ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਦੇ ਭਗਵਾਨ ਅਯੱਪਾ ਮੰਦਿਰ ਵਿੱਚ ਪ੍ਰਾਰਥਨਾ ਕੀਤੀ
ਭਗਵਾਨ ਅਯੱਪਾ ਆਨੰਦ ਦੇ ਦਾਤਾ ਅਤੇ ਉਨਾਂ ਪਵਿੱਤਰ ਕਦਰਾਂ-ਕੀਮਤਾਂ ਦੇ ਸਾਕਾਰ ਰੂਪ ਹਨ ਜੋ ਸਾਡੇ ਰਾਸ਼ਟਰ ਨੂੰ ਇਕਜੁੱਟ ਕਰਦੇ ਹਨ
ਗ੍ਰਹਿ ਮੰਤਰੀ ਨੇ ਮੰਦਿਰ ਕੈਂਪਸ ਵਿੱਚ ਨਵੇਂ ਬਣੇ ਸਬਰੀਸਮ ਕੰਪਲੈਕਸ ਦਾ ਉਦਘਾਟਨ ਕੀਤਾ
ਇਹ ਨਵੀਂ ਸੁਵਿਧਾ ਅਧਿਆਤਮਿਕ ਗਿਆਨ ਅਤੇ ਮੰਦਿਰ ਦੀਆਂ ਕਲਿਆਣਕਾਰੀ ਪਹਿਲਕਦਮੀਆਂ ਦਾ ਕੇਂਦਰ ਬਣੇਗੀ
ਇਹ ਕੇਰਲਮ ਦੇ ਸਾਡੇ ਭਰਾਵਾਂ-ਭੈਣਾਂ ਦੀਆਂ ਸੱਭਿਆਚਾਰਕ ਜੜ੍ਹਾਂ ਨੂੰ ਹੋਰ ਮਜ਼ਬੂਤ ਕਰੇਗੀ।
Posted On:
07 JUN 2026 9:46PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਸਥਿਤ ਭਗਵਾਨ ਅਯੱਪਾ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਅਤੇ ਮੰਦਿਰ ਕੈਂਪਸ ਵਿੱਚ ਨਵੇਂ ਬਣੇ ਸਬਰੀਸਮ ਕੰਪਲੈਕਸ ਦਾ ਉਦਘਾਟਨ ਕੀਤਾ।
X ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਨਵੀਂ ਦਿੱਲੀ ਦੇ ਆਰ.ਕੇ.ਪੁਰਮ ਸਥਿਤ ਭਗਵਾਨ ਅਯੱਪਾ ਮੰਦਿਰ ਵਿੱਚ ਪ੍ਰਾਰਥਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਗਵਾਨ ਅਯੱਪਾ ਆਨੰਦ ਦੇ ਦਾਤਾ ਅਤੇ ਉਨ੍ਹਾਂ ਪਵਿੱਤਰ ਕਦਰਾਂ-ਕੀਮਤਾਂ ਦੇ ਸਾਕਾਰ ਰੂਪ ਹਨ ਜੋ ਸਾਡੇ ਰਾਸ਼ਟਰ ਨੂੰ ਇਕਜੁੱਟ ਕਰਦੇ ਹਨ। ਭਗਵਾਨ ਨੂੰ ਸਾਰਿਆਂ ਦੀ ਭਲਾਈ ਅਤੇ ਸਮ੍ਰਿੱਧੀ ਦੀ ਪ੍ਰਾਰਥਨਾ ਕੀਤੀ।”
ਇੱਕ ਹੋਰ ਪੋਸਟ ਵਿੱਚ, ਗ੍ਰਹਿ ਮੰਤਰੀ ਨੇ ਕਿਹਾ, “ਅੱਜ ਨਵੀਂ ਦਿੱਲੀ ਸਥਿਤ ਅਯੱਪਾ ਮੰਦਿਰ ਕੈਂਪਸ ਵਿੱਚ ਨਵੇਂ ਬਣੇ ਸਬਰੀਸਮ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਨਵੀਂ ਸੁਵਿਧਾ ਅਧਿਆਤਮਿਕ ਗਿਆਨ ਅਤੇ ਮੰਦਿਰ ਦੀਆਂ ਕਲਿਆਣਕਾਰੀ ਪਹਿਲਕਦਮੀਆਂ ਦਾ ਕੇਂਦਰ ਬਣੇਗੀ ਅਤੇ ਕੇਰਲਮ ਦੇ ਸਾਡੇ ਭਰਾਵਾਂ-ਭੈਣਾਂ ਦੀਆਂ ਸੱਭਿਆਚਾਰਕ ਜੜ੍ਹਾਂ ਨੂੰ ਹੋਰ ਮਜ਼ਬੂਤ ਕਰੇਗੀ।”
******
ਆਰਕੇ/ਪੀਆਰ/ਪੀਐੱਸ/ਬਲਜੀਤ
(Release ID: 2270187)
ਵਿਜ਼ੀਟਰ ਕਾਊਂਟਰ : 51