾ ਤਕਨਾਲੋਜੀਆਂ, ਉੱਨਤ ਨਿਰਮਾਣ, ਇਲੈਕਟ੍ਰਿਕ ਮੋਬਿਲਿਟੀ ਅਤੇ ਰਣਨੀਤਕ ਖੇਤਰਾਂ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਹ ਆਬਜ਼ਰਵੇਟਰੀ ਮਹੱਤਵਪੂਰਨ ਖਣਿਜ ਸਪਲਾਈ ਚੇਨ ਸਬੰਧੀ ਜਾਣਕਾਰੀ ਲਈ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰੇਗੀ, ਸਬੂਤ-ਅਧਾਰਿਤ ਨੀਤੀ ਨਿਰਮਾਣ ਵਿੱਚ ਸਹਿਯੋਗ ਦੇਵੇਗੀ, ਅਤੇ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ (ਐੱਨਸੀਐੱਮਐੱਮ) ਦੇ ਉਦੇਸ਼ਾਂ ਨੂੰ ਅੱਗੇ ਵਧਾਏਗੀ।

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਪਹਿਲਕਦਮੀ ਭਰੋਸੇਮੰਦ ਭਾਈਵਾਲਾਂ ਨਾਲ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦੇ ਨਾਲ-ਨਾਲ ਲਚਕੀਲੇ ਅਤੇ ਵਿਭਿੰਨ ਮਹੱਤਵਪੂਰਨ ਖਣਿਜ ਮੁੱਲ ਲੜੀਆਂ ਦੇ ਨਿਰਮਾਣ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ 'ਤੇ ਬੋਲਦਿਆਂ, ਬ੍ਰਿਟੇਨ ਦੀ ਵਿਦੇਸ਼ ਸਕੱਤਰ ਯਵੇਟ ਕੂਪਰ ਨੇ ਮਜ਼ਬੂਤ, ਵਿਭਿੰਨ ਅਤੇ ਟਿਕਾਊ ਮਹੱਤਵਪੂਰਨ ਖਣਿਜ ਸਪਲਾਈ ਚੇਨਸ ਦੇ ਵਿਕਾਸ ਵਿੱਚ ਭਾਰਤ-ਬ੍ਰਿਟੇਨ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਖਣਿਜਾਂ ਤੱਕ ਵਧੇਰੇ ਪਹੁੰਚ ਅਤੇ ਬਿਹਤਰ ਜਾਣਕਾਰੀ ਸਾਂਝੀ ਕਰਨਾ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਵਿੱਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਂਝੇਦਾਰੀ ਆਰਥਿਕ ਵਿਕਾਸ ਅਤੇ ਸਪਲਾਈ ਚੇਨ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ ਅਤੇ ਇਸ ਸਾਂਝੇਦਾਰੀ ਮਹੱਤਵਪੂਰਨ ਖਣਿਜ ਖੇਤਰ ਅਤੇ ਸਬੰਧਿਤ ਰਣਨੀਤਕ ਉਦਯੋਗਾਂ ਵਿੱਚ ਵਿਆਪਕ ਸਹਿਯੋਗ ਲਈ ਇੱਕ ਨੀਂਹ ਵਜੋਂ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ।
ਇਹ ਆਬਜ਼ਰਵੇਟਰੀ ਟੈਕਸਮਿਨ (ਟੀਟੀਆਰਪੀ, ਡੀਐੱਸਟੀ, ਭਾਰਤ ਸਰਕਾਰ), ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ (ਆਈਐੱਸਐੱਮ) ਧਨਬਾਦ ਅਤੇ ਕੈਂਬਰਿਜ ਯੂਨੀਵਰਸਿਟੀ ਦੀ ਇੱਕ ਸਾਂਝੀ ਪਹਿਲਕਦਮੀ ਹੈ। ਇਸ ਦਾ ਉਦੇਸ਼ ਗਲੋਬਲ ਮਹੱਤਵਪੂਰਨ ਖਣਿਜ ਸਪਲਾਈ ਚੇਨਸ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਲਈ ਇੱਕ ਡੇਟਾ-ਸੰਚਾਲਿਤ ਪਲੈਟਫਾਰਮ ਬਣਾਉਣਾ ਹੈ।
ਇਸ ਪਹਿਲਕਦਮੀ ਦਾ ਐਲਾਨ ਅਕਤੂਬਰ 2025 ਵਿੱਚ ਭਾਰਤ-ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਦੀ ਦੁਵੱਲੀ ਮੀਟਿੰਗ ਦੌਰਾਨ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮਾਰਚ 2026 ਵਿੱਚ ਦਸਤਖਤ ਕੀਤੇ ਗਏ ਇੱਕ ਖੋਜ ਸਹਿਯੋਗ ਸਮਝੌਤੇ ਰਾਹੀਂ ਇਸ ਨੂੰ ਰਸਮੀ ਰੂਪ ਦਿੱਤਾ ਗਿਆ ਸੀ।

ਆਈਆਈਟੀ (ਆਈਐੱਸਐੱਮ) ਧਨਬਾਦ ਦੇ ਡਾਇਰੈਕਟਰ ਅਤੇ ਟੈਕਸਮਿਨ ਦੇ ਗਵਰਨਿੰਗ ਬੋਰਡ ਦੇ ਚੇਅਰਮੈਨ, ਪ੍ਰੋਫੈਸਰ ਸੁਕੁਮਾਰ ਮਿਸ਼ਰਾ ਨੇ ਨੈਸ਼ਨਲ ਕ੍ਰਿਟੀਕਲ ਮਿਨਰਲਜ਼ ਮਿਸ਼ਨ ਅਤੇ ਇੰਡੀਆ-ਯੂਕੇ ਟੈਕਨਾਲੋਜੀ ਸੁਰੱਖਿਆ ਪਹਿਲਕਦਮੀ ਦੇ ਤਹਿਤ ਇਸ ਪਹਿਲਕਦਮੀ ਦੀ ਮਹੱਤਤਾ 'ਤੇ ਚਾਨਣਾ ਪਾਇਆ।
ਟੈਕਸਮਿਨ, ਅਤੇ ਕੈਂਬਰਿਜ ਯੂਨੀਵਰਸਿਟੀ ਨੇ ਸਾਂਝੇ ਤੌਰ 'ਤੇ ਆਬਜ਼ਰਵੇਟਰੀ ਦੀ ਇੱਕ ਇੰਟਰਐਕਟਿਵ ਪੇਸ਼ਕਾਰੀ ਪ੍ਰਦਾਨ ਕੀਤੀ। ਇਹ ਪਲੈਟਫਾਰਮ ਗਲੋਬਲ ਕ੍ਰਿਟੀਕਲ ਮਿਨਰਲ ਸਪਲਾਈ ਚੇਨਾਂ ਦੀ ਨਿਗਰਾਨੀ, ਸਪਲਾਈ ਜੋਖਮਾਂ ਅਤੇ ਵਿਘਨਾਂ ਦੀ ਪਛਾਣ, ਮਾਰਕਿਟ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਨੀਤੀ ਨਿਰਮਾਤਾਵਾਂ, ਉਦਯੋਗ ਅਤੇ ਖੋਜਕਰਤਾਵਾਂ ਲਈ ਸੂਚਿਤ ਫੈਸਲਾ ਲੈਣ ਦੇ ਸਮਰੱਥ ਬਣਾਏਗਾ।

ਇਸ ਪਹਿਲਕਦਮੀ ਨਾਲ ਮਹੱਤਵਪੂਰਨ ਖਣਿਜ ਖੇਤਰ ਵਿੱਚ ਭਾਰਤ-ਬ੍ਰਿਟੇਨ ਸਹਿਯੋਗ ਮਜ਼ਬੂਤ ਹੋਵੇਗਾ ਅਤੇ ਇਸ ਦੇ ਨਾਲ ਹੀ ਇਸ ਤੋਂ ਲਚਕੀਲੇ, ਸੁਰੱਖਿਅਤ ਅਤੇ ਟਿਕਾਊ ਗਲੋਬਲ ਸਪਲਾਈ ਚੇਨਾਂ ਲਈ ਸੂਚਿਤ ਫੈਸਲੇ ਲੈਣ ਵਿੱਚ ਸਹਾਇਤਾ ਕਰਨ ਲਈ ਇੱਕ ਕੀਮਤੀ ਪਲੈਟਫਾਰਮ ਵਜੋਂ ਸਹਿਯੋਗ ਪ੍ਰਾਪਤ ਹੋਣ ਦੀ ਉਮੀਦ ਹੈ।
***************
ਪ੍ਰਜੀਤ ਕੁਮਾਰ ਐੱਮਵੀ/ਏਕੇ
(रिलीज़ आईडी: 2270266)
आगंतुक पटल : 26